ਵਟਸ ਇਟਿੰਗ ਗਿਲਬਰਟ ਗ੍ਰੇਪ
ਵਟਸ ਈਟਿੰਗ ਗਿਲਬਰਟ ਗ੍ਰੇਪ ਇੱਕ 1993 ਦੀ ਅਮਰੀਕੀ ਡਰਾਮਾ ਫਿਲਮ ਹੈ ਜਿਸਦਾ ਨਿਰਦੇਸ਼ਨ ਲਾਸੇ ਹਾਲਸਟ੍ਰੋਮ ਦੁਆਰਾ ਕੀਤਾ ਗਿਆ ਸੀ ਅਤੇ ਇਸ ਵਿੱਚ ਜੌਨੀ ਡੈੱਪ, ਲਿਓਨਾਰਦੋ ਦੀਕੈਪਰੀਓ, ਜੂਲੀਏਟ ਲੇਵਿਸ ਅਤੇ ਡਾਰਲੀਨ ਕੇਟਸ ਨੇ ਅਭਿਨੈ ਕੀਤਾ ਸੀ। ਇਹ 25-ਸਾਲਾ ਗਿਲਬਰਟ (ਜੌਨੀ) ਦੀ ਕਹਾਣੀ ਹੈ ਜੋ ਇੱਕ ਕਰਿਆਨੇ ਦੀ ਦੁਕਾਨ ਵਿੱਚ ਕਲਰਕ ਲੱਗਿਆ ਹੋਇਆ ਹੈ। ਉਹ ਆਪਣੀ ਮੋਟੀ ਮਾਂ (ਕੇਟਸ) ਅਤੇ ਆਪਣੇ ਬੌਧਿਕ ਤੌਰ 'ਤੇ ਅਪਾਹਜ ਛੋਟੇ ਭਰਾ (ਲਿਓਨਾਰਡੋ) ਦੀ ਦੇਖਭਾਲ ਕਰਦਾ ਹੈ। ਪੀਟਰ ਹੇਜੇਸ ਨੇ ਆਪਣੇ 1991 ਦੇ ਇਸੇ ਨਾਮ ਦੇ ਨਾਵਲ 'ਤੇ ਆਧਾਰਿਤ ਇਸ ਫਿਲਮ ਦੀ ਪਟਕਥਾ ਲਿਖੀ। ਇਸਦਾ ਫਿਲਮਾਂਕਣ ਨਵੰਬਰ 1992 ਤੋਂ ਜਨਵਰੀ 1993 ਤੱਕ ਟੈਕਸਾਸ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਇਆ।
ਵਟਸ ਇਟਿੰਗ ਗਿਲਬਰਟ | |
---|---|
ਨਿਰਦੇਸ਼ਕ | ਲਾਸੇ ਹਾਲਸਟ੍ਰੋਮ |
ਸਕਰੀਨਪਲੇਅ | ਪੀਟਰ ਹੇਜਸ |
'ਤੇ ਆਧਾਰਿਤ | ਪੀਟਰ ਹੇਜਸ ਦੇ ਵਟਸ ਇਟਿੰਗ ਗਿਲਬਰਟ ਉੱਤੇ ਅਧਾਰਿਤ |
ਨਿਰਮਾਤਾ | ਬੇਰਟਿਲ ਓਹਲਸਨ ਡੇਵਿਡ ਮੈਟਲਾਨ ਮੇਇਰ ਟੇਪਰ |
ਸਿਤਾਰੇ |
|
ਸਿਨੇਮਾਕਾਰ | ਸਵੈਨ ਨਾਇਕਵਿਸਟ |
ਸੰਪਾਦਕ | ਐਂਡਰਿਊ ਮੋਂਡਸ਼ੀਨ |
ਸੰਗੀਤਕਾਰ | ਐਲਨ ਪਾਰਕਰ ਬਯੋਰਨ ਇਸਫਾਲਟੀ |
ਪ੍ਰੋਡਕਸ਼ਨ ਕੰਪਨੀ | ਮੈਟਲਾਨ ਟੇਪਰ ਓਹਲਸਨ |
ਡਿਸਟ੍ਰੀਬਿਊਟਰ |
|
ਰਿਲੀਜ਼ ਮਿਤੀ |
|
ਮਿਆਦ | 118 ਮਿੰਟ |
ਦੇਸ਼ | ਸੰਯੁਕਤ ਰਾਜ ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਬਜ਼ਟ | $11 ਮਿਲੀਅਨ[1] |
ਬਾਕਸ ਆਫ਼ਿਸ | $10 ਮਿਲੀਅਨ (US)[2] |
ਜੌਨੀ ਡੈਪ ਅਤੇ ਲਿਓਨਾਰਡੋ ਦੇ ਪ੍ਰਦਰਸ਼ਨਾਂ ਨੇ ਵਿਸ਼ਵਵਿਆਪੀ ਪ੍ਰਸ਼ੰਸਾ ਪ੍ਰਾਪਤ ਕੀਤੀ ਅਤੇ ਫਿਲਮ ਨੂੰ ਭਰਵਾਂ ਹੁੰਘਾਰਾ ਮਿਲਿਆ। 19 ਸਾਲ ਦੀ ਉਮਰ ਵਿੱਚ, ਲਿਓਨਾਰਡੋ ਨੇ ਅਕੈਡਮੀ ਅਵਾਰਡ ਅਤੇ ਇੱਕ ਸਹਾਇਕ ਭੂਮਿਕਾ ਵਿੱਚ ਸਰਵੋਤਮ ਅਦਾਕਾਰ ਲਈ ਗੋਲਡਨ ਗਲੋਬ ਅਵਾਰਡ ਲਈ ਆਪਣੀ ਪਹਿਲੀ ਨਾਮਜ਼ਦਗੀ ਪ੍ਰਾਪਤ ਕੀਤੀ ਅਤੇ ਇਸ ਨਾਲ਼਼ ਉਹ ਸੱਤਵਾਂ ਸਭ ਤੋਂ ਘੱਟ ਉਮਰ ਦਾ ਸਰਬੋਤਮ ਸਹਾਇਕ ਅਦਾਕਾਰ ਨਾਮਜ਼ਦ ਬਣ ਗਿਆ।
ਪਲਾਟ
ਸੋਧੋਐਂਡੋਰਾ, ਆਇਓਵਾ ਦੇ ਛੋਟੇ ਜਿਹੇ ਕਸਬੇ ਵਿੱਚ, ਗਿਲਬਰਟ ਗ੍ਰੇਪ ਆਪਣੇ ਮਾਨਸਿਕ ਤੌਰ 'ਤੇ ਕਮਜ਼ੋਰ ਛੋਟੇ ਭਰਾ ਆਰਨੀ ਦੀ ਦੇਖਭਾਲ ਕਰਦਾ ਹੈ। ਆਰਨੀ 18 ਸਾਲ ਦਾ ਹੋਣ ਵਾਲ਼ਾ ਹੈ ਅਤੇ ਸਾਰਾ ਪਰਿਵਾਰ ਨੇੜੇ ਦੇ ਇੱਕ ਸਾਲਾਨਾ ਏਅਰਸਟ੍ਰੀਮਰਸ ਕਲੱਬ ਦੇ ਇੱਕਠ ਦੌਰਾਨ ਬਹੁਤ ਸਾਰੇ ਸੈਲਾਨੀਆਂ ਦੇ ਟ੍ਰੇਲਰ ਸ਼ਹਿਰ ਵਿੱਚੋਂ ਲੰਘਣ ਦੀ ਉਡੀਕ ਕਰ ਰਹੇ ਹਨ। ਉਸਦੇ ਪਿਤਾ ਨੇ ਸਤਾਰਾਂ ਸਾਲ ਪਹਿਲਾਂ ਫਾਹਾ ਲੈ ਲਿਆ ਸੀ[3] ਅਤੇ ਉਦੋਂ ਤੋਂ ਉਸਦੀ ਮਾਂ, ਬੋਨੀ ਆਪਣਾ ਜ਼ਿਆਦਾ ਸਮਾਂ ਸੋਫੇ 'ਤੇ ਬੈਠ ਕੇ ਟੈਲੀਵਿਜ਼ਨ ਦੇਖਣ ਅਤੇ ਖਾਣ ਵਿੱਚ ਬਿਤਾਉਣ ਲੱਗੀ। ਬੋਨੀ ਦੇ ਮੋਟਾਪੇ ਕਾਰਨ ਉਹ ਆਪਣੇ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਹੈ, ਗਿਲਬਰਟ ਉੱਤੇ ਪੁਰਾਣੇ ਘਰ ਦੀ ਮੁਰੰਮਤ ਕਰਨ ਅਤੇ ਆਰਨੀ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਹੈ ਕਿਉਂਕਿ ਆਰਨੀ ਟਾਊਨ ਵਾਟਰ ਟਾਵਰ ਅਤੇ ਦਰੱਖਤਾਂ 'ਤੇ ਚੜ੍ਹਨ ਦੀ ਆਦਤ ਹੈ। ਗਿਲਬਰਟ ਦੀਆਂ ਭੈਣਾਂ ਐਮੀ ਅਤੇ ਏਲਨ ਘਰ ਦੇ ਕੰਮ ਕਰਦੀਆਂ ਹਨ। ਇਸ ਕਸਬੇ ਵਿੱਚ ਇੱਕ ਨਵਾਂ ਫੂਡਲੈਂਡ ਸੁਪਰਮਾਰਕੀਟ ਖੁੱਲ੍ਹ ਗਿਆ ਹੈ, ਜਿਸ ਨਾਲ਼ ਲੈਮਸਨ ਦੀ ਕਰਿਆਨੇ ਦੀ ਦੁਕਾਨ ਦੀ ਕਮਾਈ ਬਹੁਤ ਘਟ ਗਈ ਹੈ। ਗਿਲਬਰਟ ਲੈਮਸਨ ਦੀ ਕਰਿਆਨੇ ਦੀ ਦੁਕਾਨ 'ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ, ਗਿਲਬਰਟ ਦਾ ਇੱਕ ਵਿਆਹੁਤਾ ਔਰਤ ਬੈਟੀ ਕਾਰਵਰ ਨਾਲ਼ ਅਫੇਅਰ ਚੱਲ ਰਿਹਾ ਹੈ।
ਜਦੋਂ ਅੰਤਰਰਾਸ਼ਟਰੀ ਹਾਰਵੈਸਟਰ ਟ੍ਰੈਵਲਲ ਉਨ੍ਹਾਂ ਦੇ ਟ੍ਰੇਲਰ ਨੂੰ ਖਿੱਚ ਰਿਹਾ ਦੀ ਤਾਂ ਬੇਕੀ ਨਾਮ ਦੀ ਇੱਕ ਮੁਟਿਆਰ ਅਤੇ ਉਸਦੀ ਦਾਦੀ ਕਸਬੇ ਵਿੱਚ ਫਸ ਗਏ ਸਨ। ਗਿਲਬਰਟ ਦੇ ਔਖ ਭਰੀ ਜ਼ਿੰਦਗੀ ਉਨ੍ਹਾਂ ਦੇ ਉਭਰਦੇ ਰੋਮਾਂਸ ਦੇ ਰਾਹ ਵਿੱਚ ਅੜਿੱਕਾ ਲਗਾ ਰਹੀ ਹੈ। ਗਿਲਬਰਟ ਬੇਕੀ ਨਾਲ਼ ਸਮਾਂ ਬਿਤਾਉਣ ਅਤੇ ਡੁੱਬਦੇ ਸੂਰਜ ਨੂੰ ਦੇਖਣ ਲਈ ਆਰਨੀ ਨੂੰ ਇਕੱਲੇ ਨੂੰ ਬਾਥ ਟੱਬ ਵਿੱਚ ਛੱਡ ਦਿੰਦਾ ਹੈ। ਉਹ ਹਨ੍ਹੇਰੇ ਹੋਏ ਘਰ ਵਾਪਸ ਆਉਂਦਾ ਹੈ ਅਤੇ ਉਸਨੂੰ ਪਤਾ ਲੱਗਦਾ ਹੈ ਕਿ ਅਗਲੀ ਸਵੇਰ ਆਰਨੀ ਅਜੇ ਵੀ ਬਾਥ ਟੱਬ ਵਿੱਚ ਹੈ। ਉਹ ਹੁਣ ਠੰਡੇ ਪਾਣੀ ਕਰਕੇ ਕੰਬ ਰਿਹਾ ਹੈ। ਸਾਰਾ ਪਰਿਵਾਰ ਗਿਲਬਰਟ ਨਾਲ਼ ਗੁੱਸੇ ਅਤੇ ਅਤੇ ਉਹ ਵੀ ਖ਼ੁਦ ਨੂੰ ਦੋਸ਼ੀ ਮੰਨ ਰਿਹਾ ਹੈ। ਇਸ ਘਟਨਾ ਦੇ ਬਾਅਦ ਆਰਨੀ ਦਾਐਕਵਾਫੋਬੀਆ ਵਧਾ ਗਿਆ ਹੈ। ਬੈਟੀ ਨਾਲ਼ ਉਸਦਾ ਸਬੰਧ ਉਦੋਂ ਖਤਮ ਹੋ ਜਾਂਦਾ ਹੈ ਜਦੋਂ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਇੱਕ ਨਵੀਂ ਜ਼ਿੰਦਗੀ ਦੀ ਭਾਲ ਵਿੱਚ ਸ਼ਹਿਰ ਛੱਡ ਕੇ ਚਲੀਜਾਂਦੀ ਹੈ। ਉਸਦਾ ਪਤੀ ਦਿਲ ਦਾ ਦੌਰਾ ਪੈਣ ਤੋਂ ਬਾਅਦ ਪਰਿਵਾਰ ਦੇ ਵੈਡਿੰਗ ਪੂਲ ਵਿੱਚ ਡੁੱਬ ਗਿਆ ਸੀ। ਬੇਕੀ ਗਿਲਬਰਟ ਅਤੇ ਆਰਨੀ ਦੋਵਾਂ ਦੇ ਨੇੜੇ ਹੋ ਜਾਂਦੀ ਹੈ। ਜਦੋਂ ਗਿਲਬਰਟ ਅਤੇ ਬੇਕੀ ਗੱਲਬਾਤ ਕਰ ਰਹੇ ਹੁੰਦੇ ਹਨ, ਤਾਂ ਆਰਨੀ ਵਾਪਸ ਵਾਟਰ ਟਾਵਰ 'ਤੇ ਚੜ੍ਹ ਜਾਂਦਾ ਹੈ ਜਿਸ 'ਤੇ ਉਹ ਹਮੇਸ਼ਾ ਚੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਆਰਨੀ ਨੂੰ ਟਾਵਰ ਦੇ ਸਿਖਰ ਤੋਂ ਬਚਾਏ ਜਾਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਜਦੋਂ ਪੁਲਿਸ ਵਾਲ਼ੇ ਆਰਨੀ ਨੂੰ ਨਹੀਂ ਛੱਡਦੇ ਤਾਂ ਉਸਦੀ ਮਾਂ ਮਜਬੂਰ ਹੋ ਕੇ ਪੁਲਿਸ ਸਟੇਸ਼ਨ ਜਾਂਦੀ ਹੈ। ਉਹ ਸੱਤ ਸਾਲਾਂ ਤੋਂ ਵੱਧ ਸਮੇਂ ਤੋਂ ਘਰ ਵਿੱਚ ਹੀ ਹੈ ਅਤੇ ਜਦੋਂ ਉਹ ਪੁਲਿਸ ਸਟੇਸ਼ਨ ਜਾਂਦੀ ਹੈ ਤਾਂ ਕਸਬੇ ਦੇ ਲੋਕਾਂ ਲਈ ਹਾਸੇ ਦਾ ਪਾਤਰ ਬਣ ਜਾਂਦੀ ਹੈ।
ਬਾਅਦ ਵਿੱਚ, ਆਰਨੀ ਨੇ ਜਨਮਦਿਨ ਦੇ ਦੋ ਮਹਿੰਗੇ ਕੇਕ ਬਰਬਾਦ ਕਰ ਦਿੰਦਾ ਹੈ, ਨਹਾਉਣ ਤੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਅਤੇ ਨਿਰਾਸ਼ਾ ਵਿੱਚ, ਗਿਲਬਰਟ ਆਰਨੀ ਨੂੰ ਕਾਫ਼ੀ ਕੁੱਟ ਦਿੰਦਾ ਹੈ। ਗਲਾਨੀ ਅਤੇ ਘਬਰਾਹਟ ਕਰਕੇ ਗਿਲਬਰਟ ਭੱਜ ਜਾਂਦਾ ਹੈ ਅਤੇ ਆਪਣੇ ਟਰੱਕ ਵਿਚ ਚਲਾ ਜਾਂਦਾ ਹੈ। ਆਰਨੀ ਵੀ ਬਾਹਰ ਨੂੰ ਭੱਜਦਾ ਹੈ ਅਤੇ ਬੇਕੀ ਕੋਲ ਚਲਾ ਜਾਂਦਾ ਹੈ, ਜੋ ਸ਼ਾਮ ਤੱਕ ਉਸਦੀ ਦੇਖਭਾਲ ਕਰਦੀ ਹੈ ਅਤੇ ਉਸਦੀ ਇਕਵਾਫੋਬੀਆ ਨੂੰ ਦੂਰ ਕਰਨ ਵਿੱਚ ਉਸਦੀ ਮਦਦ ਕਰਦੀ ਹੈ। ਫਿਰ ਆਰਨੀ ਦੀਆਂ ਭੈਣਾਂ ਉਸਨੂੰ ਲੈ ਜਾਂਦੀਆਂ ਹਨ। ਬੇਕੀ ਨਾਲ਼ ਕੁਝ ਪਿਆਰਾ ਸਮਾਂ ਬਿਤਾਉਣ ਤੋਂ ਬਾਅਦ, ਗਿਲਬਰਟ ਆਰਨੀ ਦੀ 18 ਵੀਂ ਜਨਮਦਿਨ ਪਾਰਟੀ 'ਤੇ ਘਰ ਵਾਪਸ ਆ ਜਾਂਦਾ ਹੈ ਅਤੇ ਆਰਨੀ ਤੋਂ ਮਾਫੀ ਮੰਗਦਾ ਹੈ। ਉਹ ਆਪਣੀ ਮਾਂ ਤੋਂ ਵੀ ਆਪਣੇ ਵਿਵਹਾਰ ਲਈ ਮੁਆਫੀ ਮੰਗਦਾ ਹੈ ਅਤੇ ਉਸ ਨੂੰ ਉਸ ਨੂੰ ਹੋਰ ਦੁਖੀ ਨਾ ਹੋਣ ਦੇਣ ਦੀ ਸਹੁੰ ਖਾ ਲੈਂਦਾ ਹੈ। ਉਹ ਮੰਨਦੀ ਹੈ ਕਿ ਉਹ ਪਰਿਵਾਰ ਲਈ ਕਿੰਨਾ ਬੋਝ ਬਣ ਗਈ ਹੈ ਅਤੇ ਉਹ ਉਸ ਨੂੰ ਮਾਫ਼ ਕਰ ਦਿੰਦੀ ਹੈ। ਉਹ ਬੇਕੀ ਨੂੰ ਆਪਣੀ ਮਾਂ ਨਾਲ਼ ਮਿਲਾਉਂਦਾ ਹੈ, ਇਸ ਤੋਂ ਪਹਿਲਾਂ ਉਹ ਅਜਿਹਾ ਕਰਨ ਤੋਂ ਝਿਜਕਦਾ ਸੀ।
ਪਾਰਟੀ ਤੋਂ ਬਾਅਦ, ਬੋਨੀ ਆਪਣੇ ਪਤੀ ਦੀ ਖੁਦਕੁਸ਼ੀ ਤੋਂ ਬਾਅਦ ਪਹਿਲੀ ਵਾਰ ਆਪਣੇ ਬੈੱਡਰੂਮ ਦੀਆਂ ਪੌੜੀਆਂ ਚੜ੍ਹੀ। ਆਰਨੀ ਨੇ ਬਾਅਦ ਵਿੱਚ ਉਸਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਪਰ ਪਤਾ ਲੱਗਿਆ ਕਿ ਉਸਦੀ ਮੌਤ ਹੋ ਗਈ ਹੈ। ਸ਼ਾਮ ਦਾ ਸਮਾਂ ਹੈ ਅਤੇ ਦੂਜੀ ਮੰਜ਼ਿਲ ਤੋਂ ਉਸਦੀ ਲਾਸ਼ ਨੂੰ ਹਟਾਉਣ ਦਾ ਕੋਈ ਤਰੀਕਾ ਨਾ ਹੋਣ ਕਰਕੇ, ਪੁਲਿਸ ਅਗਲੇ ਦਿਨ ਇੱਕ ਕ੍ਰੇਨ ਨਾਲ਼ ਉਸਨੂੰ ਬਾਹਰ ਕੱਢਣ ਦੀ ਯੋਜਨਾ ਬਣਾਉਂਦੀ ਹੈ। ਗਿਲਬਰਟ ਨਹੀਂ ਚਾਹੁੰਦਾ ਕਿ ਉਸਦੀ ਮਾਂ ਇੱਕ ਵਾਰ ਫੇਰ ਮਜ਼ਾਕ ਦਾ ਪਾਤਰ ਬਣੇ ਅਤੇ ਉਸਦੀ ਇੱਜ਼ਤ ਨੂੰ ਬਚਾਉਣ ਲਈ, ਪਰਿਵਾਰ ਘਰ ਨੂੰ ਖਾਲੀ ਕਰਕੇ ਸਾਰੇ ਘਰ ਨੂੰ ਅੱਗ ਲਗਾ ਦਿੰਦਾ ਹੈ ਅਤੇ ਉਨ੍ਹਾਂ ਦੀ ਮਾਂ ਦਾ ਘਰ ਦੇ ਅੰਦਰ ਹੀ ਸਸਕਾਰ ਹੋ ਜਾਂਦਾ ਹੈ।
ਇੱਕ ਸਾਲ ਬਾਅਦ, ਐਮੀ ਨੂੰ ਡੇਸ ਮੋਇਨੇਸ ਖੇਤਰ ਵਿੱਚ ਇੱਕ ਬੇਕਰੀ ਦਾ ਪ੍ਰਬੰਧਨ ਕਰਨ ਦੀ ਨੌਕਰੀ ਮਿਲ ਜਾਂਦੀ ਹੈ ਜਦੋਂ ਕਿ ਐਲਨ ਆਪਣਾ ਸਕੂਲ ਬਦਲਲੈਂਦੀ ਹੈ ਅਤੇ ਇੱਕ ਵੱਡੇ ਸ਼ਹਿਰ ਵਿੱਚ ਰਹਿਣ ਲੱਗ ਜਾਂਦੀ ਹੈ। ਗਿਲਬਰਟ ਆਰਨੀ ਦੇ ਨਾਲ਼ ਸੜਕ ਦੇ ਕਿਨਾਰੇ ਟੂਰਿਸਟ ਟ੍ਰੇਲਰਾਂ ਦੇ ਦੁਬਾਰਾ ਆਉਣ ਦੀ ਉਡੀਕ ਕਰ ਰਿਹਾ ਹੈ। ਆਰਨੀ ਹੁਣ 19 ਸਾਲ ਦਾ ਹੋ ਗਿਆ ਹੈ। ਕਾਫਲੇ ਵਿੱਚ ਬੇਕੀ ਆਪਣੀ ਦਾਦੀ ਨਾਲ਼ ਪਹੁੰਚਦੀ ਹੈ ਅਤੇ ਦੋਵਾਂ ਨੂੰ ਆਪਣੇ ਨਾਲ਼ ਬਿਠਾ ਲੈਂਦੀ ਹੈ।
ਸਿਤਾਰੇ
ਸੋਧੋ- ਜੌਨੀ ਡੈਪ ਗਿਲਬਰਟ ਗ੍ਰੇਪ ਵਜੋਂ
- ਜੂਲੀਅਟ ਲੇਵਿਸ ਰੇਬੇਕਾ "ਬੇਕੀ" ਵਜੋਂ
- ਲਿਓਨਾਰਡੋ ਡੀਕੈਪਰੀਓ ਅਰਨੋਲਡ "ਆਰਨੀ" ਗ੍ਰੇਪ ਵਜੋਂ
- ਮੈਰੀ ਸਟੀਨਬਰਗਨ ਐਲਿਜ਼ਾਬੈਥ "ਬੈਟੀ" ਕਾਰਵਰ ਵਜੋਂ
- ਡਾਰਲੀਨ ਕੇਟਸ ਬੌਨੀ ਗ੍ਰੇਪ ਵਜੋਂ
- ਲੌਰਾ ਹੈਰਿੰਗਟਨ ਐਮੀ ਗ੍ਰੇਪ ਵਜੋਂ
- ਮੈਰੀ ਕੇਟ ਸ਼ੈਲਹਾਰਟ ਐਲਨ ਗ੍ਰੇਪ ਵਜੋਂ
- ਕੇਵਿਨ ਟਿਘੇ ਕੇਨੇਥ "ਕੇਨ" ਕਾਰਵਰ ਵਜੋਂ
- ਜੌਨ ਸੀ. ਰੀਲੀ ਟਕਰ ਵੈਨ ਡਾਈਕ ਵਜੋਂ
- ਕ੍ਰਿਸਪਿਨ ਗਲੋਵਰ ਰੌਬਰਟ "ਬੌਬੀ" ਮੈਕਬਰਨੀ ਵਜੋਂ
- ਪੇਨੇਲੋਪ ਬ੍ਰੈਨਿੰਗ ਬੇਕੀ ਦੀ ਦਾਦੀ ਵਜੋਂ
- ਲਿਬੀ ਵਿਲਾਰੀ ਵੇਟਰਸ ਵਜੋਂ [4]
ਨਿਰਮਾਣ
ਸੋਧੋਵਟਸ ਈਟਿੰਗ ਗਿਲਬਰਟ ਗ੍ਰੇਪ ਦੀ ਸ਼ੂਟਿੰਗ 2 ਨਵੰਬਰ, 1992 ਨੂੰ ਸ਼ੁਰੂ ਹੋਈ, ਅਤੇ ਜਨਵਰੀ 1993 ਦੇ ਅਖੀਰ ਵਿੱਚ ਸਮਾਪਤ ਹੋਈ।[5] ਇਹ ਟੈਕਸਾਸ ਵਿੱਚ, ਵੱਖ-ਵੱਖ ਕਸਬਿਆਂ ਅਤੇ ਸ਼ਹਿਰਾਂ ਵਿੱਚ ਸ਼ੂਟ ਕੀਤਾ ਗਿਆ ਸੀ; ਔਸਟਿਨ ਅਤੇ ਪਫਲੂਗਰਵਿਲ ਪ੍ਰਾਇਮਰੀ ਸਥਾਨ ਸਨ, ਨਾਲ ਹੀ ਮਨੋਰ, ਜਿੱਥੇ ਫਿਲਮ ਵਿੱਚ ਦਿਖਾਇਆ ਗਿਆ ਪਾਣੀ ਦਾ ਟਾਵਰ ਸਥਿਤ ਸੀ।[6]
ਫਿਲਮ ਰਿਵਿਊ ਨੇ ਅਦਾਕਾਰ ਲਿਓਨਾਰਡੋ ਡੀਕੈਪਰੀਓ ਦਾ ਹਵਾਲਾ ਦਿੱਤਾ:
I had to really research and get into the mind of somebody with a disability like that. So I spent a few days at a home for mentally ill teens. We just talked and I watched their mannerisms. People have these expectations that mentally retarded children are really crazy, but it's not so. It's refreshing to see them because everything's so new to them.[7]
ਰਿਸੈਪਸ਼ਨ
ਸੋਧੋਫਿਲਮ 17 ਦਸੰਬਰ 1993 ਨੂੰ ਸੀਮਤ ਰਿਲੀਜ਼ ਅਤੇ 4 ਮਾਰਚ 1994 ਨੂੰ ਵਿਆਪਕ ਰਿਲੀਜ਼ ਹੋਈ ਸੀ।[8] ਫ਼ਿਲਮ ਦੀ ਵਿਆਪਕ ਰਿਲੀਜ਼ ਨੇ ਆਪਣੇ ਪਹਿਲੇ ਵੀਕੈਂਡ 'ਤੇ $2,104,938 ਦੀ ਕਮਾਈ ਕੀਤੀ। ਇਸ ਨੂੰ ਇੱਕ ਬਾਕਸ ਆਫਿਸ ਬੰਬ ਮੰਨਿਆ ਗਿਆ ਸੀ, ਜਿਸ ਵਿੱਚ ਫਿਲਮ ਦੀ ਕੁੱਲ ਘਰੇਲੂ ਕਮਾਈ $10,032,765 ਸੀ, ਹਾਲਾਂਕਿ ਬਾਅਦ ਵਿੱਚ ਇਸਨੇ ਹੋਰ ਕਮਾਈ ਕੀਤੀ।[9]
ਫਿਲਮ ਨੂੰ ਸਕਾਰਾਤਮਕ ਸਮੀਖਿਆਵਾਂ ਪ੍ਰਾਪਤ ਹੋਈਆਂ, ਬਹੁਤ ਸਾਰੇ ਆਲੋਚਕਾਂ ਨੇ ਜੌਨੀ ਡੈਪ ਅਤੇ ਲਿਓਨਾਰਡੋ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ। ਬਹੁਤ ਸਾਰੇ ਕਹਿੰਦੇ ਹਨ ਕਿ ਲਿਓਨਾਰਡੋ ਦਾ ਪ੍ਰਦਰਸ਼ਨ ਮੁੱਖ ਅਦਾਕਾਰ ਡੇਪ ਨਾਲੋਂ ਵੀ ਜ਼ਬਰਦਸਤ ਸੀ। ਰੋਟਨ ਟਮਾਟੋਜ਼ 'ਤੇ, ਫਿਲਮ ਨੂੰ 50 ਸਮੀਖਿਆਵਾਂ ਦੇ ਆਧਾਰ 'ਤੇ 90% "ਸਰਟੀਫਾਈਡ ਫਰੈਸ਼" ਸਕੋਰ ਅਤੇ 7.40/10 ਦੀ ਔਸਤ ਰੇਟਿੰਗ ਦਿੱਤੀ ਗਈ ਸੀ। ਸਾਈਟ ਦੀ ਸਹਿਮਤੀ ਦੱਸਦੀ ਹੈ: "ਇਹ ਭਾਵਨਾਤਮਕ ਅਤੇ ਕੁਝ ਹੱਦ ਤੱਕ ਅਨੁਮਾਨ ਲਗਾਏ ਜਾਣ ਵਾਲ਼ੀ ਹੈ, ਪਰ ਇਹ ਕੋਮਲ ਮਾਹੌਲ ਅਤੇਵਟਸ ਈਟਿੰਗ ਗਿਲਬਰਟ ਗ੍ਰੇਪ ਦੇ ਦਿਲ 'ਤੇ ਚੱਲਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਛੋਟੀਆਂ ਸ਼ਿਕਾਇਤਾਂ ਹਨ।"[10] ਮੈਟਾਕ੍ਰਿਟਿਕ ਨੇ "ਆਮ ਤੌਰ 'ਤੇ ਅਨੁਕੂਲ ਸਮੀਖਿਆਵਾਂ" ਨੂੰ ਦਰਸਾਉਂਦੇ ਹੋਏ, 20 ਸਮੀਖਿਆਵਾਂ ਦੇ ਆਧਾਰ 'ਤੇ 100 ਵਿੱਚੋਂ 73 ਦੇ ਔਸਤ ਸਕੋਰ ਦੀ ਗਣਨਾ ਕੀਤੀ।[11]
ਨਿਊਯਾਰਕ ਟਾਈਮਜ਼ ਦੀ ਫਿਲਮ ਆਲੋਚਕ ਜੈਨੇਟ ਮਾਸਲਿਨ ਨੇ ਲਿਓਨਾਰਡੋ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦੇ ਹੋਏ ਲਿਖਿਆ, "ਫਿਲਮ ਦਾ ਅਸਲ ਸ਼ੋਅ-ਸਟਾਪਿੰਗ ਮੋੜ ਮਿਸਟਰ ਡੀਕੈਪਰੀਓ ਲਿਆਉਂਦਾ ਹੈ, ਜੋ ਆਰਨੀ ਦੀਆਂ ਬਹੁਤ ਸਾਰੀਆਂ ਹਰਕਤਾਂ ਨੂੰ ਇੰਨਾ ਹੈਰਾਨ ਕਰਨ ਵਾਲਾ ਅਤੇ ਜ਼ਬਰਦਸਤ ਬਣਾਉਂਦਾ ਹੈ ਕਿ ਪਹਿਲਾਂ ਤਾਂ ਉਸ ਨੂੰ ਦੇਖਣਾ ਮੁਸ਼ਕਲ ਹੁੰਦਾ ਹੈ... ਪ੍ਰਦਰਸ਼ਨ ਸਟੀਕ ਹੈ, ਸ਼ੁਰੂ ਤੋਂ ਅੰਤ ਤੱਕ ਹਤਾਸ਼ ਤੀਬਰਤਾ।[12] ਸ਼ਿਕਾਗੋ ਸਨ-ਟਾਈਮਜ਼ ਦੇ ਰੋਜਰ ਐਬਰਟ ਨੇ ਇਸਨੂੰ "... ਸਾਲ ਦੀਆਂ ਸਭ ਤੋਂ ਮਨਮੋਹਕ ਫਿਲਮਾਂ ਵਿੱਚੋਂ ਇੱਕ" ਦੱਸਿਆ ਅਤੇ ਕਿਹਾ ਕਿ ਲਿਓਨਾਰਡੋ ਸਰਵੋਤਮ ਸਹਾਇਕ ਅਦਾਕਾਰ ਲਈ ਅਕੈਡਮੀ ਅਵਾਰਡ ਜਿੱਤਣ ਦੇ ਹੱਕਦਾਰ ਸੀ ਜਿਸ ਲਈ ਉਸਨੂੰ ਨਾਮਜ਼ਦ ਕੀਤਾ ਗਿਆ ਸੀ।[13] ਵੈਰਾਇਟੀ ਦੇ ਟੌਡ ਮੈਕਕਾਰਥੀ ਨੇ ਫਿਲਮ ਨੂੰ "ਜ਼ਿੰਦਗੀ 'ਤੇ ਹੈਰਾਨ ਕਰਨ ਵਾਲਾ ਦ੍ਰਿਸ਼" ਕਿਹਾ ਅਤੇ ਟਿੱਪਣੀ ਕੀਤੀ ਕਿ "ਜੌਨੀ ਡੈਪ ਇੱਕ ਬਹੁਤ ਹੀ ਪਿਆਰੀ, ਆਕਰਸ਼ਕ ਵਿਸ਼ੇਸ਼ਤਾ ਦੇ ਨਾਲ ਸੈਂਟਰ ਸਕ੍ਰੀਨ ਦੀ ਕਮਾਂਡ ਸੰਭਾਲਦਾ ਹੈ।"[14] ਵਾਸ਼ਿੰਗਟਨ ਪੋਸਟ ' ਡੇਸਨ ਹਾਵੇ ਨੇ ਕਿਹਾ ਕਿ ਇਹ ਫਿਲਮ ਇੱਕ ਗੰਭੀਰ ਪਰ ਬਹੁਤ ਜ਼ਿਆਦਾ ਅਨੁਮਾਨ ਲਗਾਉਣ ਯੋਗ ਕੋਸ਼ਿਸ਼ ਸੀ।[15] ਫਿਲਮ ਰਿਵਿਊ ਨੇ ਲਿਓਨਾਰਡੋ ਡੀ ਕੈਪਰੀਓ ਦੀ ਮਾਨਸਿਕ ਤੌਰ 'ਤੇ ਅਪਾਹਜ ਭਰਾ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ, ਇਸ ਨੂੰ "ਅਚੰਭੇ ਵਾਲੀ ਮਾਸੂਮੀਅਤ ਅਤੇ ਸੁਭਾਵਕਤਾ ਦਾ ਪ੍ਰਦਰਸ਼ਨ" ਕਿਹਾ, "ਬਹੁਤ ਮੁਸ਼ਕਲ ਹਿੱਸੇ ਨੂੰ ਦਿਲੋਂ ਅਤੇ ਭਰੋਸੇਯੋਗਤਾ ਨਾਲ਼ ਨਿਭਾਇਆ" ਕਿਹਾ।[7]
ਫਿਲਮ ਨੂੰ ਸਿਨੇਮਾ ਆਲੋਚਕਾਂ ਦੇ ਬੈਲਜੀਅਨ ਸਿੰਡੀਕੇਟ ਦੇ ਵੱਕਾਰੀ ਗ੍ਰੈਂਡ ਪ੍ਰਿਕਸ ਲਈ ਨਾਮਜ਼ਦ ਕੀਤਾ ਗਿਆ ਸੀ।[ਹਵਾਲਾ ਲੋੜੀਂਦਾ]
ਹਵਾਲੇ
ਸੋਧੋ- ↑ "What's Eating Gilbert Grape - Box Office Data". The Numbers. Archived from the original on 2011-06-11. Retrieved 2011-07-28.
- ↑ "What's Eating Gilbert Grape (1993)". Box Office Mojo. Retrieved 2011-07-23.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001B-QINU`"'</ref>" does not exist.
- ↑ "What's Eating Gilbert Grape". American Film Institute. Retrieved May 12, 2021.
- ↑ "What's Eating Gilbert Grape". American Film Institute. Retrieved May 12, 2021."What's Eating Gilbert Grape". American Film Institute
- ↑ Clinchy, Don (December 13, 2011). "Lone Star Cinema: What's Eating Gilbert Grape". Slackerwood. Retrieved January 11, 2016.
- ↑ 7.0 7.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000001F-QINU`"'</ref>" does not exist.
- ↑ "What's Eating Gilbert Grape (1993) - Weekend Box Office Results". Box Office Mojo. Retrieved 2008-12-30.
- ↑ {{cite Though it was a box office flop, considering its $11 million budget it gained much more popularity on video in large part due to Dicaprio's nomination for Best Actor in a Supporting Role at the Oscars and the film still remains popular as a vehicle for Depp and DiCaprio. ,web|url=https://www.boxofficemojo.com/movies/?page=main&id=gilbertgrape.htm%7Ctitle=What's Eating Gilbert Grape (1993)|publisher=Box Office Mojo|access-date=2008-12-30}}
- ↑ "What's Eating Gilbert Grape Movie Reviews, Pictures - Rotten Tomatoes". Rotten Tomatoes. Retrieved April 10, 2021.
- ↑ "What's Eating Gilbert Grape Reviews". Metacritic. CBS Interactive. Retrieved February 28, 2022.
- ↑ Maslin, Janet (1993-12-17). "Movie Review: What's Eating Gilbert Grape". The New York Times. Retrieved 2008-12-30.
- ↑ Ebert, Roger (1994-03-04). "What's Eating Gilbert Grape". Roger Ebert. rogerebert.com. Retrieved 2021-08-23.
- ↑ McCarthy, Todd (1993-12-06). "What's Eating Gilbert Grape Review". Variety. Retrieved 2008-12-30.
- ↑ Howe, Desson (1994-03-04). "What's Eating Gilbert Grape". Washington Post. Retrieved 2008-12-30.