ਦੀਪਕ ਅਜ਼ੀਜ਼
Joined 16 ਜਨਵਰੀ 2019
ਮੈਂ ਦੀਪਕ ਹਾਂ, ਦੀਪਕ ਅਜ਼ੀਜ਼। ਹੱਡ-ਮਾਸ ਦਾ ਜੀਅ, ਇਕ ਵਿਦਿਆਰਥੀ। ਵਿਦਿਆਰਥੀ ਹਾਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਐੱਮ.ਏ. (ਆਨਰਜ਼) ਪੰਜਾਬੀ ਦਾ। ਮਾਲਵੇ ਦੇ ਇਕ ਪਿੰਡ ਦਾ ਜਾਇਆ ਹਾਂ। ਕਿਤਾਬਾਂ ਪੜ੍ਹਦਾ ਹਾਂ, ਤਸਵੀਰਾਂ ਖਿੱਚਦਾ ਹਾਂ, ਕਦੇ ਕਦਾਈਂ ਲਿਖ ਵੀ ਲੈਂਦਾ ਹਾਂ। ਕਵਿਤਾ ਨਾਲ ਮੁਹੱਬਤ ਹੈ, ਕਹਾਣੀਆਂ ਨਾਲ ਦੋਸਤੀ ਤੇ ਫ਼ਿਲਮਾਂ ਨਾਲ ਲਗਾਅ। ਘਰੋਂ ਤੁਰਿਆ ਹਾਂ, ਨਿੱਤ ਜ਼ਿੰਦਗੀ ਦੀ ਕਿਤਾਬ ’ਚੋਂ ਕੁਝ ਪੰਨੇ ਪੜ੍ਹ ਲੈਂਦਾ ਹਾਂ। ਆਪਣੇ ਨਾਂ ਨੂੰ ਸਕਾਰਥ ਕਰਨ ਦੀ ਕੋਸ਼ਿਸ਼ ਵਿਚ ਹਾਂ।