ਲੈਸਲੀ ਵਾਈਟ

ਅਮਰੀਕੀ ਮਾਨਵ-ਵਿਗਿਆਨੀ

ਲੈਸਲਾਈਲ ਐਲਬੀਅਨ ਵਾਈਟ (19 ਜਨਵਰੀ, 1900 ਸਾਲਿਦਾ, ਕੋਲੋਰਾਡੋ -31 ਮਾਰਚ 1975, ਲੋਨ ਪਾਈਨ ਕੈਲੀਫੋਰਨੀਆ), ਸਭਿਆਚਾਰਕ ਈਵੋਲੂਸ਼ਨ, ਸੋਸ਼ਿਓਕਲਚਰਲ ਈਵੋਲੂਸ਼ਨ, ਅਤੇ ਖਾਸ ਕਰਕੇ ਨੀਓਈਵੋਲੂਸ਼ਨਿਜ਼ਮ ਦੇ ਸਿਧਾਂਤ ਤੇ ਉਸਦੀ ਵਕਾਲਤ ਦੇ ਲਈ ਜਾਣਿਆ ਇੱਕ ਅਮਰੀਕੀ ਮਾਨਵ-ਵਿਗਿਆਨ ਸੀ। ਮਿਸ਼ੀਗਨ ਐਨ ਅਰਬਨ ਯੂਨੀਵਰਸਿਟੀ ਦੇ ਰਾਜਨੀਤਿਕ ਵਿਭਾਗ ਬਣਾਉਣ ਵਿੱਚ ਉਸਦੀ ਭੂਮਿਕਾ ਸੀ। ਉਹ ਅਮਰੀਕੀ ਮਾਨਵ-ਵਿਗਿਆਨੀ ਐਸੋਸ਼ੀਏਸ਼ਨ (1964) ਦਾ ਪ੍ਰਧਾਨ ਸੀ।

ਲੈਸਲੀ ਐਲਵਿਨ ਵਾਈਟ  
[[File:White Lesli.jpeg  |frameless|upright=1]]
ਜਨਮ
ਲੈਸਲੀ ਐਲਵਿਨ ਵਾਈਟ  

19 ਜਨਵਰੀ 1900  
ਸਾਲਿਦਾ, ਕੋਲੋਰਾਡੋ  
ਮੌਤ31 ਮਾਰਚ 1975(1975-03-31) (ਉਮਰ 75)  
ਲੋਨ ਪਾਈਨ ਕੈਲੀਫੋਰਨੀਆ  
ਰਾਸ਼ਟਰੀਅਤਾਯੂਐਸ  
ਸਿੱਖਿਆਪੀਐਚਡੀ ਸਮਾਜਸ਼ਾਸਤਰ ਅਤੇ ਮਾਨਵ-ਵਿਗਿਆਨ  
ਅਲਮਾ ਮਾਤਰਕੋਲੰਬੀਆ ਯੂਨੀਵਰਸਿਟੀ
ਸ਼ਿਕਾਗੋ ਯੂਨੀਵਰਸਿਟੀ  
ਲਈ ਪ੍ਰਸਿੱਧ 
ਪੁਰਸਕਾਰ 
ਵਿਗਿਆਨਕ ਕਰੀਅਰ
ਖੇਤਰਮਾਨਵ-ਵਿਗਿਆਨ, ਸਭਿਆਚਾਰ, ਐਥਨੋਲੌਜੀ  
ਅਦਾਰੇNew York State University at Buffalo
University of Michigan  
ਉੱਘੇ ਵਿਦਿਆਰਥੀElman Rogers Service
Marshall Sahlins  
ਵੈੱਬਸਾਈਟ 

ਜਿੰਦਗੀ

ਸੋਧੋ

ਵਾਈਟ ਦੇ ਪਿਤਾ ਇੱਕ ਚਲਦਾ ਫਿਰਦਾ ਸਿਵਲ ਇੰਜਨੀਅਰ ਸੀ। ਵਾਈਟ ਪਹਿਲਾ ਕੰਸਾਸ ਅਤੇ ਫਿਰ ਲੁਇਸਿਆਨਾ ਵਿੱਚ ਰਹਿੰਦਾ ਸੀ। 1921 ਵਿੱਚ ਉਸਨੇ ਕੋਲੰਬੀਆ ਯੂਨੀਵਰਸਿਟੀ ਤੋਂ ਮਨੋਵਿਗਿਆਨ ਦਾ ਵਿਸ਼ਾ ਲੈ ਕੇ ਬੀਏ ਅਤੇ ਐਮਏ ਦੀ ਪੜ੍ਹਾਈ ਕੀਤੀ। 1925 ਵਿੱਚ ਵਾਈਟ ਨੇ ਪੀਐੱਚਡੀ. ਦੀ ਪੜ੍ਹਾਈ ਸ਼ਿਕਾਗੋ ਯੂਨੀਵਰਸਿਟੀ ਤੋ ਸ਼ੁਰੂ ਕੀਤੀ। ਉਸਨੇ ਨਿਊ ਮੈਕਸੀਕੋ ਤੇ ਫੀਲਡਵਰਕ ਕਰਵਾਏ। 1929 ਵਿੱਚ ਉਸਨੇ ਸੋਵੀਅਤ ਯੂਨੀਅਨ ਦਾ ਦੌਰਾ ਕੀਤਾ ਅਤੇ ਵਾਪਸੀ ਤੇ ਸੋਸ਼ਲਿਸਟ ਲੇਬਰ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਅਤੇ ਉਸਦੇ ਅਖਬਾਰ ਲਈ ਕਲਮੀਨਾਮ "ਜੌਹਨ ਸਟੀਲ" ਦੇ ਤਹਿਤ ਲੇਖ ਲਿਖਣ ਲੱਗਿਆ।

ਵਾਈਟ ਦਾ ਮਾਨਵ-ਵਿਗਿਆਨ

ਸੋਧੋ

ਵਾਈਟ ਦੇ ਵਿਚਾਰ ਖਾਸ ਤੌਰ 'ਤੇ ਬੋਆਸਵਾਦੀਆਂ ਦੇ ਵਿਰੁੱੱਧ ਸੀ ਜਿਨ੍ਹਾਂ ਨਾਲ ਉਸਦਾ ਬੌਧਿਕ ਅਤੇ ਸੰਸਥਾਗਤ ਤੌਰ 'ਤੇ ਪੰਗਾ ਰਹਿੰਦਾ ਸੀ। ਇਹ ਵਿਰੋਧ ਅਕਸਰ ਇੱਕ ਨਿੱਜੀ ਰੂਪ ਲੈ ਗਿਆ। ਵਾਈਟ ਨੇ ਅਮਰੀਕੀ ਜਨਰਲ ਵਿੱਚ ਬੋਆਸ ਫਰੈਨਜ਼ ਦੀ ਵਾਰਤਕ ਸ਼ੈਲੀ ਦਾ "ਬਕਵਾਸ" ਦੇ ਤੌਰ 'ਤੇ ਜ਼ਿਕਰ ਕੀਤਾ। ਰਾਬਰਟ ਲੋਵੀ, ਬੋਆਸ ਦਾ ਇੱਕ ਰਵਾਇਤੀ ਸੱਭਿਆਚਾਰਕ ਸਪੇਖਵਾਦੀ ਚੇਲਾ ਵਾਇਟ ਦੇ ਕੰਮ ਨੂੰ ਕਚਘਰੜ ਪਰਾਭੌਤਿਕ ਵਿਚਾਰਾਂ ਦੀ ਖਿਚੜੀ ਕਹਿੰਦਾ ਹੈ ਜਿਸ ਨੂੰ ਕੱਟੜਤਾ ਦੀ ਜਨੂੰਨੀ ਸ਼ਕਤੀ ਨੇ ਘੜਿਆ ਹੈ।

ਵਾਈਟ ਲਈ ਸਭਿਆਚਾਰ ਇੱਕ ਸੁਪਰਆਰਗੈਨਿਕ ਹੋਂਦ ਸੀ ਜੋ ਸੂਈ ਜੇਨਰਿਕ ਸੀ ਅਤੇ ਜਿਸਨੂੰ ਆਪਣੇ ਆਪ ਦੇ ਹਵਾਲੇ ਨਾਲ ਸਮਝਿਆ ਜਾ ਸਕਦਾ ਸੀ। ਇਹ ਤਿੰਨ ਪੱਧਰ ਦੀ ਬਣੀ ਸੀ ਤਕਨਾਲੋਜ਼ੀ, ਸਮਾਜਕ ਸੰਗਠਨ ਹੈ ਅਤੇ ਵਿਚਾਧਾਰਕ।

ਵਾਈਟ ਇੱਕ ਆਮ ਇਨਸਾਨੀ ਵਰਤਾਰੇ ਦੇ ਤੌਰ 'ਤੇ ਸੱਭਿਆਚਾਰ ਦੀ ਗੱਲ ਕਰਦਾ ਹੈ, ਅਤੇ ਬਹੁਬਚਨ ਵਿੱਚ 'ਸੱਭਿਆਚਾਰਾਂ' ਦੀ ਗੱਲ ਕਰਨ ਦਾ ਦਾਅਵਾ ਨਹੀਂ ਕਰਦਾ। 1959 ਵਿੱਚ ਪ੍ਰਕਾਸ਼ਿਤ 'ਸੱਭਿਆਚਾਰ ਦਾ ਵਿਕਾਸ:ਰੋਮ ਦੇ ਪਤਨ ਤੱਕ ਸੱਭਿਅਤਾ ਦਾ ਵਿਕਾਸ' ਵਿੱਚ ਉਸਦੇ ਸਿਧਾਂਤ ਨੇ ਸਮਾਜਿਕ ਈਵੋਲੂਸ਼ਨਿਜ਼ਮ ਵਿੱਚ ਰੁਚੀ ਦੁਬਾਰਾ ਜਗਾ ਦਿੱਤੀ ਅਤੇ ਨੀਓਈਵੋਲੂਸ਼ਨਿਸਟਾਂ ਵਿੱਚ ਉਸਨੂੰ ਪ੍ਰਮੁੱਖ ਗਿਣਿਆ ਗਿਆ।

ਤਕਨਾਲੋਜੀ ਦੀ ਮਹੱਤਤਾ ਲਈ ਦਲੀਲ:

  1. ਤਕਨਾਲੋਜੀ ਬਚਾਅ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਕੋਸ਼ਿਸ਼ ਹੈ।
  2. ਇਸ ਕੋਸ਼ਿਸ਼ ਦਾ ਮਤਲਬ ਆਖਿਰਕਾਰ ਕਾਫ਼ੀ ਊਰਜਾ ਹਾਸਲ ਕਰਨਾ ਅਤੇ ਮਨੁੱਖੀ ਲੋੜ ਦੇ ਲਈ ਇਸ ਨੂੰ ਸੇਧਿਤ ਕਰਨਾ ਹੈ।
  3. ਉਹ ਸਮਾਜ ਜੋ ਜ਼ਿਆਦਾ ਊਰਜਾ ਕੈਪਚਰ ਕਰ ਲੈਂਦੇ ਹਨ ਅਤੇ ਇਸ ਨੂੰ ਵਧੇਰੇ ਕੁਸ਼ਲਤਾ ਨਾਲ ਇਸਤੇਮਾਲ ਕਰਦੇ ਹਨ ਉਹ ਦੂਜੇ ਸਮਾਜਾਂ ਨਾਲੋਂ ਫਾਇਦੇ ਵਿੱਚ ਰਹਿੰਦੇ ਹਨ।
  4. ਇਸ ਲਈ, ਇਹ ਵੱਖ ਸਮਾਜ ਵਿਕਾਸ ਅਰਥਾਂ ਦੇ ਹਵਾਲੇ ਨਾਲ ਵਧੇਰੇ ਤਕਨੀਕੀ ਹਨ।

"ਸੱਭਿਆਚਾਰ ਦਾ ਮੁੱਖ ਸਮਾਗਮ" ਅਤੇ ਤਰੱਕੀ ਵੀ ਇਸਦੇ ਪੱਧਰ ਨੂੰ ਨਿਰਧਾਰਿਤ ਕਰਦੀ ਹੈ, ਜੋ ਵਾਈਟ ਲਈ ਕਰਨ ਲਈ ਇਸਦੀ ਯੋਗਤਾ ਹੈ, "ਕਵਚ ਅਤੇ ਕੰਟਰੋਲ ਊਰਜਾ" ਵਾਈਟ ਦੇ ਕਾਨੂੰਨ ਸਭਿਆਚਾਰ ਦੇ evolvedness ਦੇ ਰਿਸ਼ਤੇਦਾਰ ਡਿਗਰੀ ਦਾ ਨਿਰਣਾ ਕਰਨ ਲਈ, ਜੋ ਕਿ ਮਾਪ ਇਸਨੂੰ ਹਾਸਲ ਕਰ ਸਕਦਾ ਹੈ ਊਰਜਾ ਦੀ ਮਾਤਰਾ ਸੀ।

ਵਾਈਟ ਮਨੁੱਖੀ ਵਿਕਾਸ ਦੇ ਪੰਜ ਪੜਾਅ ਦੇ ਵਿਚਕਾਰ ਅਲੱਗ-ਅਲੱਗ ਵਿਚਾਰ ਪੇਸ਼ ਕਰਦਾ ਸੀ ਜੋ ਊਰਜਾ ਨੂੰ ਵਰਤਣ ਲਈ ਹੈ। ਪਹਿਲੇ ਤੇ ਲੋਕ ਆਪਣੇ ਹੀ ਪੱਠੇ ਦੀ ਊਰਜਾ ਨੂੰ ਵਰਤਣ, ਦੂਜਾ ਉਹ ਪਾਲਤੂ ਜਾਨਵਰ ਦੀ ਊਰਜਾ ਨੂੰ ਵਰਤਣ, ਤੀਜਾ ਉਹ ਪੌਦੇ ਦੀ ਊਰਜਾ ਨੂੰ ਵਰਤਣ (ਵਾਈਟ ਇਥੇ ਖੇਤੀਬਾੜੀ ਇਨਕਲਾਬ ਦਾ ਹਵਾਲਾ ਦਿੰਦਾ ਹੈ) ਕੋਲਾ, ਤੇਲ, ਗੈਸ, ਚੌਥਾ ਉਹ ਕੁਦਰਤੀ ਸ੍ਰੋਤ ਦੀ ਊਰਜਾ ਨੂੰ ਵਰਤਣ ਲਈ ਸਿੱਖਣ, ਪੰਜਵਾਂ ਉਹ ਪ੍ਰਮਾਣੂ ਊਰਜਾ ਦੇ ਟੀਚੇ ਨੂੰ ਵਾਈਟ ਨੇ ਇੱਕ ਫਾਰਮੂਲਾ ਪੇਸ਼ ਕੀਤਾ

  • P = ET
  • E= ਪ੍ਰਤੀ ਵਿਅਕਤੀ ਖ਼ਪਤ ਊਰਜਾ ਹੈ।
  • T= ਊਰਜਾ ਪ੍ਰਯੋਗ ਵਰਤਣ ਵਿੱਚ ਕੁਸ਼ਲਤਾ ਦਾ ਮਾਪ ਹੈ।
  • P= ਉਤਪਾਦਨ ਦੇ ਰੂਪ ਵਿੱਚ ਸਭਿਆਚਾਰ ਵਿਕਾਸ ਡਿਗਰੀ ਨੂੰ ਵਿਖਾਉਦਾ ਹੈ।