ਲਾ ਫ਼ੋਨਕਾਲਾਦਾ
43°21′55.1″N 5°50′45.8″W / 43.365306°N 5.846056°W
UNESCO World Heritage Site | |
---|---|
Criteria | ਸਭਿਆਚਾਰਕ: ii, iv, vi |
Reference | 312 |
Inscription | 1985 (9ਵਾਂ Session) |
Extensions | 1998 |
ਲਾ ਫੋਨਕਲਾਦਾ ਪੀਣ ਵਾਲੇ ਪਾਣੀ ਦਾ ਝਰਨਾ ਹੈ। ਇਹ ਸਪੇਨ ਦੇ ਓਵੀਏਦੋ ਸ਼ਹਿਰ ਦੀਆਂ ਕੰਧਾਂ ਦੇ ਬਾਹਰ ਸਥਿਤ ਹੈ। ਇਹ ਅਸਤੂਰੀਆਸ ਦੇ ਰਾਜਾ ਅਲਫੋਨਸੋ ਤੀਜੇ ਨੇ ਬਣਵਾਈ ਸੀ। ਇਹ ਮੱਧਕਾਲੀ ਸਮੇਂ ਦੀ ਇਮਾਰਤ ਹੈ ਜਿਹੜੀ ਅੱਜ ਵੀ ਆਮ ਲੋਕਾਂ ਦੇ ਵਰਤੋਂ ਲਈ ਮੌਜੂਦ ਹੈ। ਇਸ ਦਾ ਨਾਂ ਸ਼ਿਲਾਲੇਖ ਉੱਤੇ ਲਾਤੀਨੀ ਭਾਸ਼ਾ (fontem calatam) ਵਿੱਚ ਲਿਖਿਆ ਗਇਆ ਹੈ, ਇਸ ਦੇ ਅਧਾਰ ਤੇ ਹੀ ਇਸ ਦਾ ਇਹ ਨਾਂ ਪਿਆ। ਇਹ ਪੂਰਵ-ਰੋਮਾਨੇਸਕ ਨਿਰਮਾਣ ਸ਼ੈਲੀ ਵਿੱਚ ਬਣਾਈ ਗਈ ਹੈ। ਇਸਨੂੰ 1998 ਯੂਨੇਸਕੋ ਨੇ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ।
ਇਹ ਸ਼ਹਿਰ ਦੀ ਕੰਧ ਦੇ ਕੋਲ ਅਤੇ ਪੁਰਾਣੇ ਰੋਮਨ ਸੜਕ ਦੇ ਨਾਲ ਸਥਿਤ ਹੈ। ਇਸ ਦੇ ਉੱਪਰ ਅਸਤੂਰੀਆ ਦਾ ਚਿਨ੍ਹ (Victory Cross) ਵੀ ਹੈ।