ਤਿਗੜੀ

ਤਿਗੜੀ ਪਿੰਡ ਹਰਿਆਣਾ ਰਾਜ ਦੇ ਸਿਰਸਾ ਜ਼ਿਲ੍ਹੇ ਵਿੱਚ ਹੈ | ਇਸ ਪਿੰਡ ਦੀ ਤਹਿਸੀਲ ਡੱਬਵਾਲੀ, ਡਾਕਘਰ ਚੱਠਾ ਅਤੇ ਬਲਾਕ ਔਢਾਂ ਹੈ |

ਤਿਗੜੀ ਪਿੰਡ ਦਾ ਨਾਮ ਸ਼ੁਰੂ ਵਿੱਚ ਰਾਜਸਥਾਨ ਤੋਂ ਆਏ ਤਿੰਨ ਬਜ਼ੁਰਗਾਂ ਦੇ ਪਿੰਡ ਵਸਾਉਣ ਕਰਕੇ ਤਿਗੜੀ (ਤਿਕੜੀ) ਪਿਆ | ਪਿੰਡ ਵਿੱਚ ਸਮਾਘ ਨਾਮ ਦੇ ਲੋਕਾਂ ਨੇ ਵਸੇਬਾ ਸ਼ੁਰੂ ਕੀਤਾ ਸੀ ਅਤੇ ਉਸ ਪਿੱਛੋਂ ਪਿੰਡ ਦੇ ਵਿਕਾਸ ਲਈ ਹੋਰਨਾਂ ਪਿੰਡਾਂ ਤੋਂ ਲੋਕ ਆ ਕੇ ਇੱਥੇ ਵਸ ਗਏ, ਜਿੰਨ੍ਹਾਂ ਵਿੱਚੋਂ ਗਿੱਲ ਗੋਤ ਤੇ ਲੋਕ ਵਧੇਰੇ ਸਨ | ਪਿੰਡ ਦੀ ਹੱਦਬੰਦੀ ਪਿੱਛੋਂ ਮਾਲਾ ਪੱਤੀ ਅਤੇ ਜੀਵਨ ਪਤੀ ਦੇ ਮੁਖੀਆਂ ਨੇ ਬਾਹਰੋਂ ਹੋਰਨਾਂ ਪਰਿਵਾਰਾਂ ਨੂੰ ਰਹਿਣ ਲਈ ਘਰ ਅਤੇ ਜਮੀਨ ਦਾਨ ਦਿੱਤੀ ਅਤੇ ਹੌਲ਼ੀ ਹੌਲ਼ੀ ਸਮੇਂ ਨਾਲ ਪਿੰਡ ਦਾ ਬਹੁਤ ਵਿਕਾਸ ਹੋਇਆ |

ਪਿੰਡ ਦਾ ਮੁੱਢ ਬੰਨ੍ਹਣ ਵਾਲੇ ਬਜ਼ੁਰਗ ਰਾਜਸਥਾਨ ਦੇ ਵਸਨੀਕ ਸਨ | ਦੰਦ ਕਥਾ ਅਨੁਸਾਰ ਉਹਨਾਂ ਦਾ ਉਥੋਂ ਦੇ ਚੌਧਰੀ ਨਾਲ ਝਗੜਾ ਹੋ ਗਿਆ ਸੀ ਅਤੇ ਉਹ ਉਸ ਦਾ ਕਤਲ ਕਰ ਕੇ ਫਗੂ ਪਿੰਡ (ਨੇੜੇ ਕਾਲਾਂਵਾਲੀ)

ਆ ਕੇ ਰਹਿਣ ਲੱਗੇ ਅਤੇ 6 ਕੁ ਮਹੀਨੇ ਇੱਥੇ ਰਹੇ ਇਸ ਪਿੱਛੋਂ ਉਹ ਤਿਗੜੀ ਪਿੰਡ ਆ ਵਸੇ | ਤਿਗੜੀ ਪਿੰਡ ਦੇ ਲੋਕਾਂ ਦੇ ਸਮਾਘ ਗੋਤ ਨੂੰ ਲੈ ਕੇ ਵੀ ਕਈ ਸ਼ੰਕੇ ਹਨ |

ਅਸਲ ਵਿੱਚ ਸਮਾਘ ਗੋਤ ਸਿਹਾਗ ਗੋਤ ਦੀ ਸ਼ਾਖਾ ਹੈ | ਇਹ ਗੋਤ ਬੋਲਾਨ ਦੀ ਉਪਜ ਹੈ | ਸਿਹਾਗ ਗੋਤ ਨੂੰ ਸਮਾਘ, ਸਿਆਕ, ਸਮੱਘ, ਸਹਿਵਾਗ, ਸਵਾਕ ਆਦਿ ਨਾਮਾਂ ਨਾਲੇ ਜਾਣਿਆ ਜਾਂਦਾ ਹੈ | ਸਮਾਘ ਗੋਤ ਸਿਹਾਗ ਤੋਂ ਬਣਿਆ ਹੋਇਆ ਹੈ | ਲੋਕਾਂ ਦੀ ਬੋਲੀ ਬਾਗੜੀ ਤੋਂ ਪੰਜਾਬੀ ਚ ਢਲਦੀ ਹੋਈ ਆਪਣੇ ਨਾਲ ਆਪਣੇ ਗੋਤ ਸਿਹਾਗ ਨੂੰ ਵੀ ਸਮਾਘ ਚ ਢਾਲਦੀ ਗਈ |

ਲੇਖਕ -ਅਰਸ਼ਦੀਪ ਸਮਾਘ