ਲੋਕ-ਨਾਚ ਅਤੇ ਬੋਲੀਆਂ

ਲੋਕ-ਨਾਚ ਅਤੇ ਬੋਲੀਆਂ

ਲੋਕ-ਨਾਚ ਵੀ ਲੋਕਧਾਰਾ ਦਾ ਇੱਕ ਪ੍ਰਮੁੱਖ ਅੰਗ ਹੈ! ਲੋਕ -ਨਾਚ ਉਹ ਹੈ ਜਿਸ ਨੂੰ ਸਧਾਰਨ ਲੋਕ ਨੱਚਦੇ ਹੋਣ,ਜਿਸ ਦਾ ਸੰਚਾਲਨ ਸਨਾਤਨੀ ਨਿਯਮਾਂ ਦੀ ਥਾ ਮਨ ਅੰਦਰਲੀ ਖੁਸ਼ੀ ਕਰਦੀ ਹੋਵੇ! ਲੋਕ-ਨਾਚ ਲੋਕਾਂ ਦੇ ਮਨ ਦੇ ਵਲਵਲਿਆਂ ਅਤੇ ਭਾਵਾ ਦੀ ਤਰਜਮਾਨੀ ਕਰਦਾ ਹੈ ! ਖੁਸ਼ੀ ਮਨੁੱਖ ਦਾ ਕੁਦਰਤੀ ਭਾਵ ਹੈ,ਨਾਚ ਉਸਦੀ ਕੁਦਰਤੀ ਅਭਿਵਿਅਕਤੀ ਹੈ!ਜਦੋ ਮਨੁੱਖ ਖੁਸ਼ ਹੁੰਦਾ ਹੈ ਤਾਂ ਉਹ ਆਪ ਮਹਾਰੇ ਹੀ ਨੱਚਣ ਲਗ ਪੈਦਾ ਹੈ!ਉਸਦੇ ਹੱਥ ,ਪੈਰ ਅਤੇ ਸਰੀਰ ਦੇ ਸਾਰੇ ਅੰਗ ਕੁਦਰਤੀ ਸੰਗੀਤ ਦੇ ਤਾਲ ਵਿੱਚ ਬੱਝ ਜਾਦੇ ਹਨ!ਇਸ ਲਈ ਖੁਸ਼ੀ ਨਾਚ ਦਾ ਕੇਂਦਰ ਹੈ!ਲੋਕ ਖੁਸ਼ੀ ਦੇ ਮੌਕੇ ਲੋਕ-ਨਾਚ ਦੇ ਪ੍ਰਦਰਸ਼ਨ ਲਈ ਅਨੁਕੂਲ ਹਨ!

(ਲੋਕ-ਨਾਚ ਦੇ ਲੱਛਣ) 1-ਲੋਕ-ਨਾਚ ਸਹਿਜ ਸੁਭਾਅ ਹੁੰਦਾ ਹੈ! ਲੋਕ -ਨਾਚ ਨੂੰ ਨੱਚਣ ਲਈ ਕਿਸੇ ਵਿਸੇਸ਼ ਕਿਸਮ ਦੇ ਸਨਾਤਨੀ ਨਿਯਮਾਂ ਦੀ ਟਰੈਨਿਗ ਨਹੀ ਲੈਣੀ ਪੈਂਦੀ!ਇਸ ਵਿੱਚ ਅਦਾ ਅਤੇ ਐਕਸ਼ਨ ਸਵੀਕਾਰ ਕੀਤਾ ਜਾ ਸਕਦਾ ਹੈ! ਇਹ ਖੁਸ਼ੀ ਨਾਲ ਭਰੇ ਮਨੁੱਖ ਦਾ ਬੇਰੋਕ ਪ੍ਰਗਟਾਅ ਹੈ: ਬੋਲ ਅਗੰਮੀ ਨਿਕਲਣ ਅੰਦਰੋਂ, ਬਸ ਨਹੀਂ ਕੁਝ ਮੇਰੇ! ਨੱਚ ਲੈ ਸ਼ਾਮ ਕੁਰੇ, ਦੈਦੈ ਸ਼ੌਕ ਦੇ ਗੇੜੇ!

2-ਲੋਕ ਨਾਚ ਵਿੱਚ ਸੁਮਾਪਤਾ ਹੁੰਦੀ ਹੈ ਲੋਕ ਨਾਚ ਸਹਿਜ ਸੁਭਾਅ ਹੁੰਦਾ ਹੋਇਆ ਵੀ ਬੇਤਰਤੀਬ ਨਹੀ ਹੁੰਦਾ! ਨੱਚਣ ਵਾਲਿਆਂ ਦੀ ਚਾਲ ਅਤੇ ਹਰਕਤਾਂ ਮਾਪੀਆਂ ਤੋਲੀਆਂ ਹੁੰਦੀਆਂ ਹਨ ਅਤੇ ਇਹਨਾਂ ਵਿਚ ਇਕਸਾਰਤਾ ਹੁੰਦੀ ਹੈ ਇੱਥੋਂ ਤੱਕ ਹੀ ਨਹੀ ਇਹ ਸੁਮਾਪਤਾ ਪੈਰਾਂ ਅਤੇ ਹੱਥਾਂ ਦੀਆਂ ਹਰਕਤਾਂ ਵਿੱਚ ਪਾਈ ਜਾਂਦੀ ਹੈ!

(ਪੰਜਾਬੀ ਲੋਕ-ਨਾਚ)

ਪੰਜਾਬ ਵਿਚ ਔਰਤਾਂ ਅਤੇ ਮਰਦਾਂ ਦੇ ਨਾਚ ਵੱਖਰੇ ਵੱਖਰੇ ਹਨ ਸੁਣਿਆ ਹੈ ਕਦੀ ਗਿੱਧੇ ਵਿੱਚ ਮੁੰਡੇ ਵੀ ਸਾਮਿਲ ਹੋ ਜਾਇਆ ਕਰਦੇ ਸਨ ਪੰਜਾਬ ਦੇ ਕੲਈ ਇਲਾਕਿਆਂ ਵਿੱਚ ਇਹ ਰਿਵਾਜ ਪ੍ਰਚਲਿਤ ਰਿਹਾ ਹੈ ! (ਗਿੱਧਾ)

ਗਿੱਧਾ ਪੰਜਾਬ ਦਾ ਸ੍ਰੋਮਣੀ ਲੋਕ ਨਾਚ ਹੈ ਇਹ ਪੰਜਾਬ ਦੇ ਮਾਲਵੇ ਖੇਤਰ ਵਿਚ ਵਧੇਰੇ ਪ੍ਰਚਲਿਤ ਹੈ ਇਸ ਖੇਤਰ ਵਿੱਚ ਇਸਨੂੰ ਗਿੱਧਾ ਪਾਉਣਾ ਆਖਦੇ ਹਨ

ਸਾਉਣ ਮਹੀਨੇ ਘਾਹ ਹੋ ਚੱਲਿਆ ਰੱਜਣ ਮੱਝੀਆਂ ਗਾਈਂ ਗਿੱਧਿਆਂ ਪਿੰਡ ਵੜ ਵੇ ਲਾਂਭ ਲਾਂਭ ਨਾ ਜਾਈ

(ਭੰਗੜਾ) ਭੰਗੜਾ ਪੱਛਮੀ ਪੰਜਾਬ ਦਾ ਇੱਕ ਪ੍ਰਸਿੱਧ ਲੋਕ ਨਾਚ ਸੀ ਪਰ ਹੁਣ ਇਹ ਸਾਰੇ ਪੰਜਾਬ ਵਿੱਚ ਪਰਵਾਨ ਹੋ ਗਿਆ ਹੈ ਪਹਿਲਾਂ ਪਹਿਲਾਂ ਇਹ ਪੱਛਮੀ ਪੰਜਾਬ ਦੇ ਜਿਲ੍ਹੇ ਸੇਖੂਪੁਰੇ ,ਗੁਜਰਾਤ ,ਅਤੇ ਸਿਆਲਕੋਟ ਵਿੱਚ ਪ੍ਰਚਿਲਤ ਸੀ ਭੰਗੜਾ ਇੱਕ ਕਰੜਾ ਅਤੇ ਜੋਸ਼ੀਲਾ ਨਾਚ ਹੈ ਇਸ ਨੂੰ ਤਕੜੇ ਬੰਦੇ ਹੀ ਨੱਚ ਸਕਦੇ ਹਨ ਇਸ ਨਾਚ ਦਾ ਸਬੰਧ ਵਿਸਾਖੀ ਨਾਲ ਹੈ ਅਤੇ ਵਿਸਾਖੀ ਦਾ ਸਬੰਧ ਫਸਲ ਨਾਲ ਹੈ!

(ਝੂਮਰ) ਝੂਮਰ ਪੱਛਮੀ ਪੰਜਾਬ ਦੇ ਸਾਂਦਲ ਬਾਰ ਦੇ ਇਲਾਕੇ ਵਿੱਚ ਝੂਮਰ ਨਾਂ ਦਾ ਨਾਚ ਨੱਚਿਆ ਜਾਦਾ ਸੀ ਅੱਜ ਕੱਲ੍ਹ ਇਹ ਨਾਚ ਇਕੱਠੇ ਤੌਰ ਤੇ ਪੰਜਾਬ ਦੇ ਕਿਸੇ ਹਿੱਸੇ ਵਿੱਚ ਤਾਂ ਨਹੀਂ ਨੱਚਿਆ ਜਾਦਾ, ਪਰ ਭੰਗੜੇ ਨੇ ਇਸ ਨਾਚ ਦੇ ਐਕਸ਼ਨ ਅਪਣਾਏ ਗਏ ਝੂਮਰ ਦਾ ਜਰੂਰੀ ਸਾਜ ਵੀ ਢੋਲ ਹੈ!

(ਸੰਮੀ) ਇਸ ਇਲਾਕੇ ਵਿੱਚ ਔਰਤਾਂ ਦਾ ਇੱਕ ਸੰਮੀ ਨਾਚ ਵੀ ਨੱਚਿਆ ਜਾਂਦਾ ਸੀ ਪਰ ਵੰਡ ਤੋ ਬਾਅਦ ਇਹ ਨਾਚ ਖਿੰਡ -ਪੁੰਡ ਗਿਆ ਇਸ ਨਾਚ ਵਿੱਚ ਕੁੜੀਆਂ ਘੇਰਾ ਬਣਾ ਕੇ ਖੜ ਜਾਦੀਆਂ ਹਨ ਬਾਹਾ ਵਿੱਚ ਬਾਹਾ ਪਾਕੇ ਇੱਕ ਪੈਰ ਦੀ ਧਮਕ ਨਾਲ ਤਾਲ ਦਿੰਦਿਆਂ ਹਨ!

(ਲੁੱਡੀ) ਅੱਜ ਕੱਲ ਦੇ ਪੰਜਾਬ ਵਿਚ ਇੱਕ ਪ੍ਰਚੱਲਤ ਅਤੇ ਹਰਮਨ ਪਿਆਰਾ ਨਾਚ ਲੁੱਡੀ ਹੈ ਲੁੱਡੀ ਖੁਸ਼ੀ ਦਾ ਨਾਚ ਹੈ ਅਤੇ ਕਿਸੇ ਜਿੱਤ ਦੀ ਖੁਸ਼ੀ ਵਿੱਚ ਗਾਇਆ ਜਾਂਦਾ ਹੈ ਲੁੱਡੀ ਦਾ ਤਾਲ ਬੜਾ ਸਧਾਰਨ ਹੈ: ਤਣ ਧਿਮਗਣ-ਤਣਣ ਮਸਤ ਹੋਏ ਲੋਕ ਢੋਲੀ ਦੁਆਲੇ ਨੱਚਦੇ ਹਨ ਪਹਿਲਾਂ ਛਾਤੀ ਅੱਗੇ ਤਾੜੀ ਮਾਰਦੇ ਹਨ ,ਮੋਢੇ ਹਿਲਾਉਦੇ ਹਨ ਫਿਰ ਤਿੰਨ ਤਾੜੀਆਂ ਬਾਹਰਲੇ ਪਾਸੇ ਝੁਕ ਕੇ ਲਾਉਂਦੇ ਹਨ!