ਮੁੱਖ ਮੀਨੂ ਖੋਲ੍ਹੋ

ਲੂਈਜੀ ਪਿਰਾਂਦੈਲੋ (ਇਤਾਲਵੀ: [luˈiːdʒi piranˈdɛllo]; 28 ਜੂਨ 1867 – 10 ਦਸੰਬਰ 1936) ਇੱਕ ਇਤਾਲਵੀ ਨਾਟਕਕਾਰ, ਨਾਵਲਕਾਰ, ਸ਼ਾਇਰ ਤੇ ਨਿੱਕੀਆਂ ਕਹਾਣੀਆਂ ਦਾ ਲਿਖਾਰੀ ਸੀ। 1934 ਵਿੱਚ ਉਸਨੂੰ "ਮਨੋਵਿਗਿਆਨਕ ਵਿਸ਼ਲੇਸ਼ਣ ਨੂੰ ਚੰਗੇ ਸੁਹਣੇ ਥੀਏਟਰ ਵਿਚ ਬਦਲ ਦੇਣ ਦੀ ਉਸ ਦੀ ਲਗਪਗ ਜਾਦੂਈ ਸ਼ਕਤੀ ਲਈ" ਸਾਹਿਤ ਦਾ ਨੋਬਲ ਇਨਾਮ ਦਿੱਤਾ ਗਿਆ।[1] ਪਿਰਾਂਦੇਲੋ ਦੀਆਂ ਲਿਖਤਾਂ ਵਿੱਚ ਨਾਵਲ, ਸੈਂਕੜੇ ਨਿੱਕੀਆਂ ਕਹਾਣੀਆਂ, ਅਤੇ ਲਗਪਗ 40 ਨਾਟਕ ਸ਼ਾਮਲ ਹਨ ਜਿਹਨਾਂ ਵਿੱਚੋਂ ਕੁਝ ਸਿਸੀਲੀ ਵਿੱਚ ਲਿਖੇ ਗਏ ਹਨ। ਉਸਦਾ ਵੱਡਾ ਯੋਗਦਾਨ ਉਸ ਦੇ ਨਾਟਕ ਸਨ।[2]

ਲੂਈਜੀ ਪਿਰਾਂਦੈਲੋ
ਲੁਈਜੀ ਪਿਰਾਂਡੇਲੋ 1932 ਵਿੱਚ
ਜਨਮ(1867-06-28)28 ਜੂਨ 1867
ਅਗ੍ਰੀਗੈਂਟੋ, ਸਿਸੀਲੀ, ਇਟਲੀ
ਮੌਤ10 ਦਸੰਬਰ 1936(1936-12-10) (ਉਮਰ 69)
ਰੋਮ, ਇਟਲੀ
ਕੌਮੀਅਤਇਤਾਲਵੀ
ਕਿੱਤਾਨਾਟਕਕਾਰ, ਨਾਵਲਕਾਰ ਅਤੇ ਕਹਾਣੀਕਾਰ
ਇਨਾਮਸਾਹਿਤ ਦਾ ਨੋਬਲ ਇਨਾਮ
1934
ਦਸਤਖ਼ਤ

ਜੀਵਨੀਸੋਧੋ

ਮੁੱਢਲੀ ਜ਼ਿੰਦਗੀਸੋਧੋ

ਲੂਈਜੀ ਪਿਰਾਂਦੈਲੋ ਦਾ ਜਨਮ ਦੱਖਣੀ ਸਿਸਲੀ ਵਿੱਚ ਕਾਓਸ ਨਾਮ ਦੇ ਇੱਕ ਅਜੀਬ ਜਿਹੇ ਪਿੰਡ ਵਿੱਚ ਇੱਕ ਉੱਚ-ਸ਼੍ਰੇਣੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ, ਸਤੀਫਾਨੋ, ਗੰਧਕ ਉਦਯੋਗ ਵਿੱਚ ਸ਼ਾਮਲ ਇੱਕ ਅਮੀਰ ਪਰਿਵਾਰ ਨਾਲ ਸਬੰਧਤ ਸੀ, ਅਤੇ ਉਸ ਦੀ ਮਾਤਾ ਵੀ ਐਗਰੀਗੇਂਟੋ ਦੇ ਬੁਰਜ਼ਵਾ ਪੇਸ਼ੇਵਰ ਕਲਾਸ ਦੇ ਇੱਕ ਅਮੀਰ ਪਰਿਵਾਰ ਤੋਂ ਸੀ।

ਹਵਾਲੇਸੋਧੋ