ਨੌਰਥ ਬੇਅ

North Bay

ਨੌਰਥ ਬੇਅ ਉੱਤਰ-ਪੂਰਬੀ ਓਨਟਾਰੀਓ, ਕੈਨੇਡਾ ਵਿੱਚ ਇੱਕ ਸ਼ਹਿਰ ਹੈ।  ਇਹ ਨਿਪਿਸਿੰਗ ਡਿਸਟ੍ਰਿਕਟ (ਜ਼ਿਲ੍ਹੇ) ਦੀ ਸੀਟ ਹੈ, ਅਤੇ ਨਿਪਿਸਿੰਗ ਝੀਲ ਦੇ ਕੰਢੇ 'ਤੇ ਇਸ ਦੀ ਸਥਿਤੀ ਤੋਂ ਇਸਦਾ ਨਾਮ ਲਿਆ ਗਿਆ ਹੈ।  ਨੌਰਥ ਬੇਅ ਇੱਕ ਰੇਲਮਾਰਗ ਕੇਂਦਰ ਵਜੋਂ ਵਿਕਸਤ ਹੋਈਆ, ਅਤੇ ਇਸਦਾ ਹਵਾਈ ਅੱਡਾ ਸ਼ੀਤ ਯੁੱਧ ਦੌਰਾਨ ਇੱਕ ਮਹੱਤਵਪੂਰਨ ਫੌਜੀ ਟਿਕਾਣਾ ਸੀ।  ਇਹ ਸ਼ਹਿਰ ਔਟਵਾ ਅਤੇ ਟੋਰਾਂਟੋ ਦੋਵਾਂ ਤੋਂ 300 ਕਿਲੋਮੀਟਰ (190 ਮੀਲ) ਦੀ ਦੂਰੀ 'ਤੇ ਸਥਿਤ ਹੈ।