ਮਾਈਕ੍ਰੋਸਾਫ਼ਟ ਵਿੰਡੋਜ਼ ਸੋਧੋ

ਮਾਈਕ੍ਰੋਸਾਫ਼ਟ ਵਿੰਡੋਜ਼ (ਜਾਂ ਸਿਰਫ਼ ਵਿੰਡੋਜ਼) ਇੱਕ ਮਸ਼ਹੂਰ ਤਸਵੀਰੀ ਇੰਟਰਫ਼ੇਸ ਆਪਰੇਟਿੰਗ ਸਿਸਟਮ ਹੈ ਜੋ ਮਾਈਕ੍ਰੋਸਾਫ਼ਟ ਦੁਆਰਾ ਉੱਨਤ ਅਤੇ ਵੇਚਿਆ ਜਾਂਦਾ

ਹੈ। ਜ਼ਿਆਦਾਤਰ ਕੰਪਿਊਟਰ ਅਤੇ ਲੈਪਟਾਪ ਵਿੰਡੋਜ਼ ਹੀ ਵਰਤਦੇ ਹਨ। ਇਸਦਾ ਹਾਲੀਆ ਵਰਜਨ 8.1 ਹੈ ਅਤੇ ਵਰਜਨ 10 ਤਿਆਰ ਹੋ ਰਿਹਾ ਹੈ ਜੋ 2015 ਦੇ

ਅਖ਼ੀਰ ਤੱਕ ਆਵੇਗਾ। 20 ਨਵੰਬਰ 1985 ਨੂੰ ਵਿੰਡੋਜ਼ ਦਾ ਪਹਿਲਾਂ ਵਰਜਨ 1.0 ਰਿਲੀਜ਼ ਹੋਇਆ ਸੀ[੪] ਅਤੇ ਅਗਸਤ 2013 ਵਿੱਚ 8.1 ਰਿਲੀਜ਼ ਹੋਇਆ।

ਨਵੇਂ ਕੰਪਿਊਟਰਾਂ 'ਤੇ ਜ਼ਿਆਦਾਤਰ ਵਿੰਡੋਜ਼ 8 ਜਾਂ ਵਿੰਡੋਜ਼ 7 ਇੰਸਟਾਲ ਆਉਂਦੀ ਹੈ। ਦੁਨੀਆਂ ਦੇ 90% ਕੰਪਿਊਟਰ ਇਸਦੀ ਵਰਤੋਂ ਕਰਦੇ ਹਨ ਜਿਸ ਕਰਕੇ ਇਹ

ਦੁਨੀਆਂ ਦਾ ਸਭ ਤੋਂ ਮਸ਼ਹੂਰ ਆਪਰੇਟਿੰਗ ਸਿਸਟਮ ਹੈ।