DrLakhwinder Singh
Joined 23 ਫ਼ਰਵਰੀ 2018
ਪੰਜਾਬੀ ਮਾਂ-ਬੋਲੀ ਬਹੁਤੀ ਸੇਵਾ ਕਰਵਾਉਣ ਕਰਕੇ ਪਹੁੰਚੀ ਮੌਤ ਕਿਨਾਰੇ
ਮਿਤੀ 4 ਦਸੰਬਰ ਵੀ ਸੋ 17 ਦਾ ਦਿਨ ਸੀ I ਟੀ.ਵੀ ਚਲਾਇਆ, ਪਰ ਗ਼ਲਤੀ ਨਾਲ ਕੀਤੇ ਨਿਊਜ਼ ਚੈਨਲ ਲੱਗ ਗਿਆ, ਕਿਉਂ ਕਿ ਆਮ ਤੌਰ ਤੇ ਸ਼ਡਿਊਲ ਇਹ ਹੁੰਦਾ ਕਿ ਸਵੇਰੇ ਟੀ.ਵੀ ਚਲਾਈਦਾ ਤੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਚਲਦੀ ਹੁੰਦੀ ਆ ਅਤੇ ਮਨ ਵਿਚ ਇਹੀ ਤਾਂਗ ਹੁੰਦੀ ਆ ਕਿ ਕੁੱਝ ਬੋਲ ਗੁਰਬਾਣੀ ਦੇ ਕੰਨਾਂ ਵਿਚ ਪੈਣ ਅਤੇ ਆਪਣੇ ਦਿਨ ਦੀ ਸ਼ੁਰੁਆਤ ਕੀਤੀ ਜਾਵੇ I ਪਰ ਉਸ ਦਿਨ ਪ੍ਰਮਾਤਮਾਂ ਨੂੰ ਇਹ ਮਨਜ਼ੂਰ ਨਹੀਂ ਸੀ ਅਤੇ ਪ੍ਰਮਾਤਮਾਂ ਨੇ ਕੁੱਝ ਹੋਰ ਵਿਖੌਣਾ ਸੀ I