ਲੈਕਮੇ ਫੈਸ਼ਨ ਵੀਕ
ਲੈਕਮੇ ਫੈਸ਼ਨ ਵੀਕ ਇਕ ਛਿਮਾਹੀ ਫੈਸ਼ਨ ਉਤਸਵ ਹੈ ਜੋ ਹਰ ਸਾਲ ਮੁੰਬਈ ਵਿਚ ਆਯੋਜਿਤ ਹੁੰਦਾ ਹੈ। ਗਰਮ ਰੁੱਤ ਦਾ ਸੈਸ਼ਨ ਅਪ੍ਰੈਲ ਵਿਚ ਅਤੇ ਸਰਦ ਰੁੱਤ ਵਾਲਾ ਸੈਸ਼ਨ ਅਗਸਤ ਵਿਚ ਹੁੰਦਾ ਹੈ।[1]
ਲੈਕਮੇ ਫੈਸ਼ਨ ਵੀਕ | |
---|---|
ਵਾਰਵਾਰਤਾ | ਛਿਮਾਹੀ (ਅਪ੍ਰੈਲ ਅਤੇ ਅਗਸਤ ਵਿਚ) |
ਟਿਕਾਣਾ | ਮੁੰਬਈ, (ਭਾਰਤ) |
ਸਥਾਪਨਾ | 1999 |
ਉਤਸਵ ਬਾਰੇ
ਸੋਧੋਇਸਨੂੰ ਭਾਰਤ ਦਾ ਸਭ ਤੋਂ ਵੱਡਾ ਫੈਸ਼ਨ ਉਤਸਵ ਮੰਨਿਆ ਜਾਂਦਾ ਹੈ।[2] ਇਹ ਆਈਐਮਜੀ ਰਿਲਾਇੰਸ ਦੁਆਰਾ ਆਯੋਜਿਤ ਕੀਤਾ ਜਾਂਦਾ ਹੈ ਅਤੇ ਲੈਕਮੇ ਇਸਦਾ ਅਧਿਕਾਰਤ ਸਪੌਂਸਰ ਹੈ।[3]
ਇਹ ਉਤਸਵ ਪਹਿਲੀ ਵਾਰ 1999 ਵਿਚ ਹੋਇਆ ਸੀ ਅਤੇ ਕਈ ਅੰਤਰਰਾਸ਼ਟਰੀ ਮਾਡਲਾਂ ਜਿਵੇਂ ਨਾਓਮੀ ਕੈਂਪਬੈੱਲ ਅਤੇ ਕਈ ਭਾਰਤੀ ਫਿਲਮ ਸਿਤਾਰਿਆਂ ਜਿਵੇਂ ਦੀਪਿਕਾ ਪਾਦੂਕੋਣ, ਮਲਾਇਕਾ ਅਰੋੜਾ ਖਾਨ ਅਤੇ ਅਰਜੁਨ ਰਾਮਪਾਲ ਨੇ ਇਸ ਵਿਚ ਭਾਗ ਲਿਆ ਸੀ। ਕਈ ਅੰਤਰਰਾਸ਼ਟਰੀ ਫੈਸ਼ਨ ਬਰਾਂਡ ਜਿਵੇਂ ਲੁਈਸ ਵਿੱਟਨ, ਦੋਇਸ ਐਂਡ ਗਬਾਨਾ ਅਤੇ ਰੌਬਰਟੋ ਕਵੇਲੀ ਇਸੇ ਉਤਸਵ ਰਾਹੀਂ ਬਜ਼ਾਰ ਦਾ ਹਿੱਸਾ ਬਣੇ ਹਨ। ਕਈ ਭਾਰਤੀ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ, ਰੋਹਿਤ ਬਲ, ਤਰੁਨ ਤਾਹਿਲਾਨੀ ਅਤੇ ਰਿਤੂ ਬੇਰੀ ਵੀ ਇਸ ਉਤਸਵ ਵਿਚ ਭਾਗ ਲੈ ਚੁੱਕੇ ਹਨ।[4][5] ਇਸ ਉਤਸਵ ਰਾਹੀਂ ਹਰ ਸਾਲ ਕਈ ਮਾਡਲ, ਡਿਜ਼ਾਈਨਰ ਜਿਵੇਂ ਸਬਿਆਸਾਚੀ ਮੁਖਰਜੀ ਆਦਿ ਅਤੇ ਕਈ ਫੈਸ਼ਨ ਬ੍ਰਾਂਡ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਪੇਸ਼ ਹੁੰਦੇ ਹਨ।[6]
ਹੋਰ ਵੇਖੋ
ਸੋਧੋ- ਇੰਡੀਆ ਫੈਸ਼ਨ ਵੀਕ
- ਕੇਰਲਾ ਫੈਸ਼ਨ ਲੀਗ
- ਬੰਗਲੁਰੂ ਫੈਸ਼ਨ ਵੀਕ
ਹਵਾਲੇ
ਸੋਧੋਬਾਹਰੀ ਕੜੀਆਂ
ਸੋਧੋ- ਮੁੰਬਈ ਆਡੀਸ਼ਨਸ
Archived 2016-03-04 at the Wayback Machine. - ਲੈਕਮੇ ਫੈਸ਼ਨ ਵੀਕ ਅਧਿਕਾਰਤ ਵੈਬਸਾਈਟ
- ਲੈਕਮੇ ਫੈਸ਼ਨ ਵੀਕ 2013 ਵੀਡੀਓਸ
Archived 2016-03-04 at the Wayback Machine.