ਹਰਪ੍ਰੀਤ ਕੌਰ ਸੰਧੂ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਆਧੁਨਿਕ ਪੰਜਾਬੀ ਸਭਿਆਚਾਰ
ਸਭਿਆਚਾਰ ਪ੍ਰਵਾਹ ਦਾ ਸੰਬੰਧ ਸਭਿਆਚਾਰ ਨਿਰੰਤਰਤਾ ਅਤੇ ਪਰਿਵਰਤਨ ਨਾਲ ਹੋਣਾ ਸੁਭਾਵਿਕ ਹੀ ਹੈ। ਸਭਿਆਚਾਰ ਵਿਸ਼ੇਸ਼ ਕਰ ਪੰਜਾਬੀ ਸਭਿਆਚਾਰ ਦੀ ਆਧੁਨਿਕਤਾ ਦੇ ਪਰਿਪੇਖ ਵਿਚ ਚਰਚਾ ਕਰਦੇ ਹੋਏ ਕੁਝ ਵਿਦਵਾਨਾਂ ਨੇ ਲੋਕਾਂ ਦੀ ਰਹਿਣੀ-ਬਹਿਣੀ ਉਪਰ ਉਨ੍ਹਾਂ ਦੇ ਕਿੱਤੇ ਦਾ ਪ੍ਰਭਾਵ ਵੀ ਸਵੀਕਾਰ ਕੀਤਾ ਹੈ। ਇਸ ਪੱਖ ਨੂੰ ਸਪਸ਼ਟ ਰੂਪ ਵਿੱਚ ਭਿੰਨ-ਭਿੰਨ ਵਰਗਾਂ ,ਜਾਤੀਆਂ ਦੇ ਆਧਾਰ ਤੇ ਸਮਝ ਸਕਦੇ ਹਾਂ ।
ਇੱਥੇ ਇੱਕ ਪ੍ਰਸ਼ਨ ਸੁਭਾਵਿਕ ਰੂਪ ਵਿਚ ਸਾਡੇ ਸਾਹਮਣੇ ਆਉਂਦਾ ਹੈ ਕਿ ਪੰਜਾਬੀ ਸਭਿਆਚਾਰ ਨੂੰ ਵੰਡ ਕੇ ਵੇਖਣਾ ਚਾਹੀਦਾ ਹੈ ਜਾਂ ਨਹੀ। ਅਸੀਂ ਕਿਰਤ ਤੇ ਵਰਗ ,ਜਾਤੀ ਭੇਦ ਦੇ ਆਧਾਰ ਤੇ ਪੰਜਾਬੀ ਸਭਿਆਚਾਰ ਦੀ ਪਛਾਣ ਕਰਨ ਦੇ ਪੱਖ ਵਿਚ ਨਹੀ ਹਾਂ
ਅਸਲ ਵਿਚ ਪੰਜਾਬੀ ਸਭਿਆਚਾਰ ਸੰਪੂਰਣ ਪੰਜਾਬੀਆਂ , ਪੰਜਾਬ ਵਾਸੀਆਂ ਦੇ ਦਿੱਲਾਂ ਦੀ ਧੜਕਣ ਹੈ, ਉਨਾਂ ਦੀ ਅਨਮੋਲ ਵਿਰਾਸਤ ਹੈ , ਸੰਸਕ੍ਰਿਤਕ ਪੱਖਧਰਤਾ ਹੈ , ਇੱਕ ਸਮੁੱਚਾ ਆਚਾਰ ਵਿਹਾਰ ਤੇ ਸੋਚ ਹੈ। ਇੱਕ ਤਰ੍ਹਾਂ ਨਾਲ ਪੰਜਾਬ ਤੇ ਪੰਜਾਬੀਅਤ ਦੀ ਨਵੇਕਲੀ ਪਛਾਣ ਦਾ ਮੂਲ ਆਧਾਰ ਹੈ। ਇਸੇ ਧਰਾਤਲ ਰੂਪ ਵਿਚ ਪੰਜਾਬੀ ਸਭਿਆਚਾਰ ਨੂੰ ਸਮਝਣਾ ਚਾਹੀਦਾ ਹੈ। ਭਾਰਤੀ ਸਭਿਆਚਾਰ ਦਾ ਇਹ ਸਭਿਆਚਾਰ ਅਟੁੱਟ ਅੰਗ ਹੁੰਦਾ ਹੋਇਆ ਵੀ ਇਹ ਆਪਣੀ ਤਰ੍ਹਾਂ ਦੀ ਜੀਵਨ-ਜਾਂਚ ਮੁੱਲ ਬੋਧ ਨੂੰ ਆਤਮਸਾਤ ਕਰਦਾ ਹੈ, ਆਧੁਨਿਕਤਾ ਨੂੰ ਇਸ ਦੇ ਵਿਕਾਸ ਵਜੋਂ ਸਮਝਿਆ ਜਾ ਸਕਦਾ ਹੈ ।[1]
ਆਧੁਨਿਕਤਾ ਦਾ ਆਗਮਨ
ਸੋਧੋਭਾਰਤ ਵਿਚ ਅੰਗਰੇਜ਼ਾਂ ਦਾ ਆਗਮਨ ਬਹੁਤ ਪਹਿਲਾਂ ਹੋਇਆ ਪਰ ਪੰਜਾਬੀ ਜਨਜੀਵਨ ਨਾਲ ਇਸ ਦਾ ਸੰਪਰਕ ਬਹੁਤ ਦੇਰ ਬਾਅਦ ਹੋਇਆ ਸੀ। ਇਥੋਂ ਦੇ ਜੀਵਨ ਰੌ ਵਿਚ ਅਹਿਮ ਤਬਦੀਲੀ ਕੇਵਲ ਰਾਜਨੀਤੀ ਤੱਕ ਹੀ ਸੀਮਿਤ ਨਾ ਰਹੀ ਸਗੋਂ ਸਮਾਜਕ ਧਾਰਮਿਕ ਆਰਥਿਕ ਪੱਖਾਂ ਵੱਲ ਵੀ ਮਹਿਸੂਸ ਹੋਣ ਲੱਗ ਪਈ। ਗੁਲਾਮੀ ਦਾ ਅਹਿਸਾਸ ਪਹਿਲੀ ਵਾਰ ਹੋਇਆ ਕਿਉਂਕਿ ਸਿੱਖ ਰਾਜ ਵਿਚ ਅਜਿਹੀ ਕੋਈ ਭਾਵਨਾ ਨਹੀ ਸੀ। ਇਤਿਹਾਸਕਾਰਾਂ ਤੇ ਸਾਹਿਤਕਾਰਾਂ ਨੇ ਪੰਜਾਬੀ ਜਨਜੀਵਨ ਦਾ ਅੰਗਰੇਜ਼ਾਂ ਪ੍ਰਤੀ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ । ਇਸਾਈ ਮੱਤ ਦੇ ਪੰਜਾਬ ਵਿਚ ਪ੍ਰਵੇਸ਼ ਹੋਣ ਨਾਲ ਇਹ ਮਹਿਸੂਸ ਹੋਣ ਲੱਗਾ ਕਿ ਸਮੁੱਚੇ ਪੰਜਾਬੀ ਸਭਿਆਚਾਰ ਦੀ ਧਾਰਮਿਕ ਪ੍ਰਤੀਨਿਧਤਾ ਕਰਨ ਵਾਲੇ ਧਰਮ, ਨੇਤਾ ਅਾਪਣਾ ਸਾਰਥਕ ਕਿਰਦਾਰ ਨਿਭਾਉਣ ਵਿੱਚ ਸਫਲ ਨਹੀ ਹਨ । ਪੰਜਾਬੀਅਤ ਦੀ ਸਾਂਝੀ ਭਾਵਨਾ ਅਤੇ ਇੱਕ ਹੋਣ ਦਾ ਪੱਖ ਟੁੱਟ ਕੇ, ਕੇਵਲ ਆਪਣੇ ਆਪਣੇ ਧਾਰਮਿਕ ਅਕੀਦਿਆਂ ਤੱਕ ਹੀ ਸੀਮਿਤ ਹੋਣ ਲੱਗਾ ਹੈ। ਧਰਮ ਪ੍ਰਤੀ ਸੈਕੁਲਰ ਸੋਚ ਦੀ ਥਾਂ ਕਟੜਤਾ ਨੇ ਲੈਣੀ ਆਰੰਭ ਕਰ ਦਿੱਤੀ , ਜਿਸ ਨਾਲ ਪੰਜਾਬੀ ਸਭਿਆਚਾਰ ਦੇ ਧਰਾਤਲ ਵਿਚ ਤਬਦੀਲੀ ਆਰੰਭ ਹੋਈ। ਪੱਛਮੀ ਸੋਚ ਪ੍ਣਾਲੀ ਗਿਆਨ,ਵਿਗਿਆਨ ਅਤੇ ਸਾਹਿਤ ਖੇਤਰਾਂ ਨੇ ਜੀਵਨ ਦੇ ਹਰ ਅੰਗ ਨੂੰ ਪ੍ਰਭਾਵਿਤ ਕਰ ਦਿੱਤਾ । ਆਮ ਜਨ ਜੀਵਨ ਵਿੱਚ ਸਕੂਲ , ਕਾਲਜ ਅਤੇ ਯੂਨੀਵਰਸਿਟੀਆਂ ਦੀ ਸਥਾਪਤੀ, ਪੱਛਮੀ ਪੁਸ਼ਾਕ , ਖਾਣ-ਪੀਣ ਦੇ ਵਿਵਹਾਰ ਵਿਚ ਤਬਦੀਲੀ, ਦਫ਼ਤਰੀ ਕੰਮਕਾਜ ਅਤੇ ਨੌਕਰੀਆਂ ਲਈ ਪਹਿਲ,ਜਗੀਰਦਾਰੀ ਸਮਾਜ ਨੂੰ ਪੱਕੇ ਪੈਰੀਂ ਖੜਾ ਕਰਕੇ, ਭਾਸ਼ਾ ਅਤੇ ਸੰਸਕ੍ਰਿਤੀ ਵੀ ਅਭਿੱਜ ਨਾ ਰਹ ਸਕੀ। ਇਸ ਦੇ ਉਲਟ ਲੋਕ ਜਾਗ੍ਰਿਤੀ , ਲੋਕ ਰਾਜ ਪ੍ਰਣਾਲੀ ਦੀਆਂ ਕਦਰਾਂ ਕੀਮਤਾਂ ,ਰੇਲਾਂ ,ਗੱਡੀਆਂ, ਨਹਿਰਾਂ ,ਸੜਕਾਂ ਦਾ ਜਾਲ , ਸਨਅਤੀ ਦੁਨੀਆਂ ਦਾ ਆਉਣਾ , ਮੁਦਰਾ ਪ੍ਰਣਾਲੀ ਵਿਚ ਸੁਧਾਰ ਤੇ ਟੈਕਸਾਂ ਨੂੰ ਨਵੇਂ ਸਿਰਿਉਂ ਵਿਉਂਤਣਾ , ਖੇਤੀਬਾੜੀ ਦੇ ਢੰਗ ਤਰੀਕਿਆਂ ਵਿੱਚ ਨਵੀਂਆਂ ਪ੍ਰਣਾਲੀਆਂ /ਮਸ਼ੀਨਾਂ ਦੇ ਆਉਣ ਨਾਲ ਲੋਕਾਂ ਨੂੰ ਜੀਵਨ ਖੁਸ਼ਹਾਲ ਲੱਗਣ ਲੱਗਾ ਅਤੇ ਉਹ ਉਪ-ਸਭਿਆਚਾਰ ਦਾ ਇੱਕ ਹਿੱਸਾ ਬਣਨ ਲਈ ਉਤਾਵਲੇ ਹੋ ਗਏ । ਇਸੇ ਤਰ੍ਹਾਂ ਪੰਜਾਬੀ ਸਭਿਆਚਾਰ ਦੀ ਸੋਚ-ਪ੍ਰਣਾਲੀ ਵਿੱਚ ਦੁਨੀਆਂ ਦੇ ਅਨੇਕਾਂ ਬੁੱਧੀਮਾਨਾਂ, ਚਿੰਤਕਾਂ ਅਤੇ ਫਿਲਾਸਫਰਾਂ ਤੋਂ ਬਿਨਾਂ ਭਾਸ਼ਾ ਅਤੇ ਸਾਹਿਤ,ਸਾਹਿਤ-ਰੂਪਾਂ ਪ੍ਰਤੀ ਦ੍ਰਿਸ਼ਟੀਕੋਣ ਨੇ ਇਕ ਨਵਾਂ ਧਰਾਤਲ ਬਣਾ ਲਿਆ ਜਿਸ ਦੀ ਨਿਰੰਤਰਸ਼ੀਲਤਾ ਅੱਜ ਵੀ ਜੀਵਨ ਦੇ ਹਰ ਪੱਖ ਵਿੱਚ ਦ੍ਰਿਸ਼ਟੀਗੋਚਰ ਹੁੰਦੀ ਹੈ।[2]
ਆਧੁਨਿਕਤਾ ਦਾ ਪ੍ਰਭਾਵ
ਸੋਧੋਅੰਗਰੇਜ਼ਾਂ ਨੇ ਪੰਜਾਬ ਹਥਿਆਉਣ ਤੋਂ ਮਗਰੋਂ ਚੇਤੰਨ ਤੌਰ ਉੱਤੇ ਸਮੁੱਚੇ ਵਿਕਾਸ ਨੂੰ ਪੁੱਠਾ ਗੇੜਾ ਦਿੱਤਾ । ਸਭ ਤੋਂ ਵੱਡੀ ਗੱਲ, ਸਾਂਝੀ ਕੌਮੀਅਤ ਦੇ ਵਿਕਸ ਰਹੇ ਅਹਿਸਾਸ ਨੂੰ ਨਸ਼ਟ ਕੀਤਾ। ਮਜ਼੍ਹਬੀ ਵਖੇਵਿਆਂ ਨੂੰ ਹਵਾ ਦੇ ਕੇ ਲੋਕਾਂ ਨੂੰ ਇੱਕ ਦੂਜੇ ਦੇ ਵਿਰੁੱਧ ਖੜਾ ਕੀਤਾ। ਅੰਗਰੇਜ਼ਾਂ ਦੇ ਰਾਜਸੀ ਗ਼ਲਬੇ ਹੇਠ ਸਭ ਤੋਂ ਮਗਰੋਂ ਆਉਣ ਨੇ ਵੀ ਪੰਜਾਬ ਉੱਤੇ ਆਪਣੀ ਤਰ੍ਹਾਂ ਦਾ ਪ੍ਰਭਾਵ ਪਾਇਆ ਲੱਗਦਾ ਹੈ। ਦੂਜੇ ਸੂਬੀਆਂ ਵਿੱਚ ਅੰਗਰੇਜ਼ਾਂ ਰਾਹੀਂ ਪੱਛਚ ਪ੍ਰਭਾਵ ਪਹਿਲਾਂ ਆਇਆ,ਜਿਸ ਹੇਠ ਸ਼ੁਰੂ ਹੋਈਆਂ ਪ੍ਰਬੁੱਧਤਾ ਦੀਆਂ ਲਹਿਰਾਂ ਨੇ ਕੌਮੀਅਤਾਂ ਦੇ ਵਿਕਾਸ ਨੂੰ ਅੱਗੇ ਤੋਰਿਆ । ਪਰ ਪੰਜਾਬ ਵਿਚ ਇਹਨਾਂ ਹੀ ਅਖਾਉਤੀ ਪ੍ਰਬੁੱਧਤਾ ਦੀਆਂ ਲਹਿਰਾਂ (ਸਿੰਘ ਸਭਾ, ਅਾਰੀਆ ਸਮਾਜ ਆਦਿ) ਨੇ ਸਾਂਝੀ ਕੌਮੀਅਤ ਦਾ ਅਹਿਸਾਸ ਜਿੰਨਾ ਕੁ ਸੀ, ਉਸ ਨੂੰ ਖ਼ਤਮ ਕੀਤਾ ।[3]
ਅੰਗਰੇਜ਼ਾਂ ਦੇ ਆਉਣ ਨਾਲ ਭਾਰਤ ਵਿੱਚ ਇੱਕ ਨਵੀਂ ਪ੍ਰਕਾਰ ਦਾ ਸਭਿਆਚਾਰ ਜਿਸ ਨੂੰ ਮਹਾਂਨਗਰ ਸਭਿਆਚਾਰ (METROPOLITAN CULTURE)ਕਿਹਾ ਜਾ ਸਕਦਾ ਹੈ , ਹੋਂਦ ਵਿੱਚ ਆਇਆ। ਕਲਕੱਤਾ ,ਬੰਬਈ ,ਮਦਰਾਸ ਆਦਿ ਇਸ ਸਭਿਆਚਾਰ ਦੇ ਪ੍ਰਥਮ ਕੇਂਦਰਾ ਵਿਚੋਂ ਸਨ ।
ਇਹ ਉਹ ਥਾਵਾਂ ਸਨ ਜਿੱਥੇ ਪੱਛਮੀ ਵਪਾਰਕ ਕੰਪਨੀਆਂ ਦਾ ਪ੍ਰਭਾਵ ਆਰੰਭ ਵਿਚ ਵਧੇਰੇ ਤੀਬਰ ਰਿਹਾ ਜਿਸ ਨਾਲ ਇੱਕ ਨਵੀਂ ਸਭਿਆਚਾਰਕ ਤਬਦੀਲੀ ਆਈ ਅਰਥਾਤ ਪੱਛਮੀ ਰਹਿਣੀ-ਬਹਿਣੀ , ਖਾਣ-ਪੀਣ-ਪਹਿਨਣ ,ਸਾਹਿਤ,ਭਾਸ਼ਾ ਨੇ ਲੋਕਾਂ ਨੂੰ ਆਪਣੇ ਰੰਗ ਵਿੱਚ ਰੰਗਣਾ ਸ਼ੁਰੂ ਕਰ ਦਿੱਤਾ । ਇਹ ਪ੍ਰਭਾਵ ਹੌਲੀ-ਹੌਲੀ ਪੰਜਾਬ ਤੱਕ ਵੀ ਪੁੱਜਾ ।[4]
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000007-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000008-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.