ਲੂਣ (ਰਸਾਇਣ ਵਿਗਿਆਨ)
ਰਸਾਇਣ ਵਿਗਿਆਨ ਵਿੱਚ ਲੂਣ ਉਹ ਯੋਗਿਕ ਹੁੰਦਾ ਹੈ ਜੋ ਕਿਸੇ ਤੇਜਾਬ ਦੇ ਇੱਕ, ਜਾਂ ਜਿਆਦਾ ਹਾਈਡਰੋਜਨ ਪਰਮਾਣੂਆਂ ਨੂੰ ਕਿਸੇ ਖ਼ਾਰ ਦੇ ਇੱਕ, ਜਾਂ ਜਿਆਦਾ ਧਨਾਇਨਾਂ ਨਾਲ ਪ੍ਰਤੀਸਥਾਪਿਤ ਕਰਨ ਤੇ ਬਣਦਾ ਹੈ। ਖਾਣ ਵਾਲਾ ਲੂਣ ਇੱਕ ਪ੍ਰਮੁੱਖ ਲੂਣ ਹੈ। ਰਸਾਇਣਕ ਤੌਰ ਤੇ ਇਹ ਲੂਣ ਸੋਡੀਅਮ ਅਤੇ ਕਲੋਰੀਨ ਦਾ ਸੋਡੀਅਮ ਕਲੋਰਾਈਡ ਨਾਮਕ ਯੋਗਿਕ ਹੈ। ਪੋਟਾਸੀਅਮ ਨਾਈਟਰੇਟ ਇੱਕ ਹੋਰ ਲੂਣ ਹੈ, ਜੋ ਨਾਇਟਰਿਕ ਤੇਜਾਬ ਦੇ ਹਾਈਡਰੋਜਨ ਆਇਨ ਨੂੰ ਪੋਟਾਸੀਅਮ ਹਾਈਡਰਾਕਸਾਈਡ ਦੇ ਪੋਟਾਸੀਅਮ ਆਇਨ (ਧਨਾਇਨ) ਦੁਆਰਾ ਪ੍ਰਤੀਸਥਾਪਿਤ ਕਰਨ ਨਾਲ ਬਣਦਾ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |