ਵਿੱਲੀਅਮ ਵਰਡਜ਼ਵਰਥ (7 ਅਪ੍ਰੈਲ 1770 – 23 ਅਪ੍ਰੈਲ 1850) ਇੱਕ ਪ੍ਰਮੁੱਖ ਅੰਗਰੇਜ਼ੀ ਰੋਮਾਂਸਵਾਦੀ ਕਵੀ ਸੀ। ਇਸਨੇ ਸੈਮੁਅਲ ਟੇਲਰ ਕਾਲਰਿਜ ਦੇ ਨਾਲ ਰਲਕੇ ਅੰਗਰੇਜ਼ੀ ਸਾਹਿਤ ਵਿੱਚ ਰੋਮਾਂਸਵਾਦੀ ਲਹਿਰ ਸ਼ੁਰੂ ਕੀਤੀ। ਆਮ ਤੌਰ ਤੇ ਵਰਡਸਵਰਥ ਦੀ ਰਚਨਾ ਦ ਪ੍ਰੀਲਿਊਡ ਨੂੰ ਉਨ੍ਹਾਂ ਦੀ ਸ਼ਾਹਕਾਰ ਰਚਨਾ ਕਿਹਾ ਜਾਂਦਾ ਹੈ। ਇਹ ਉਨ੍ਹਾਂ ਦੇ ਮੁਢਲੇ ਸਾਲਾਂ ਦੀ ਅਰਧ-ਜੀਵਨੀਪਰਕ ਕਵਿਤਾ ਹੈ ਜਿਸਨੂੰ ਉਨ੍ਹਾਂ ਨੇ ਕਈ ਵਾਰ ਮੁੜ ਲਿਖਿਆ ਅਤੇ ਵਾਧੇ ਕੀਤੇ।

ਵਿਲੀਅਮ ਵਰਡਜ਼ਵਰਥ
ਵਿਲੀਅਮ ਵਰਡਜ਼ਵਰਥ ਦ ਪੋਰਟਰੇਟ - ਚਿੱਤਰਕਾਰ: ਬੈਂਜਾਮਿਨ ਰਾਬਰਟ ਹੇਡਨ (ਨੈਸ਼ਨਲ ਪੋਰਟਰੇਟ ਗੈਲਰੀ).
ਜਨਮ(1770-04-07)7 ਅਪ੍ਰੈਲ 1770
ਵਰਡਜ਼ਵਰਥ ਦਾ ਘਰ, ਕੌਕਰਮਾਊਥ, ਕਿੰਗਡਮ ਆਫ਼ ਗ੍ਰੇਟ ਬ੍ਰਿਟੇਨ
ਮੌਤ23 ਅਪ੍ਰੈਲ 1850(1850-04-23) (ਉਮਰ 80)
ਕੰਬਰਲੈਂਡ, ਯੂਨਾਈਟਡ ਕਿੰਗਡਮ
ਵੱਡੀਆਂ ਰਚਨਾਵਾਂਲਿਰੀਕਲ ਬੈਲੇਡਸ, ਦੋ ਜਿਲਦਾਂ ਵਿੱਚ ਕਵਿਤਾਵਾਂ, ਦ ਪ੍ਰੀਲਿਊਡ
ਅਲਮਾ ਮਾਤਰਕੈਂਬਰਿਜ ਯੂਨੀਵਰਸਿਟੀ
ਕਿੱਤਾਕਵੀ
ਲਹਿਰਰੋਮਾਂਸਵਾਦ

ਜੀਵਨਸੋਧੋ

[1] ਵਿਲੀਅਮ ਵਰਡਸਵਰਥ ਪ੍ਰਸਿੱਧ ਅੰਗਰੇਜ਼ੀ ਕਵੀ ਸਨ। ਉਨ੍ਹਾਂ ਦਾ ਜਨਮ 7 ਅਪ੍ਰੈਲ, 1770 ਨੂੰ ਕੰਬਰਲੈਂਡ ਵਿਖੇ ਵਰਡਜਵਰਥ ਹਾਊਸ ਵਿੱਚ ਹੋਇਆ।[2] ਉਥੇ ਉਨ੍ਹਾਂ ਦੇ ਪਿਤਾ ਵਕਾਲਤ ਕਰਦੇ ਸਨ। ਪਰ ਜਦੋਂ ਉਹ ਤੇਰਾਂ ਹੀ ਸਾਲ ਦੇ ਸਨ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੀ ਸਿੱਖਿਆ ਹਾਕਸ਼ੇਡ ਦੇ ਵਿਆਕਰਣ ਸਕੂਲ ਦੇ ਸੇਂਟ ਜਾਨ ਨਾਮਕ ਕਾਲਜ ਵਿੱਚ ਹੋਈ। ਉੱਥੋਂ ਬੀਏ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਉਹ ਕੁੱਝ ਸਮੇਂ ਲਈ ਲੰਦਨ ਚਲੇ ਗਏ। ਜਦੋਂ ਉਹ ਕੈਂਬਰਿਜ ਯੂਨੀਵਰਸਿਟੀ ਦੇ ਵਿਦਿਆਰਥੀ ਸਨ ਉਦੋਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਫ਼ਰਾਂਸ ਗਏ ਸਨ ਅਤੇ ਫਿਰ 1791 ਵਿੱਚ ਉਨ੍ਹਾਂ ਨੇ ਫ਼ਰਾਂਸ ਅਤੇ ਸਵਿਟਜਰਲੈਂਡ ਦੀ ਪਦਯਾਤਰਾ ਕੀਤੀ ਅਤੇ ਫ਼ਰਾਂਸ ਦੇ ਆਰਲਿਅੰਸ ਅਤੇ ਬਲਾਵ ਨਾਮਕ ਨਗਰਾਂ ਵਿੱਚ ਕਈ ਹਫ਼ਤੇ ਤੱਕ ਰਹੇ। ਫਰਾਂਸੀਸੀ ਕ੍ਰਾਂਤੀ ਦੇ ਨੇਤਾਵਾਂ ਨਾਲ ਵੀ ਉਨ੍ਹਾਂ ਦਾ ਸੰਪਰਕ ਹੋਇਆ ਜਿਸਦਾ ਫਲ ਇਹ ਹੋਇਆ ਕਿ ਉਹ ਫਰਾਂਸੀਸੀ ਕ੍ਰਾਂਤੀ ਦੇ ਉਤਸਾਹਪੂਰਵਕ ਸਮਰਥਕ ਬਣ ਗਏ ਅਤੇ ਜੇਕਰ ਉਨ੍ਹਾਂ ਦੇ ਦੋਸਤਾਂ ਅਤੇ ਸਬੰਧੀਆਂ ਨੇ ਉਨ੍ਹਾਂ ਨੂੰ ਘਰ ਪਰਤਣ ਨੂੰ ਮਜਬੂਰ ਨਾ ਕੀਤਾ ਹੁੰਦਾ ਤਾਂ ਉਨ੍ਹਾਂ ਦੀ ਵੀ ਉਹੀ ਦੁਰਗਤੀ ਹੁੰਦੀ ਜੋ ਹੋਰ ਨੇਤਾਵਾਂ ਦੀ ਹੋਈ। ਵਰਡਸਵਰਥ ਨੂੰ ਫ਼ਰਾਂਸ ਦੀ ਕ੍ਰਾਂਤੀ ਤੋਂ ਬਹੁਤ ਆਸ਼ਾਵਾਂ ਸਨ ਪਰ ਫ਼ਰਾਂਸ ਦੇ ਦਹਿਸ਼ਤ ਰਾਜ ਵਿੱਚ ਜੋ ਦੁਰਘਟਨਾਵਾਂ ਹੋਈਆਂ ਉਨ੍ਹਾਂ ਸਭ ਨੇ ਉਨ੍ਹਾਂ ਦੀਆਂ ਆਸਾਵਾਂ ਨੂੰ ਚਕਨਾਚੂਰ ਕਰ ਦਿੱਤਾ। ਵਿਲੀਅਮ ਗਾਡਵਿਨ ਦੀ ਪ੍ਰਸਿੱਧ ਕਿਤਾਬ ਪੋਲੀਟੀਕਲ ਜਸਟਿਸ ਤੋਂ ਵੀ ਉਹ ਬਹੁਤ ਪ੍ਰਭਾਵਿਤ ਹੋਏ ਸਨ; ਇੱਥੇ ਤੱਕ ਕਿ ਉਹ ਆਪਣੇ ਆਪ ਨੂੰ ਗਾਡਵਿਨ ਦਾ ਚੇਲਾ ਕਹਿਣ ਲੱਗੇ ਸਨ।

ਵਰਡਜ਼ਵਰਥ ਦੀ ਕਾਵਿ-ਸ਼ੈਲੀ ਉੱਤੇ ਤਿੰਨ ਚੀਜ਼ਾਂ ਦਾ ਬਹੁਤ ਪ੍ਰਭਾਵ ਰਿਹਾ। ਇੱਕ ਸੀ ਕੁਦਰਤ ਲਈ ਉਸ ਦਾ ਪਿਆਰ,ਦੂਜਾ ਉਸ ਦਾ ਅਤੇ ਉਸ ਦੀ ਭੈਣ ਡੌਰਥੀ ਵਰਡਜ਼ਵਰਥ ਦਾ ਆਪਸੀ ਪਿਆਰ, ਕਿਉਂਕਿ ਡੌਰਥੀ ਨੇ ਹਮੇਸ਼ਾ ਹੀ ਵਰਡਜ਼ਵਰਥ ਦਾ ਧਿਆਨ ਕੁਦਰਤ ਅਤੇ ਮਨੁੱਖੀ ਦਰਦ ਵੱਲ ਮੋੜੀ ਰੱਖਿਆ ਅਤੇ ਤੀਜਾ ਐਸ. ਟੀ. ਕੋਲਰਿਜ ਨਾਮ ਦੇ ਕਵੀ ਨਾਲ ਉਸ ਦੀ ਦੋਸਤੀ। ਕੋਲਰਿਜ ਨੇ ਵਰਡਜ਼ਵਰਥ ਨੂੰ ਛੋਟੀਆਂ-ਛੋਟੀਆਂ ਨਾਟਕੀ ਕਵਿਤਾਵਾਂ ਲਿਖਣ ਲਈ ਪੇ੍ਰਿਆ। ਇਹਨਾਂ ਤਿੰਨਾਂ ਦੇ ਪ੍ਭਾਵ ਅਧੀਨ ਲਿਖੀਆਂ ਗਈਆਂ ਵਰਡਜ਼ਵਰਥ ਦੀਆਂ ਕਵਿਤਾਵਾਂ ਫੁੱਲਾਂ, ਪੰਛੀਆਂ, ਝੀਲਾਂ, ਬਰਫ਼, ਨਾਲ ਢਕੀਆਂ ਪਹਾੜੀਆਂ ਅਤੇ ਕੁਦਰਤ ਦੇ ਹੋਰ ਨਜ਼ਾਰਿਆਂ ਬਾਰੇ ਹਨ। ਕੁੱਝ ਡੌਰਥੀ ਦੇ ਨਾਮ ਹਨ ਅਤੇ ਕੁਝ ਭੋਲੇ-ਭਾਲੇ, ਸਾਧਾਰਨ ਲੋਕਾਂ ਨੂੰ ਸਮਰਪਿਤ ਹਨ। ਇਹਨਾਂ ਕਵਿਤਾਵਾਂ ਦਾ ਮੰਤਵ ਮਨੁੱਖੀ ਜ਼ਿੰਦਗੀ ਅਤੇ ਸੁਭਾਅ ਦੀਆਂ ਸਿੱਧੀਆਂ ਅਤੇ ਸਾਦੀਆ ਸਚਾਈਆਂ ਨੂੰ ਪ੍ਰਗਟਾਉਣਾ ਸੀ।

ਵਰਡਸਵਰਥ ਨੇ ਆਪਣੇ ਵਿਦਿਆਰਥੀ ਜੀਵਨ ਵਿੱਚ ਹੀ ਵਿੱਚ ਕਵਿਤਾ ਲਿਖਣਾ ਅਰੰਭ ਕਰ ਦਿੱਤਾ ਸੀ। 1793 ਵਿੱਚ ਉਨ੍ਹਾਂ ਦੀਆਂ ਦੋ ਰਚਨਾਵਾਂ ਈਵਨਿੰਗ ਵਾਕ ਅਤੇ ਡਿਸਕਰਿਪਟਿਵ ਸਕੈਚੇਜ ਪ੍ਰਕਾਸ਼ਿਤ ਹੋਈਆਂ। ਇਨ੍ਹਾਂ ਦੋਨਾਂ ਕਵਿਤਾਵਾਂ ਉੱਤੇ ਪੋਪ ਅਤੇ ਉਨ੍ਹਾਂ ਦੀ ਸੰਪਰਦਾ ਦੀ ਸਪਸ਼ਟ ਛਾਪ ਹੈ ਪਰ ਉਨ੍ਹਾਂ ਵਿੱਚ ਵੀ ਉਨ੍ਹਾਂ ਦੀ ਮੌਲਕ ਪ੍ਰਕ੍ਰਿਤੀ ਪ੍ਰੇਮ ਦੀ ਦ੍ਰਿਸ਼ਟੀ ਮੌਜੂਦ ਹੈ। ਸੰਨ 1798 ਵਿੱਚ ਉਨ੍ਹਾਂ ਦੀ ਸੰਯੁਕਤ ਰਚਨਾ ਲਿਰੀਕਲ ਬੈਲੇਡਸ ਪ੍ਰਕਾਸ਼ਿਤ ਹੋਈ ਜੋ ਰੋਮਾਂਸਵਾਦ ਦੀ ਪ੍ਰਸਿੱਧ ਘੋਸ਼ਣਾ ਹੈ। ਉਸੇ ਸਾਲ ਉਹ ਆਪਣੀ ਭੈਣ ਅਤੇ ਕੋਲਰਿਜ ਦੇ ਨਾਲ ਜਰਮਨੀ ਗਏ ਅਤੇ ਪਰਤ ਕੇ ਗਰੇਸਮੀਅਰ ਨਾਮਕ ਪਿੰਡ ਵਿੱਚ ਰਹਿਣ ਲੱਗੇ ਜੋ ਸੰਨ 1817 ਤੱਕ ਉਨ੍ਹਾਂ ਦਾ ਨਿਵਾਸਸਥਾਨ ਰਿਹਾ।

 
28 ਸਾਲ ਦੀ ਉਮਰ ਵਿੱਚ ਵਰਡਸਵਰਥ

1802 ਵਿੱਚ ਉਨ੍ਹਾਂ ਦਾ ਆਪਣੀ ਪ੍ਰੇਮਿਕਾ ਮੇਰੀ ਹਚਿਨਸਨ ਨਾਲ ਵਿਆਹ ਹੋਇਆ। 1813 ਵਿੱਚ ਉਨ੍ਹਾਂ ਦੀ ਵੇਸਟਮੋਰਲੈਂਡ ਲਈ ਉਨ੍ਹਾਂ ਨੂੰ ਤਨਖਾਹ ਤਾਂ ਮਿਲਦੀ ਸੀ ਪਰ ਕਿਸੇ ਪ੍ਰਕਾਰ ਦਾ ਕੰਮ ਨਹੀਂ ਕਰਨਾ ਪੈਂਦਾ ਸੀ। 1842 ਵਿੱਚ ਸਰਕਾਰ ਨੇ ਉਨ੍ਹਾਂ ਦਾ ਨਾਮ ਅਧਿਕਾਰੀਆਂ ਦੀ ਸੂਚੀ ਵਿੱਚ ਸਮਿੱਲਤ ਕਰ ਲਿਆ ਅਤੇ ਉਨ੍ਹਾਂ ਨੂੰ ਨੇਮਾਂ ਮੁਤਾਬਕ ਨੌਕਰੀ ਅਤੇ ਪੈਨਸ਼ਨ ਮਿਲਣ ਲੱਗੀ। 1843 ਵਿੱਚ ਉਹ ਰਾਜਕਵੀ ਦੇ ਪਦ ਉੱਤੇ ਨਿਯੁਕਤ ਹੋਏ। 23 ਮਾਰਚ 1850 ਨੂੰ ਉਨ੍ਹਾਂ ਦੀ ਮੌਤ ਹੋ ਗਈ।

ਵਰਡਜ਼ਵਰਥ ਦੇ ਕਾਵਿ ਜੀਵਨ ਨੂੰ ਚਾਰ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ। ਇਸ ਦਾ ਵਰਣਨ ਨੇ ਆਪਣੀਆਂ ਕਵਿਤਾਵਾਂ ਦਾ ਪਿ੍ਲਿਊਡ ਅਤੇ ਟਿਨਟਰਨ ਐਬੇ ਵਿੱਚ ਕੀਤਾ ਹੈ। ਪਹਿਲੇ ਪੜਾਅ ਵਿੱਚ ਵਰਡਜ਼ਵਰਥ ਨੇ ਬਚਪਨ ਵਿੱਚ ਕੁਦਰਤ ਨੂੰ ਜਿਸ ਰੂਪ ਵਿੱਚ ਮਾਣਿਆ ਸੀ ਅਤੇ ਜੋ ਪ੍ਭਾਵ ਕੁਦਰਤ ਨੇ ਉਸ ਉੱਤੇ ਪਾਇਆ ਸੀ, ਉਸ ਦਾ ਉਲੇਖ ਉਸ ਨੇ ਆਪਣੀ ਕਵਿਤਾ ਦਾ ਪਿ੍ਲਿਊਡ ਵਿੱਚ ਕੀਤਾ ਹੈ। ਇਸ ਸਮੇਂ ਦੌਰਾਨ ਕੁਦਰਤ ਲਈ ਵਰਡਜ਼ਵਰਥ ਦਾ ਲਗਾਉ ਬਾਲਪਨ ਦੀ ਉਤੇਜਿਤ ਕਰਨ ਵਾਲੀ ਖੁਸ਼ੀ ਅਤੇ ਉਤਸੁਕਤਾ ਭਰਿਆਂ ਸੀ। ਉਹ ਪਹਾੜੀਆਂ ਵਿੱਚ ਨੱਸਦਾ-ਭੱਜਦਾ ਆਪਣੇ ਆਪ ਨੂੰ ਕਿਲਕਾਰੀਆਂ ਭਰਦੇ ਹਿਰਨ ਵਾਂਗੂ ਅਨੁਭਵ ਕਰਦਾ ਸੀ।

ਦੂਜਾ ਪੜਾਅ ਉਹ ਸੀ ਜਦੋਂ ਜਵਾਨੀ ਵਿੱਚ ਪੈਰ ਧਰਦਿਆਂ ਹੀ ਵਰਡਜ਼ਵਰਥ ਨੇ ਕੁਦਰਤ ਦੇ ਇੱਕ ਪ੍ਰੇਮੀ ਵਾਂਗ ਘੁੱਟ ਭਰੇ। ਇਸ ਸਮੇਂ ਵੀ ਕਵੀ ਦਾ ਕੁਦਰਤ ਵੱਲ ਝੁਕਾਉ ਬਿਨ੍ਹਾਂ ਕਿਸੇ ਡੂੰਘੇ ਬੋਧਿਕ ਅਰਥਾਂ ਵਾਲਾਂ ਸੀ। ਕੁੱਝ ਸਮੇਂ ਉਪਰੰਤ ਤੀਜੇ ਪੜਾਅ ਵਿੱਚ ਮਨੁੱਖੀ ਦਰਦ ਅਤੇ ਤਕਲੀਫਾਂ ਨੇ ਵਰਡਜ਼ਵਰਥ ਉਤੇ ੲੇਨਾ ਪ੍ਰਭਾਵ ਪਾਇਆ ਕਿ ਚਕਾਚੌਂਧ ਕਰਨ ਵਾਲੀਆਂ ਖੁਸ਼ੀਆਂ ਅਤੇ ਟੀਮਾਂ ਭਰਿਆ ਉਨਮਾਦ ਖ਼ਤਮ ਹੋ ਗਿਆ ਅਤੇ ਉਸ ਦੀਆਂ ਨਜ਼ਰਾਂ ਵਿੱਚ ਕੁਦਰਤ ਦੇ ਰੰਗ ਗੰਭੀਰ ਅਤੇ ਠਰੰਮੇ ਭਰੇ ਹੋ ਗੲੇ। ਕੁਦਰਤ ਵਿੱਚ ਉਸ ਨੂੰ ਮਨੁੱਖ ਜਾਤੀ ਦਾ ਸ਼ਾਂਤ, ਉਦਾਸ ਸੰਗੀਤ ਦੇਣ ਲੱਗਾ ਅਤੇ ਕੁਦਰਤ ਲਈ ਉਸ ਦਾ ਪਿਆਰ ਮਾਨਵਤਾ ਜਾਤੀ ਲਈ ਪਿਆਰ ਬਣ ਗਿਆ। ਉਸ ਨੇ ਆਪਣੀਆਂ ਕਵਿਤਾਵਾਂ ਵਿੱਚ ਕੁਦਰਤ ਦੀ ਖੂਬਸੂਰਤੀ ਨੂੰ ਸਾਧਾਰਨ ਮਨੁੱਖ ਦੇ ਸੱਚੇ-ਸੁੱਚੇ ਸੁਭਾਅ ਨਾਲ ਜੋੜਿਆਂ ਹੈ।ਚੌਥੀ ਅਤੇ ਅਖੀਰਲੀ ਅਵਸਥਾ ਵਰਡਜ਼ਵਰਥ ਦੇ ਕੁਦਰਤ ਲਈ ਆਤਮਿਕ ਪਿਆਰ ਨਾਲ ਸਬੰਧਤ ਹੈ। ਇਸ ਦੌਰ ਵਿੱਚ ਕੁਦਰਤ ਨਾਲ ਲਗਾਉ ਚਿੰਤਨਮਈ, ਅਧਿਆਤਮਿਕ ਅਤੇ ਰੂਹਾਨੀ ਹੋ ਗਿਆ। ਵਰਡਜ਼ਵਰਥ ਨੇ ਮਹਿਸੂਸ ਕੀਤਾ ਕਿ ਕੁਦਰਤ ਵਿੱਚ ਰੱਬੀ ਆਤਮਾ ਦਾ ਨਿਵਾਸ ਹੈ ਅਤੇ ਇਹੀ ਆਤਮਾ ਮਨੁੱਖ ਵਿੱਚ ਵੀ ਵਿਚਰਦੀ ਹੈ। ਇਸ ਤਰ੍ਹਾਂ ਵਰਡਜ਼ਵਰਥ ਦੀ ਧਾਰਨਾ ਸੀ ਕਿ ਕੁਦਰਤ ਮਨੁੱਖ ਦਾ ਰੱਬ ਨਾਲ ਮੇਲ ਕਰਾਉਂਦੀ ਹੈ। ਇਸ ਸਮੇਂ ਦੌਰਾਨ ਲਿਖੀਆਂ ਕਵਿਤਾਵਾਂ ਉਸ ਦੀ ਕਾਵਿ-ਕਲਾ ਦਾ ਸਿਖਰ ਮੰਨੀਆਂ ਜਾਂਦੀਆਂ ਹਨ।

ਵਰਡਜ਼ਵਰਥ ਨੇ ਕਾਵਿ-ਵਿਧਾ ਦੀਆਂ ਵੱਖ-ਵੱਖ ਸ਼ੈਲੀਆਂ ਨਾਲ ਪ੍ਰਯੋਗ ਕਰ ਕੇਨੇ’ਖੇ। ਉਸ ਨੇ " ਲਿਰਿਕ"(ਗੀਤ), 'ਸੋਨਿਟ (ਚੌਦਾਂ ਚੁੱਕੀ ਕਵਿਤਾ), 'ੳਡ (ਸੰਬੋਧਨ ਗੀਤ), 'ਬੈਲੇਡ (ਗਾਥਾ-ਕਾਵਿ) ਆਦਿ ਸ਼ੈੈਲੀਆਂ ਤੋਂ ਇਲਾਵਾ ਖੁੱਲੀ ਕਵਿਤਾ ਦੀ ਰਚਨਾ ਵੀ ਕੀਤੀ ਅਤੇ ਇੱਕ ਕਾਵਿ-ਨਾਟਕ ਵੀ ਲਿਖਿਆ। ਵਰਡਜ਼ਵਰਥ ਆਪਣੀਆਂ ਕਵਿਤਾਵਾਂ ਲਈ ਵਧੇਰੇ ਜਾਣਿਆ ਜਾਂਦਾ ਹੈ। ਇਸੇ ਕਰਕੇ ਉਸ ਨੂੰ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਆਖਿਆ ਜਾਂਦਾ ਹੈ। ਉਸ ਵੱਲੋਂ ਦਿੱਤੀ ਗਈ ਕੁਦਰਤ ਵੱਲ ਪਰਤਣ ਦੀ ਸੇਧ ਨੂੰ ਉਨ੍ਹੀਵੀਂ ਅਤੇ ਵੀਹਵੀਂ ਸਦੀ ਦੇ ਕਵੀਆਂ ਨੇ ਅਪਣਾਇਆ। ਮਨੁੱਖੀ ਸਾਦਗੀ ਅਤੇ ਦੁੱਖ-ਦਰਦ ਜਿਹੇ ਵਿਸ਼ੇ -ਵਸਤੂ ਦਾ ਪ੍ਰਯੋਗ ਉਸ ਵੇਲੇ ਦੇ ਹੋਰ ਮਹਾਨ ਕਵੀਆਂ ਜਿਵੇਂ ਕਿ(ਕੀਟਸ, ਸ਼ੈਲੀ, ਬਾਇਰਨ) ਆਦਿ ਨੇ ਵੀ ਅਪਣਾਇਆ। ਅੱਜ ਵੀ ਅੰਗਰੇਜ਼ੀ ਸਾਹਿਤ ਵਿੱਚ ਵਰਡਜ਼ਵਰਥ ਦਾ ਕੋਈ ਸਾਨੀ ਨਹੀਂ ਹੈ। ਸਾਹਿਤ ਵਿੱਚ ਰੁਚੀ ਰੱਖਣ ਵਾਲਿਆਂ ਲਈ ਵਰਡਜ਼ਵਰਥ ਦੀਆਂ ਕਵਿਤਾਵਾਂ ਨਾ ਕੇਵਲ ਅਨੰਦਮਈ ਹਨ, ਬਲਕਿ ਇਹ ਜ਼ਿੰਦਗੀ ਅਤੇ ਕੁਦਰਤ ਦੇ ਸੁਮੇਲ ਦਾ ਨਿਚੋੜ ਵੀ ਹਨ।

।ਮੁੱਖ ਰਚਨਾਵਾਂ

ਦੁ

ਮੁੱਖ ਰਚਨਾਵਾਂਸੋਧੋ

ਹਵਾਲੇਸੋਧੋ

  1. ਕੌਰ, ਨਰਿੰਦਰਜੀਤ. "ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ)". ਪੰਜਾਬੀ ਪੀਡੀਆ. ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ,ਪਟਿਆਲਾ. 
  2. Wordsworth House, English Heritage, http://www.imagesofengland.org.uk/details/default.aspx?id=71716, retrieved on 21 ਦਸੰਬਰ 2009