ਲੋਕ ਵਿਸ਼ਵਾਸ/ਲੋਕ ਮੱਤ

ਲੋਕਧਾਰਾ ਕਿਸੇ ਭੁਗੋਲਿਕ ਖਿੱਤੇ ਵਿਚ ਵਸਦੇ ਲੋਕ ਦੀ ਮਾਨਿਸਕਤਾ ਦਾ ਮਹੱਤਵਪੂਰਨ ਸੱਭਿਆਚਾਰਕ ਵਿਰਸਾ ਹੁੰਦੀ ਹੈ। ਲੋਕਧਾਰਾ ਕਿਸੇ ਸਮਾਜ ਵਿਚ ਵਸਦੇ ਲੋਕ ਦੀ ਮਾਨਿਸਕਤਾ ਨਾਲ ਗਹਿਣ ਰੂਪ ਜੁੜੀ ਹੰਦੀ ਹੈ। ਲੋਕ-ਵਿਸ਼ਵਾਸ ਜਿੱਥੇ ਲੋਕ ਮਾਨਿਸਕਤਾ ਦੀ ਅਭਿਵਅਕਤੀ ਕਰਦੇ ਹਨ, ਉੱਥੇ ਹੀ ਇਹ ਵਿਸ਼ੇਸ਼ ਖਿੱਤੇ ਉਸਦੀ ਬਣਤਰ ਅਤੇ ਵਿਧਾਨ ਨੂੰ ਸਮਝਣ ਜਾਣਨ ਵਿਚ ਸਹਾਈ ਹੁੰਦੇ ਹਨ। ਵਿਸਵਾਸ਼ ਕਰਨਾ ਮਨੁੱਖ ਦਾ ਸਹਿਜ ਸੁਭਾਵਿਕ ਵਰਤਾਰਾ ਹੈ, ਵਿਸਵਾਸ ਤੋਂ ਭਾਵ ਦਿਸਦੇ ਜ ਅਣਿਦਸਦੇ ਵਸਤ ਤੇ ਵਰਤਾਰੇ ਵਿਚ ਯਕੀਨ ਕਰਨਾ ਹੈ। ਪ੍ਰਕਿਰਤੀ ਅਤੇ ਵਿਸ਼ਵਾਸਾ ਦਾ ਆਪਸ ਵਿਚ ਗਹਿਰਾ ਸਬੰਧ ਹੈ ਕਿਸੇ ਘਟਨਾ ਦਾ ਸਬੰਧ ਜਦੋਂ ਸੁਭਾਵਿਕ ਰੂਪ ਵਿਚ ਕਿਸੇ ਹੋਰ ਘਟਨਾ ਨਾਲ ­ਜੁੜ ਜਾਂਦਾ ਹੈ ਤਾਂ ਅਜਿਹੇ ਸਬੰਧਾ ਅਤੇ ਮਨੁੱਖੀ ਮਨ ਦੇ ਅਚੇਤ ਸੁਚੇਤ ਸੁਭਾਵਿਕ ਤੇ ਕਾਲਪਨਿਕ ਕਿਸਮ ਦੇ ਅਨੁਮਾਨਾਂ ਨੇ ਕਈ ਵਿਸ਼ਵਾਸ ਉਤਪੰਨ, ਕੀਤੇ ਜੋ ਸਮਾਂ ਬੀਤਣ ਦੇ ਨਾਲ ਨਾਲ ਲੋਕ ਵਿਸ਼ਵਾਸਾ ਦਾ ਰੂਪ ਧਾਰਨ ਕਰ ਗਏ। ਆਦਿ ਕਾਲ ਤ ਮਨੁੱਖ ਪ੍ਰਕਿਰਤੀ ਨੂੰ ਅਪਣੇ ਹਿੱਤਾ ਅਨੁਕੂਲ ਵਰਤਣ ਦੀ ਕੋਸ਼ਿਸ਼ ਕਰਦਾ ਰਿਹਾ ਹੈ ਤੇ ਉਹ ਪ੍ਰਕਿਰਤੀ ਵਿਚ ਵਾਪਰੀਆਂ ਘਟਨਾਵਾਂ ਦੇ ਕਾਰਨਾਂ ਅਤੇ ਕਾਰਜੀ ਸਬੰਧ ਨੂੰ ਤਾਰਿਕਕ ਅਧਾਰ ਉਪਰ ਸਮਝਣ ਦੀ ਬਜਾਏ ਕਈ ਕਿਸਮ ਦੇ ਭਰਮ ਤਰਕ ਉਸਾਰ ਲੈਦਾ ਹੈ। ਇਨ੍ਹਾਂ ਭਰਮਾਂ ਤੋਂ ਹੀ ਕਈ ਕਿਸਮ ਦੇ ਲੋਕ ਵਿਸ਼ਵਾਸ ਉਤਪੰਨ ਹੁੰਦੇ ਹਨ।

ਲੋਕ ਵਿਸ਼ਵਾਸ ਸਮੇਂ ਅਨੁਸਾਰ ਬਣਦੇ ਅਤੇ ਬਿਨਸਦੇ ਰਹਿੰਦੇ ਹਨ ਕਿਉਂਕਿ ਇਹ ਸਮਾਜ ਨਿਰੰਤਰ ਪ੍ਰਵਾਹ ਨਾਲ ਜੁੜਿਆ ਵਰਤਾਰਾ ਹੈ। ਜੋ ਚੀਜ਼ ਮਨੁੱਖ ਲਈ ਸਾਰਥਕਤਾ ਗੁਆ ਲੈਂਦੀ ਹੈ ਉਹ ਉਸਦੀ ਜ਼ਿੰਦਗੀ ਵਿਚ� ਮਨਫ਼ੀ ਹੁੰਦੀ ਜਾਦੀ ਹੈ ਅਤੇ ਜੋ ਸਾਰਥਕ ਬਣ ਜਾਂਦੀ ਹੈ ਉਸਦੀ ਮਹੱਤਤਾ ਵਧ ਜਾਂਦੀ ਹੈ। ਇਸ ਲਈ ਵਿਸ਼ਵਾਸ ਸਮੇਂ ਮੁਤਾਬਿਕ ਬਦਲਦੇ ਰਹਿੰਦੇ ਹਨ ਇਹ ਨਿੱਜੀ ਸਮੂਹਿਕ ਵਿਸ਼ੇਸ਼ ਖਿੱਤੇ ਤੇ ਖਾਸ ਘਟਨਾਵਾਂ ਨਾਲ ਜੁੜ ਕੇ ਸਾਹਮਣੇ ਆਉਦੇ ਹਨ। ਵਿਸ਼ਵਾਸ ਕਰਨਾ ਮਨੁੱਖ ਦੀ ਸਰਵੋਤਮ ਰੁੱਚੀ ਹੈ ਇਸਦੇ ਤਹਿਤ ਹੀ ਮਨੁੱਖ ਨੇ ਅਪਣੇ ਗਿਆਨ ਵਿਗਆਨ ਦੇ ਭੰਡਾਰ ਵਿਚ ਹੈਰਾਨੀਜਨਕ ਤਰੱਕੀ ਕੀਤੀ ਹੈ ਮਨੁੱਖ ਦਾ ਸਮਾਜਿਕ ਧਾਰਿਮਕ ਅਤੇ ਸੱਭਿਆਚਾਰਕ ਵਿਕਾਸ ਵਿਭੰਨ ਪੱਧਰਾ ਤੇ ਵਿਸ਼ਵਾਸਾਂ ਨਾਲ ਜੁੜਿਆ ਹੋਇਆ ਵਿਸ਼ਵਾਸ ਦਾ ਸਬੰਧ ਮਨੁੱਖ ਦੇ ਕਿਰਆਤਮਕ ਜ ਅਭਿਆਸਕ ਜੀਵਨ ਨਾਲ ਹੈ।

ਲੋਕ ਵਿਸ਼ਵਾਸ ਬਾਰੇ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਮੱਤ ਤੇ ਰਾਏ ਹੈ ਇਨ੍ਹਾਂ ਵਿਚ� ਸੋਹੰਦਰ ਸਿੰਘ ਵਣਜਾਰਾ ਬੇਦੀ, ਕਰਨੈਲ ਸਿੰਘ ਥਿੰਦ, ਭੁਪਿੰਦਰ ਸਿੰਘ ਖਹਿਰਾ ਅਤੇ ਨਾਹਰ ਸਿੰਘ ਮੁੱਖ ਨਾਂਮ ਹਨ ਜਿਨ੍ਹਾਂ ਨੇ ਲੋਕ ਵਿਸ਼ਵਾਸ ਸ਼ਬਦ ਨੂੰ ਪ੍ਰਭਾਸ਼ਿਤ ਕੀਤਾ ਹੈ।

ਸੋਹਿੰ ਦਰ ਸਿੰਘ ਵਣਜਾਰਾ ਬੇਦੀ ਅਨੁਸਾਰ- ਸੋਧੋ

ਲੋਕ ਵਿਸ਼ਵਾਸ ਸਦੀਆਂ ਦੇ ਸਮੂਹਿਕ ਅਨੁਭਵ ਦੇ ਫ਼ਲ ਹੰਦੇ ਹਨ ਇਨ੍ਹਾਂ ਨੂੰ ਪਰੰਪਰਾਵਾਂ ਤੋਂ ਸ਼ਕਤੀ ਮਿਲਦੀ ਹੈ ਲੋਕੀ ਇਸ ਨਾਲ ਮਾਨਿਸਕ ਤੌਰ ਤੇ ਬੱਝ ਜਾਂਦੇ ਹਨ ਕਈ ਵਿਸ਼ਵਾਸ ਪੀੜੀ ਦਰ ਪੀੜੀ ਤੁਰਦੇ ਜਾਤੀ ਦੇ ਸੰਸਕਾਰ ਬਣ ਜ­ਾਂਦੇ ਹਨ ਇਨ੍ਹਾਂ ਦੀ ਸਿਰਜਣਾ ਵਿਚ ਲੋਕ ਮਨ ਦੀ ਭੂਮਿਕਾ ਬੜੀ ਅਹਿਮ ਹੁੰਦੀ ਹੈ

ਕਰਨੈਲ ਸਿੰਘ ਥਿੰਦ ਸੋਧੋ

ਲੋਕ ਮਾਨਸ ਦੀ ਅਭਿਵਅਕਤੀ ਨਾਲ ਲੋਕ ਵਿਸ਼ਵਾਸ ਦਾ ਸਿੱਧਾ ਘਨਿਸ਼ਟ ਸਬੰਧ ਹੈ ਪ੍ਰਾਚੀਨ ਸੱਭਿਆਚਾਰਾ ਦੇ ਅੰਸ਼ ਵੀ ਸਭ ਤੋਂ ਅਧਿਕ ਮਾਤਰਾ ਵਿਚ ਆਦਿਮ ਮਾਨਵ ਦੇ ਵਿਸ਼ਵਾਸਾਂ ਵਿਚ ਉਪਲੱਬਧ ਹਨ। ਆਧੁਨਿਕ ਯੁੱਗ ਵਿਚ ਵੀ ਇਹ ਵਿਸ਼ਵਾਸ ਪੂਰੀ ਤਰ੍ਹਾਂ ਲੋਕ ਮਨਾਂ ਵਿਚ ਵਿਦਮਾਨ ਹਨ।

ਭੁਪਿੰ ਦਰ ਸਿੰਘ ਖਹਿਰਾ- ਸੋਧੋ

ਲੋਕ ਵਿਸ਼ਵਾਸ ਜਿਉਣ ਵਿਚ ਸਾਡਾ ਵਿਸ਼ਵਾਸ ਬਣਾਉਦੇ ਹਨ ਇਹ ਜੀਵਨ ਲਈ ਇਕ ਸਮੱਗਰੀ ਪ੍ਰਦਾਨ ਕਰਦੇ ਹਨ। ਜੇਕਰ ਲੋਕ ਵਿਸ਼ਵਾਸ ਨਾ ਹੋਣ ਤਾਂ ਜ਼ਿੰਦਗੀ ਜ਼ਿੰਦਗੀ ਨਹੀਂ ਰਹੇਗੀ ਇਕ ਮਸ਼ੀਨ ਬਣ ਜਾਵੇਗੀ ਇਹ ਸਾਨੂੰ ਜਿਉਣ ਦੀ ਯੁਗਤ ਬਖ਼ਸਦੇ ਹਨ

ਡਾ. ਨਾਹਰ ਸਿੰਘ- ਸੋਧੋ

ਲੋਕ ਵਿਸ਼ਵਾਸ ਕਿਸੇ ਲੋਕਧਾਰਕ ਤਰਕ ਉੱਤੇ ਅਧਾਰਿਤ ਹੁੰਦਾ ਹੈ ਇਸ ਲਈ ਇਸ ਨੂੰ ਵਹਿਮ ਭਰਮ ਕਹਿਣਾ ਠੀਕ ਨਹੀ ਲੋਕ ਵਿਸ਼ਵਾਸ ਦਾ ਤਰਕ ਮਿੱਥ ਦੇ ਤਰਕ ਨਾਲ ਮਿਲਦਾ ਜੁਲਦਾ ਹੈ ਅਰਥਾਤ ਇਨ੍ਹਾਂ ਵਿਚ ਰਮਮੀ ਦਲੀਲ ਨਹੀ ਹੁੰਦੀ ਪਰ ਸਾਂਸਕ੍ਰਿਤਕ ਤਕ ਸੱਚ ਹੁੰਦਾ ਹੈ

ਲੋਕ ਵਿਸ਼ਵਾਸ ਦਾ ਦਾਇਰਾ ਬਹੁਤ ਵਿਸ਼ਾਲ ਹੈ ਇਹ ਸਮਾਜ ਦੀ ਸੰਜੀਵ ਨਿਰਜੀਵ ਦਿਸਦੀ ਅਣਿਦਸਦੀ ਤਰਲ ਕਠੋਰ ਆਦਿਕ ਹਰ ਵਸਤੂ ਨੰ ਕਲਾਵੇ ਵਿਚ ਲੈਂਦੇ ਹਨ । ਇਨ੍ਹਾਂ ਤੋਂ ਕੁੱਝ ਵੀ ਅਣਛੂਹਿਆ ਤੇ ਅਛੂਤਾ ਨਹੀ ਰਹਿੰਦਾ ਇਨ੍ਹਾਂ ਦਾ ਪ੍ਰਭਾਵ ਦਿੱਖ ਅਦਿੱਖ ਰੂਪ ਵਿਚ ਮਾਨਵੀ ਜੀਵਨ ਉਪਰ ਪੈਂਦਾ ਹੈ। ਜੇਕਰ ਅਸੀ ਮੁੱਖ ਰੂਪ ਵਿਚ ਲੋਕ ਵਿਸ਼ਵਾਸਾਂ ਦੀ ਵਰਗ ਵੰਡ ਕਰੀਏ ਤਾਂ ਇਨ੍ਹਾਂ ਦੇ ਪ੍ਰਮੁੱਖ ਅਧਾਰ ਇਸ ਪ੍ਰਕਾਰ ਹਨ

1.ਜਨਮ, ਵਿਆਹ ਤੇ ਮੌਤ ਨਾਲ ਸੰਬੰਧਿਤ ਲੋਕ ਵਿਸ਼ਵਾਸ

2.ਲੋਕ ਚਿਕਿਤਸਾ ਨਾਲ ਸੰਬੰਧਿਤ ਲੋਕ ਵਿਸ਼ਵਾਸ

3.ਸੁਪਿਨਆਂ ਨਾਲ ਸੰਬੰਧਿਤ ਲੋਕ ਵਿਸ਼ਵਾਸ

4.ਸਫ਼ਰ ਨਾਲ ਸੰਬੰਧਿਤ ਲੋਕ ਵਿਸ਼ਵਾਸ

5.ਦਿਸ਼ਾਵਾਂ, ਰਾਤ-ਦਿਨ ਤੇ ਗ੍ਰਹਿਆ ਨਾਲ ਸੰਬੰਧਿਤ ਲੋਕ ਵਿਸ਼ਵਾਸ

6.ਪਸ਼ੂ ਪੰਛੀ ਤੇ ਜੀਵਾਂ ਨਾਲ ਸੰਬੰਧਿਤ ਲੋਕ ਵਿਸ਼ਵਾਸ

7.ਕਿਸਾਨੀ ਜੀਵਨ ਤੇ ਪ੍ਰਕਿਰਤੀ ਨਾਲ ਸੰਬੰਧਿਤ ਲੋਕ ਵਿਸ਼ਵਾਸ

8.ਸਰੀਰਕ ਅੰਗ ਨਾਲ ਸੰਬੰਧਿਤ ਲੋਕ ਵਿਸ਼ਵਾਸ

9.ਨਜ਼ਰ ਲੱਗਣ ਨਾਲ ਸੰਬੰਧਿਤ ਲੋਕ ਵਿਸ਼ਵਾਸ

10.ਅੰਕਾਂ ਨਾਲ ਸੰਬੰਧਿਤ ਲੋਕ ਵਿਸ਼ਵਾਸ

11.ਫੁਟਕਲ ਲੋਕ ਵਿਸ਼ਵਾਸ

ਜਨਮ ਬਾਰੇ ਸੋਧੋ

 • ਸੰਤਾਨ ਚਾਹੁਣ ਵਾਲੀ ਔਰਤ ਨੂੰ ਨਾਰੀਅਲ ਦਾ ਫ਼ਲ ਦੇਣਾ।
 • ਬਾਂਝ ਔਰਤ ਜੇਕਰ ਕੱਪੜੇ ਦਾ ਗੁੱਡਾ ਬਣਾ ਕੇ ਖਿਡਾਵੇ ਤਾਂ ਬੱਚਾ ਪੈਂਦਾ ਹੁੰਦਾ ਹੈ।
 • ਗਰਭਵਤੀ ਕਰੂਪ ਚੀਜ਼ ਨਾ ਦੇਖੇ।
 • ਪਹਿਲੇ ਬੱਚੇ ਦਾ ਜਨਮ ਪੇਕੇ ਘਰ ਕਰਾਉਣਾ।
 • ਅੰਮ੍ਰਿਤ ਵੇਲੇ ਪੈਦਾ ਹੋਇਆ ਬੱਚਾ ਦੈਵੀ ਗੁਣ ਵਾਲਾ ਹੁੰਦਾ ਹੈ।
 • ਬੱਚਾ ਉਪਰਲੇ ਦੰਦ ਕੱਢੇ ਤਾਂ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਨਾਨਕਿਆਂ ਪਵੇਗਾ।
 • ਧਮਾਣ ਵਾਲੇ ਦਿਨ ਤਕ ਘਰ ਨੂੰ ਅਪਵਿੱਤਰ ਮੰਨਿਆਂ ਜਾਂਦਾ ਹੈ ਉਸਦਾ ਕਾਰਨ ਸੂਤਕ ਹੈ।
 • `ਧਮਾਣ` ਵਾਲੇ ਦਿਨ ਮਾਂ ਬੱਚੇ ਨੂੰ ਪਹਿਲੀ ਵਾਰ ਬੱਚੇ ਨੂੰ ਲੈਕੇ ਬਾਹਰ ਨਿਕਲਦੀ ਹੈ ਇਸ ਰੀਤ ਨੂੰ ਬਾਹਰ ਵਧਾਵਣ ਵੀ ਕਹਿੰਦੇ ਹਨ

ਵਿਆਹ ਬਾਰੇ ਸੋਧੋ

ਵਿਆਹ ਜੀਵਨ ਦੀ ਇਕ ਉਤਸਾਹਮਈ ਘਟਨਾ ਹੈ ਜਿਸਦਾ ਹਰ ਦਿਲ ਸੁਪਨਾ ਲੈਂਦਾ ਹੈ ਵਿਆਹ ਦੇ ਅਨੇਕਾਂ ਲੋਕ ਵਿਸ਼ਵਾਸਾਂ ਦਾ ਪਾਲਣ ਕੀਤਾ ਜਾਂਦਾ ਹੈ

 • ਵਿਆਹ ਤੋਂ ਪਹਿਲਾਂ ਮੁੰਡੇ ਕੁੜੀ ਨੂੰ ਵੱਟਣਾ ਮਲਿਆ ਜਾਂ­ਦਾ ਹੈ।
 • ਵਿਆਹ ਦਾ ਸਾਹਾ ਕਢਵਾਉਣ ਪਿੱਛੋ ਬਾਹਰ ਨਿਕਲਣਾ ਵਰਜਿਤ ਹੁੰਦਾ ਹੈ।
 • ਮਾਈਂਏ ਪੈਣ ਤੋਂ ਬਾਅਦ ਮੁੰਡੇ ਕੁੜੀ ਦਾ ਘਰੋਂ ਨਿਕਲਣਾ ਵਰਜਿਤ ਹੁੰਦਾ ਹੈ।
 • ਵਿਆਹ ਤੋਂ ਪਹਿਲਾਂ ਸੱਤ ਸੁਹਾਗਣਾਂ ਦੀ ਰੀਤ ਕੀਤੀ ਜਾਂਦੀ ਹੈ
 • ਨਵੀਂ ਵਿਆਹੀ ਜੋੜੀ ਤੋਂ ਕੰਗਨਾਂ ਖੇਡਣ ਦੀ ਰਸਮ ਕਰਾਈ ਜਾਂਦੀ ਹੈ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਨਵੀ ਵਿਆਹ ਜੋੜੀ ਵਿਚੋ ਜਿਹੜਾ ਪਹਿਲਾਂ ਮੁੰਦਰੀ,ਲੱਭੇਗਾ, ਉਸਦਾ ਰੋਅਬ ਸਾਰੀ ਉਮਰ ਰਹੇਗਾ।
 • ਲਾੜਾ ਕੰਨਿਆਂ ਪੱਖ ਦੇ ਦਰਵਾਜੇ ਵਿਚ ਪਹਿਲਾਂ ਸੱਜਾ ਪੈਰ ਧਰੇ ਤਾਂ ਸੁਭ ਵਹੁਟੀ ਸਹੁਰਿਆ ਦੇ ਦਰਵਾਜੇ ਵਿਚ ਪਹਿਲਾਂ ਖੱਬਾ ਪੈਰ ਸੁਭ ਮੰਨਿਆਂ ਜ­ਾਂਦਾ ਹੈ।
 • ਛਟਿਆਂ ਖੇਡਣ ਦੀ ਰਸਮ ਕੀਤੀ ਜਾਂ­ਦੀ ਹੈ
 • ਵਿਆਹ ਦੇ ਸਮੇਂ ਲਾੜੇ ਵੱਲੋਂ ਅਪਣੀ ਸਾਲੀ ਨੂੰ ਮੁੰਦਰੀ ਪਾਈ ਜਾਂਦੀ ਹੈ ਤੇ ਅਤੇ ਵਿਆਹ ਉਪਰੰਤ ਲਾੜੀ ਵੱਲੋਂ ਦਿਉਰ ਨੂੰ ਗੋਦੀ ਵਿਚ ਬਿਠਾਉਣ ਦੀ ਰਸਮ ਅਦਾ ਕਰਾਈ ਜਾਂਦੀ ਹੈ
 • ਜਦੋਂ ਲਾੜਾ ਵਾਪਿਸ ਘਰ ਆਉਂਦਾ ਹੈ ਤਾਂ ਲਾੜੇ ਦੀ ਮਾਂ ਨਵੀਂ ਜੋੜੀ ਤੋਂ ਪਾਣੀ ਵਾਰ ਕੇ ਪੀਂਦੀ ਹੈ।
 • ਵਿਆਹ ਤੋਂ ਬਾਅਦ ਨਵੀਂ ਜੋੜੀ ਨੂੰ ਨਗਰ ਖੇੜੇ ਦੀ ਸਮਾਧ ਉਪਰ ਮੱਥਾਂ ਟਿਕਾਇਆਂ ਜਾਂਦਾ ਹੈ।

ਮੌਤ ਬਾਰੇ ਸੋਧੋ

ਮੌਤ ਜ਼ਿੰਦਗੀ ਦੀ ਬਹੁਤ ਦੁਖਦਾਈ ਘਟਨਾ ਹੈ ਉਮਰ ਵੱਖ-ਵੱਖ ਪੜਾਵਾ ਨਾਲ ਸੰਬੰਧਿਤ ਮੌਤ ਸਮੇਂ ਵਿਭਿੰਨ ਤਰ੍ਹਾਂ  ਦੇ ਸੰਸਕਾਰ ਹੁੰਦੇ ਹਨ।

 • ਆਤਮ ਹੱਤਿਆ ਕਰਨ ਵਾਲੇ ਦੀ ਗਤੀ ਨਹੀ ਹੁੰਦੀ
 • ਮਰਨ ਵਾਲੇ ਪ੍ਰਾਣੀ ਦੀ ਤਲੀ ਤੇ ਦੀਵਾ ਜਗਾਇਆ ਜਾਂਦਾ ਹੈ ਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਚਾਨਣ ਨਾਲ ਉਹ ਮੌਤ ਉਪਰੰਤ ਹਨੇਰੇ ਪੈਂਡੇ ਤਹਿ ਕਰ ਸਕਦਾ ਹੈ
 • ਮੌਤ ਹੋ ਜਾਣ ਤੋਂ ਬਾਅਦ ਘਰ ਵਿਚ ਪਾਣੀ ਨਾਲ ਭਰੇ ਬਾਲਟੀਆਂ ਜਾ ਘੜੇ ਖਾਲੀ ਕਰ ਦਿੱਤੇ ਜਾਂਦੇ ਹਨ
 • ਛਿੱਲ੍ਹੇ ਵਿਚ ਮਰੀ ਔਰਤ ਦੇ ਸੰਸਕਾਰ ਸਮੇਂ ਅੱਖ ਵਿਚ ਮਿਰਚਾਂ ਪਾਈਆਂ ਜਾਂਦੀਆ ਹਨ
 • ਦਾਹ ਸੰਸਕਾਰ ਤੋਂ ਚੌਥੇ ਦਿਨ ਫੁੱਲ ਚੁੱਗੇ ਜਾਂਦੇ ਹਨ
 • ਔਰਤ ਮਰੇ ਤਾਂ ਪੇਕੇ ਕਫ਼ਨ ਪਾੳਂਦੇ ਹਨ ਆਦਮੀ ਮਰੇ ਤੇ ਉਸਦੇ ਸਹੁਰੇ ਅਤੇ ਕਫ਼ਨ ਸਿਉਣ ਲਈ ਸੂਈ ਵੀ ਔਰਤ ਦੇ ਪੇਕੇ ਲਿਆਉਂਦੇ ਹਨ
 • ਮਰੇ ਵਿਅਕਤੀ ਨੂੰ ਇਕੱਲਾ ਨਹੀ ਛੱਡਿਆ ਜਾਂਦਾ
 • ਮਰੇ ਵਿਅਕਤੀ ਦੀ ਹਿੱਕ `ਤੇ ਰੋਣਾਂ ਚੰਗਾਂ ਨਹੀ ਮੰਨਿਆਂ ਜਾਂਦਾ
 • ਕਫ਼ਨ ਨੂੰ ਕਫ਼ਨ ਦੇ ਵਿਚੋਂ ਧਾਗਾ ਕੱਢ ਕੇ ਸੀਤਾ ਜਾਂਦਾ ਹੈ
 • ਵਡੇਰੀ ਉਮਰ ਦਾ ਿਵਅਕਤੀ ਮਰਨ`ਤੇ` ਿੱਦ` ( ਿੀਿਆਂ, ਮੁਖਾਣੇ, ਛੁਹਾਰੇ) ਵੰਡੀ ਜਦੀਾਂ ਹੈ ਇਸ ਰਸਮ ਨੂੰ ਵੱਡਾ ਕਰਨਾ ਕਿਹਦਿੰ ਹਨ
 • ਅਸਥੀਆਂ ਨੂੰ ਜਲ-ਪ੍ਰਵਾਹ ਲਿਜਾਣ ਤੋਂ ਪਹਿਲਾਂ ਕੱਚੀ ਲੱਸੀ ਨਾਲ ਇਸਨਾਨ ਕਰਾਇਆ ਜਾਂਦਾ ਹੈ

2.ਲੋਕ ਚਿਕਤਸਾ ਨਾਲ ਸੰ ਬੰ ਧਿਤ ਸੋਧੋ

 • ਦਾੜ ਪੀੜ ਦੇ ਇਲਾਜ ਲਈ ਮੰਤਰ ਉਚਾਰੀਆਂ ਜਾਂਦਾ ਹੈ

ਕਾਲਾ ਕੀੜਾ ਕਰਕਰਾ

ਬੱਤੀ ਦੰਦ ਚਰੇ

ਦੁਹਾਈ ਬਾਬਾ ਫਰੀਦ ਕੀ

ਸੜ ਬਲ ਕੀੜਾ ਵਿਚ ਮਰੇ

 • ਜ਼ਹਿਰ ਤੇ ਕੱਖ ਲੱਗੇ ਦੇ ਇਲਾਜ ਲਈ ਫਾਂਡੇ ਕੀਤੇ ਜਾਂ­ਦੇ ਹਨ ਤੇ ਧਾਗੇ ਕੀਤੇ ਜਾਂ­ਦੇ ਹਨ
 • ਫ਼ਸਲ ਬਰਬਾਦੀ ਲਈ ਕੁੱਝ ਦਾਣੇ, ਤਵੀਜ਼, ਸੰਧੂਰ, ਮੌਲੀ ਦਾ ਧਾਗਾ ਇਕ ਪੋਟਲੀ ਵਿਚ ਬੰਨ ਕੇ ਵਿਰੋਧੀ ਦੀ ਜ਼ਮੀਨ ਵਿਚ ਦੱਬ ਦਿੱਤੇ ਜਾਂਦੇ ਹਨ
 • ਤਬਕਣ ਤੋਂ ਛੁਟਕਾਰਾ ਪਾਉਣ ਲਈ ਪੁੱਠਾ ਤਵਾ ਸਿਰਹਾਣੇ ਰੱਖਿਆ ਜ­ਾਂਦਾ ਹੈ
 • ਵਾਰੀ ਦਾ ਬੁਖਾਰ ਉਤਾਰਨ ਲਈ ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਕਿਸੇ ਚੌਰਸਤੇ ਵਿਚ ਚੜਦੇ ਵੱਲ ਨੂੰ ਮੂੰਹ ਕਰਕੇ ਅਪਣੇ ਅੱਗੇ ਪਿੱਛੇ ਸੱਜੇ ਖੱਬੇ ਮਿੱਟੀ ਦੀਆਂ ਚਾਰ ਢੇਰੀਆਂ ਬਣਾ ਕੇ ਵਾਪਸ ਘਰ ਆਉਣ ਨਾਲ ਬੁਖਾਰ ਉੱਤਰ ਜਾਂਦਾ ਹੈ
 • ਫੋੜੇ ਫਿਨਸੀਆਂ ਨਿਕਲਣ ਤੇ ਹਰੇ ਸਰਕੜੇ ਦੀਆਂ ਸੱਤ ਮੁੱਠਾ ਵੱਟ ਕੇ ਚੌਰਸਤੇ ਵਿਚ ਰੱਖ ਦੇਣੀਆਂ ਜੋ ਲੰਘੇਗਾ ਫੋੜੇ ਉਸਨੂੰ ਨਿਕਲਣ ਲੱਗ ਪਵੇਗਾ

3.ਸੁਪਿਨਆਂ ਨਾਲ ਸੰ ਬੰ ਧਿਤ ਸੋਧੋ

ਭਾਰਤੀ ਦਰਸ਼ਨ ਵਿਚ ਮਨ ਦੀਆਂ ਚਾਰ ਅਵਸਥਾਵਾਂ - ਜਾਗਤ, ਸੁਪਨ, ਸਖੋਪਤੀ ਤੇ ਤੁਰੀਆ ਮੰਨੀਆਂ ਗਈਆਂ ਹਨ। ਅਰਧ ਚੇਤਨ ਦਾ ਸਬੰਧ ਸੁਪਨ ਅਵਸਥਾ ਦੇ ਨਾਲ ਹੈ ਜੋ ਖਾਹਿਸ਼ਾ ਮਨੁੱਖ ਅਸਲ ਜੀਵਨ ਵਿਚ ਪ੍ਰਾਪਤ ਨਹੀ ਕਰ ਸਕਦਾ ਉਹ ਸੁਪਨ ਰੂਪ ਵਿਚ ਕਰਦਾ ਹੈ। ਪੰਜਾਬੀ ਲੋਕ ਜੀਵਨ ਵਿਚ ਸੁਪਿਨਆਂ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਵਿਸ਼ਵਾਸ ਮਿਲਦੇ ਹਨ

 • ਸੁਪਨ ਵਿਚ ਲੋਹਾ ਦੇਖਣਾ ਮਾੜਾ ਮੰਨਿਆਂ ਜਾਂਦਾ ਹੈ
 • ਕਪਾਹ ਦੇਖਣੀ ਕਫ਼ਨ ਦੇਖਣ ਬਰਾਬਰ ਹੈ
 • ਸੁਪਨੇ ਵਿਚ ਮਰਨ ਨਾਲ ਉਮਰ ਵਾਧਾ ਹੁੰਦਾ ਹੈ
 • ਸੁਪਨੇ ਵਿਚ ਨਦੀ ਪਾਰ ਕਰਨਾਂ ਲੰਮੀ ਬਿਮਾਰੀ ਤੋਂ ਛੁਟਕਾਰਾ ਸਮਝਿਆਂ ਜਾਂਦਾ ਹੈ
 • ਸੁਪਨੇ ਵਿਚ ਜੇਕਰ ਕੱਚੇ ਮਾਸ ਦੀਆਂ ਬੋਟੀਆਂ ਦਿਸਣ ਤਾਂ ਸਮਝੋ ਕਿ ਬਿਮਾਰੀ ਲੱਗਣ ਵਾਲੀ ਹੈ
 • ਸੁਪਨੇ ਵਿਚ ਸੱਪ ਦਿਸੇ ਤਾਂ ਸਮਝੋ ਕੋਈ ਸੁੱਖਣਾ ਰਹਿੰਦੀ ਹੈ
 • ਸੁਪਨੇ ਵਿਚ ਕੁੱਤਾ ਕੱਟੇ ਤਾਂ ਗ੍ਰਹਿ ਚੜਦਾ ਹੈ
 • ਸੁਪਨੇ ਵਿਚ ਖੜਾ ਦੇਖਣਾ ਅਸ਼ੁੱਭ ਮੰਨਿਆਂ ਜਾਂਦਾ ਹੈ
 • ਸੁਪਨੇ ਵਿਚ ਕਾਲੇ ਤਿਲ ਦੇਖਣੇ ਅਸ਼ੁੱਭ ਮੰਨਿਆਂ ਜਾਂਦਾ ਹੈ
 • ਪਹਾੜ ਚੜਨਾ ਤਰੱਕੀ ਦਾ ਸੂਚਕ ਹੈ
 • ਲੋਕ ਵਿਸ਼ਵਾਸ ਹੈ ਕਿ ਚੰਗਾ ਸੁਪਨਾ ਆਉਣ ਤੋਂ ਬਾਅਦ ਸੌਣਾਂ ਨਹੀਂ ਚਾਹੀਦਾ ਨਹੀਂ ਤਾਂ ਉਸਦਾ ਫ਼ਲ ਮਾਰਿਆਂ ਜਾਂਦਾ ਹੈ

4.ਸਫ਼ਰ ਦੇ ਨਾਲ ਸੰ ਬੰ ਧਿਤ ਲੋਕ ਵਿਸ਼ਵਾਸ ਸੋਧੋ

ਪੁਰਾਣੇ ਸਮਿਆਂ ਵਿਚ ਆਵਾਜਾਈ ਦੇ ਸਾਧਨ ਵਿਕਿਸਤ ਨਹੀਂ ਸਨ ਸਫ਼ਰ ਤੇ ਜਾਣਾ ਬਹੁਤ ਸਾਰੇ ਖਤਰਿਆਂ ਨਾਲ ਜੁੜਿਆ ਹੋਇਆ ਸੀ ਬਹੁਤਾ ਸਫ਼ਰ ਪੈਦਲ ਕੀਤਾ ਜਾਂਦਾ ਸੀ ਇਸ ਲਈ ਸਫ਼ਰ ਤੇ ਜਾਣ ਸਬੰਧੀ ਬਹੁਤ ਸਾਰੇ ਲੋਕ ਵਿਸ਼ਵਾਸ ਮਿਲਦੇ ਹਨ

 • ਸਫ਼ਰ ਤੇ ਜਾਣ ਸਮੇਂ ਪਿੱਛੇ ਅਵਾਜ਼ ਮਾਰਨੀ ਮਾੜੀ ਸਮਝੀ ਜਾਂਦੀ ਹੈ
 • ਗਧਾ, ਝੋਟਾ, ਖਾਲੀ ਟੋਕਰਾ, ਗਿੱਦੜ, ਨੰਗੇ ਸਿਰ, ਖਾਲੀ ਭਾਂਡਾ, ਅੰਨਾ, ਕਾਣਾ, ਫ਼ਕੀਰ ਦਾ ਮੱਥੇ ਲੱਗਣਾ ਅਸ਼ੁੱਭ ਮੰਨਿਆਂ ਜਾਂਦਾ ਹੈ
 • ਜਾਣ ਵੇਲੇ ਘਰ ਪਾਣੀ ਪੀ ਕੇ ਤੁਰਨਾ ਨਹੀ ਚਾਹੀਦਾ
 • ਜੁੱਤੀ ਪੁੱਠੀ ਹੋਵੇ ਤਾਂ ਸਫ਼ਰ ਦਾ ਸੰਕੇਤ ਹੈ
 • ਕੋਈ ਪਾਣੀ ਲੈ ਕੇ ਆਉਦਾਂ ਮਿਲੇ ਤਾਂ ਸ਼ੁੱਭ ਮੰਨਿਆ ਜਾਂਦਾ ਹੈ
 • ਲੱਕੜਾਂ ਲੈ ਕੇ ਮਿਲੇ ਤਾਂ ਮਾੜਾ ਹੁੰਦਾ ਹੈ
 • ਕੋਈ ਘਰੋਂ ਬਾਹਰ ਜਾਵੇ ਤਾਂ ਕੁੰਭ ਭਰ ਕੇ ਰੱਖਣਾ ਤੇ ਫ਼ਲਦਾਰ ਬੂਟੇ ਨੂੰ ਪਾਉਣਾਂ ਸ਼ੁੱਭ ਹੁੰਦਾ ਹੈ
 • ਸਫ਼ਰ ਤੇ ਤੁਰਨ ਸਮੇਂ ਜੇਕਰ ਸਹਿਜ ਸੁਭਾ ਦੋ ਨਿੱਛਾਂ ਵੱਜਣ ਤਾਂ ਚੰਗਾ ਸ਼ਗਨ ਹੁੰਦਾ ਹੈ
 • ਇਕ ਨਿੱਛ ਵੱਜਣੀ ਅਸ਼ੁੱਭ ਮੰਨੀ ਜਾਂਦੀ ਹੈ
 • ਕੋਈ ਹਰੀ ਘਾਹ ਦੀ ਪੰਡ ਮਿਲੇ ਤਾਂ ਸ਼ੁੱਭ ਹੁੰਦਾ ਹੈ
 • ਮੰਗਲ ਤੇ ਬੁੱਧ ਉਤਰ ਦਿਸ਼ਾ ਵੱਲ ਸਫ਼ਰ ਕਰਨਾ ਮਾੜਾ ਹੈ ਸੋਮਵਾਰ ਤੇ ਸ਼ੁੱਕਰਵਾਰ ਇਸ ਦਿਸ਼ਾ ਵੱਲ ਸਫ਼ਰ ਕਰਨਾ ਸ਼ੁੱਭ ਮੰਨਿਆਂ ਜਾਂਦਾ ਹੈ ਇਸੇ ਲਈ ਕਿਹਾ ਜਾਂਦਾ ਹੈ

ਮੰਗਲ ਬੁੱਧ ਨਾ ਜਾਈਏ ਪਹਾੜ

ਜਿੱਤੀ ਬਾਜ਼ੀ ਆਈਏ ਹਾਰ

5. ਦਿਸ਼ਾਵਾਂ , ਰਾਤ ਦਿਨ ਤੇ ਗ੍ਰਹਿਆਂ ਨਾਲ ਸੰ ਬੰ ਧਿਤ ਲੋਕ ਵਿਸ਼ਵਾਸ ਸੋਧੋ

ਸਾਡੀਆਂ ਚਾਰ ਦਿਸ਼ਾਵਾਂ ਹਨ ਲੋਕ ਮਾਨਿਸਕਤਾ ਨੇ ਹਰੇਕ ਦਿਸ਼ਾ ਵੱਲ ਕੋਈ ਨਾਂ ਕੋਈ ਵਿਸ਼ਵਾਸ ਜੁੜਿਆ ਹੋਇਆ ਹੈ ਕਿਸੇ ਖ਼ਾਸ ਦਿਨ ਖ਼ਾਸ ਦਿਸ਼ਾ ਵੱਲ ਜਾਣ ਨਾਲ ਲਾਭ ਜਾਂ­ ਹਾਨੀ ਹੋ ਸਕਦੀ ਹੈ ਲੋਕ ਮਾਨਿਸਕਤਾ ਇਹ ਵੀ ਮੰਨਦੀ ਹੈ ਕਿ ਹਰੇਕ ਆਦਮੀ ਦੇ ਅਪਣੇ ਗ੍ਰਹਿ ਤੇ ਨਛੱਤਰ ਹੁੰਦੇ ਹਨ ਜੋ ਉਸਦੀ ਸਫ਼ਲਤਾ ਤੇ ਅਸਫ਼ਲਤਾ ਦਾ ਸਬੱਬ ਬਣਦੇ ਹਨ

 • ਸੋਮਵਾਰ ਤੇ ਸ਼ਨੀਵਾਰ ਨੂੰ ਪੂਰਬ ਿਦਸ਼ਾ ਿਵਚ ਜਾਣਾ ਸ਼ੁੱਭ ਮੰਿਨਆਂ ਜ ਦ ਹੈ
 • ਉੱਤਰ ਦਿਸ਼ਾ ਧਨ ਦੋਲਤ ਦਿਸ਼ਾ ਮੰਨੀ ਜਾਂਦੀ ਹੈ
 • ਪੂਰਬ ਦਿਸ਼ਾ ਨਵ ਜਾਗ੍ਰਿਤੀ ਦੀ ਦਿਸ਼ਾ ਮੰਨੀ ਜਾਂਦੀ ਹੈ
 • ਟੁੱਟਦੇ ਤਾਰੇ ਵੱਲ ਦੇਖਣਾ ਮਾੜਾ ਮੰਨਿਆਂ ਜਾਂਦਾ ਹੈ
 • ਨਵ-ਵਿਆਹੀ ਕੁੜੀ ਇਕ ਸਾਲ ਨੇਮ ਨਾਲ ਦੂਜ ਦਾ ਚੰਨ ਚੜਦਾ ਵੇਖੇ ਉਸ ਦੇ ਘਰ ਚੰਨ ਵਰਗਾ ਪੁੱਤ ਪੈਦਾ ਹੁੰਦਾ ਹੈ
 • ਚੰਨ ਜਾਂ ਸੂਰਜ ਗ੍ਰਹਿਣ ਸਮੇਂ ਸਰੀਰਕ ਕੰਮ, ਖਾਣਾ ਪੀਣਾ ਤੇ ਪਹਿਨਣਾ ਮਾੜਾ ਮੰਨਿਆਂ ਜਾਂਦਾ ਹੈ
 • ਐਤਵਾਰ, ਵੀਰਵਾਰ, ਮੰਗਲਵਾਰ ਤੇ ਸ਼ਨੀਵਾਰ ਮਾੜੇ ਮੰਨੇ ਜਾਂਦੇ ਹਨ
 • ਸ਼ਨੀਵਾਰ ਉਤਰ ਦਿਸ਼ਾ ਵੱਲ ਨਹੀਂ ਜਾਣਾ ਚਾਹੀਦਾ
 • ਮੰਗਲੀਕ ਕੰਨਿਆਂ ਦਾ ਵਿਆਹ ਮੰਗਲੀਕ ਵਰ ਨਾਲ ਹੋਣਾ ਚਾਹੀਦਾ ਹੈ ਨਹੀਂ ਦੋਵਾਂ ਵਿਚੋਂ ਇਕ ਦੀ ਮੌਤ ਹੋ ਜਾਵੇਗੀ
 • ਸ਼ਨੀਵਾਰ ਸਿਰ ਤੇਲ ਪਾਉਣਾ ਤੇ ਇਸਤਰੀ ਸਿਰ ਨਹਾਉਣਾ ਮਾੜਾ ਸਮਝਿਆ ਜਾਂਦਾ ਹੈ

6.ਪਸ਼ੂ ਪੰ ਛੀਆਂ ਤੇ ਜੀਵਾਂ ਨਾਲ ਸੰਬੰ ਧਿਤ ਲੋਕ ਵਿਸ਼ਵਾਸ ਸੋਧੋ

ਮਨੁੱਖੀ ਜ਼ਿੰਦਗੀ ਵਿਚ ਪਸ਼ੂ ਪੰਛੀਆਂ ਤੇ ਜੀਵਾਂ ਦੀ ਖ਼ਾਸ ਮਹੱਹਤਾ ਹੈ ਜਿੱਥੇ ਇਹ ਉਸਦੀ ਜ਼ਿੰਦਗੀ ਵਿਚ ਰੰਗਤ ਭਰਦੇ ਹਨ ਉਸਦੇ ਸਹਾਇਕ ਵੀ ਬਣਦੇ ਹਨ। ਪੁਰਾਣੇ ਸਮਿਆਂ ਵਿਚ ਕਬੂਤਰ ਸੁਨੇਹੇ ਪੱਤਰ ਵੀ ਲੈ ਕੇ ਜਾਇਆ ਕਰਦੇ ਸਨ ਫਿਰ ਵੀ ਲੋਕ ਜੀਵਾਂ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਵਿਸ਼ਵਾਸ ਹਨ

 • ਮੋਰ ਦਾ ਨੱਚਣਾ ਮੀਹ ਪੈਣ ਦਾ ਸੰਕੇਤ ਹੈ
 • ਸ਼ੇਰ ਜਾਂ ਸਹੇ ਦੇ ਵਾਲ ਕੋਲ ਰੱਖਣ ਨਾਲ ਤਾਕਤ ਤੇ ਲਚਕ ਪ੍ਰਾਪਤ ਹੁੰਦੀ ਹੈ
 • ਮੋਰ ਦੇ ਖੰਭ ਸ਼ੁੱਭ ਤੇ ਪਵਿੱਤਰਤਾ ਦਾ ਸੂਚਕ ਹਨ
 • ਕੀੜੀਆਂ ਨਹੀਂ ਮਾਰਨੀਆਂ ਚਾਹੀਦੀਆਂ ਹਨ ਕੁੜੀਆਂ ਜੰਮਣ ਦਾ ਡਰ ਹੁੰਦਾ ਹੈ
 • ਕਾਂ ਦਾ ਰਾਤ ਨੂੰ ਬੋਲਣਾ ਅਸ਼ੁੱਭ ਮੰਨਿਆਂ ਜਾਂਦਾ ਹੈ
 • ਚੂਹੇ ਉੱਪਰ ਗਣੇਸ਼ ਸਵਾਰੀ ਕਰਦਾ ਹੈ
 • ਬਲਦ ਸ਼ਿਵ ਦਾ ਵਾਹਨ ਹੈ
 • ਬਾਂਦਰ ਦਾ ਨਾਂ ਸਵੇਰੇ ਲੈਣਾ ਮਾੜਾ ਪਰ ਮੱਥੇ ਲੱਗਣਾ ਚੰਗਾ ਸਮਝਿਆ ਜਾਂਦਾ ਹੈ
 • ਪਸ਼ੂ ਖ੍ਰੀਦ ਸਮੇਂ ਜੇ ਪਿਸ਼ਾਬ ਕਰ ਦੇਵੇ ਤਾਂ ਅਸ਼ੁੱਭ ਮੰਨਿਆਂ ਜਾਂਦਾ ਹੈ ਫੋਸ ਕਰੇ ਤਾਂ ਸ਼ੁੱਭ ਮੰਨਿਆਂ ਜਾਂਦਾ ਹੈ
 • ਕਬੂਤਰ ਘਰ ਵਿਚ ਬੋਲਣ ਤਾਂ ਉਜਾੜ ਭਾਲਦੇ ਹਨ
 • ਉੱਲੂ ਦਾ ਬੋਲਣਾ ਮਾੜਾ ਸਮਝਿਆ ਜਾਂਦਾ ਹੈ
 • ਨਜ਼ਰ ਤੇਜ਼ ਕਰਨ ਲਈ ਸੱਪ ਦੀ ਕੰਜ ਨੂੰ ਅੱਖਾਂ ਤੇ ਲਾਇਆ ਜਾਂਦਾ ਹੈ

7.ਕਿਸਾਨੀ ਜੀਵਨ ਤੇ ਪ੍ਰਕਿਰਤੀ ਨਾਲ ਸੰ ਬੰ ਧਿਤ ਲੋਕ ਵਿਸ਼ਵਾਸ ਸੋਧੋ

ਪੰਜਾਬ ਦੀ ਆਰਿਥਕਤਾ ਦੀ ਮੂਲ ਚੂਲ ਕਿਸਾਨੀ ਰਹੀ ਹੈ ਅਤੇ ਕਿਸਾਨੀ ਦਾ ਕੰਮ ਬੜਾ ਔਖਾ ਹੈ ਇਸ ਔਖ ਤੋਂ ਬਚਣ ਲਈ ਸਾਡੇ ਬਜ਼ੁਰਗਾ ਨੇ ਕੁੱਝ ਦਿਨਾਂ ਨੂੰ ਕੰਮ ਕਰਨਾ ਵਰਜ਼ਿਤ ਕੀਤਾ ਹੈ ਇਸ ਲਈ ਕਿਸਾਨੀ ਜੀਵਨ ਨਾਲ ਬਹੁਤ ਸਾਰੇ ਲੋਕ ਵਿਸ਼ਵਾਸ ਜੁੜੇ ਹੋਏ ਹਨ

 • ਮੱਸਿਆ ਵਾਲੀ ਰਾਤ ਖੇਤ ਵਿਚ ਹਲ ਨਹੀ ਚਲਾਉਣਾ ਚਾਹੀਦਾ
 • ਧਰਦੀ ਮਹੀਨੇ ਵਿਚ ਸੱਤ ਦਿਨ ਸੌਂਦੀ ਹੈ ਜਦੋਂ ਧਰਤੀ ਸੁੱਤੀ ਹੋਵੇ ਉਦੋਂ ਹਲ ਨਹੀ ਚਲਾਉਣਾ ਚਾਹੀਦਾ
 • ਪੁਰੇ ਦੀ ਹਵਾ ਚੰਗੀ ਸਮਝੀ ਜਾਂਦੀ ਹੈ
 • ਕਪਾਹ ਦੇ ਖੇਤ ਦੇ ਕੋਨਿਆਂ ਤੇ ਤੇਲ ਸਾੜਨਾ ਤੇ ਪਕੌੜੇ ਕੱਢਣੇ ਸ਼ੁੱਭ ਮੰਨੇ ਜਾਂਦੇ ਹਨ
 • ਕਪਾਹ ਵਾਲੇ ਖੇਤ ਵਿਚ ਲੜਕੇ ਵਾਲੀ ਔਰਤ ਨਾਲ ਸੰਭੋਗ ਕਰਨ ਤੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਫ਼ਸਲ ਜੜ ਲੱਗਦੀ ਹੈ
 • ਗੰਨਾ ਬੀਜਦੇ ਸਮੇਂ ਪੋਰੀਆਂ ਨੂੰ ਪਹਿਲਾਂ ਗੂੜ ਲਾਇਆ ਜਾਂਦਾ ਹੈ ਤਾਂ ਜੋ ਕਮਾਦ ਮਿੱਠਾ ਨਿਕਲੇ
 • ਪਿੱਪਲ ਥੱਲੇ ਦੀਵਾ ਬਾਲਣਾ ਸ਼ੁੱਭ ਸਮਿਝਆ ਜਾਂਦਾ ਹੈ
 • ਪਿੱਪਲ ਦੁਆਲੇ ਇੱਛਾ ਧਾਰ ਕੇ ਧਾਗਾ ਬੰਨਣ ਨਾਲ ਇੱਛਾ ਪੂਰੀ ਹੋ ਜਾਂਦੀ ਹੈ
 • ਸ਼ਰੀਂਹ ਨੂੰ ਬ੍ਰਹਮ ਮੰਨਿਆਂ ਜਾਂਦਾ ਹੈ
 • ਦੱਬ ਨੂੰ ਸ਼ੁੱਭ ਮੰਨਿਆਂ ਜਾਂਦਾ ਹੈ
 • ਲਸੂੜਾ ਘਰ ਵਿਚ ਲਾਉਣਾ ਅਸ਼ੁੱਭ ਮੰਨਿਆਂ ਜਾਂਦਾ ਹੈ
 • ਸੀਤਲਾ ਮਾਤਾ ਨਿਕਲਣ ਤੇ ਨਿੰਮ ਦੀ ਪੂਜਾ ਕਰਨੀ ਚਾਹੀਦੀ ਹੈ
 • ਬਣ ਦੇ ਪੱਤੇ ਸ਼ੁੱਭ ਮੰਨ ਜਾਂਦੇ ਹਨ

8.ਸਰੀਰਕ ਅੰ ਗ ਨਾਲ ਸੰ ਬੰ ਧਿਤ ਲੋਕ ਵਿਸ਼ਵਾਸ ਸੋਧੋ

 • ਅੋਰਤ ਦੇ ਪੈਰ ਵੱਡੇ ਹੋਣੇ ਮਾੜੇ ਸਮਝੇ ਜਾਂਦੇ ਹਨ
 • ਦਾੜੀ ਵਾਲੀ ਅੋਰਤ ਮਾੜੀ ਸਮਝੀ ਜਾਂਦੀ ਹੈ
 • ਪਲਕ ਤੇ ਗੱਲ ਦਾ ਫਰਕਣਾ ਸ਼ੁੱਭ ਮੰਨਿਆਂ ਜਾਂਦਾ ਹੈ
 • ਭਰਵੱਟੇ ਤੇ ਠੋਡੀ ਦਾ ਫਰਕਣਾ ਮਾੜਾ ਹੁੰਦਾ ਹੈ
 • ਜੇਕਰ ਕਿਸੇ ਆਦਮੀ ਦਾ ਨੱਕ ਅੱਗੋ ਉਤਾਂਹ ਨੂੰ ਮੁੜਿਆ ਹੋਵੇ ਜਾਂ ਉਸਦੇ ਸਰੀਰ ਤੇ ਜਿਆਦਾ ਵਾਲ ਹੋਣ ਤਾਂ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਵਿਅਕਤੀ ਵਿਚ ਸੈਕਸ ਸਮਰੱਥਾ ਜਿਆਦਾ ਹੈ
 • ਜਿਸ ਆਦਮੀ ਦੇ ਬੱਤੀ ਦੰਦ ਹੋਣ ਉਸਦੀ ਕਹੀ ਹਰ ਗੱਲ ਸੱਚ ਹੁੰਦੀ ਹੈ
 • ਪੱਦ, ਨਿਛ ਤੇ ਡਕਾਰ ਤਿੰਨ ਸਰੀਰ ਲਈ ਸ਼ੁੱਭ ਮੰਨੇ ਜਾਂਦੇ ਹਨ ਇਸੇ ਲਈ ਕਿਹਾ ਜਾਂਦਾ ਹੈ

ਪੱਦ ਨਿਛ ਤੇ ਡਕਾਰ

ਤਿੰਨ ਦੇਹ ਦੇ ਸਿੰਗਾਰ

 • ਸਿਸ ਵਿਅਕਤੀ ਦੇ ਮੱਥੇ `ਤ ਤਿੰਨ ਸਿੱਧੀਆ ਰੇਖਾਵਾਂ ਹੋਣ ਉਹ ਚੰਗੀ ਤਕਦੀਰ ਦਾ ਮਾਲਕ ਹੁੰਦਾ ਹੈ
 • ਜਿਸਦੇ ਭਰਵੱਟੇ ਜੁੜੇ ਹੋਣ ਉਹ ਵੀ ਚੰਗੀ ਤਕਦੀਰ ਦਾ ਮਾਲਕ ਹੁੰਦਾ ਹੈ
 • ਮੱਥੇ ਦੀ ਬਿੰਦੀ ਟੇਢੀ ਹੋ ਜਾਵੇ ਤਾਂ ਪਤੀ ਦੇ ਮਨ ਭਕਟਣ ਪ੍ਰਤੀਕ ਹੈ
 • ਖੱਬਾ ਹੱਥ ਮਿਲਾਉਣਾ ਮਾੜਾ ਸਮਿਝਆ ਜਾਂਦਾ ਹੈ

9.ਅੰ ਕਾਂ ਨਾਲ ਸੰ ਬੰ ਧਿਤ ਲੋਕ ਵਿਸ਼ਵਾਸ ਸੋਧੋ

ਅੰਕਾਂ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਵਿਸ਼ਵਾਸ ਹਨ ਜੋ ਸਿਰਫ਼ ਭਾਰਤ ਵਿਚ ਹੀ ਨਹੀ ਪੂਰੀ ਦੁਨੀਆਂ ਵਿਚ ਮਿਲਦੇ ਹਨ। ਅੰਗਰੇਜ਼ਾ ਵਿਚ 13 ਨੰ ਅੰਕ ਨੂੰ ਅਸ਼ੁੱਭ ਮੰਨਿਆਂ ਜਾਂਦਾ ਹੈ। ਇਸੇ ਕਰਕੇ ਚੰਡੀਗੜ ਵਿਚ13 ਸੈਕਟਰ ਦੀ ਅਣਹੋਂਦ ਹੈ

 • 69 ਅੰਕ ਦਾ ਨਾਂ ਸਰਘੀ ਵੇਲੇ ਲੈਣਾ ਮਾੜਾ ਸਮਿਝਆ ਜਾਂਦਾ ਹੈ ਤੇ ਮੰਨਿਆ ਜਾਂਦਾ ਹੈ ਕਿ ਇਸਦਾ ਉਚਾਰਨ ਕਰਨ ਵਾਲੇ ਨੂੰ ਰੋਟੀ ਨਸੀਬ ਨਹੀ ਹੁੰਦੀ
 • ਤਿੰਨ ਜਣੇ ਇੱਕਠੇ ਹੋਣਾ ਅਸ਼ੁੱਭ ਮੰਨਿਆਂ ਜਾਂਦਾ ਹੈ
 • ਹਿੰਦੂਆਂ ਵਿਚ8,9 ਅਤੇ23ਵਾਂ ਸਾਲ ਚੰਗੇ ਨਹੀ ਸਮਝੇ ਜਦੇ
 • 1,15,11,5,17,21,25,31,41,51,101 ਨੰਬਰ ਸ਼ੁੱਭ ਮੰਨਿਆਂ ਜਾਂਦਾ ਹੈ
 • 3,13,16 ਅਸ਼ੁੱਭ ਮੰਨਿਆਂ ਜਾਂਦੇ ਹਨ
 • ਲੋਕ ਧਾਰਨਾ ਅਨੁਸਾਰ 84 ਸਿੱਧ, 64 ਜੋਗੀ ਤੇ ਪੰਜ ਪੀਰ ਮਸਹੂਰ ਹਨ
 • ਜੰਤਰਾਂ ਮੰਤਰਾਂ ਵਿਚ 13,14,19,20,21,22,60,70,84 ਨੰਬਰ ਪ੍ਰਚੱਲਿਤ ਹਨ
 • ਜਿਸ ਨੰਬਰ ਪਿੱਛੇ 1 ਆਏ ਉਸਨੂੰ ਸ਼ੁੱਭ ਮੰਨਿਆਂ ਜਾਂਦਾ ਹੈ 1 ਦਾ ਭਾਵ ਵਾਹਦ ਤੇ ਵਾਹਦ ਸਿਰਫ਼ ਖੁਦਾ ਦਾ ਨਾਮ ਹੈ
 • ਦੁਸ਼ਮਣ ਦਾ ਨਾਸ ਕਰਨ ਲਈ 76 ਅੰਕ ਵਰਤਿਆ ਜਾਂਦਾ ਹੈ
 • ਮੁਸਲਮਾਨਾਂ ਕੋਲ 100 ਮਣਕਿਆ ਦੀ ਮਾਲਾ ਹੁੰਦੀ ਹੈ ਉਹ 100 ਅੰਕ ਨੂੰ ਸ਼ੁੱਭ ਮੰਨਦੇ ਹਨ

·ਦੁਸਮਣ ਦਾ ਨਾਸਕਰਨ ਲਈ 76 ਅੰਕ ਵਰਿਤਆ ਜਦਾ ਹੈ

·ਮੁਸਲਮਾਨ ਕੋਲ100 ਮਣਿਕਆ ਦੀ ਮਾਲਾ ਹੁੰਦੀ ਹੈ100ਉਹ ਅੰਕ ਨੂੰ ਸ਼ੁੱਭ ਮੰਨਦੇ ਹਨ

10.ਨਜ਼ਰ ਲੱਗਣ ਨਾਲ ਸੰ ਬੰ ਧਿਤ ਲੋਕ ਵਿਸ਼ਵਾਸ ਸੋਧੋ

ਨਜ਼ਰ ਲੱਗਣ ਦਾ ਸੰਕਲਪ ਵੀ ਵਿਸ਼ਵ ਵਿਆਪੀ ਹੈ ਇਸੇ ਲਈ ਨਜ਼ਰ ਲੱਗਣ ਨਾਲ ਸੰਬੰਧਿਤ ਬਹੁਤ ਸਾਰੇ ਲੋਕ ਵਿਸ਼ਵਾਸ ਹਨ

 • ਬੱਚੇ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਸੁਰਮੇ ਦਾ ਕਾਲਾ ਟਿੱਕਾ ਲਾਇਆ ਜਾਂਦਾ ਹੈ
 • ਦੁੱਧ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਦੁੱਧ ਦੇ ਭਾਂਡੇ ਵਿਚ ਕੋਲਾ ਸੁੱਟ ਦਿੱਤਾ ਜਾਂਦਾ ਹੈ
 • ਸੋਹਜ ਭੰਗ ਕਰਨ ਲਈ ਫੁਲਕਾਰੀ ਦਾ ਫੁੱਲ ਅਧੂਰਾ ਛੱਡ ਦਿੱਤਾ ਜਾਂਦਾ ਹੈ
 • ਬੱਚੇ ਦੀ ਬੁਰੀ ਨਜ਼ਰ ਉਤਾਰਨ ਲਈ ਸੱਤ ਡੰਡੀ ਵਾਲੀਆਂ ਸੁੱਕੀਆਂ ਮਿਰਚਾਂ ਨੂੰ ਅੱਗ ਵਿਚ ਸਾੜੀਆਂ ਜਾਂ­ਦਾ ਹਨ
 • ਪਸ਼ੂ ਨੂੰ ਆਟੇ ਦਾ ਪੇੜਾ ਸਿਆਣੇ ਤੋਂ ਕਰਵਾ ਕੇ ਦਿੱਤਾ ਜਾਂਦਾ ਹੈ
 • ਨਜ਼ਰ ਦਾ ਤਵੀਤ ਕਰਵਾ ਕੇ ਬੱਚੇ ਦੇ ਗਲ ਵਿਚ ਪਾਇਆ ਜਾਂਦਾ ਹੈ
 • ਬੱਚੇ ਦੇ ਗੁੱਟ ਤੇ ਗਿੱਟੇ ਨਾਲ ਕਾਲਾ ਧਾਗਾ ਬੰਨਿਆ ਜਾਂਦਾ ਹੈ
 • ਬੁਰੀ ਨਜ਼ਰ ਤੋਂ ਬਚਣ ਲਈ ਬਜ਼ੁਰਗ ਦੀ ਅਰਥੀ ਤੋਂ ਸੁੱਟਿਆ ਛੁਹਾਰਾ ਬੱਚੇ ਦੇ ਗਲ ਵਿਚ ਲਟਕਾਇਆ ਜਾਂਦਾ ਹੈ
 • ਦੁਕਾਨ ਦੇ ਬਾਹਰ ਨਿੰਬੂ ਤੇ ਮਿਰਚਾਂ ਟੰਗੀਆਂ ਜਾਂਦੀਆਂ ਹਨ
 • ਨਜ਼ਰ ਲੱਗਣ ਤੋਂ ਬਚਣ ਲਈ ਸੁੱਕੀ ਲੱਕੜ ਨੂੰ ਚੁੰਮਿਆ ਜਾਂਦਾ ਹੈ

11.ਫੁਟਕਲ ਲੋਕ ਵਿਸ਼ਵਾਸ ਸੋਧੋ

ਉਪਰੋਕਤ ਲੋਕ ਵਿਸ਼ਵਾਸਾਂ ਤੋਂ ਇਲਾਵਾ ਕੁੱਝ ਲੋਕ ਵਿਸ਼ਵਾਸ ਅਜਿਹੇ ਵੀ ਹਨ ਜਿਹੜੇ ਕਿਸੇ ਵੀ ਸ੍ਰੇਣੀ ਵਿਚ ਨਹੀਂ ਆਉਂਦੇ ਇਸ ਲਈ ਇਨ੍ਹਾਂ ਵਿਸ਼ਵਾਸਾਂ ਨੂੰ ਫੁਟਕਲ ਸ੍ਰੇਣੀ ਵਿਚ ਰੱਖਿਆ ਗਿਆ ਹੈ

 • ਧੀ ਦੇ ਘਰੋਂ ਖਾਧਾ ਹਰ ਪਦਾਰਥ ਅਗਲੇ ਲੋਕ ਵਿਚ ਬੱਤੀ ਗੁਣਾਂ ਵੱਧ ਕਰਕੇ ਦੇਣਾ ਪੈਂਦਾ ਹੈ
 • ਬੁਹੇ ਵਿਚ ਖੜ ਕੇ ਵਾਲ ਨਹੀਂ ਵਾਹੁਣੇ ਚਾਹੀਦੇ
 • ਸ਼ਾਮ ਦੇ ਵੇਲੇ ਬਹੁਕਰ ਨਹੀਂ ਫੇਰਨੀ ਕੁੜੀਆਂ ਜੰਮਣ ਦਾ ਡਰ ਰਹਿੰਦਾ ਹੈ
 • ਰੋਟੀਆਂ ਪਕਾ ਕੇ ਚਕਲਾ ਮੁੱਧਾ ਨਹੀਂ ਮਾਰਨਾ ਚਾਹੀਦਾ
 • ਚੁੱਲੇ ਵਿਚੋਂ ਅੱਗ ਨਹੀਂ ਬੁਝਾਉਣੀ ਚਾਹੀਦੀ
 • ਚਾਬੀਆਂ ਨਹੀਂ ਖੜਕਾਉਣੀਆਂ ਚਾਹੀਦੀਆਂ
 • ਦੀਵੇ ਨੂੰ ਪੱਲਾ ਮਾਰ ਕੇ ਬੁਝਾਉਣਾ ਚਾਹੀਦਾ ਹੈ ਫੂਕ ਮਾਰ ਕੇ ਨਹੀਂ
 • ਝਾੜੂ ਖੜ੍ਹਾ ਨਹੀਂ ਕਰਨਾ ਚਾਹੀਦਾ
 • ਵਰਤ ਰੱਖਣੇ ਸ਼ੁੱਭ ਮੰਨੇ ਜਾਂਦੇ ਹਨ
 • ਪਿਛਲੀ ਰੋਟੀ ਖਾਣ ਨਾਲ ਪਿਛਲੀ ਬੁੱਧੀ ਆਉਂਦੀ ਹੈ
 • ਅਗਲੀ ਰੋਟੀ ਖਾਣ ਨਾਲ ਅਗਲੀ ਬੁੱਧੀ ਆਉਂਦੀ ਹੈ
 • ਦੁੱਧ ਉਬਾਲਣਾ ਮਾੜਾ ਸਮਝਿਆ ਜਾਂਦਾ ਹੈ
 • ਕਾਲੇ ਰੰਗ ਦਾ ਬ੍ਰਾਹਮਣ ਵਧੇਰੇ ਖਤਰਨਾਕ ਹੁੰਦਾ ਹੈ
 • ਪੀਲਾ ਰੰਗ ਖੁਸ਼ੀ ਦਾ ਪ੍ਰਤੀਕ ਹੈ
 • ਥੱਲੇ ਲੱਗੀ ਖੀਰ ਖਾਣ ਨਾਲ ਵਿਆਹ ਵਾਲੇ ਦਿਨ ਮੀਂਹ ਪੈਂਦਾ ਹੈ

ਹਵਾਲਾ ਪੁਸਤਕ

ਪੰਜਾਬੀ ਲੋਕ ਵਿਸ਼ਵਾਸ ਪੇਸ਼ਕਾਰੀ ਤੇ ਵਿਸ਼ਲੇਸ਼ਣ- ਡਾ. ਰੁਪਿੰਦਰਜੀਤ ਗਿੱਲ ਪੰਜਾਬੀ ਲੋਕਧਾਰਾ ਅਤੇ ਸੱ ਭਿਆਚਾਰ- ਬਲਵੀਰ ਸਿੰਘ ਪੂਨੀ ਪੰਜਾਬੀ ਲੋਕਯਾਨ ਅਤੇ ਸੱਭਿਆਚਾਰ- ਪ. ਕਰਤਾਰੋ ਸਿੰਘ ਚਾਵਲਾ