ਜੀਵਨ ਸੋਧੋ

ਹਰਮਨ ਮਾਨ ਪੰਜਾਬੀ ਸਾਹਿਤ ਵਿਚ ਉਭਰ ਰਿਹਾ ਸਿਤਾਰਾ ਹੈ।ਉਸ ਦਾ ਪੂਰਾ ਨਾਮ ਹਰਮਨਪ੍ਰੀਤ ਸਿੰਘ ਹੈ।ਜਿਲ੍ਹਾ ਅਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਪਿੰਡ ਬੱਗਾ ਕਲਾਂ ਦਾ ਜੰਮਪਲ ਹਰਮਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮ੍ਰਿਤਸਰ ਦੇ ਪੰਜਾਬੀ ਵਿਭਾਗ ਵਿਚ ਉਚੇਰੀ ਸਿੱਖਿਆ ਹਾਸਲ ਕਰ ਰਿਹਾ ਹੈ।

ਕਲਮ ਅਜ਼ਮਾਈ ਸੋਧੋ

ਹਰਮਨ ਕਿਤਾਬਾਂ ਪੜ੍ਹਨ ਦੇ ਨਾਲ ਨਾਲ ਲਿਖਣ ਦਾ ਵੀ ਸ਼ੌਕ ਰੱਖਣ ਵਾਲਾ ਜਗਿਆਸੂ ਖੋਜਾਰਥੀ ਹੈ।ਪੰਜਾਬੀ ਕਵਿਤਾ ਲਿਖਣਾ ਉਸ ਨੂੰ ਆਨੰਦ ਦਿੰਦਾ ਹੈ।ਉੱਤਰ ਆਧੁਨਿਕਤਾ ਦੇ ਦੌਰ ਵਿੱਚ ਪਿਸ ਪਿਸ ਅਤੇ ਮਰ ਕੇ ਜੀ ਰਿਹਾ ਬੰਦਾ ਉਸ ਦੀ ਰਚਨਾ ਦੇ ਕੇਂਦਰ ਵਿਚ ਹੈ

ਕਾਵਿ ਨਮੂਨਾ ਸੋਧੋ

ਉਹਦੇ ਅਕਸ ਨੂੰ ਆਪਣਾ ਕਹਿਣਾ ਮੇਰਾ ਇੰਝ ਨਾਜਾਇਜ਼ ਨਹੀਂ ਏ

ਖ਼ੁਦ ਨੂੰ ਜੱਕੜ ਮਾਰੀ ਰੱਖਣਾ ਏ ਵੀ ਤਾਂ ਪਰ ਜਾਇਜ਼ ਨਹੀਂ ਏ

ਦਿਲ ਦਾ ਪੰਛੀ ਉੱਡਣ ਲਾਇਆ ਏਨੂੰ ਤਾਂ ਕੋਈ ਕੈਦ ਨਹੀਂ ਏ

ਨਜ਼ਰਾਂ ਤੋਂ ਭਾਵੇਂ ਉਹਲੇ ਸੱਜਣ ਖਿਆਲਾਂ ਚੋਂ ਪਰ ਗਾਇਬ ਨਹੀਂ ਏ

ਦਿਲ ਦੇ ਮਹਿਰਮ ਟਾਵੇਂ ਟਾਵੇਂ ਹਰ ਥਾਂ ਮਿਲਦੇ ਸ਼ਾਇਦ ਨਹੀਂ ਏ

ਹੰਝੂਆਂ ਦੇ ਪੈੱਗ ਭਰ ਭਰ ਪੀਣਾ ਕੀ ਏ ਮੇਰਾ ਐਬ ਨਹੀਂ ਏ

           (ਹਰਮਨ ਮਾਨ)