ਵਰਤਿਕਾ ਨੰਦ ਜੇਲ੍ਹ ਸੁਧਾਰਕ ਅਤੇ ਮੀਡੀਆ ਸਿੱਖਿਅਕ ਹੈ। ਉਹ ਤਿਨਕਾ ਤਿਨਕਾ ਨਾਂ ਇੱਕ ਲਹਿਰ ਦੀ ਸੰਸਥਾਪਕ ਹੈ, ਇਹ ਜੇਲ੍ਹ ਸੁਧਾਰਾਂ ਨਾਲ ਜੁੜੀ ਹੋਈ ਇੱਕ ਲਹਿਰ ਹੈ। [1] ਉਹ ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਪ੍ਰਣਬ ਮੁਖਰਜੀ ਦੁਆਰਾ ਨਾਰੀ ਸ਼ਕਤੀ ਪੁਰਸਕਾਰ ਪ੍ਰਾਪਤ ਕਰ ਚੁੱਕੀ ਹੈ। ਇਹ ਮਹਿਲਾ ਸਸ਼ਕਤੀਕਰਨ ਦੇ ਮਾਮਲੇ ਵਿੱਚ ਭਾਰਤ ਦਾ ਔਰਤਾਂ ਲਈ ਸਭ ਤੋਂ ਵੱਡਾ ਨਾਗਰਿਕ ਸਨਮਾਨ ਹੈ। ਇਹ ਪੁਰਸਕਾਰ ਉਨ੍ਹਾਂ ਨੂੰ 2014 ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ 'ਤੇ ਰਾਸ਼ਟਰਪਤੀ ਭਵਨ ਵਿੱਚ ਦਿੱਤਾ ਗਿਆ ਸੀ। ਮੀਡੀਆ ਅਤੇ ਸਾਹਿਤ ਰਾਹੀਂ ਔਰਤਾਂ ਦੇ ਮੁੱਦਿਆਂ 'ਤੇ ਜਾਗਰੂਕਤਾ ਪੈਦਾ ਕਰਨ ਲਈ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਇਹ ਪੁਰਸਕਾਰ ਦਿੱਤਾ ਗਿਆ। [2] ਜੇਲ੍ਹ ਸੁਧਾਰਾਂ 'ਤੇ ਉਸ ਦੇ ਕੰਮ ਨੂੰ ਲਿਮਕਾ ਬੁੱਕ ਆਫ਼ ਰਿਕਾਰਡਜ਼ ਦੁਆਰਾ ਦੋ ਵਾਰ ਮਾਨਤਾ ਦਿੱਤੀ ਗਈ ਹੈ। [3] ਉਸਨੇ ਜ਼ਿਲ੍ਹਾ ਜੇਲ੍ਹ, ਆਗਰਾ ਅਤੇ ਹਰਿਆਣਾ ਵਿੱਚ ਜੇਲ੍ਹ ਰੇਡੀਓ ਦੀ ਧਾਰਨਾ ਅਤੇ ਸਿਖਲਾਈ ਨੂੰ ਚਲਾਇਆ ਹੈ। [4] ਉਹ ਦਿੱਲੀ ਪੁਲਿਸ ਦੁਆਰਾ ਸ਼ੁਰੂ ਕੀਤੀ ਗਈ ਕਿੱਸਾ ਖ਼ਾਕੀ ਕਾ[5] ਪੌਡਕਾਸਟ ਲੜੀ ਦੀ ਕਹਾਣੀਕਾਰ ਹੈ ਅਤੇ ਆਵਾਜ਼ ਹੈ।[6]

ਵਰਤਿਕਾ ਨੰਦ
ਜਨਮ
ਪੰਜਾਬ
ਰਾਸ਼ਟਰੀਅਤਾਭਾਰਤੀ
ਪੇਸ਼ਾਜੇਲ੍ਹ ਸੁਧਾਰਕ, ਮੀਡੀਆ ਸਿੱਖਿਅਕ ਅਤੇ ਲੇਖਿਕਾ

ਹਵਾਲੇ ਸੋਧੋ

  1. http://tinkatinka.org/
  2. https://indianexpress.com/article/india/india-others/prez-gives-away-stree-shakti-award/
  3. "Tihar jail inmates' song Tinka Tinka Tihar makes it to Limca Book of Records". www.hindustantimes.com. 5 April 2017.
  4. "Inmates tune into new talents with 'Jail Radio'". The Hindu. 29 March 2021. Retrieved 16 January 2022.
  5. https://www.indiatoday.in/cities/delhi/story/delhi-police-to-air-new-episode-of-kissa-khaki-ka-1903344-2022-01-23
  6. https://www.hindustantimes.com/cities/delhi-news/khakitales-crime-stories-to-be-part-of-delhi-police-s-podcast-101643143172584.html