ਇੰਟਰਨੈੱਟ ਦੀ ਵਰਤੋਂ ਸੋਧੋ

ਇੰਟਰਨੈੱਟ ਦੀ ਵਰਤੋਂ ਕਰਨ ਲਈ ਕਈ ਤਰ੍ਹਾਂ ਦੇ ਵੈੱਬ ਬ੍ਰਾਊਜ਼ਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਵਿਚੋਂ ਇੰਟਰਨੈੱਟ ਐਕਸਪਲੋਰਰ, ਗੂਗਲ ਕਰੋਮ, ਮੋਜ਼ੀਲਾ ਫਾਇਰਫੋਕਸ, ਐਪਲ ਸਫ਼ਾਰੀ ਅਤੇ ਓਪੇਰਾ ਆਦਿ ਪ੍ਰਮੁੱਖ ਹਨ। ਗੂਗਲ ਦੁਆਰਾ ਬਣਾਇਆ ਕਰੋਮ

ਇੱਕ ਮੁਫ਼ਤ, ਤੇਜ਼ ਰਫ਼ਤਾਰ ਅਤੇ ਸੁਖਾਲੀ ਵਰਤੋਂ ਵਾਲਾ ਵੈੱਬ ਬ੍ਰਾਊਜ਼ਰ ਹੈ। ਇਹੀ ਕਾਰਨ ਹੈ ਕਿ ਇਸ ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ।

         ਗੂਗਲ ਕਰੋਮ 'ਚ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਵਿਚ ਪੰਜਾਬੀ ਜਾ ਹੋਰਨਾਂ ਭਾਰਤੀ ਭਾਸ਼ਾਵਾਂ ਦਾ ਮੈਟਰ ਸਪਸ਼ਟ ਰੂਪ ਵਿਚ ਨਹੀਂ ਪੜ੍ਹਿਆ ਜਾ ਸਕਦਾ। ਟਾਈਪ ਕਰਦੇ ਸਮੇਂ ਖ਼ਾਲੀ ਥਾਵਾਂ (ਸਪੇਸ) 'ਤੇ ਡੱਬੀਆਂ ਜਿਹੀਆਂ ਨਜ਼ਰ ਆਉਣ ਲਗਦੀਆਂ 

ਹਨ। ਪਹਿਲਾਂ ਤੋਂ ਪਏ ਮੈਟਰ ਨੂੰ ਦੇਖਣ ਸਮੇਂ ਵੀ ਇਹੀ ਸਮੱਸਿਆ ਆਉਂਦੀ ਹੈ। ਅਜਿਹਾ ਗੂਗਲ ਦੁਆਰਾ ਸਹੀ ਫੌਂਟ ਦੀ ਵਰਤੋਂ ਨਾ ਕਰਨ ਕਾਰਨ ਵਾਪਰਦਾ ਹੈ।

         ਇਹ ਬਹੁਤ ਘੱਟ ਪਾਠਕਾਂ ਨੂੰ ਪਤਾ ਹੋਵੇਗਾ ਕਿ ਅਜਿਹੀ ਸਮੱਸਿਆ ਦੇ ਹੱਲ ਲਈ ਗੂਗਲ ਨੇ ਪਹਿਲਾਂ ਹੀ ਵਿਕਲਪ ਮੁਹੱਈਆ ਕਰਵਾਇਆ ਹੋਇਆ ਹੈ। ਕਰੋਮ ਦੀ "ਸੈਟਿੰਗ" ਬਦਲ ਕੇ ਅਸੀਂ ਇਸ ਸਮੱਸਿਆ ਦਾ ਪੱਕੇ ਤੌਰ 'ਤੇ ਹੱਲ ਕੱਢ ਸਕਦੇ ਹਾਂ। 

ਗੂਗਲ ਕਰੋਮ ਨੂੰ ਪੰਜਾਬੀ ਅਤੇ ਹੋਰਨਾਂ ਭਾਰਤੀ ਭਾਸ਼ਾਵਾਂ ਦੇ ਸਮਰੱਥ ਬਣਾਉਣ ਲਈ ਹੇਠਾਂ ਸਮਝਾਏ ਕੰਮਾਂ ਨੂੰ ਪਗ-ਦਰ-ਪਗ ਕਰਦੇ ਜਾਓ।[1]

         ਸਭ ਤੋਂ ਪਹਿਲਾਂ ਗੂਗਲ ਕਰੋਮ ਦੀ ਵਿੰਡੋ ਨੂੰ ਖੋਲ੍ਹੋ। ਇੰਡੋ ਦੇ ਸੱਜੇ ਹੱਥ ਉੱਪਰਲੇ ਕਿਨਾਰੇ 'ਤੇ "ਕਲੋਜ਼" ਬਟਨ ਨਜ਼ਰ ਆਵੇਗਾ। ਇਸ ਬਟਨ ਦੇ ਐਨ ਹੇਠਾਂ ਤਿੰਨ ਧਾਰੀਆਂ ਵਾਲਾ (ਕਸਟੋਮਾਈਜ਼ ਐਂਡ ਕੰਟਰੋਲ ਗੂਗਲ ਕਰੋਮ) ਬਟਨ ਨਜ਼ਰ ਆਵੇਗਾ। ਇਸ 

ਉੱਤੇ ਕਲਿੱਕ ਕਰ ਦਿਓ। ਖੁੱਲ੍ਹਣ ਵਾਲੀ ਸੂਚੀ ਵਿਚੋਂ "ਸੈਟਿੰਗਜ਼" 'ਤੇ ਕਲਿੱਕ ਕਰੋ। ਹੇਠਾਂ "ਪ੍ਰਾਈਵੇਸੀ", "ਪਾਸਵਰਡ" ਅਤੇ "ਵੈੱਬ ਕਨਟੈਂਟ" ਸਮੇਤ ਕਈ ਹੋਰ ਵਿਕਲਪ ਖੁੱਲ੍ਹ ਜਾਣਗੇ। ਇੱਥੋਂ "ਵੈੱਬ ਕਨਟੈਂਟ" ਵਾਲੇ ਹਿੱਸੇ ਨੂੰ ਧਿਆਨ ਨਾਲ ਵੇਖੋ। ਇੱਥੇ ਸੱਜੇ ਹੱਥ ਇੱਕ

"ਕਸਟੋਮਾਈਜ਼ ਫੌਂਟਸ" ਨਾਂ ਦਾ ਬਟਨ ਨਜ਼ਰ ਆਵੇਗਾ। ਇਸ 'ਤੇ ਕਲਿੱਕ ਕਰ ਦਿਓ। ਹੁਣ ਫੌਂਟ ਅਤੇ ਇਨਕੋਡਿੰਗ ਵਾਲਾ ਇੱਕ ਬਕਸਾ ਖੁੱਲ੍ਹੇਗਾ।ਇੰਟਰਨੈੱਟ