ਪੁੱਡਾ PUDA ਪੰਜਾਬ ਵਿੱਚ ਸ਼ਹਿਰੀ ਯੋਜਨਾਵਾ ਅਤੇ ਨਵੀਨ ਵਿਕਾਸ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਵਾਲੀ ਪ੍ਰਮੁੱਖ ਅਥਾਰਟੀ ਹੈ। ਪੁੱਡਾ ਦੀ ਸਥਾਪਨਾ ਜਲਾਈ 1995 ਵਿੱਚ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਸੰਸਥਾ ਦੀ ਸ਼ਹਿਰੀ ਵਿਕਾਸ ਵਿਚ ਵਿਸ਼ੇਸ਼ ਭੂਮਿਕਾ ਸਾਹਮਣੇ ਆਈ ਹੈ। ਮੌਜੂਦਾ ਸਮੇਂ ਦੌਰਾਨ ਪੱਡਾ ਦੇ ਮੁੱਖ ਕਾਰਜ ਆਧੁਨਿਕ ਸ਼ਹਿਰੀ ਪਲਾਨਿੰਗ ਨੂੰ ਯੋਜਨਾਬੱਧ ਢੰਗ-ਤਰੀਕੇ ਨਾਲ ਲਾਗੂ ਕਰਵਾਉਣਾ ਹੈ‌। ਇਸ ਵਿੱਚ ਰਹਾਇਸ਼ੀ, ਵਪਾਰਕ ਅਤੇ ਉਦਯੋਗਿਕ ਸਥਾਨਾਂ ਨੂੰ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਗਾਈਡਲਾਈਨ ਜਾਰੀ ਕਰਨਾ ਅਤੇ ਉਹਨਾਂ ਨੂੰ ਲਾਗੂ ਕਰਵਾਉਣਾ ਇਸ ਦਾ ਮੁੱਖ ਕਾਰਜ ਹੈ।

ਪੁੱਡਾ ਦੀਆਂ ਅੱਗੋਂ ਪੰਜਾਬ ਦੇ ਵਿਚ ਵੱਖ-ਵੱਖ ਜ਼ਿਲ੍ਹਾ ਇਕਾਈਆਂ ਹਨ, ਜਿਨਾਂ ਨੂੰ ਵੱਖਰੇ ਵੱਖਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਜਿਵੇਂ ਕਿ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਭਾਵ ਗਲਾਡਾ GLADA, ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਭਾਵ ਗਮਾਡਾ GMADA ਅਤੇ ਜਲੰਧਰ ਵਿਕਾਸ ਅਥਾਰਟੀ ਭਾਵ ਜੇਡੀਏ JDA ਅਮ੍ਰਿਤਸਰ ਡਿਵੈਲਪਮੈਂਟ ਅਥਾਰਟੀ ADA ਆਦਿ ਇਕਾਈਆਂ ਨੂੰ ਜਿਲਾ ਪੱਧਰ ਤੇ ਸਥਾਪਿਤ ਕੀਤਾ ਗਿਆ ਹੈ। ਇਸ ਤਰਾਂ ਇਸ ਦੀਆਂ ਹੋਰ ਪ੍ਰਮੁੱਖ ਸ਼ਹਿਰੀ ਇਕਾਈਆਂ ਵੀ ਹਨ। ਇਹ ਇਕਾਈਆਂ  ਸ਼ਹਿਰਾਂ ਵਿੱਚ ਹੋ ਰਹੀ ਇਮਾਰਤ ਉਸਾਰੀ ਦੀ ਪਲਾਨਿੰਗ, ਉਸਦੀ ਅਪਰੂਵਲ ਅਤੇ ਉਸਦਾ ਸਹੀ ਢੰਗ ਨਾਲ ਨੇਪਰੇ ਚਾੜਿਆ ਜਾਣਾ ਯਕੀਨੀ ਬਣਾਉਂਦੀਆਂ ਹਨ।