ਲੇਡੀ ਮੈਕਬਥ

ਸ਼ੈਕਸਪੀਅਰ ਦੇ ਨਾਟਕ ਦੀ ਪਾਤਰ

ਲੇਡੀ ਮੈਕਬਥ ਵਿਲੀਅਮ ਸ਼ੈਕਸਪੀਅਰ ਦੇ ਮੈਕਬਥ (c.1603–1607) ਦੀ ਪਾਤਰ ਹੈ। ਉਹ ਮੁੱਖ ਪਾਤਰ, ਸਕਾਟਲੈਂਡ ਦੇ ਇੱਕ ਸਰਦਾਰ, ਮੈਕਬਥ, ਦੀ ਪਤਨੀ ਹੈ। ਉਸਤੋਂ ਰਾਜੇ ਦਾ ਕਤਲ ਕਰਵਾ ਕੇ, ਸਕਾਟਲੈਂਡ ਦੀ ਮਲਿਕਾ ਬਣ ਜਾਂਦੀ ਹੈ, ਪਰ ਬਾਅਦ ਵਿੱਚ ਕਤਲ ਵਿੱਚ ਆਪਣੀ ਭਾਗੀਦਾਰੀ ਲਈ ਮਨੋਪੀੜਾ ਦਾ ਸ਼ਿਕਾਰ ਹੈ। ਇਹ ਕਤਲ ਉਸ ਦੀ ਜ਼ਮੀਰ ਦਾ ਪਿੱਛਾ ਨਹੀਂ ਛੱਡਦਾ ਤੇ ਉਹ ਵਾਰ ਵਾਰ ਹੱਥ ਧੋਂਦੀ ਅਤੇ ਕਹਿੰਦੀ ਰਹਿੰਦੀ ਹੈ: ਕੁੱਲ ਸੁਗੰਧੀਆਂ ਅਰਬ ਦੀਆਂ ਵੀ ਮੇਰੇ ਹੱਥਾਂ ‘ਚੋਂ ਆਉਂਦੀ ਖੂਨ ਦੀ ਗੰਧ ਨੂੰ ਨਹੀਂ ਮਿੱਠਾ ਨਹੀਂ ਕਰ ਸਕਦੀਆਂ[1]
ਆਖਰੀ ਐਕਟ ਵਿੱਚ ਉਹਦੇ ਆਤਮਘਾਤ ਕਰ ਲੈਣ ਦੀ ਸੂਚਨਾ ਮਿਲਦੀ ਹੈ।

ਲੇਡੀ ਮੈਕਬਥ
ਲੇਡੀ ਮੈਕਬਥ ਕਿੰਗ ਡੰਕਨ ਨੂੰ ਤਾੜ ਰਹੀ ਹੈ। (ਜਾਰਜ ਕੈਟਰਮੋਲ ਦੀ ਕ੍ਰਿਤ:ਲੇਡੀ ਮੈਕਬਥ, 1850)
ਕਰਤਾਵਿਲੀਅਮ ਸ਼ੈਕਸਪੀਅਰ
ਨਾਟਕਮੈਕਬਥ
ਤਾਰੀਖc.1603–1607
ਸਰੋਤਹੋਲਿਨਸ਼ੈੱਡ ਕਰੌਨੀਕਲ (1587)
ਪਰਵਾਰਮੈਕਬਥ (ਪਾਤਰ) (ਪਤੀ)
ਭੂਮਿਕਾਆਪਣੇ ਪਤੀ ਨੂੰ ਅੱਗੇ ਲਾ ਰਾਜੇ ਦਾ ਕਤਲ ਕਰਵਾ ਕੇ ਸਕਾਟਲੈਂਡ ਦੀ ਮਲਿਕਾ ਬਣ ਜਾਂਦੀ ਹੈ
ਪੇਸ਼ਕਾਰਸਾਰਾ ਸਿਡੋਨ
ਚਾਰਲੋਟ ਮਿਲਮੋਥ
ਹੈਲਨ ਫੌਸਿਟ
ਐਲਨ ਟੈਰੀ
ਫਰਾਂਸਿਸਕਾ ਐਨਿਸ
ਵਿਵੀਅਨ ਲੇ
ਵਿਵੀਅਨ ਮਰਚੈਂਟ
ਗਲੇਂਦਾ ਜੈਕਸਨ
ਜੂਡਿਥ ਐਂਡਰਸਨ
ਜੂਡੀ ਡੈਂਚ
ਜੀਨਤੇ ਨੋਲਨ
ਕੀਲੇ ਹਾਜ
ਇਕਸਸ ਪੇਰੋਨੀ
ਐਲਨ ਕਮਿੰਗ

ਲੇਡੀ ਮੈਕਬਥ ਦੀ ਇੱਕ ਸਪੀਚ

ਸੋਧੋ

:.. ਖਾਹਿਸ਼ਾਂ ਤਾਂ ਉਸਦੇ ਅੰਦਰ ਵੀ ਨੇ। ਮਹਾਨ ਬਣਨ ਦੀ ਲਾਲਸਾ ਵੀ। (ਹੌਕਾ) ਪਰ ਏਡਾ...

ਮੁਲਾਇਮ ਤੇ ਧੜਕਦਾ ਦਿਲ ਲੈ ਕੇ ਵੀ ਕਦੇ ਕੋਈ ਤਖਤ ’ਤੇ ਪਹੁੰਚਿਆ ! ਬਸ, ਇਹੋ... ਮੁਸੀਬਤ ਹੈ, ਉਸਨੇ ਤੈਨੂੰ ਉਹ ਸਭ ਕੁਝ ਨਹੀਂ ਕਰਨ ਦੇਣਾ। ਮੈਂ ਜਾਣਦੀ ਆਂ ਤੈਨੂੰ, ਤੈਨੂੰ ਏਸ ਦਿਲ ’ਤੇ ਕਾਬੂ ਪਾਉਣਾ ਪਵੇਗਾ। ਦੇਖ ਸ਼ਹਿਨਸ਼ਾਹ ਹੋਣ ਦੀ ਖਾਹਿਸ਼ ਤੇਰੇ ਅੰਦਰ ਕਿਵੇਂ ਤਰਲੋਮੱਛੀ ਹੋ ਰਹੀ ਹੈ। ਨਹੀਂ..., ਤੂੰ ਇਸਦਾ ਗਲਾ ਨਹੀਂ ਘੁੱਟ ਸਕਦਾ। ਇਹ ਸਭ ਤਾਂ ਤੈਨੂੰ ਕਰਨਾ ਹੀ ਪਵੇਗਾ,...ਹਰ ਹਾਲ ’ਚ; ਨੇਕੀ ਦਾ ਕੋਈ ਰਾਹ ਸਿੰਘਾਸਨ ਤਾਈਂ ਨਹੀਂ ਜਾਂਦਾ।...ਇਹ ਜਿੱਦ ਤੈਨੂੰ ਛੱਡਣੀ ਪਵੇਗੀ, ਇਹ ਬੋਝ ਤੇ ...ਚੱਕਣਾ ਈ ਪੈਣਾ,...ਲਾਜ਼ਮੀ ਹੈ। ਤੂੰ ਛੇਤੀ ਤੋਂ ਛੇਤੀ ਏੱਥੇ ਆ ਜਾ। ਮੈਂ ਤੇਰੇ ਅੰਦਰ ਆਪਣੀ ਰੂਹ ਫੂਕ ਦਿਆਂਗੀ। ਮੈਂ ਜਾਣਦੀ ਆਂ ਏਸ ਵੇਲੇ ਤੈਨੂੰ ਲੋੜ ਏ ਮੇਰੀ। ਤੇਰੇ ਤੇ ਤਖਤ ਵਿਚਾਲੀਆਂ ਸਾਰੀਆਂ ਦੂਰੀਆਂ ਮੈਂ ਆਪਣੇ ਸ਼ਬਦਾਂ ਨਾਲ ਹੂੰਝ ਦਿਆਂਗੀ।

ਆਖਿਰ ਉਹ ਤੇਰਾ ਮੁਕੱਦਰ ਹੈ।

ਹਵਾਲੇ

ਸੋਧੋ

ਬਾਹਰੀ ਲਿੰਕ

ਸੋਧੋ