ਓਵੀਏਦੋ ਉੱਤਰੀ ਸਪੇਨ ਵਿੱਚ ਆਸਤੂਰੀਆਸ ਸੂਬੇ ਦੀ ਰਾਜਧਾਨੀ ਹੈ। ਜਿਸ ਨਗਰਪਾਲਿਕਾ ਵਿੱਚ ਇਹ ਸ਼ਹਿਰ ਮੌਜੂਦ ਹੈ ਉਸਦਾ ਨਾਂ ਵੀ ਓਵੀਏਦੋ ਹੈ। ਸ਼ਹਿਰ ਦਾ ਨਾਂ ਇੱਕ ਧਾਰਮਿਕ ਸਮਾਰਕ ਓਵੀਏਦੋ ਦਾ ਸੁਦਾਰਿਮ ਦੇ ਨਾਂ ਉੱਤੇ ਰੱਖਿਆ ਗਿਆ[1], ਜਿਸਦਾ 9ਵੀਂ ਸਦੀ ਤੋਂ ਸਤਿਕਾਰ ਕੀਤਾ ਜਾਂਦਾ ਹੈ। ਇਸਦੇ ਸਭ ਤੋਂ ਨੇੜੇ ਖੀਖੋਨ ਸ਼ਹਿਰ ਹੈ ਜੋ ਇਸ ਤੋਂ 20 ਕਿਲੋਮੀਟਰ ਉੱਤੇ ਸਥਿਤ ਹੈ। ਸਮੂੰਦਰ ਦੇ ਨੇੜੇ ਹੋਣ ਕਰਕੇ ਇਸਦਾ ਮੌਸਮ ਸਮੁੰਦਰੀ ਤਟ ਉੱਤੇ ਸਥਿਤ ਸ਼ਹਿਰਾਂ ਵਾਂਗੂੰ ਹੀ ਹੈ, ਭਾਵੇਂ ਕਿ ਇਹ ਤਟ ਉੱਤੇ ਸਥਿਤ ਨਹੀਂ ਹੈ।

ਓਵੀਏਦੋ
Oviedo Cathedral
Flag of ਓਵੀਏਦੋCoat of arms of ਓਵੀਏਦੋ
ਮਾਟੋ: 
Benemérita, invicta, heroica, buena, muy noble, muy leal
(Meritorious, undefeated, heroic, good, very noble, very loyal)
ਦੇਸ਼ਫਰਮਾ:Country data ਸਪੇਨ
ਖ਼ੁਦਮੁਖ਼ਤਿਆਰ ਸਮੁਦਾਇਆਸਤੂਰੀਆਸ
ਸੂਬਾਆਸਤੂਰੀਆਸ
ਕੋਮਾਰਕਾਓਵੀਏਦੋ
ਰਾਜਧਾਨੀਓਵੀਏਦੋ
ਸਰਕਾਰ
 • AlcaldeAgustín Iglesias (PP)
ਖੇਤਰ
 • ਕੁੱਲ186.65 km2 (72.07 sq mi)
ਉੱਚਾਈ
232 m (761 ft)
ਆਬਾਦੀ
 (2013)
 • ਕੁੱਲ2,25,089
 • ਘਣਤਾ1,200/km2 (3,100/sq mi)
ਵਸਨੀਕੀ ਨਾਂovetense or, coloqually, carbayón
ਸਮਾਂ ਖੇਤਰਯੂਟੀਸੀ+1 (CET)
 • ਗਰਮੀਆਂ (ਡੀਐਸਟੀ)ਯੂਟੀਸੀ+2 (CEST)
Postal code
33001 and 33013
Official language(s)ਸਪੇਨੀ
ਵੈੱਬਸਾਈਟਅਧਿਕਾਰਿਤ ਵੈੱਬਸਾਈਟ

ਇਤਿਹਾਸ

ਸੋਧੋ

ਸੰਨ 720 ਵਿੱਚ ਆਸਤੂਰੀਆਸ ਬਾਦਸ਼ਾਹਤ ਦੀ ਸਥਾਪਨਾ ਹੋਈ ਪਰ ਸੰਨ 720 ਵਿੱਚ ਮੌਜੂਦਾ ਓਵੀਏਦੋ ਸ਼ਹਿਰ ਦੀ ਸਥਾਪਨਾ ਨਹੀਂ ਹੋਈ ਸੀ।[2]

ਕਿਹਾ ਜਾਂਦਾ ਹੈ ਕਿ ਦੋ ਜੋਗੀਆਂ, ਨੋਲਾਨ ਅਤੇ ਖੋਆਨ, ਨੇ ਇਸਦੀ ਸਥਾਪਨਾ 761 ਵਿੱਚ ਕੀਤੀ।

ਆਰਕੀਟੈਕਚਰ

ਸੋਧੋ

ਹੇਠ ਇੱਕ ਸੂਚੀ ਹੈ ਜਿਸ ਵਿੱਚ ਓਵੀਏਦੋ ਦੀਆਂ ਮੁੱਖ ਇਮਾਰਤਾਂ ਦਾ ਵੇਰਵਾ ਹੈ:-

  • ਓਵੀਏਦੋ ਵੱਡਾ ਗਿਰਜਾਘਰ - ਇਸ ਵੱਡੇ ਗਿਰਜਾਘਰ ਦੀ ਸਥਾਪਨਾ ਸੰਨ 781 ਵਿੱਚ ਆਸਤੂਰੀਆਸ ਦੇ ਰਾਜਾ ਫਰੁਏਲਾ ਪਹਿਲੇ ਨੇ ਕੀਤੀ ਸੀ ਅਤੇ ਸੰਨ 802 ਵਿੱਚ ਉਸਦੇ ਮੁੰਡੇ ਅਲਫੋਂਸੋ ਦੂਜੇ ਨੇ ਇਸ ਵਿੱਚ ਵਾਧਾ ਕਰਵਾਇਆ। ਉਸਨੇ ਓਵੀਏਦੋ ਨੂੰ ਆਸਤੂਰੀਆਸ ਦੀ ਰਾਜਧਾਨੀ ਬਣਾਇਆ। ਮੌਜੂਦਾ ਇਮਾਰਤ ਬਿਸ਼ਪ ਤੋਲੇਦੋ ਦੇ ਗੁਤੀਏਰੇ ਨੇ ਸੰਨ 1388 ਵਿੱਚ ਬਣਵਾਈ ਸੀ ਅਤੇ ਇਸਦੇ ਨਾਲ ਮੁਨਾਰ ਸੰਨ 1528 ਵਿੱਚ ਫਰਾਂਸਿਸਕੋ ਮੇਨਦੋਸਾ ਦੇ ਬਾਬਾਦੀਯਾ ਨੇ ਬਣਵਾਇਆ ਸੀ।
  • ਕਾਮਾਰਾ ਸਾਂਤਾ - ਇਸਦੀ ਇਮਾਰਤ ਦੀ ਉਸਾਰੀ 9ਵੀਂ ਵਿੱਚ ਇੱਕ ਮਹਿਲ ਵਜੋਂ ਆਸਤੂਰੀਆਸ ਦੇ ਰਾਜਾ ਅਲਫੋਂਸੋ ਦੂਜੇ ਦੇ ਲਈ ਬਣਾਈ ਗਈ ਸੀ।

ਦਸੰਬਰ 1998 ਵਿੱਚ ਇਸਨੂੰ ਯੂਨੈਸਕੋ ਵੱਲੋਂ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ। ਓਵੀਏਦੋ ਦਾ ਕੱਪੜਾ ਲਹੂ ਨਾਲ ਲੱਥ-ਪੱਥ ਇੱਕ ਕੱਪੜਾ ਹੈ ਜਿਸਦੇ ਕਾਰਨ ਇਹ ਗਿਰਜਾਘਰ ਬਣਾਇਆ ਗਿਆ। ਸੁਦਾਰਿਮ ਉਸ ਕੱਪੜੇ ਨੂੰ ਮੰਨਿਆ ਜਾਂਦਾ ਹੈ ਜੋ ਈਸਾ ਮਸੀਹ ਦੀ ਮੌਤ ਵੇਲੇ ਉਸਦੇ ਸਿਰ ਦੇ ਦੁਆਲੇ ਬੰਨਿਆ ਹੋਇਆ ਸੀ।

  • ਸਾਂਤਾ ਮਾਰੀਆ ਦੇਲ ਨਾਰਾਂਕੋ - ਆਸਤੂਰੀਆਸ ਦੇ ਰਾਮੀਰੋ ਪਹਿਲੇ ਨੇ ਇਸਨੂੰ ਇੱਕ ਸ਼ਾਹੀ ਮਹਿਲ ਦੇ ਤੌਰ ਉੱਤੇ ਬਣਾਉਣ ਦਾ ਹੁਕਮ ਦਿੱਤਾ ਸੀ ਜਿਸ ਵਿੱਚ 100 ਮੀਟਰ ਦੀ ਦੂਰੀ ਉੱਤੇ ਸਥਿਤ ਸਾਨ ਮਿਗੁਏਲ ਦੇ ਲੀਯੋ ਗਿਰਜਾਘਰ ਵੀ ਸ਼ਾਮਿਲ ਸੀ। ਇਸਦੀ ਉਸਾਰੀ 848 ਵਿੱਚ ਪੂਰੀ ਹੋਈ ਸੀ।

ਦਸੰਬਰ 1985 ਵਿੱਚ ਇਸਨੂੰ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਾ ਘੋਸ਼ਿਤ ਕੀਤਾ ਗਿਆ। ਇਸਨੂੰ 1885 ਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[3]

ਨਾਰਾਂਕੋ ਪਹਾੜੀ ਉੱਤੇ ਇਸ ਇਮਾਰਤ ਦੀ ਉਸਾਰੀ ਇੱਕ ਮਹਿਲ ਵਜੋਂ ਹੋਈ ਸੀ ਅਤੇ ਇਹ ਸ਼ਹਿਰ ਦੇ ਆਲੇ-ਦੁਆਲੇ ਬਣਾਈਆਂ ਗਈਆਂ ਸ਼ਾਹੀ ਇਮਾਰਤਾਂ ਵਿੱਚੋਂ ਇੱਕ ਸੀ। 12ਵੀਂ ਸਦੀ ਵਿੱਚ ਇਸਨੂੰ ਸੰਤ ਮੈਰੀ ਦੀ ਯਾਦ ਵਿੱਚ ਇੱਕ ਗਿਰਜਾਘਰ ਵਿੱਚ ਤਬਦੀਲ ਕਰ ਦਿੱਤਾ ਗਿਆ।

ਤਾਪਮਾਨ

ਸੋਧੋ

ਇਸਦਾ ਤਾਪਮਾਨ ਸਮੁੰਦਰੀ ਸ਼ਹਿਰਾਂ ਵਰਗਾ ਰਹਿੰਦਾ ਹੈ।

ਸ਼ਹਿਰ ਦੇ ਪੌਣਪਾਣੀ ਅੰਕੜੇ
ਮਹੀਨਾ ਜਨ ਫ਼ਰ ਮਾਰ ਅਪ ਮਈ ਜੂਨ ਜੁਲ ਅਗ ਸਤੰ ਅਕ ਨਵੰ ਦਸੰ ਸਾਲ
ਔਸਤਨ ਉੱਚ ਤਾਪਮਾਨ °C (°F) 11.7
(53.1)
12.8
(55)
14.4
(57.9)
14.9
(58.8)
17.6
(63.7)
20.3
(68.5)
22.4
(72.3)
22.8
(73)
21.7
(71.1)
18.1
(64.6)
14.6
(58.3)
12.5
(54.5)
17.0
(62.6)
ਰੋਜ਼ਾਨਾ ਔਸਤ °C (°F) 8.0
(46.4)
8.8
(47.8)
10.0
(50)
10.6
(51.1)
13.3
(55.9)
16.1
(61)
18.3
(64.9)
18.7
(65.7)
17.3
(63.1)
14.0
(57.2)
10.8
(51.4)
9.0
(48.2)
12.9
(55.2)
ਔਸਤਨ ਹੇਠਲਾ ਤਾਪਮਾਨ °C (°F) 4.2
(39.6)
4.8
(40.6)
5.6
(42.1)
6.3
(43.3)
9.1
(48.4)
11.9
(53.4)
14.1
(57.4)
14.5
(58.1)
12.9
(55.2)
10.0
(50)
7.1
(44.8)
5.5
(41.9)
8.8
(47.8)
ਬਰਸਾਤ mm (ਇੰਚ) 85
(3.35)
85
(3.35)
82
(3.23)
109
(4.29)
94
(3.7)
53
(2.09)
52
(2.05)
55
(2.17)
64
(2.52)
98
(3.86)
101
(3.98)
96
(3.78)
973
(38.31)
ਔਸਤ. ਵਰਖਾ ਦਿਨ (≥ 1mm) 10 11 11 13 12 8 8 8 8 11 11 11 122
ਔਸਤ ਮਹੀਨਾਵਾਰ ਧੁੱਪ ਦੇ ਘੰਟੇ 117 117 147 152 158 168 174 171 154 134 114 105 1,711
Source: Agencia Estatal de Meteorología[4]

ਗੈਲਰੀ

ਸੋਧੋ

ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
  2. Linehan, Peter. History and the historians of medieval Spain. Clarendon Press, 1993, p.83-4.
  3. Database of protected buildings (movable and non-movable) of the Ministry of Culture of Spain (Spanish).
  4. "Valores Climatológicos Normales. Oviedo".
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਬਾਹਰੀ ਸਰੋਤ

ਸੋਧੋ