ਲਿਲਯਾਨਾ ਇਵਾਨੋਵਾ ਪੈਟਰੋਵਾ (ਬੁਲਗਾਰੀਆਈ: Лиляна Иванова Петрова (ਜਨਮ ਅਪ੍ਰੈਲ 24, 1939[1] ਨੂੰ ਕੁਬਰਤ ਵਿਖੇ) ਜਿਸਨੂੰ ਕਿ ਲਿਲੀ ਇਵਾਨੋਵਾ (ਬੁਲਗਾਰੀਆਈ: Лили Иванова) ਕਿਹਾ ਜਾਂਦਾ ਹੈ, ਬੁਲਗਾਰੀਆ ਦੇਸ਼ ਦੀ ਇੱਕ ਮਸ਼ਹੂਰ ਗਾਇਕਾ ਹੈ। ਉਹ ਬੁਲਗਾਰੀਆ ਦੀਆਂ ਪ੍ਰਸਿੱਧ ਗਾਇਕਾਵਾਂ ਵਿੱਚੋਂ ਇੱਕ ਹੈ। ਉਸਦੇ ਪ੍ਰਸਿੱਧ ਗੀਤ ਹਨ "Панаири" (ਅੰਗਰੇਜ਼ੀ:"Fairs"), "Щурче" ("A Cricket"), "Стари мой приятелю" ("My Good Old Friend"), "Ветрове" ("Winds"), "Без правила" ("No Rules"), "Детелини" ("Clovers"), "Осъдени души" ("Doomed Souls"), "Наше лято" ("Our Summer"), "За тебе бях" ("To You I Meant"), "Хризантеми" ("Chrysanthemums"), "Camino", "Море на младостта" ("Sea of Youth") ਅਤੇ ਉਸਦਾ ਪ੍ਰਸਿੱਧ ਰੂਸੀ "Забудь обратную дорогу" ("Forget the Road Back")।

ਲਿਲੀ ਇਵਾਨੋਵਾ
ਜਨਮ ਦਾ ਨਾਮਲਿਲਯਾਨਾ ਇਵਾਨੋਵਾ ਪੈਟਰੋਵਾ
ਜਨਮ (1939-04-24) 24 ਅਪ੍ਰੈਲ 1939 (ਉਮਰ 85)
ਮੂਲਕੁਬਰਤ, ਰਜ਼ਗਾਦ ਸੂਬਾ, ਬੁਲਗਾਰੀਆ
ਵੰਨਗੀ(ਆਂ)ਪੌਪ
ਕਿੱਤਾਗਾਇਕਾ
ਸਾਲ ਸਰਗਰਮ1961–ਵਰਤਮਾਨ

ਕਲਾਕਾਰੀ

ਸੋਧੋ

ਗਾਉਣ ਦਾ ਢੰਗ ਅਤੇ ਆਵਾਜ਼

ਸੋਧੋ
 
2012 ਵਿੱਚ ਇਵਾਨੋਵਾ

ਇਵਾਨੋਵਾ ਨੇ ਇਤਾਲਵੀ, ਫ਼ਰੈਂਚ ਅਤੇ ਰੂਸੀ ਭਾਸ਼ਾ ਦੇ ਪ੍ਰਸਿੱਧ ਗੀਤਾਂ ਨਾਲ ਗਾਉਣਾ ਸ਼ੁਰੂ ਕੀਤਾ ਸੀ। ਉਸਦੇ ਗਾਉਣ ਦਾ ਢੰਗ ਵਿਲੱਖਣ ਹੈ, ਉਸਦੇ ਗੀਤਾਂ ਦੇ ਬੋਲ ਬਹੁਤ ਡੂੰਘੇ ਅਰਥਾਂ ਵਾਲੇ ਅਤੇ ਯਾਦਗਾਰੀ ਹੁੰਦੇ ਹਨ। 1960 ਦੇ ਦਹਾਕੇ ਦੌਰਾਨ ਗਾਏ ਗਏ ਉਸਦੇ ਗੀਤਾਂ ਨੂੰ ਬਹੁਤ ਪ੍ਰਸਿੱਧੀ ਮਿਲੀ ਅਤੇ ਉਸਦੇ ਗੀਤ ਕਈ ਮੌਕਿਆਂ 'ਤੇ ਗਾਏ ਜਾਂਦੇ ਰਹੇ ਸਨ। ਫਿਰ ਬਾਅਦ ਵਿੱਚ ਉਸਨੇ ਆਪਣੇ ਸੰਗੀਤਸਾਜ਼ਾਂ ਨਾਲ ਲਾਈਵ ਗਾਉਣਾ ਸ਼ੁਰੂ ਕਰ ਦਿੱਤਾ ਸੀ।

ਡਿਸਕੋਗ੍ਰਾਫ਼ੀ

ਸੋਧੋ

ਇਵਾਨੋਵਾ 35 ਐਲਬਮਾਂ ਰਿਕਾਰਡ ਅਤੇ ਪ੍ਰਦਰਸ਼ਿਤ (ਰਿਲੀਜ਼) ਕਰ ਚੁੱਕੀ ਹੈ ਅਤੇ ਉਸਨੇ 29 ਸਿੰਗਲ ਟਰੈਕ ਵੱਖ-ਵੱਖ ਦੇਸ਼ਾਂ ਵਿੱਚ ਰਿਲੀਜ਼ ਵੀ ਕੀਤੇ ਹਨ।[2] ਉਸਦੀਆਂ ਐਲਬਮਾਂ ਦੀ ਵਿਕਰੀ ਦੇ ਸੰਬੰਧ ਵਿੱਚ ਸਹੀ ਅੰਕਡ਼ੇ ਨਹੀਂ ਮਿਲਦੇ। ਪਰ ਉਸਦੀ ਹਰ ਐਲਬਮ ਦੀ ਵਿਕਰੀ ਬਹੁਤ ਜ਼ਿਆਦਾ ਹੁੰਦੀ ਸੀ।[3] ਇੱਕ ਇਤਾਲਵੀ ਮੈਗਜ਼ੀਨ ਲ'ਯੂਰੋਪਿਓ ਨੇ ਲਿਖਿਆ ਹੈ ਕਿ ਉਹ 10 ਮਿਲੀਅਨ ਕਾਪੀਆਂ ਯੂਐੱਸਐੱਸਆਰ ਵਿੱਚ ਵੇਚ ਚੁੱਕੀ ਹੈ।

ਪ੍ਰੋਗਰਾਮ ਅਤੇ ਹੋਰ ਟੂਰ

ਸੋਧੋ

ਇਵਾਨੋਵਾ 11,000 ਤੋਂ ਵੀ ਜ਼ਿਆਦਾ ਸੰਮੇਲਨਾਂ ਵਿੱਚ ਹਿੱਸਾ ਲੈ ਚੁੱਕੀ ਹੈ ਅਤੇ ਉਹ ਵਿਦੇਸ਼ਾਂ ਵਿੱਚ ਵੀ ਜਾ ਚੁੱਕੀ ਹੈ, ਖ਼ਾਸ ਕਰਕੇ ਯੂਐੱਸਐੱਸਆਰ ਵਿੱਚ। ਇਸ ਤੋਂ ਇਲਾਵਾ ਉਸਨੇ ਜਰਮਨੀ, ਕਿਊਬਾ, ਜਪਾਨ, ਤੁਰਕੀ, ਚੈੱਕ ਗਣਰਾਜ, ਯੂਗੋਸਲਾਵੀਆ, ਹੰਗਰੀ, ਪੋਲੈਂਡ, ਗਰੀਸ, ਪੁਰਤਗਾਲ, ਬ੍ਰਾਜ਼ੀਲ ਆਦਿ ਦੇਸ਼ਾਂ ਵਿੱਚ ਵੀ ਸਮੇਂ-ਸਮੇਂ 'ਤੇ ਗਾਇਆ ਹੈ। ਇਸ ਤੋਂ ਬਿਨਾਂ ਉਹ ਕੈਨੇਡਾ ਅਤੇ ਅਮਰੀਕਾ ਵਿੱਚ ਵੀ ਜਾ ਚੁੱਕੀ ਹੈ।

ਹਵਾਲੇ

ਸੋਧੋ
  1. "Тhe Book | Лили Иванова". lili.bg. Archived from the original on 2016-11-07. Retrieved 2016-09-13. {{cite web}}: Unknown parameter |dead-url= ignored (|url-status= suggested) (help)
  2. "Albums | Лили Иванова". lili.bg. Archived from the original on 2016-11-07. Retrieved 2016-09-13. {{cite web}}: Unknown parameter |dead-url= ignored (|url-status= suggested) (help)
  3. "radiorodoljubie.com". radiorodoljubie.com. Archived from the original on 2013-02-01. Retrieved 2016-09-13.

ਬਾਹਰੀ ਕਡ਼ੀਆਂ

ਸੋਧੋ