ਲੰਮਾ, ਪਿੰਡ

ਲੁਧਿਆਣੇ ਜ਼ਿਲ੍ਹੇ ਦਾ ਪਿੰਡ

ਲੰਮਾ ਭਾਰਤੀ ਪੰਜਾਬ ਦੇ ਲੁਧਿਆਣਾ ਦੀ ਤਹਿਸੀਲ ਜਗਰਾਉਂ ਦਾ ਇਤਿਹਾਸਕ ਮਹੱਤਵ ਵਾਲ਼ਾ ਪਿੰਡ ਹੈ। ਪਿੰਡ ਹੈ।[1][2] ਦਰਅਸਲ ਪਿੰਡ ਲੰਮਾ ਦਾ ਜ਼ਿਕਰ ਕਰਨ ਵੇਲੇ; ‘ਲੰਮਾ-ਜੱਟਪੁਰਾ’ ਜਾਂ ‘ਲੰਮੇ-ਜੱਟਪੁਰੇ’, ਲਿਖ ਦਿੱਤਾ ਜਾਂਦਾ ਹੈ। ਦਰਅਸਲ ਇਹ ਦੋਵੇਂ ਵੱਖੋ-ਵੱਖਰੇ ਪਿੰਡ ਹਨ। ਪਿੰਡ ਲੰਮਾ ਅਤੇ ਜੱਟਪੁਰਾ ਲਾਗਵੇਂ ਦੋ ਪਿੰਡਾਂ ਵਿੱਚਕਾਰ ਪੈਂਦਾ ਛੱਪੜ ਹੀ ਦੋਵੇਂ ਪਿੰਡਾਂ ਦੀ ਹੱਦਬੰਦੀ ਕਰਦਾ ਹੈ। ਦੋਹਾਂ ਦੀਆਂ ਪੰਚਾਇਤਾਂ ਅਤੇ ਚੋਣ ਹਲਕੇ ਵੱਖਰੇ-ਵੱਖਰੇ ਹਨ। ਦੋਹਾਂ ਪਿੰਡਾਂ ਦੇ ਲੋਕਾਂ ਦੇ ਸਭਾਉ ਦੀ ਤਾਸੀਰ ਵੀ ਬਿੱਲਕੁਲ ਵੱਖਰੀ ਹੈ। ਬ੍ਰਿਟਿਸ਼ ਰਾਜ ਦੇ ਸਮੇਂ ਪੰਜਾਬ ਦੇ ਬੰਦੋਬਸਤ ਅਰਾਜੀ ਸੰਨ 1882-83 ਅਨੁਸਾਰ, ਜਿਸ ਦੀ “ਨਕਲ ਪਤ੍ਹਤ” ਪਟਵਾਰ ਦਫ਼ਤਰ ਕਾਨੂੰਗੋ, ਜਗਰਾਉਂ ਵਿਖੇ ਉਪਲੱਭਦ ਹੈ “ਸੱਜ਼ਰਾ ਨਸਬ” ਵਿੱਚ ਦਿਤੀ ਤਫਸੀਲ ਮੁਤਾਬਕ, ਲੰਮਾ ਪਿੰਡ ਦਾ ਰਣਧੀਰ ਉਰਫ਼ ਲੰਮਾ ਜੱਟ ਢਿਲੋਂ ਅਤੇ ਕੁਲ੍ਹਾ ਜੱਟ ਤੱਤਲਾ“ ਨੇ ਰਾਏ ਕਿਆਂ ਨੂੰ ਨਜ਼ਰਾਨਾ ਤਾਰਕੇ ਮਾਲਕਾਨਾ” ਕਬਜ਼ਾ ਹਾਸਲ ਕੀਤਾ ਸੀ ਤੇ ਹਰ ਸਾਲ, ਉਸ ਸਮੇਂ ਦੇ ਰੇਟ ਮੁਤਾਬਕ ਮਾਮਲਾ ਅਰਾਜ਼ੀ ਜਿਸ ਦਾ ਵੇਰਵਾ ਦਿੱਤਾ ਹੋਇਆ ਹੈ, ਰਾਏ ਕਿਆਂ ਨੂੰ ਰਾਏਕੋਟ ਵਿਖੇ ਤਾਰਦੇ ਸਨ। ਦੋਨੋਂ ਜਰਵਾਣੇ ਜੱਟ ਸਨ ਪਰ ਰਣਧੀਰ ਉਰਫ਼ ਲੰਮਾ “ਸਰਗੁਣਾ” ਸੀ। ਇਸ ਤੋਂ ਪਿੰਡ ਦਾ ਨਾਉਂ 'ਲੰਮਾ’ ਹੀ ਪੈ ਗਿਆ। ਰਾਏ ਕਲ੍ਹੇ ਨਾਲ ਉਸ ਸਮੇਂ ਉਨ੍ਹਾਂ ਦੇ ਵਾਰਸਾਂ ਦਾ ਗੂੜਾ ਮੇਲ-ਜੋਲ ਸੀ। ਇੱਕ ਦੂਜੇ ਦੇ ਪੂਰੇ ਇਤਬਾਰੀ ਤੇ ਸਹਾਇਕ ਸਨ।

ਲੰਮਾ, ਪਿੰਡ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਬਲਾਕਰਾਏਕੋਟ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਰਾਏਕੋਟ

ਹਵਾਲੇ ਸੋਧੋ

  1. http://pbplanning.gov.in/districts/Raikot.pdf
  2. ਬਚਨ ਦੀ ਕਰਾਮਾਤ. ਗੁਰਨਾਮ ਸਿੰਘ ਬਿੰਜਲ. 1998. {{cite book}}: |first= missing |last= (help)