ਲੋਕ ਸੰਗੀਤ ਓਹ ਸਹਿਜ ਸੰਗੀਤ ਹੁੰਦਾ ਹੈ[1] ਜੋ ਪੇਸ਼ੇਵਰ ਨਹੀਂ ਸਗੋਂ ਆਮ ਲੋਕਾਂ ਦੁਆਰਾ ਗਾਇਆ ਜਾਂ ਵਜਾਇਆ ਜਾਂਦਾ ਹੈ। ਇਹ ਓਹ ਰਵਾਇਤੀ ਸੰਗੀਤ ਹੁੰਦਾ ਹੈ ਜੋ ਲੋਕ ਆਪਣੇ ਵਡੇਰਿਆਂ ਤੋਂ ਜ਼ਬਾਨੀ ਸਿੱਖਦੇ ਅਤੇ ਫਿਰ ਇਸ ਦੀ ਨਕਲ ਕਰਦੇ ਹਨ। ਲੋਕ ਸੰਗੀਤ ਕਿਸੇ ਸੰਗੀਤਕਾਰ ਦੀ ਨਿੱਜੀ ਮਲਕੀਅਤ ਨਹੀਂ ਹੁੰਦਾ ਅਤੇ ਇਹ ਮੌਖਿਕ ਰੂਪ ਵਿੱਚ ਸੁਤੇ-ਸਿੱਧ ਅੱਗੇ ਵਧਦਾ ਹੈ। ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ:

ਲੋਕ ਸੰਗੀਤ
ਹਿੰਦੁਸਤਾਨੀ ਦਿਹਾਤੀ ਲੋਕ ਸੰਗੀਤਕਾਰ
ਰਵਾਇਤਾਂਲੋਕ ਸੰਗੀਤ ਰਵਾਇਤਾਂ ਦੀ ਸੂਚੀ
ਸੰਗੀਤਕਾਰਲੋਕ ਸੰਗੀਤਕਾਰਾਂ ਦੀ ਸੂਚੀ
ਸਾਜ਼ਲੋਕ ਸਾਜ਼

ਸੰਗੀਤ ਦੀਆਂ ਜਿਹਨਾਂ ਸਵਰ-ਲਹਿਰੀਆ ਵਿਚੋਂ, ਕੋਈ ਜਾਤੀ ਆਪਣੀ ਆਤਮਾ ਦੇ ਬੋਲ ਤੇ ਨੁਹਾਰ ਪਚਾਣਨ ਲਗਦੀ ਹੈ, ਉਹੋ ਧੁਨਾਂ ਉਸ ਦਾ ਲੋਕ-ਸੰਗੀਤ ਹੁੰਦੀਆਂ ਹਨ ਤੇ ਉਹੋ ਜਾਤੀ ਦੇ ਚਰਿਤ੍ਰ ਨਾਲ ਇਕਸੁਰ ਹੋਇਆ ਹੁੰਦਾ ਹੈ। ਲੋਕ-ਸੰਗੀਤ ਦਾ ਪ੍ਰਵਾਹ ਲੋਕ-ਗੀਤਾਂ ਤੇ ਕਾਵਿ-ਕਥਾਵਾਂ ਵਿਚ, ਰਸ ਰੂਪ ਹੋ ਕੇ, ਸਮਿਚਿਆ ਹੁੰਦਾ ਹੈ।[1]

ਲੋਕ-ਗੀਤ ਲੋਕ ਸੰਗੀਤ ਦਾ ਹੀ ਹਿੱਸਾ ਹਨ। ਇਹਨਾਂ ਗੀਤਾਂ ਦਾ ਕੋਈ ਖ਼ਾਸ ਲੇਖਕ ਨਹੀਂ ਹੁੰਦਾ। ਬੱਚਿਆਂ ਦੇ ਗੀਤ ਅਤੇ ਲੋਰੀਆਂ ਵੀ ਲੋਕ ਸੰਗੀਤ ਵਿੱਚ ਸ਼ਾਮਲ ਹਨ।

ਹਵਾਲੇਸੋਧੋ

  1. 1.0 1.1 ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ (2010). ਪੰਜਾਬੀ ਲੋਕਧਾਰਾ ਵਿਸ਼ਵ ਕੋਸ਼. ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌਂਕ, ਦਿੱਲੀ. p. 2028. ISBN 81-7116-176-6.