ਲੋਕਧਾਰਾ ਦੀਆਂ ਵਿਭਿੰਨ ਪ੍ਰਗਟਾਅ ਵਿਧੀਆਂ

ਲੋਕਧਾਰਾ ਦੀਆਂ ਵਿਭਿੰਨ ਪ੍ਰਗਟਾਅ ਵਿਧੀਆਂ

ਲੋਕ ਗੀਤ ਸੋਧੋ

ਲੋਕਯਾਨ ਦੇ ਪ੍ਰਗਟਾਅ ਵਿੱਚ ਲੋਕਗੀਤ ਸੱਭ ਤੋਂ ਮਹੱਤਵਪੂਰਨ ਵਿਧੀ ਹੈ। ਇਹ ਲੋਕ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਇਹ ਗੀਤ ਕਿਸੇ ਦੇਸ਼ ਦੇ ਵਸਨੀਕ ਦੇ ਧੜਕਦੇ ਦਿਲਾਂ, ਪਲਸੇਟੇ ਮਾਰਦੇ ਵਲਵਲਿਆਂ ਤੇ ਚੂੰਢੀਆਂ ਭਰਦੀਆਂ ਉਮੰਗਾ ਦਾ ਚਿਤ੍ਰਣ ਹੁੰਦੇ ਹਨ। ਇਹ ਆਪ ਮੁਹਾਰੇ ਮਨ ਦਾ ਪ੍ਰਗਟਾਅ ਹੁੰਦੇ ਹਨ। ਇਹ ਕਿਸੇ ਕੌਮ ਦੀ ਧੁਰ ਅੰਦਰਲੀ ਅਵਸਥਾ ਦਾ ਪ੍ਰਗਟਾਅ ਕਰਦੇ ਹਨ। ਇਹ ਕਿਸੇ ਜਾਤੀ ਦੇ ਸਮੁੱਚੇ ਜੀਵਨ ਦਾ ਪ੍ਰਚਾਵਾਂ ਹੁੰਦੇ ਹਨ। ਲੋਕਗੀਤਾਂ ਦੀ ਪੁਰਾਤਨ ਵੰਨਗੀ ਬੋਲੀ ਜਾਂ ਟੱਪਾ ਹੈ। ਲੋਕਗੀਤਾਂ ਦੇ ਹੋਰ ਰੂਪ ਮਾਹੀਆ, ਢੋਲਾ, ਥਾਲ, ਕਿੱਕਲੀ, ਲੋਰੀਆਂ, ਅਲਾਹੁਣੀਆਂ, ਵੈਣ, ਕਾਵਿ ਕਥਾਵਾਂ, ਦੋਹੜੇ, ਡੋਹੇ, ਝੁਮਾਰ, ਸਿੱਠਣੀਆਂ, ਲੰਮੀਆਂ ਬੋਲੀਆਂ, ਵਿਆਹ ਸ਼ਾਦੀਆਂ ਆਦਿ ਦੇ ਲੰਮੇ ਗੀਤ ਆਦਿ। ਲੋਕ ਗੀਤ ਮਨੁੱਖ ਦੇ ਜਨਮ ਤੋਂ ਸ਼ੁਰੂ ਹੋ ਮਰਨ ਤੱਕ ਦੇ ਸਮੁੱਚੇ ਜੀਵਨ ਬਾਰੇ ਰਚੇ ਮਿਲਦੇ ਹਨ। ਇਹਨਾਂ ਵਿੱਚ ਸੱਭਿਅਚਾਰਾਂ ਦੀ ਤਸਵੀਰ ਝਲਕਦੀ ਵਿਖਾਈ ਦਿੰਦੀ ਹੈ।ਲੋਕਗੀਤਾਂ ਦੀਆਂ ਵੰਨਗੀਆਂ ਵਿੱਚ ਲੋਰੀਆਂ, ਸੁਹਾਗ, ਘੋੜੀਆਂ, ਖੇਡਾਂ ਦੇ ਭ ਗੀਤ, ਤੀਆਂ ਤੇ ਤ੍ਰਿੰਞਣਾਂ ਦੇ ਗੀਤ, ਵਾਢੀਆਂ ਦੇ ਗੀਤ, ਗੋਡੀਆਂ ਦੇ ਗੀਤ, ਜਵਾਨੀ ਤੇ ਪਿਆਰ ਦੇ ਗੀਤ, ਵਿਆਹ ਸ਼ਾਦੀਆਂ ਤੇ ਮੇਲੇ 1 ਤਿਉਹਾਰਾਂ ਦੇ ਗੀਤ, ਵਿਛੋੜੇ ਦੇ ਗੀਤ ਸ਼ਾਮਿਲ ਹੁੰਦੇ ਹਨ।

ਲੋਕ ਕਥਾ ਸੋਧੋ

ਲੋਕਯਾਨ ਦਾ ਪ੍ਰਗਟਾ ਲੋਕ ਕਥਾਵਾਂ ਰਾਹੀਂ ਵੀ ਹੁੰਦਾ ਹੈ। ਲੋਕ ਕਥਾਵਾਂ ਦੀ ਆਪਣੀ ਨਿਵੇਕਲੀ ਪਛਾਣ ਤੇ ਮਹੱਤਤਾ ਹੈ। ਪੰਜਾਬ ਲੋਕ ਕਥਾ, ਪੰਜਾਬੀ, ਭਾਤਰੀ ਕਥਾ ਪਰੰਪਰਾ ਅਤੇ ਸਾਮੀ ਕਥਾ ਪਰੰਪਰਾ ਆਪਣੇ ਵੱਖਰੇ ਸਰੂਪ ਨੂੰ ਗ੍ਰਹਿਣ ਕਰਦੀ ਹੈ।ਪੰਜਾਬੀ ਵਿੱਚ ਕਥਾ ਦੇ ਸਮਾਨਾਰਥਕ ਕਈ ਸ਼ਬਦ ਪ੍ਰਚੱਲਿਤ ਹਨ। ਕਹਾਣੀ, ਵਾਰਤਾ, ਕਿੱਸਾ, ਬਾਤ ਆਦਿ। ਲੋਕ ਕਹਾਣੀ ਵਿੱਚ ਬਿਰਤਾਂਤ ਦਾ ਤੱਤ ਭਾਰੂ ਹੁੰਦਾ ਹੈ, ਸਿੱਖਿਆ, ਉਦੇਸ਼ ਜਾਂ ਨਸੀਹਤ ਦੇਣਾ, ਇਸ ਦਾ ਮੁੱਖ ਮਨੋਰਥ ਹੁੰਦਾ ਹੈ। ਲੋਕ ਕਹਾਣੀ ਵਿੱਚ ਬਿਰਤਾਂਤ ਜੁਗਤਾਂ ਦੀ ਆਪਣੀ ਵਿਸ਼ੇਸ਼ਤਾ ਹੈ। ਕਈ ਵਾਰ ਇਸ ਨੂੰ ਅਜੀਬ ਪਾਤਰਾਂ ਦੇ ਪਰਿਪੇਖ ਵਿੱਚ ਵਿਚਾਰਿਆ ਜਾਂਦਾ ਹੈ ਤੇ ਕਈ ਵਾਰ ਨਿਰਭੈ ਜੋਧਿਆਂ ਦੇ ਕਾਰਨਾਮਿਆਂ ਨਾਲ ਸਮੋ ਕੇ ਪੇਸ਼ ਕੀਤਾ ਜਾਂਦਾ ਹੈ। ਹਰ ਹਾਲਤ ਵਿੱਚ ਲੋਕ ਕਹਾਣੀ ਲੋਕ ਮਨ ਦੀ ਤਰਜਮਾਨੀ ਕਰਦੀ ਹੈ। ਨੀਤੀ ਕਥਾਵਾਂ ਇਹਨਾਂ ਜੁਗਤਾਂ ਦਾ ਹੀ ਬਿਰਤਾਂਤਕ ਪਾਸਾਰ ਹਨ। ਨੀਤੀ ਕਥਾਂ ਇੱਕ ਤਰ੍ਹਾਂ ਦੀ ਉਪਦੇਸ਼ਾਤਮਕ ਕਥਾ ਹੈ, ਜਿਸ ਵਿੱਚ ਮਾਨਵੀ ਜੀਵਨ ਦੇ ਵਿਵਹਾਰਾਂ ਦੀਆਂ ਜੁਗਤਾਂ ਜਾਂ ਨੈਤਿਕ ਸਿੱਖਿਆ ਨੂੰ ਬਿਰਤਾਂਤ ਰੂਪ ਵਿੱਚ ਪੇਸ਼ ਕੀਤਾ ਗਿਆ ਹੈ । ਦੰਦ ਕਥਾ ਮਿੱਥ ਅਤੇ ਸਾਧਾਰਨ ਕਹਾਣੀ ਦੇ ਮੱਧ ਵਿੱਚ ਆਉਂਦੀ ਹੈ। ਹਰ ਦੰਦ ਕਥਾ ਦਾ ਆਰੰਭ ਕਿਸੇ ਤੱਥ ਤੋਂ ਹੁੰਦਾ ਹੈ, ਬਾਅਦ ਵਿੱਚ ਅੰਦਰ ਮਿਥਿਕ ਤੱਤ ਸ਼ਾਮਿਲ ਹੁੰਦੇ ਜਾਂਦੇ ਹਨ। ਲੋਕ ਜੀਵਨ ਅੰਦਰ ਦੰਦ ਕਥਾ ਅਤਿਅੰਤ ਲੋਕਪ੍ਰਿਯ ਕਥਾ ਰੂਪ ਰਿਹਾ।

ਲੋਕ ਗਾਥਾ ਵੀ ਲੋਕ ਕਹਾਣੀ ਦਾ ਕਾਵਿਮਈ ਪ੍ਰਗਟਾਵਾ ਹੁੰਦੇ ਹਨ। ਡਾ. ਸਤੇਂਦਰ ਅਨੁਸਾਰ ਅਜਿਹੀਆਂ ਸਾਰੀਆਂ ਗਾਥਾਵਾਂ ਜਿਹੜੀਆਂ ਯਥਾਰਥਕ ਇਤਿਹਾਸਕ ਬਿੰਦੂ ਤੇ ਉਸਾਰੀਆਂ ਗਈਆਂ ਹੋਣ, ਉਹ ਲੋਕ ਗਾਥਾ ਕਹਾਉਂਦੀਆਂ ਹਨ। ਡਾ. ਕਰਨੈਲ ਸਿੰਘ ਥਿੰਦ ਅਨੁਸਾਰ ਗਾਥਾ ਇੱਕ ਅਜਿਹੀ ਪਰੰਪਰਾਗਤ ਸੰਗੀਤਕ ਕਾਵਿ ਕਥਾ ਹੈ, ਜਿਸ ਵਿੱਚ ਬੀਰਤਾ ਦੇ ਕਾਰਨਾਮੇ ਰੁਮਾਂਟਿਕ ਪ੍ਰਸੰਗ ਜਾਂ ਕਿਸੇ ਹੋਰ ਖੇਤਰ ਦੇ ਵਿਸ਼ੇਸ਼ ਸਾਕੇ ਬੜੀ ਸਾਦੀ ਬੋਲੀ ਵਿੱਚ ਬਿਆਨ ਕੀਤੇ ਜਾਂਦੇ ਹਨ। ਇਸ ਤਰ੍ਹਾਂ ਭਿੰਨ ਭਿੰਨ ਸੱਭਿਆਚਾਰਾਂ ਵਿੱਚ ਉਤਪੰਨ ਲੋਕ ਕਥਾਵਾਂ ਨੂੰ ਬਿਆਨ ਕਰਨਾਂ ਪ੍ਰਾਚੀਨ ਕਾਲ ਤੋਂ ਚਲਿਆ ਆ ਰਿਹਾ ਹੈ।

ਲੋਕ ਗਾਥਾ ਵੀ ਲੋਕ ਕਹਾਣੀ ਦਾ ਕਾਵਿਮਈ ਪ੍ਰਗਟਾਵਾ ਹੁੰਦੇ ਹਨ। ਡਾ. ਸਤੇਂਦਰ ਅਨੁਸਾਰ ਅਜਿਹੀਆਂ ਸਾਰੀਆਂ ਗਾਥਾਵਾਂ ਜਿਹੜੀਆਂ ਯਥਾਰਥਕ ਇਤਿਹਾਸਕ ਬਿੰਦੂ ਤੇ ਉਸਾਰੀਆਂ ਗਈਆਂ ਹੋਣ, ਉਹ ਲੋਕ ਗਾਥਾ ਕਹਾਉਂਦੀਆਂ ਹਨ। ਡਾ. ਕਰਨੈਲ ਸਿੰਘ ਥਿੰਦ ਅਨੁਸਾਰ ਗਾਥਾ ਇੱਕ ਅਜਿਹੀ ਪਰੰਪਰਾਗਤ ਸੰਗੀਤਕ ਕਾਵਿ ਕਥਾ ਹੈ, ਜਿਸ ਵਿੱਚ ਬੀਰਤਾ ਦੇ ਕਾਰਨਾਮੇ ਰੁਮਾਂਟਿਕ ਪ੍ਰਸੰਗ ਜਾਂ ਕਿਸੇ ਹੋਰ ਖੇਤਰ ਦੇ ਵਿਸ਼ੇਸ਼ ਸਾਕੇ ਬੜੀ ਸਾਦੀ ਬੋਲੀ ਵਿੱਚ ਬਿਆਨ ਕੀਤੇ ਜਾਂਦੇ ਹਨ। ਇਸ ਤਰ੍ਹਾਂ ਭਿੰਨ ਭਿੰਨ ਸੱਭਿਆਚਾਰਾਂ ਵਿੱਚ ਉਤਪੰਨ ਲੋਕ ਕਥਾਵਾਂ ਨੂੰ ਬਿਆਨ ਕਰਨਾਂ ਪ੍ਰਾਚੀਨ ਕਾਲ ਤੋਂ ਚਲਿਆ ਆ ਰਿਹਾ ਹੈ

ਲੋਕ ਵਿਸ਼ਵਾਸ਼ ਸੋਧੋ

'ਵਿਸ਼ਵਾਸ਼' ਸ਼ਬਦ ਮਾਨਵੀ ਜੀਵਨ ਅੰਦਰ ਅਨੇਕਾਂ ਰੂਪਾਂ ਵਿੱਚ ਪ੍ਰਚੱਲਿਤ ਹੈ। ਅਟੱਲ ਜਾਂ ਦ੍ਰਿੜ-ਵਿਸ਼ਵਾਸ਼, ਅੰਧ -ਵਿਸ਼ਵਾਸ਼ ਅਤੇ ਲੋਕ ਵਿਸ਼ਵਾਸ਼ ਇਸੇ ਧਾਰਨਾਂ ਦੇ ਸ਼ਬਦ ਹਨ। ਉਂਜ ਤਾਂ ਵਿਸ਼ਵਾਸ਼ ਦੀ ਪ੍ਰਕਿਰਤੀ ਵੀ ਵਹਿਮਾਂ-ਭਰਮਾਂ ਵਰਗੀ ਹੀ ਹੁੰਦੀ ਹੈ, ਕਿਉਂ ਕਿ ਜਦੋਂ ਕਿਸੇ ਪ੍ਰਾਣੀ ਨੂੰ ਵਿਸ਼ਵਾਸ਼ ਹੋ ਜਾਂਦਾ ਹੈ ਕਿ ਇਹ ਮੇਰਾ ਭਰਮ ਭੁਲੇਖਾ ਨਹੀਂ ਸਗੋਂ ਵਾਸਤਵਿਕਤਾ ਵਿੱਚੋਂ ਹੈ,ਤਾਂ ਹੀ ਕਿਸੇ ਵਹਿਮ-ਭਰਮ ਦੀ ਸਥਾਪਨਾ ਹੁੰਦੀ ਹੈ। ਪਰੰਤੂ ਕੁੱਝ ਪੱਛਮ ਦੇ ਵਿਦਵਾਨਾਂ ਦਾ ਕਹਿਣਾ ਹੈ ਕਿ ਲੋਕ ਵਿਸ਼ਵਾਸ਼ ਹਮੇਸ਼ਾਂ ਹੀ ਵਹਿਮ-ਭਰਮ ਵਾਂਗ ਅਵਿਗਿਆਨਕ ਅਤੇ ਅਤਾਰਕਿਕ ਨਿਰਣੈ ਤੇ ਆਧਾਰਿਤ ਨਹੀਂ ਹੁੰਦਾ, ਸਗੋਂ ਕਈ ਵਾਰ ਲੋਕ ਵਿਸ਼ਵਾਸ਼ ਕਿਸੇ ਪੂਰਨ ਜਾਂ ਅੰਸ਼ਿਕ ਰੂਪ ਵਿੱਚ ਤੱਥ ਤੇ ਆਧਾਰਿਤ ਵੀ ਹੁੰਦਾ ਹੈ।

ਪੰਜਾਬੀ ਸਮਾਜ ਵਿੱਚ ਪ੍ਰਚੱਲਿਤ ਬਹੁਤ ਸਾਰੇ ਵਿਸ਼ਵਾਸ਼ ਜਿੰਦਗੀ ਵਿੱਚ ਕੁੱਝ ਕਰਨ ਦੀ ਪ੍ਰੇਰਣਾ ਦਿੰਦੇ ਹਨ। ਪਿੱਤਰ ਪੂਜਾ, ਜਠੇਰਿਆਂ ਦੀ ਪੂਜਾ, ਭੂਮੀਏ ਦੀ ਪੂਜਾ, ਖਵਾਜੇ ਦੀ ਪੂਜਾ, ਦੇਵ ਪੂਜਾ, ਬੁੱਤ ਪੂਜਾ ਕਰਨਾ ਮਨੁੱਖੀ ਵਿਸ਼ਵਾਸ਼ ਦੇ ਖੇਤਰ ਵਿੱਚ ਸ਼ਾਮਿਲ ਹਨ। ਲੋਕ ਨਿਸ਼ਚੇ ਅਨੁਸਾਰ ਜੇ ਅਜਿਹਾ ਨਾ ਕੀਤਾ ਜਾਵੇ ਤਾਂ ਪਰਿਵਾਰ ਦੇ ਮੈਂਬਰ ਉੱਤੇ ਘਰ ਦੇ ਪਸ਼ੂਆਂ ਉੱਤੇ ਜਾਂ ਫਸਲ ਬਾੜ੍ਹੀ ਉੱਤੇ ਭਾਰੀ ਸੰਕਟ ਆ ਸਕਦਾ ਹੈ। ਇਸ ਲਈ ਪੀੜ੍ਹੀ ਦਰ ਪੀੜ੍ਹੀ ਮਨੁੱਖ ਪੂਜਾ ਪ੍ਰਤਿਸ਼ਠਾ ਕਰਦਾ ਆ ਰਿਹਾ ਹੈ।

ਰੀਤੀ ਰਿਵਾਜ ਸੋਧੋ

ਸੱਭਿਆਚਾਰ ਦੇ ਪ੍ਰਗਟਾਅ ਦੇ ਵਿੱਚ ਰੀਤੀ ਰਿਵਾਜਾਂ ਦਾ ਵੀ ਆਪਣਾ ਯੋਗਦਾਨ ਹੈ। ਹਰੇਕ ਸੱਭਿਆਚਾਰ ਦੇ ਆਪਣੇਂ ਰੀਤੀ ਰਿਵਾਜ ਹਨ। ਰੀਤਾਂ ਲੋਕਾਚਾਰ ਦਾ ਹੀ ਰੂਪ ਹੁੰਦੀਆਂ ਹਨ। ਇਨ੍ਹਾਂ ਦੀ ਪਾਲਣਾ ਨਾ ਕਰਨ ਵਾਲੇ ਸ਼ਖਸ ਦੀ ਸਮਾਜ ਨੁਕਤਾਚੀਨੀ ਤਾਂ ਕਰ ਸਕਦਾ ਹੈ ਪਰ ਅਜਿਹਾ ਕਰਨਾ ਸਮਾਜਿਕ ਅਪਰਾਧ ਨਹੀਂ ਹੈ। ਪਰ ਭਾਈਚਾਰੇ ਦੀ ਕਰੋਪੀ ਹੀ ਆਪਣੇ ਆਪ ਵਡੇਰੀ ਸਜਾ ਬਣ ਜਾਂਦੀ ਹੈ। ਰੀਤੀ ਰਿਵਾਜ ਦੀ ਪਾਲਣਾ ਹਰ ਪੀੜ੍ਹੀ ਵੱਧ ਜਾਂ ਘੱਟ ਨਿਭਾਉਂਦੀ ਰਹੀ ਹੈ।

ਰੀਤਾਂ ਜਾਂ ਰਸਮਾਂ ਇੱਕ ਤਰ੍ਹਾਂ ਦਾ ਕਰਮ ਕਾਂਡ ਹੀ ਹੁੰਦਾ ਹੈ। ਅਰਥਾਤ ਕਿਸੇ ਨਿਸ਼ਚਿਤ ਅਵਸਰ ਜਾਂ ਕਿਸੇ ਕਾਰਜ ਨੂੰ ਲੋਕਾਂ ਵਲੋਂ ਨਿਰਧਾਰਤ ਵਿਧੀ ਅਨੁਸਾਰ ਨਿਭਾਉਣਾ, ਰਸਮ ਅਖਵਾਉਂਦਾ ਹੈ। ਜਿਵੇਂ ਪੰਜਾਬੀ ਸਮਾਜ ਵਿੱਚ ਰਸਮਾਂ ਦਾ ਸਿਲਸਿਲਾ ਗਰਭ ਸੰਸਕਾਰ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਗਰਭ ਦੇ ਤੀਜੇ, ਪੰਜਵੇਂ ਜਾਂ ਸੱਤਵੇਂ ਮਹੀਨੇ ਇੱਕ ਰਸਮ ਅਦਾ ਕੀਤੀ ਜਾਂਦੀ ਹੈ ਜਿਸ ਨੂੰ ਮਿੱਠਾ ਬੋਹੀਆ ਕਹਿੰਦੇ ਹਨ। ਇਸ ਸਮੇਂ ਇਸਤਰੀ ਦੇ ਪੱਲੇ ਕੁੱਝ ਅਨਾਜ ਬੰਨ੍ਹਿਆ ਜਾਂਦਾ ਹੈ। ਧਾਰਨਾਂ ਇਹ ਹੈ ਕਿ ਇਹ ਅਨਾਜ ਇਸਤਰੀ ਤੇ ਬੱਚੇ ਦੀ ਬਦਰੂਹਾਂ ਤੋਂ ਰੱਖਿਆ ਕਰੇਗਾ। ਬੱਚੇ ਦੇ ਜਨਮ ਤੋਂ ਗੁਰਤੀ ਦੀ ਰਸਮ, ਨਾਂ ਰੱਖਣ ਦੀ ਰਸਮ, ਚੌਂਕੇ ਚੜਾਉਣ ਆਦਿ ਰੀਤੀਆਂ ਤੇ ਰਸਮਾਂ ਹਨ। ਬੱਚੇ ਦੇ ਵੱਡੇ ਹੋਣ ਤੇ ਦਸਤਾਰਬੰਦੀ ਮੁੰਡਨ ਸੰਸਕਾਰ ਕਰਨੇ ਵੀ ਰੀਤੀ ਰਿਵਾਜ ਹਨ।

ਲੋਕ ਨਾਟਕ ਸੋਧੋ

ਲੋਕ ਨਾਟਕ ਲੋਕ ਧਾਰਾ ਦਾ ਇੱਕ ਭਾਗ ਹੈ। ਇਸ ਦਾ ਸੰਬੰਧ ਲੋਕ ਸਾਹਿਤ ਅਤੇ ਲੋਕ ਕਲਾ ਦੋਹਾਂ ਨਾਲ ਹੈ। ਅੱਜ ਤੋਂ ਪੰਜ ਹਜ਼ਾਰ ਸਾਲ ਪਹਿਲਾਂ ਲੋਕ ਨਾਟ ਵੀ ਹੋਂਦ ਵਿੱਚ ਆ ਚੁੱਕਾ ਹੋਵੇਗਾ| ਲੋਕ ਨਾਟ ਲੋਕਯਾਨ ਦਾ ਅਜਿਹਾ ਰੂਪ ਹੈ ਜੋ ਲੋਕ ਪਰੰਪਰਾ ਅਨੁਸਾਰ ਲੋਕ ਰੰਗ ਸ਼ੈਲੀ ਰਾਹੀਂ ਲੋਕ-ਪਿੜ ਵਿੱਚ ਖੇਡਿਆ ਜਾਂਦਾ ਹੈ। ਇਹ ਲਿਖਤੀ ਵੀ ਹੋ ਸਕਦਾ ਹੈ ਤੇ ਅਲਿਖਤੀ ਵੀ। ਇਸ ਵਿੱਚ ਰਾਸ ਲੀਲ੍ਹਾ, ਰਾਮਲੀਲਾ, ਨਕਲਾਂ, ਸਾਂਗ, ਗਿੱਧਾ ਆਦਿ ਸ਼ਾਮਿਲ ਹਨ।

ਲੋਕ ਧਰਮ ਸੋਧੋ

ਲੋਕਯਾਨ ਦੀ ਇੱਕ ਪ੍ਰਗਟਾਅ ਵਿਧੀ ਲੋਕ ਧਰਮ ਵੀ ਹੈ। ਲੋਕ ਧਰਮ ਦੀ ਆਧਾਰਸ਼ਿਲਾ ਲੋਕ ਵਿਸ਼ਵਾਸ਼ ਹਨ ਤੇ ਲੋਕ ਵਿਸ਼ਵਾਸ਼ ਲੋਕਧਾਰਾ ਦਾ ਇੱਕ ਮਹੱਤਵਪੂਰਨ ਅੰਗ ਹਨ। ਆਦਿ ਮਨੁੱਖ ਜਦੋਂ ਜੰਗਲ ਵਿੱਚ ਰਹਿੰਦਾ ਸੀ ਉਹ ਕੁਦਰਤੀ ਸ਼ਕਤੀਆਂ ਸੂਰਜ, ਅੱਗ, ਚੰਦ,ਤਾਰੇ ਤੇ ਹੋਰ ਗ੍ਰਹਿਆਂ ਤੋਂ ਬੜਾ ਭੈ ਭੀਤ ਰਹਿੰਦਾ ਸੀ। ਉਸ ਨੇ ਇਹਨਾਂ ਦੀ ਕਰੋਪੀ ਤੋਂ ਬਚਣ ਲਈ ਉਹਨਾਂ ਸ਼ਕਤੀਆਂ ਦੀ ਪੂਜਾ ਆਰੰਭ ਕਰ ਦਿੱਤੀ। ਉਸ ਦਾ ਇੱਕ ਪੱਕਾ ਨਿਸ਼ਚਾ ਬਣ ਗਿਆ ਕਿ ਜੋ ਕੰਮ ਉਹ ਨਹੀਂ ਕਰ ਸਕਦਾ ਹੈ ਉਹ ਪੂਜਾ, ਅਰਦਾਸ ਅਤੇ ਸੱਖਣਾ ਨਾਲ ਹੋ ਸਕਦਾ ਹੈ। ਇਸ ਤਰ੍ਹਾਂ ਇਹਨਾਂ ਪਰਾਸਰੀਰਕ ਸ਼ਕਤੀਆਂ ਨੂੰ ਵੱਖ - ਵੱਖ ਢੰਗਾਂ ਨਾਲ ਮਨਾਉਣ, ਖੁਸ਼ ਕਰਨ ਜਾਂ ਕਾਬੂ ਕਰਨ ਦੇ ਵੱਖ - ਵੱਖ ਪੱਖਾਂ ਨੂੰ ਜਨਮ ਦਿੱਤਾ।

ਲੋਕ ਕਲਾਵਾਂ ਸੋਧੋ

ਲੋਕਯਾਨ ਦੇ ਪ੍ਰਗਟਾਅ ਵਿੱਚ ਲੋਕ ਕਲਾਵਾਂ ਦਾ ਵੀ ਰੋਲ ਹੈ। ਕਲਾ ਦਾ ਮੁੱਢਲਾ ਲੱਛਣ ਸੁਹਜ ਸੁਆਦ ਪੈਦਾ ਜਾਂ ਉਸ ਦੀ ਤ੍ਰਿਪਤੀ ਕਰਨਾ ਹੁੰਦਾ ਹੈ। ਲੋਕ-ਕਲਾ ਦੇ ਖੇਤਰ ਮਿੱਟੀ, ਜਾਂ ਧਾਂਤ ਦੀਆਂ ਮੂਰਤੀਆਂ ਤੋਂ ਲੈ ਕੇ ਕਾਗਜ਼ ਦੀਆਂ ਭੰਬੀਰੀਆਂ ਤੇ ਰੰਗ ਕਾਗਜ਼ੀ ਫੁੱਲਾਂ ਤੱਕ ਅਨੇਕ ਵੰਨਗੀਆਂ ਸਮਾਈਆਂ ਹੋਈਆਂ ਹਨ। ਇਸ ਵਿੱਚ ਕੰਧ-ਚਿੱਤਰ, ਸੋਨੇ ਦੇ ਗਹਿਣਿਆਂ, ਮਿੱਟੀ ਦੇ ਬਰਤਨਾਂ ਉੱਤੇ ਕੀਤੀ ਮੀਨਾਕਾਰੀ ਦਾ ਕਮਾਲ ਵੀ ਸ਼ੁਮਾਰ ਕੀਤਾ ਜਾਂਦਾ ਹੈ। ਚਮੜੇ ਦਾ ਕੰਮ ਕਰਨ ਵਾਲਾ ਕਾਰੀਗਰ ਵੀ ਲੋਕ-ਕਲਾ ਦੇ ਖੇਤਰ ਵਿੱਚ ਉਤਨਾ ਹੀ ਯੋਗਦਾਨ ਪਾਉਂਦਾ ਹੈ, ਜਿਤਨਾ ਦਸਤਕਾਰੀ ਦਾ ਕਾਰਜ ਕਰਨ ਵਾਲਾ ਕੋਈ ਹੋਰ ਕਾਰੀਗਰ ਪਾਉਂਦਾ ਹੈ। ਡਾ. ਕਰਨੈਲ ਸਿੰਘ ਥਿੰਦ ਨੇ ਵੀ ਹੱਥ ਸ਼ਿਲਪ ਦੇ ਹੋਰ ਬਹੁਤ ਸਾਰੇ ਹੁਨਰਾਂ ਨੂੰ ਲੋਕ ਧੰਦਿਆਂ ਦੀ ਸ਼੍ਰੇਣੀ ਵਿੱਚ ਰੱਖਣ ਦਾ ਸੁਝਾਅ ਦਿੱਤਾ ਹੈ।

ਡਾ. ਵਣਜਾਰਾ ਬੇਦੀ ਦਾ ਕਹਿਣਾ ਹੈ ਕਿ ਪੰਜਾਬ ਦੀ ਲੋਕ ਕਲਾ ਰਵਾਇਤਾਂ ਤੇ ਮਨੌਤਾਂ ਦੇ ਸੁਮੇਲ ਵਿੱਚ ਘੱਟ ਨਿੱਖਰੀ ਹੈ ਅਤੇ ਬਾਹਰੋਂ ਆਈ ਹਰ ਨਵੀਂ ਸੰਸਕ੍ਰਿਤੀ ਨੇ ਆਪਣੀ ਸ਼ੈਲੀ ਦਾ ਇੱਥੋਂ ਦੇ ਮੂਲ ਪੈਟਰਨ ਉੱਤੇ ਕੁੱਝ ਪ੍ਰਭਾਵ ਜਰੂਰ ਪਾਇਆ ਹੈ। ਲੋਕ ਕਲਾ ਨੂੰ ਸੰਵਾਰਨ, ਨਿਖਾਰਨ ਤੇ ਪ੍ਰਸਾਰਨ ਵਿੱਚ ਭਾਵੇਂ ਮਰਦਾਂ ਦਾ ਵੀ ਯੋਗਦਾਨ ਰਿਹਾ ਹੈ ਪਰ ਪੰਜਾਬ ਦੀਆਂ ਸੁਆਣੀਆ ਨੇ ਤਾਂ ਲੋਕ-ਕਲਾ ਨੂੰ ਆਪਣੇ ਜੀਵਨ ਦਾ ਲਕਸ਼ ਬਣਾ ਕੇ ਰੱਖਿਆ ਹੈ।

ਲੋਕ ਕਲਾ ਵੀ ਸਮਾਜਿਕ ਆਰਥਿਕ ਹਾਲਤਾਂ ਦੇ ਤਬਦੀਲ ਹੋਣ ਨਾਲ ਅਕਸਰ ਬਦਲਦੀ ਰਹੀ ਹੈ, ਜਿਵੇਂ ਮੁਸਲਮਾਨਾਂ ਦੇ ਆਉਣ ਤੋਂ ਪਹਿਲਾਂ ਗਹਿਣਿਆਂ ਉੱਤੇ ਚੰਨ, ਸੂਰਜ ਤੇ ਦੇਵਤਿਆਂ ਦੀਆਂ ਮੂਰਤਾਂ ਉੱਕਰੀਆਂ ਜਾਂਦੀਆਂ ਸਨ।ਪਰ ਮੁਸਲਮਾਨ ਦੇਵ-ਪੂਜਾ ਦੇ ਵਿਰੋਧੀ ਸਨ, ਇਸ ਲਈ ਉਹਨਾਂ ਦੇ ਰਾਜ ਦੌਰਾਨ ਇਨ੍ਹਾਂ ਦੀ ਥਾਂ ਵੇਲ ਬੂਟਿਆਂ ਤੇ ਫੁੱਲਾਂ ਨੇ ਮੱਲ ਲਈ। ਉਪਯੋਗੀ ਕਲਾ ਦੇ ਨਾਲ ਨਾਲ ਪੰਜਾਬ ਵਿੱਚ ਸੂਖਮ ਤੇ ਭਾਵਾਤਮਕ ਲੋਕ-ਕਲਾ ਦਾ ਵੀ ਬੋਲਬਾਲਾ ਰਿਹਾ ਹੈ। ਕੰਧਾਂ ਉੱਪਰ ਦੇਵ –ਚਿੱਤਰ, ਗੁਰੂ-ਪੀਰਾਂ ਦੇ ਚਿੱਤਰ ਇਸ ਸ਼੍ਰੇਣੀ ਦੀ ਕਲਾ ਮੰਨ੍ਹੀ ਜਾਂਦੀ ਹੈ। ਲੋਕ ਕਲਾ ਦੇ ਖੇਤਰ ਵਿੱਚ ਲੋਕ ਖੇਡਾਂ ਦਾ ਵੀ ਯੋਗਦਾਨ ਰਿਹਾ ਹੈ। ਇੱਕ ਬਾਜੀਗਰ ਜਦੋਂ ਅੱਗ ਦੇ ਕੜੇ ਵਿੱਚ ਛਾਲ ਮਾਰਦਾ ਹੈ ਤਾਂ ਇਹ ਕਿਸੇ ਕਲਾਤਮਿਕ ਹੁਨਰ ਤੋਂ ਘੱਟ ਨਹੀਂ।

ਲੋਕ ਨ੍ਰਿਤ ਸੋਧੋ

ਦੂਜੀਆਂ ਲੋਕ ਕਲਾਵਾਂ ਦੀ ਤਰ੍ਹਾਂ ਲੋਕ ਨ੍ਰਿਤ ਵੀ ਮਨੁੱਖੀ ਮਨ ਦਾ ਸਹਿਜ ਪ੍ਰਗਟਾਵਾ ਹਨ। ਲੋਕ ਨ੍ਰਿਤ ਵਿੱਚ ਭਾਵੇਂ ਸਰੀਰਕ ਮੁਦਰਾਵਾਂ ਨਜ਼ਰ ਆਉਂਦੀਆਂ ਹਨ ਪਰ ਇਸ ਦਾ ਖੇਤਰ ਜਿਸਮ ਦੇ ਰਸਤੇ ਰੂਹ ਤੱਕ ਫੈਲਿਆ ਹੋਇਆ ਹੁੰਦਾ ਹੈ । ਰੂਹਾਨੀ ਖੇਤਰ ਦੇ ਵਿਅਕਤੀ ਜਦੋਂ ਵਜੂਦ ਵਿੱਚ ਆ ਕੇ ਨੱਚਦੇ ਹਨ ਤਾਂ ਇਹ ਵੀ ਲੋਕ ਕਲਾ ਦਾ ਹੀ ਪ੍ਰਦਰਸ਼ਨ ਹੁੰਦਾ ਹੈ ।ਪੰਜਾਬੀ ਲੋਕ ਨ੍ਰਿਤਾ ਵਿੱਚ ਗਿੱਧਾ, ਭੰਗੜਾ, ਸੰਮੀ, ਝੁੰਮਰ, ਲੁੱਡੀ ਤੇ ਕਿੱਕਲੀ ਆ ਜਾਂਦੇ ਹਨ। ਗਿੱਧਾ ਔਰਤਾਂ ਦਾ ਨਾਚ ਹੈ। ਉਹ ਹਰ ਖੁਸ਼ੀ ਦੇ ਮੌਕੇ ਤੇ ਗਿੱਧਾ ਪਾਉਂਦੀਆਂ ਹਨ। ਬੋਲੀ ਪਾਈ ਜਾਂਦੀ ਹੈ।ਤੇ ਫਿਰ ਤਾਲ ਤੇ ਉਹ ਨੱਚਦੀਆਂ ਹਨ। ਕਈ ਵਾਰ ਕਈ ਸਾਂਗ ਉਤਾਰਦੀਆਂ ਹਨ। ਭੰਗੜਾ ਮਰਦਾਵਾ ਨਾਚ ਹੈ। ਜਿਸ ਨੂੰ ਢੋਲ ਦੇ ਡਗੇ ਤੇ ਨੱਚਿਆ ਜਾਂਦਾ ਹੈ। ਇੱਕ ਜਣਾ ਬੋਲੀ ਪਾਉਂਦਾ ਹੈ ਤੇ ਫਿਰ ਢੋਲ ਦੇ ਤਾਲ ਤੇ ਬਾਕੀ ਭੰਗੜਾ ਪਾਉਂਦੇ ਹਨ। ਨਾਚ ਹੌਲੀ ਤਾਲ ਨਾਲ ਸ਼ੁਰੂ ਹੁੰਦਾ ਹੈ ਫਿਰ ਤੇਜ਼ ਹੋ ਜਾਂਦਾ ਹੈ ਝੁੰਮਰ ਪੱਛਮੀ ਪੰਜਾਬ ਦੇ ਸਾਂਦਲਬਾਰ ਦੇ ਮਰਦਾਂ ਦਾ ਲੋਕ ਨਾਚ ਹੈ। ਇਸ ਨਾਚ ਦੀਆਂ ਹਰਕਤਾਂ ਭੰਗੜੇ ਵਾਲੀਆਂ ਨਹੀਂ ਹਨ। ਪਰ ਭੰਗੜੇ ਵਾਂਗ ਢੋਲ ਲਾਜ਼ਮੀ ਹੈ।ਝੁੰਮਰ ਦੇ ਗੀਤ ਲੰਮੇ ਹੁੰਦੇ ਹਨ। ਸੰਮੀ ਮੁਟਿਆਰਾਂ ਦਾ ਨਾਚ ਹੈ । ਇਹ ਸਾਂਦਲ ਬਾਰ ਦੀ ਧਰਤੀ ਤੇ ਨੱਚਿਆ ਜਾਂਦਾ ਹੈ।

ਹਵਾਲੇ ਸੋਧੋ