ਲਿਓ ਸ਼ਿਆਓਬੋ (Chinese: 刘晓波, 28 ਦਸੰਬਰ 1955 – 13 ਜੁਲਾਈ 2017) ਇੱਕ ਚੀਨੀ ਸਾਹਿਤਕ ਆਲੋਚਕ, ਲੇਖਕ, ਕਵੀ, ਮਨੁੱਖੀ ਅਧਿਕਾਰ ਕਾਰਕੁਨ, ਆਜ਼ਾਦੀ ਘੁਲਾਟੀਆ ਅਤੇ ਨੋਬਲ ਅਮਨ ਪੁਰਸਕਾਰ ਜੇਤੂ ਸੀ ਜਿਹੜਾ ਸਿਆਸੀ ਸੁਧਾਰਾਂ ਦੀ ਮੰਗ ਕਰਦਾ ਸੀ ਅਤੇ ਕਮਿਊਨਿਸਟ ਇੱਕ-ਪਾਰਟੀ  ਰਾਜ ਨੂੰ ਖਤਮ ਕਰਨ ਲਈ ਚੱਲੀਆਂ ਮੁਹਿੰਮਾਂ ਵਿੱਚ ਸਰਗਰਮ ਹਿੱਸਾ ਲੈਂਦਾ ਰਿਹਾ ਸੀ।[2]   ਉਸ ਨੂੰ ਕਈ ਵਾਰੀ "ਚੀਨ ਦਾ ਨੈਲਸਨ ਮੰਡੇਲਾ" ਕਹਿ ਕੇ ਵੀ ਸੱਦਿਆ ਜਾਂਦਾ ਹੈ। ਉਸ ਨੂੰ ਜਿਨਜ਼ੌ, ਲਯੋਨਿੰਗ ਵਿਚ ਇਕ ਸਿਆਸੀ ਕੈਦੀ ਵਜੋਂ ਕੈਦ ਕੀਤਾ ਗਿਆ ਸੀ।[3][4][5]  26 ਜੂਨ 2017 ਨੂੰ, ਟਰਮੀਨਲ ਲੀਵਰ ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਉਸ ਨੂੰ ਮੈਡੀਕਲ ਪੈਰੋਲ ਦਿੱਤਾ ਗਿਆ ਸੀ ਅਤੇ 13 ਜੁਲਾਈ 2017 ਨੂੰ ਉਸ ਦੀ ਹਸਪਤਾਲ ਵਿਚ ਮੌਤ ਹੋ ਗਈ ਸੀ।[6]

ਲਿਓ ਸ਼ਿਆਓਬੋ
刘晓波
刘晓波
ਜਨਮ(1955-12-28)28 ਦਸੰਬਰ 1955
ਚਾਂਗਚੁਨ, ਜਿਲਿਨ, ਚੀਨ
ਮੌਤ13 ਜੁਲਾਈ 2017(2017-07-13) (ਉਮਰ 61)
Shenyang, ਲਿਆਓਨਿੰਗ, ਚੀਨ
ਰਾਸ਼ਟਰੀਅਤਾਚੀਨੀ
ਸਿੱਖਿਆ
ਪੇਸ਼ਾਲੇਖਕ, ਕਵੀ, ਮਨੁੱਖੀ ਅਧਿਕਾਰ ਕਾਰਕੁਨ
ਜੀਵਨ ਸਾਥੀਤਾਓ ਲੀ (ex-wife)
(ਵਿ. 1996; his death 2017)
ਬੱਚੇ1 (with Li)
ਪੁਰਸਕਾਰ2010 ਨੋਬਲ ਸ਼ਾਂਤੀ ਇਨਾਮ

ਲਿਓ ਸ਼ਿਆਓਬੋ
Lua error in package.lua at line 80: module 'Module:Lang/data/iana scripts' not found.

ਲਿਓ ਨੇ ਸਾਹਿਤਕ ਹਲਕਿਆਂ ਵਿੱਚ ਆਪਣੀ ਸਾਹਿਤਕ ਆਲੋਚਨਾ ਨਾਲ ਪ੍ਰਸਿੱਧੀ ਹਾਸਲ ਕੀਤੀ ਅਤੇ ਜਲਦ ਹੀ ਉਹ ਕਈ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਇੱਕ ਵਿਜਟਿੰਗ ਸਕਾਲਰ ਬਣ ਗਏ। 1989 ਦੇ ਤਿਆਨਮਿਨ ਸੰਘਰਸ਼ ਲਈ ਉਹ ਚੀਨ ਪਰਤ ਆਏ ਅਤੇ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਦੀ ਲਹਿਰ ਵਿੱਚ ਉਸਦੀ ਸ਼ਮੂਲੀਅਤ ਕਰਕੇ 1989 ਤੋਂ 1991 ਤੱਕ ਪਹਿਲੀ ਵਾਰ ਉਸਨੂੰ ਕੈਦ ਕੀਤਾ ਗਿਆ ਸੀ। ਫਿਰ 1995 ਤੋਂ 1996 ਤਕ ਅਤੇ 1996 ਤੋਂ 1999 ਤੱਕ ਉਹ ਤੀਜੀ ਵਾਰ ਕੈਦ ਕੀਤਾ ਗਿਆ ਸੀ। ਉਹ 2003 ਤੋਂ 2007 ਤਕ ਉਸਨੇ ਸੁਤੰਤਰ ਚੀਨੀ ਪੈਨ ਸੈਂਟਰ ਦੇ ਪ੍ਰਧਾਨ ਵਜੋਂ ਸੇਵਾ ਨਿਭਾਈ। 1990 ਵਿਆਂ ਦੇ ਅੱਧ ਤੋਂ ਬਾਅਦ ਉਹ ਮਿਨਜ਼ੂ ਜ਼ੋਂਗੂਗੋ (ਡੈਮੋਕਰੈਟਿਕ ਚਾਈਨਾ) ਰਸਾਲੇ ਦਾ ਪ੍ਰਧਾਨ ਵੀ ਰਿਹਾ। 8 ਦਸੰਬਰ 2008 ਨੂੰ, ਚਾਰਟਰ 08 ਮੈਨੀਫੈਸਟੋ ਨਾਲ ਆਪਣੀ ਭਾਗੀਦਾਰੀ ਦੇ ਕਾਰਨ ਲਿਓ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਉਸ ਨੂੰ ਰਸਮੀ ਤੌਰ ਤੇ 23 ਜੂਨ 2009 ਨੂੰ  "ਰਾਜ ਸ਼ਕਤੀ ਦੀ ਉਲੰਘਣਾਂ ਨੂੰ ਭੜਕਾਉਣ" ਦੇ ਸ਼ੰਕੇ ਤੇ ਗ੍ਰਿਫਤਾਰ ਕੀਤਾ ਗਿਆ ਸੀ।23 ਦਸੰਬਰ 2009 ਨੂੰ ਉਸ ਤੇ ਇਨ੍ਹਾਂ ਦੋਸ਼ਾਂ ਤੇ ਹੀ ਮੁਕੱਦਮਾ ਚਲਾਇਆ ਗਿਆ,[7][8] ਅਤੇ 25 ਦਸੰਬਰ 2009 ਨੂੰ ਗਿਆਰ੍ਹਾਂ ਸਾਲ ਦੀ ਕੈਦ [9]ਅਤੇ ਦੋ ਸਾਲਾਂ ਲਈ ਰਾਜਨੀਤਿਕ ਅਧਿਕਾਰਾਂ ਦੀ ਕਟੌਤੀ ਦੀ ਸਜ਼ਾ ਸੁਣਾਈ ਗਈ।[10]

ਆਪਣੀ ਚੌਥੀ ਵਾਰੀ ਜੇਲ ਦੀ ਸਜ਼ਾ ਦੇ ਦੌਰਾਨ, ਲਿਊ ਨੂੰ "ਚੀਨ ਵਿੱਚ ਬੁਨਿਆਦੀ ਮਨੁੱਖੀ ਹੱਕਾਂ ਲਈ ਉਸ ਦੇ ਲੰਬੇ ਅਤੇ ਅਹਿੰਸਕ ਸੰਘਰਸ਼" ਲਈ 2010 ਵਿੱਚ ਨੋਬਲ ਸ਼ਾਂਤੀ ਇਨਾਮ ਪ੍ਰਦਾਨ ਕੀਤਾ ਗਿਆ ਸੀ।[11][12][13][14]

ਲਿਓ ਪਹਿਲਾ ਚੀਨੀ ਨਾਗਰਿਕ ਸੀ ਜੋ ਚੀਨ ਵਿਚ ਰਹਿੰਦਿਆਂ ਕਿਸੇ ਵੀ ਕਿਸਮ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਹੋਇਆ ਹੋਵੇ।[15] ਜਰਮਨੀ ਦੇ ਕਾਰਲ ਵਾਨ ਓਸਾਇਟਜ਼ਕੀ (1935) ਅਤੇ ਬਰਮਾ ਦੀ ਆਂਗ ਸਾਨ ਸੂ ਕੀ (1991) ਦੇ ਬਾਅਦ ਉਹ ਕੈਦ ਜਾਂ ਨਜ਼ਰਬੰਦ ਹੋਣ ਦੇ ਸਮੇਂ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਣ ਵਾਲਾ ਤੀਜਾ  ਵਿਅਕਤੀ ਸੀ।[16] ਅਤੇ ਨੋਬਲ ਪੁਰਸਕਾਰ ਲੈਣ ਲਈ ਆਪਣਾ ਪ੍ਰਤੀਨਿਧ ਭੇਜਣ ਦੇ ਉਸਦੇ ਹੱਕ ਨਾ ਦਿੱਤੇ ਜਾਣ ਵਾਲਾ ਅਤੇ ਹਿਰਾਸਤ ਵਿੱਚ ਮਰਨ ਵਾਲਾ ਉਹ ਦੂਜਾ ਵਿਅਕਤੀ ਸੀ। ਪਹਿਲਾ ਓਸਿਓਟਜ਼ਕੀ ਸੀ, ਜਿਸਦੀ ਨਾਜ਼ੀ ਤਸ਼ੱਦਦ ਕੈਂਪ ਵਿੱਚ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਬਰਲਿਨ-ਚਾਰਲਟਨਬਰਗ ਵਿੱਚ ਵੈਸਟੇਂਡ ਹਸਪਤਾਲ ਵਿੱਚ ਮੌਤ ਹੋ ਗਈ ਸੀ।[17] ਨਾਰਵੇ ਦੀ ਨੋਬਲ ਕਮੇਟੀ ਦੇ ਚੇਅਰਮੈਨ ਬੇਰੀਟ ਰੇਸ-ਐਂਡਰਸਨ ਨੇ ਉਸਦੀ ਮੌਤ ਲਈ ਚੀਨੀ ਕਮਿਊਨਿਸਟ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ "ਲਿਊ ਸ਼ਿਆਓਬੋ ਨੇ ਚੀਨ ਵਿਚ ਕਮਿਊਨਿਸਟ ਸਰਕਾਰ ਦੇ ਦਮਨਕਾਰੀ ਕੰਮਾਂ ਦੇ ਵਿਰੁੱਧ ਆਪਣੇ ਅਹਿੰਸਕ ਸੰਘਰਸ਼ ਦੇ ਜ਼ਰੀਏ ਲੋਕਾਂ ਦੇ ਭਾਈਚਾਰੇ ਵਿਚ ਯੋਗਦਾਨ ਪਾਇਆ ਹੈ।"[18]


ਹਵਾਲੇ

ਸੋਧੋ
  1. Freeland, Chrystia (13 July 2017). Statement by Minister of Foreign Affairs following death of Liu Xiaobo (Press release). Global Affairs Canada. https://www.canada.ca/en/global-affairs/news/2017/07/statement_by_ministerofforeignaffairsfollowingdeathofliuxiaobo.html. 
  2. Biography of Liu Xiaobo. Encyclopædia Britannica. 2010.
  3. Frances Romero, Top 10 Political Prisoners Archived 2010-10-11 at the Wayback Machine., Time, 15 November 2010.
  4. Mark McDonald, An inside look at China's most famous political prisoner, The New York Times, 23 July 2012.
  5. Congressional-Executive Commission on China, Political Prisoner Database:Liu Xiaobo Archived 16 October 2012 at the Wayback Machine..
  6. "Liu Xiaobo: Jailed Chinese dissident has terminal cancer". BBC News. 26 June 2017.
  7. Benjamin Kang Lim, China's top dissident arrested for subversion, Reuters, 24 June 2009.
  8. "刘晓波因涉嫌煽动颠覆国家政权罪被依法逮捕 Archived 2009-06-30 at the Wayback Machine." (Liu Xiaobo Formally Arrested on 'Suspicion of Inciting Subversion of State Power' Charges), China Review News, 24 June 2009.
  9. Canghai [沧海], "刘晓波案闪电移送法院 律师两次前往未能会见[permanent dead link]" [Liu Xiaobo's Case Quickly Escalated to the Court; Lawyers Twice Try to Meet with Liu to No Avail], Canyu [参与], 11 December 2009. [ਮੁਰਦਾ ਕੜੀ]
  10. Beijing No. 1 Intermediate Court, Criminal Verdict no. (2009) yi zhong xing chu zi 3901, unofficial English translation in Human Rights in China, "International Community Speaks Out on Liu Xiaobo Verdict Archived 4 December 2012 at Archive.is," 30 December 2009.
  11. Dwyer Arce (10 December 2010). "China dissident Liu Xiaobo awarded Nobel Peace Prize in absentia". JURIST – Paper Chase.
  12. The Nobel Peace Prize 2010 – Prize Announcement, Nobel Prize, 8 October 2010
  13. "劉曉波獲諾貝爾和平獎 (Liu Xiaobo won the Nobel Peace Prize)", RTHK, 8 October 2010, archived from the original on 11 ਅਕਤੂਬਰ 2010, retrieved 24 ਨਵੰਬਰ 2017
  14. McKinnon, Mark. "Liu Xiaobo could win the Nobel Peace Prize, and he’d be the last to know" Archived 2016-08-12 at the Wayback Machine.. The Globe and Mail. 7 October 2010. 'Ms. Liu said her husband had been told by his lawyer during a recent visit that he had been nominated for the Nobel Peace Prize, but he would be shocked if he won, she said. "I think he would definitely find it hard to believe. He never thought of being nominated, he never mentioned any awards. For so many years, he has been calling for people to back the Tiananmen Mothers (a support group formed by parents of students killed in the 1989 demonstrations).."'
  15. Lovell, Julia (9 October 2010). "Beijing values the Nobels. That's why this hurts". The Independent. UK. Retrieved 9 October 2010.
  16. Wachter, Paul (18 November 2010). "Liu Xiaobo wasn't the First Nobel Laureate Barred From Accepting His Prize" Archived 21 December 2010 at the Wayback Machine.. AOL News
  17. Christophe Neff (17 July 2017). "Liu Xiaobo – Carl von Ossietzky" (in ਫਰਾਂਸੀਸੀ). Blogs le Monde on LeMonde.fr. Archived from the original on 29 ਜੁਲਾਈ 2017. Retrieved 24 ਨਵੰਬਰ 2017. {{cite web}}: Unknown parameter |dead-url= ignored (|url-status= suggested) (help)
  18. "Norwegian Nobel Committee mourns Liu Xiaobo, statement by Chair Berit Reiss-Andersen". The Nobel Peace Prize. Archived from the original on 2017-07-20. Retrieved 2017-11-24. {{cite web}}: Unknown parameter |dead-url= ignored (|url-status= suggested) (help)