ਲੀਵਰ ਸਿਰੋਸਿਸ ਦਾ ਅਰਥ ਹੁੰਦਾ ਹੈ ਕਿ ਜਿਗਰ ਨੂੰ ਅਜਿਹਾ ਨੁਕਸਾਨ ਪਹੁੰਚ ਚੁੱਕਿਆ ਹੈ, ਜਿਸ ਨੂੰ ਠੀਕ ਨਹੀਂ ਕੀਤਾ ਜਾ ਸਕਦਾ। ਇਹ ਜਿਗਰ ਦੀ ਕੈਂਸਰ ਦੇ ਬਾਅਦ ਜਿਗਰ ਦਾ ਸਭ ਤੋਂ ਗੰਭੀਰ ਰੋਗ ਹੈ। ਇਸ ਰੋਗ ਵਿੱਚ ਜਿਗਰ ਦੇ ਸੈੱਲ ਵੱਡੇ ਪੈਮਾਨੇ ਤੇ ਨਸ਼ਟ ਹੋ ਜਾਂਦੇ ਹਨ ਅਤੇ ਉਨ੍ਹਾਂ ਦੇ ਸਥਾਨ ਤੇ (ਮਰੰਮਤ ਦੀ ਪ੍ਰਕਿਰਿਆ ਦੌਰਾਨ) ਫਾਇਬਰ ਤੰਤੂਆਂ ਦਾ ਨਿਰਮਾਣ ਹੋ ਜਾਂਦਾ ਹੈ।[1][2][3] ਜਿਗਰ ਦੀ ਬਣਾਵਟ ਵੀ ਗ਼ੈਰ-ਮਾਮੂਲੀ ਹੋ ਜਾਂਦੀ ਹੈ, ਜਿਸਦੇ ਨਾਲ ਪੋਰਟਲ ਹਾਇਪਰਟੈਂਸ਼ਨ ਦੀ ਹਾਲਤ ਬਣ ਜਾਂਦੀ ਹੈ।

ਲੀਵਰ ਸਿਰੋਸਿਸ
ਵਰਗੀਕਰਨ ਅਤੇ ਬਾਹਰਲੇ ਸਰੋਤ
Hepaticfailure.jpg
ਲੀਵਰ ਸਿਰੋਸਿਸ ਬਿਮਾਰੀ ਨਾਲ ਪੀੜਤ ਰੋਗੀ ਦਾ ਪੇਟ
ਆਈ.ਸੀ.ਡੀ. (ICD)-10K70.3, K71.7, K74
ਆਈ.ਸੀ.ਡੀ. (ICD)-9571
ਰੋਗ ਡੇਟਾਬੇਸ (DiseasesDB)2729
ਮੈੱਡਲਾਈਨ ਪਲੱਸ (MedlinePlus)000255
ਈ-ਮੈਡੀਸਨ (eMedicine)med/3183 radio/175
MeSHD008103

ਲਿਵਰ ਦੀ ਰਚਨਾਸੋਧੋ

ਲੀਵਰ ਦੀ ਬਣਤਰ ਇਸ ਪ੍ਰਕਾਰ ਹੈ ਕਿ ਜਿਥੇ ਇਸ ਨੂੰ ਪੂਰੀ ਤਰ੍ਹਾਂ ਨਸ਼ਟ ਜਾਂ ਖਰਾਬ ਹੋਣ ਲਈ ਲੰਬਾ ਸਮਾਂ ਲੱਗ ਜਾਂਦਾ ਹੈ ਉਥੇ ਹੀ ਇਸ ਦਾ ਛੋਟਾ ਜਿਹਾ ਸਹੀ ਹਿੱਸਾ ਵੀ ਇਨਸਾਨ ਨੂੰ ਲੰਬੇ ਸਮੇਂ ਤਕ ਜਿਉਂਦਾ ਰੱਖ ਸਕਦਾ ਹੈ। ਲੀਵਰ ਸਿਰੋਸਿਸ ਸ਼ਰਾਬ ਪੀਣ ਵਾਲਿਆਂ ਨੂੰ ਹੀ ਨਹੀਂ ਬਲਕਿ ਜਿਹਨਾਂ ਕਦੇ ਸ਼ਰਾਬ ਜਾਂ ਹੋਰ ਨਸ਼ਾ ਨਹੀਂ ਕੀਤਾ ਉਨ੍ਹਾਂ ਨੂੰ ਵੀ ਇਹ ਰੋਗ ਹੁੰਦਾ ਦੇਖਿਆ ਗਿਆ ਹੈ। ਇਹ ਰੋਗ ਹੈਪੇਟਾਈਟਸ ਬੀ ਜਾਂ ਸੀ ਬਿਮਾਰੀ ਨਾਲ ਪੀੜਤ ਰੋਗੀ ਨੂੰ ਹੋ ਸਕਦਾ ਹੈ।

ਲੱਛਣਸੋਧੋ

ਲਿਵਰ ਸਿਰੋਸਿਸ ਦੇ ਲੱਛਣਾਂ ਦੀ ਆਸਾਨੀ ਨਾਲ ਪੁਸ਼ਟੀ ਨਹੀਂ ਹੁੰਦੀ।[4]

  • ਭੁੱਖ ਨਾ ਲੱਗਣਾ।
  • ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋਣਾ।
  • ਹਰ ਵੇਲੇ ਥੱਕੇ-ਥੱਕੇ ਰਹਿਣਾ।
  • ਭਾਰ ਘੱਟ ਜਾਣਾ।
  • ਉਲਟੀ ਆਉਣਾ ਜਾਂ ਉਲਟੀ ਆਉਣ ਦੀ ਹਾਜ਼ਤ ਹੋਣੀ।

ਹਵਾਲੇਸੋਧੋ

  1. "Cirrhosis – MayoClinic.com". 
  2. "Liver Cirrhosis". Review of Pathology of the Liver. 
  3. "Pathology Education: Gastrointestinal". 
  4. Li CP, Lee FY, Hwang SJ; et al. (1999). "Spider angiomas in patients with liver cirrhosis: role of alcoholism and impaired liver function". Scand. J. Gastroenterol. 34 (5): 520–3. PMID 10423070. doi:10.1080/003655299750026272.