ਲੀਓ ਫੋਰਡ (ਜਨਮ ਲੀਓ ਜੌਹਨ ਹਿਲਜਫੋਰਡ; 5 ਜੁਲਾਈ, 1957 – 17 ਜੁਲਾਈ, 1991) ਇੱਕ ਅਮਰੀਕੀ ਪੋਰਨੋਗ੍ਰਾਫ਼ਿਕ ਅਦਾਕਾਰ ਸੀ, ਜੋ 1980 ਦੇ ਦਹਾਕੇ ਵਿੱਚ ਗੇਅ ਪੋਰਨੋਗ੍ਰਾਫ਼ਿਕ ਫ਼ਿਲਮਾਂ ਅਤੇ ਦੁਲਿੰਗੀ ਪੋਰਨੋਗ੍ਰਾਫ਼ਿਕ ਫ਼ਿਲਮਾਂ ਅਤੇ ਰਸਾਲਿਆਂ ਵਿੱਚ ਦਿਖਾਈ ਦਿੱਤਾ ਸੀ।[1] ਉਹ ਡੇਟਨ, ਓਹੀਓ ਵਿੱਚ ਪੈਦਾ ਹੋਇਆ ਸੀ।

ਲੀਓ ਫੋਰਡ
ਤਸਵੀਰ:Leo Ford.jpg
ਜਨਮ
ਲੀਓ ਜੌਹਨ ਹਿਲਜਫੋਰਡ

(1957-07-05)ਜੁਲਾਈ 5, 1957
ਡੇਅਟਨ, ਓਹੀਓ, ਯੂ.ਐਸ.
ਮੌਤਜੁਲਾਈ 17, 1991(1991-07-17) (ਉਮਰ 34)
ਲਾਸ ਐਂਜਲਸ,ਕੈਲੀਫੋਰਨੀਆ, ਯੂ.ਐਸ.
ਪੇਸ਼ਾ
  • ਪੋਰਨੋਗ੍ਰਾਫਿਕ ਅਦਾਕਾਰਾ
  • ਮਾਡਲ
ਸਾਥੀਡਿਵਾਇਨ, ਕਰੈਗ ਮਾਰਕਲ

ਕਰੀਅਰ

ਸੋਧੋ

1989 ਵਿੱਚ ਫੋਰਡ ਨੂੰ ਨਿਊਯਾਰਕ ਸ਼ਹਿਰ ਵਿੱਚ ਬਿਊਕਸ ਆਰਟਸ ਬਾਲ ਦਾ ਕਿੰਗ ਬਣਾਇਆ ਗਿਆ ਸੀ। ਉਸਦੀ ਰਾਣੀ ਮੇਲਿਸਾ ਸਲੇਡ ਸੀ।[2]

ਫੋਰਡ ਨੇ ਡੇਵਿਡ ਐਲਨ ਰੀਸ ਉਰਫ਼ "ਲਾਂਸ" ਨਾਲ ਲੀਓ ਐਂਡ ਲਾਂਸ ਅਤੇ ਬਲੌਂਡਜ਼ ਡੂ ਇਟ ਬੈਸਟ, ਲੀਓ ਅਤੇ ਲਾਂਸ ਵਿਚ ਕੰਮ ਕੀਤਾ, ਜੋ ਵਿਲੀਅਮ ਹਿਗਿੰਸ ਦੁਆਰਾ ਨਿਰਦੇਸ਼ਿਤ ਕੀਤੇ ਗਏ ਸਨ। ਰਿਚਰਡ ਮੋਰਗਨ ਦੁਆਰਾ ਨਿਰਦੇਸ਼ਿਤ ਬਲੌਂਡਜ਼ ਡੂ ਇਟ ਬੈਸਟ ਸੀ।[1] ਸਟੀਵ ਸਕਾਟ ਦੁਆਰਾ ਨਿਰਦੇਸ਼ਤ ਫ਼ਿਲਮ ਗੇਮਜ਼ ਲਈ ਫੋਰਡ ਨੇ ਗੇਅ ਗੇਮਜ਼ ਮੁਕਾਬਲੇ ਤਹਿਤ ਇੱਕ ਤਗਮਾ ਜੇਤੂ ਤੈਰਾਕ ਦੀ ਭੂਮਿਕਾ ਨਿਭਾਈ, ਜਿਸ ਵਿੱਚ ਅਲ ਪਾਰਕਰ ਇੱਕ ਫੋਟੋਗ੍ਰਾਫਰ ਦੀ ਭੂਮਿਕਾ ਨਿਭਾ ਰਿਹਾ ਸੀ, ਜੋ ਅਥਲੀਟ ਦੇ ਪੇਸ਼ੇਵਰ ਪੋਰਟਰੇਟ ਲੈਣ ਲਈ ਨਿਯੁਕਤ ਕੀਤਾ ਗਿਆ ਸੀ। ਇੱਕ ਦ੍ਰਿਸ਼ ਵਿੱਚ ਜੋ ਫੋਰਡ ਦੇ ਨਾਲ ਅਸਲ ਜੀਵਨ ਵਿੱਚ ਵੀ ਵਾਪਰਿਆ ਸੀ, ਉਸ ਨੂੰ ਦਰਸਾਉਂਦਾ ਸੀ, ਇਹ ਉਸਦੇ ਕਿਰਦਾਰ ਦਾ ਇੱਕ ਗੰਭੀਰ ਮੋਟਰਸਾਈਕਲ ਦੁਰਘਟਨਾ ਸੀ, ਜਿਸ ਕਾਰਨ ਉਸਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ ਅਤੇ ਉਹ ਕੋਮਾ ਵਿੱਚ ਚਲਾ ਗਿਆ ਸੀ।

ਨਿੱਜੀ ਜੀਵਨ

ਸੋਧੋ

ਫੋਰਡ ਦਾ ਕਲਟ ਐਕਟਰ ਡਿਵਾਇਨ ਨਾਲ ਰਿਸ਼ਤਾ ਸੀ। ਦੋਨਾਂ ਨੇ ਇਕੱਠੇ ਯਾਤਰਾ ਕੀਤੀ ਅਤੇ ਉਸਨੇ ਉਹਨਾਂ ਕਲੱਬਾਂ ਵਿੱਚ ਪੇਸ਼ਕਾਰੀ ਕੀਤੀ ਜਿਸ ਵਿੱਚ ਡਿਵਾਇਨ ਨੂੰ ਪ੍ਰਦਰਸ਼ਨ ਕਰਨ ਲਈ ਕਰਾਰ ਦਿੱਤਾ ਗਿਆ ਸੀ। ਡਿਵਾਈਨ ਦੀ ਮੌਤ ਤੋਂ ਬਾਅਦ, ਫੋਰਡ ਨੇ ਕ੍ਰੇਗ ਮਾਰਕਲ ਨਾਲ ਰਿਸ਼ਤਾ ਸ਼ੁਰੂ ਕੀਤਾ। ਫੋਰਡ ਅਤੇ ਮਾਰਕਲ ਲਾਸ ਏਂਜਲਸ ਅਤੇ ਹਵਾਈ ਵਿੱਚ ਇਕੱਠੇ ਰਹਿੰਦੇ ਸਨ ਅਤੇ ਗਰਮ ਖੰਡੀ ਪੰਛੀ ਪਾਲਦੇ ਸਨ। ਫੋਰਡ ਦੀ ਮੌਤ ਤੋਂ ਬਾਅਦ ਮਾਰਕਲ ਨੇ ਇੱਕ ਟਰੈਵਲ ਏਜੰਸੀ ਚਲਾਈ ਅਤੇ ਫੋਰਡ ਦੇ ਆਪਣੇ ਕਰੀਅਰ ਦੀਆਂ ਤਸਵੀਰਾਂ ਦੇ ਸੰਗ੍ਰਹਿ ਦੀ ਨਿਗਰਾਨੀ ਕੀਤੀ।[3]

ਫੋਰਡ ਦੀ ਮੌਤ 17 ਜੁਲਾਈ, 1991 ਨੂੰ ਹੋ ਗਈ ਜਦੋਂ ਉਸਦੇ ਮੋਟਰਸਾਈਕਲ ਨੂੰ ਸਨਸੈਟ ਬੁਲੇਵਾਰਡ 'ਤੇ ਇੱਕ ਗੈਰ-ਕਾਨੂੰਨੀ ਮੋੜ ਬਣਾਉਂਦੇ ਹੋਏ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਫੋਰਡ ਨੂੰ ਸਿਰ ਵਿੱਚ ਭਾਰੀ ਸੱਟ ਲੱਗੀ ਅਤੇ ਦੋ ਦਿਨ ਬਾਅਦ ਉਸਦੀ ਮੌਤ ਹੋ ਗਈ। ਕ੍ਰੇਗ ਮਾਰਕਲ ਉਸ ਦੇ ਨਾਲ ਸਵਾਰ ਸੀ ਪਰ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਫੋਰਡ ਦਾ ਸਸਕਾਰ ਕੀਤਾ ਗਿਆ ਸੀ ਅਤੇ ਉਸ ਦੀਆਂ ਅਸਥੀਆਂ ਨੂੰ ਸੈਨ ਫਰਾਂਸਿਸਕੋ ਭੇਜਿਆ ਗਿਆ ਸੀ, ਜਿਨ੍ਹਾਂ ਨੂੰ ਜੋਸੀ ਦੇ ਬਾਰ, ਗੋਲਡਨ ਗੇਟ ਬ੍ਰਿਜ ਦੇ ਨੇੜੇ ਖਿੰਡਾਇਆ ਗਿਆ ਸੀ।

ਚੁਣੀਂਦਾ ਵੀਡੀਓਗ੍ਰਾਫੀ

ਸੋਧੋ

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ
  1. 1.0 1.1 Escoffier, Jeffrey (2009). Bigger Than Life. Philadelphia: Running Press. p. 165. ISBN 978-0-7867-2010-1.
  2. Beaux Arts Society Archived 2014-01-02 at the Wayback Machine.
  3. Ford, Leo. "Ford's Personal Life and Career". Retrieved 20 March 2015.

ਬਾਹਰੀ ਲਿੰਕ

ਸੋਧੋ