=ਰਾਖਵਾਂਕਰਨ=

ਰਾਖਵਾਂਕਰਨ ਦੇ ਮੁੱਦੇ ‘ਤੇ ਦੁਬਾਰਾ ਵਿਚਾਰ ਕੀਤੇ ਜਾਣ ਦੇ ਰਾਸ਼ਟਰੀ ਸਵੈ ਸੈਵਕ ਸੰਘ ਦੇ ਪ੍ਰਮੁੱਖ ਮੋਹਨ ਭਾਗਵਤ ਦੇ ਸੁਝਾਅ ਦੀ ਵਿਰੋਧੀ ਧਿਰ ਵਲੋਂ ਤਿੱਖੀ ਆਲੋਚਨਾ ਕੀਤੇ ਜਾਣ ਦੇ ਵਿਚਕਾਰ ਕੇਂਦਰ ਸਰਕਾਰ ਨੇ ਅੱਜ ਸਪਸ਼ਟ ਕੀਤਾ ਕਿ ਉਹ ਮੌਜੂਦਾ ਰਾਖਵਾਂਕਰਨ ਵਿਵਸਥਾ ਦੀ ਸਮੀਖਿਆ ਕੀਤੇ ਜਾਣ ਦੇ ਪੱਖ ‘ਚ ਨਹੀਂ ਹੈ। ਕੈਬਨਿਟ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਕਿਹਾ ਕਿ ਸਰਕਾਰ ਤੇ ਭਾਜਪਾ ਦੋਵਾਂ ਦਾ ਮਤ ਹੈ ਕਿ ਮੌਜੂਦਾ ਰਾਖਵਾਂਕਰਨ ਵਿਵਸਥਾ ਦੀ ਸਮੀਖਿਆ ਦੀ ਲੋੜ ਨਹੀਂ ਹੈ। ਇਸ ਤੋਂ ਪਹਿਲਾ ਰਵੀਸ਼ੰਕਰ ਪ੍ਰਸਾਦ ਕੱਲ੍ਹ ਵੀ ਪਾਰਟੀ ਵਲੋਂ ਅਜਿਹਾ ਬਿਆਨ ਦੇ ਚੁੱਕੇ ਹਨ। ਭਾਗਵਤ ਦੇ ਇਸ ਬਿਆਨ ਦੀ ਰਾਜਦ, ਜਨਤਾ ਦਲ (ਯੂ) ਤੇ ਬਸਪਾ ਸਖਤ ਆਲੋਚਨਾ ਕਰ ਰਹੇ ਹਨ। ਇਨ੍ਹਾਂ ਦਲਾਂ ਨੇ ਚੇਤਾਵਨੀ ਦਿੱਤੀ ਕਿ ਜੇ ਰਾਖਵਾਂਕਰਨ ਵਿਵਸਥਾ ‘ਚ ਛੇੜਛਾੜ ਕੀਤੀ ਗਈ ਤਾਂ ਉਸ ਦੇ ਖਿਲਾਫ ਪੂਰੇ ਦੇਸ਼ ‘ਚ ਅੰਦੋਲਨ ਕੀਤਾ ਜਾਵੇਗਾ।