ਵਰਤੋਂਕਾਰ:Babadipy14/ਮੋਤਾ ਸਿੰਘ

ਸਰ ਮੋਤਾ ਸਿੰਘ
ਜਨਮ26 ਜੁਲਾਈ 1930
ਨੈਰੋਬੀ, ਕੇਨੀਆ
ਮੌਤ13 ਨਵੰਬਰ 2016(2016-11-13) (ਉਮਰ੍ 86)
ਟੂਟਿੰਗ, ਲੰਡਨ
ਰਾਸ਼ਟਰੀਅਤਾਬਰਤਾਨਵੀ
ਜੀਵਨ ਸਾਥੀਸਵਰਨ ਕੌਰ

ਸਰ ਮੋਤਾ ਸਿੰਘ, QC (26 ਜੁਲਾਈ 1930 – 13 ਨਵੰਬਰ 2016)  ਬਰਤਾਨੀਅਾਂ ਦੇ ਪਹਿਲੇ ਏਸ਼ੀਅਨ ਜੱਜ ਸਨ।

ਸ਼ੁਰੂ ਦਾ ਜੀਵਨ

ਸੋਧੋ

ਸਿੰਘ ਦਾ ਜਨਮ  ਨੈਰੋਬੀ, ਕੀਨੀਆ ਵਿਚ 1930 ਨੂੰ ਹੋਇਆ ਸੀ ।

ਉਹ ਸਿਰਫ ਸੋਲਾਂ ਸਾਲਾਂ ਦਾ ਸੀ, ਜਦੋਂ ਉਸ ਦੇ ਪਿਤਾ ਸਰਦਾਰ ਦਲੀਪ ਸਿੰਘ ਗੁਜ਼ਰ ਗਏ। ਪਰਿਵਾਰ ਨਾਲ ਪੰਜ ਛੋਟੇ ਭੈਣ ਭਰਾ, ਵਿਧਵਾ ਮਾਤਾ ਅਤੇ ਦਾਦਾ ਜੀ ਦੀ ਜ਼ਿੰਮੇਵਾਰੀ ਨੇ ਉਸ ਨੂੰ ਪੜ੍ਹਾਈ ਛੱਡਣ ਲਈ ਮਜਬੂਰ ਕਰ ਦਿੱਤਾ। ਪਰ, ਮੋਤਾ ਸਿੰਘ ਦੇ ਸਕੂਲ ਦੇ ਅਧਿਆਪਕਾਂ ਨੇ ਅਪਣੇ ਖਰਚੇ ਤੇ ਉਸ ਦੀ ਸਕੂਲ ਸਿੱਖਿਆ [1]ਜਾਰੀ ਰੱਖਣ ਲਈ ਉਸ ਦੇ ਪ੍ਰੀਵਾਰ ਨੂੰ ਮਨਾ ਲਿਅਾ ।

ਪੇਸ਼ਾ

ਸੋਧੋ

ਈਸਟ ਅਫਰੀਕਨ ਰੇਲਵੇ ਅਤੇ ਬੰਦਰਗਾਹ ਚ ਕੁੱਝ ਸਮਾਂ ਬਤੌਰ ਕਲਰਕ ਕੰਮ ਕਰਨ ਤੋਂ ਬਾਅਦ ਉਹ ਨੈਰੋਬੀ ਵਿੱਚ ਇੱਕ ਯੂਰਪੀਅਨ ਵਕਾਲਤ ਕੰਪਨੀ ਵਿੱਚ ਸ਼ਾਮਲ ਹੋ ਗਏ । ਇਸ ਦੌਰਾਨ ਉਸ ਨੇ 1950 ਚ ਸਵਰਨ ਕੌਰ ਨਾਲ ਵਿਆਹ ਕੀਤਾ ਅਤੇ ਇੱਕ ਸਾਲ ਬਾਅਦ ਇੱਕ ਧੀ ਦਾ ਜਨਮ ਹੋਇਆ ਸੀ । ਉਸ ਨੇ ਵਕਾਲਤ ਦੀ ਪੜ੍ਹਾਈ ਜਾਰੀ ਰੱਖੀ, 1953 ਵਿੱਚ, ਸਿੰਘ ਪਤਨੀ ਅਤੇ ਧੀ ਨਾਲ ਇੰਗਲਡ ਚਲਾ ਗਿਆ । ਵਕਾਲਤ ਦੀ ਅਾਖਰੀ ਪ੍ਰੀਖਿਆ 1955 ਵਿਚ ਪਾਸ ਕਰਕੇ , ੳੁਹ 1956 ਚ ਕੀਨੀਆ ਦੇ ਸ਼ਹਿਰ ਨੈਰੋਬੀ ਚ ਵਕਾਲਤ ਸ਼ੁਰੂ ਕਰਨ ਲਈ ਵਾਪਸ ਅਾ ਗਿਅਾ।  ਉਸ ਨੇ ਸਿਆਸਤ ਵਿਚ ਵੀ ਭਾਗ ਲੈਣਾ ਸ਼ੁਰੂ ਕਰ ਦਿੱਤਾ ਅਤੇ  ਸਿਟੀ ਕਾਉਂਸਲਰ ਚੁਣਿਆ ਗਿਆ ਅਤੇ ਫਿਰ ਸ਼ਹਿਰ ਨੈਰੋਬੀ ਦਾ ਮੁਖੀ ਚੁਣਿਅਾ ਗਿਅਾ। 1965 ਚ  ਇੰਗਲਡ.[2] ਨੂੂੰ ਪਕੇ ਤੌਰ ਤੇ ਪਰਵਾਸ ਕਰਨ ਤੋਂ ਪਹਿਲਾਂ ੳੁਹ ਬਹੁਤ ਸਾਰੇ ਜ਼ਿੰਮੇਵਾਰ ਅਹੁਦਿਅਾਂ ਤੇ ਕੰਮ ਕਰਦਾ ਰਿਹੈ ।  ਉਹ 1967 ਵਿੱਚ  ਅੰਗਰੇਜ਼ੀ ਬਾਰ ਚ ਸ਼ਾਮਲ ਹੋ ਗਿਅਾ ਅਤੇ 1982 ਚ  ਇੱਕ ਘੱਟ   ਗਿਣਤੀ ਨਸਲੀ ਗਰੁੱਪ ਅਤੇ ਪਹਿਲੇ ਦਸਤਾਰ ਪਹਿਨਣ ਵਾਲੇ ਅੰਗਰੇਜ਼ੀ ਅਦਾਲਤ ਚ ਜੱਜ ਦੀ ਨਿਯੁਕਤੀ ਨਾਲ ਸੁਰਖੀਅਾਂ ਚ ਅਾੲਿਅਾ ਸੀ ।[3]

 2002 ਚ  ਸਿੰਘ ਵਕਾਲਤ ਤੋਂ ਸੇਵਾਮੁਕਤ ਹੋ ਗੲੇ ਸਨ ।

ਖ਼ਿਤਾਬ

ਸੋਧੋ

ਬਰਤਾਨੀਅਾਂ ਦੀ ਰਾਣੀ ਵਲੋਂ ਕਾਨੂਨ ਅਤੇ ਦਾਨ ਦੇ ਖੇਤਰ ਵਿਚ ੳੁਸਦੀਅਾਂ ਵਧੀਅਾਂ ਸੇਵਾਵਾਂ ਬਦਲੇ 2010 ਚ ੳੁਸਨੂੰ ਸਰ ਦੀ ੳੁਪਾਧੀ ਨਾਲ ਨਿਵਾਜ਼ਿਅਾ ਗਿਅਾ ।[4] 

  1. Singh, Varinder (2014-05-10). "The Life & Times of Sir Mota Singh Part I". sikhchic.com. Retrieved 2016-04-16.
  2. Singh, Varinder (2014-05-11). "The Life & Times of Sir Mota Singh Part II". sikhchic.com. Retrieved 2016-04-16.
  3. Taneja, Poonam (2010-02-08). "Sikh judge Sir Mota Singh criticises banning of Kirpan". BBC News. Retrieved 2016-04-16.
  4. "Mota Singh knighted by Queen, gets highest civilian honour". dna (in ਅੰਗਰੇਜ਼ੀ (ਅਮਰੀਕੀ)). 2009-12-31. Retrieved 2016-04-16.

[[ਸ਼੍ਰੇਣੀ:ਜਨਮ 1930]] [[ਸ਼੍ਰੇਣੀ:ਮੌਤ 2016]] [[ਸ਼੍ਰੇਣੀ:ਬਰਤਾਨਵੀ ਸਿੱਖ]]