ਲੂਸੀ ਗਰੇ
ਲੂਸੀ ਗਰੇ, ਅੰਗਰੇਜ਼ੀ ਰੋਮਾਂਸਵਾਦੀ ਕਵੀ ਵਿਲੀਅਮ ਵਰਡਜ਼ਵਰਥ ਦੀ 1799 ਵਿੱਚ ਲਿਖੀ ਅਤੇ ਲਿਰੀਕਲ ਬੈਲਡਸ ਵਿੱਚ ਪ੍ਰਕਾਸ਼ਿਤ ਮਸ਼ਹੂਰ ਕਵਿਤਾ ਹੈ। ਇਸ ਵਿੱਚ ਇੱਕ ਜੁਆਨ ਹੋ ਰਹੀ ਕੁੜੀ ਲੂਸੀ ਗਰੇ ਦੀ ਮੌਤ ਦਾ ਬਿਆਨ ਹੈ, ਜੋ ਇੱਕ ਸ਼ਾਮ ਨੂੰ ਮਾਂ ਨੂੰ ਰੋਸ਼ਨੀ ਕਰਨ ਲਈ ਲਾਲਟੇਨ ਲੈ ਕੇ ਘਰੋਂ ਨਿਕਲੀ ਅਤੇ ਬਰਫ਼ੀਲੇ ਤੂਫਾਨ ਵਿੱਚ ਕਿਧਰੇ ਗੁੰਮ ਗਈ ਤੇ ਮੁੜ ਘਰ ਨਾ ਆਈ।
ਪਿਛੋਕੜ
ਸੋਧੋਇੱਕ ਦਿਨ ਵਰਡਜ਼ਵਰਥ ਬਰਫ਼ੀਲੇ ਤੂਫਾਨ ਵਿੱਚ ਘਿਰ ਗਿਆ ਅਤੇ ਆਪਣੀ ਭੈਣ ਡੋਰੋਥੀ ਦੀ ਦੱਸੀ ਹੇਲੀਫੈਕਸ ਵਿੱਚ ਵਾਪਰੀ ਅਸਲ ਬੀਤੀ ਘਟਨਾ ਤੋਂ ਪਰੇਰਿਤ ਹੋਕੇ ਇਹ ਕਵਿਤਾ ਲਿਖੀ।[1] ਵਰਡਜ਼ਵਰਥ ਨੇ ਲਿਖਿਆ ਹੈ, "1799 ਵਿੱਚ ਜਰਮਨੀ ਦੇ ਗਲੋਸਰ ਵਿੱਚ ਲਿਖੀ ਇਸ ਰਚਨਾ ਦਾ ਅਧਾਰ ਮੇਰੀ ਭੈਣ ਦੀ ਦੱਸੀ ਇੱਕ ਬੱਚੀ ਨਾਲ ਬੀਤੀ ਘਟਨਾ ਹੈ, ਜਿਹੜੀ ਯਾਰਕਸ਼ਾਇਰ ਵਿੱਚ ਹੇਲੀਫੈਕਸ ਦੇ ਨੇੜੇ ਬਰਫ਼ੀਲੇ ਤੂਫਾਨ ਵਿੱਚ ਭਟਕ ਗਈ ਸੀ। ਉਹਦੇ ਮਾਪਿਆਂ ਨੇ ਉਹਦੀ ਪੈੜ ਦਾ ਪਿੱਛਾ ਕੀਤਾ ਜੋ ਇੱਕ ਨਹਿਰ ਦੇ ਉੱਪਰ ਲੱਕੜੀ ਦੇ ਪੁਲ ਕੋਲ ਜਾਕੇ ਗੁੰਮ ਹੋ ਗਈ। ਅੱਗੇ ਪਿੱਛੇ ਉਹਦੀਆਂ ਪੈੜਾਂ ਦੇ ਹੋਰ ਕੋਈ ਨਿਸ਼ਾਨ ਨਹੀਂ ਸਨ ਮਿਲੇ। ਆਖਰ ਨਹਿਰ ਵਿੱਚੋਂ ਲਾਸ ਮਿਲ ਗਈ ਸੀ।"[2] ਲੂਸੀ ਗਰੇਪਹਿਲੀ ਵਾਰ ਲਿਰੀਕਲ ਬੈਲਡਸ ਦੇ 1800 ਵਾਲੇ ਅਡੀਸ਼ਨ ਦੀ ਦੂਜੀ ਜਿਲਦ ਵਿੱਚ ਪ੍ਰਕਾਸ਼ਿਤ ਹੋਈ ਸੀ।[3]