ਵਰਤੋਂਕਾਰ:Jasbir wattanwalia/ਕੱਚਾ ਖ਼ਾਕਾ
ਕਸੀਦਾ ਕੱਢਣਾ
ਸੋਧੋਕਸੀਦਾ ਕੱਢਣਾ ਪੰਜਾਬੀ ਸੱਭਿਆਚਾਰ ਵਿੱਚ ਬੇਸ਼ਕੀਮਤੀ ਅਮੀਰੀ ਦਾ ਪ੍ਰਤੀਕ ਹੈ। ਇਸ ਨਾਲ ਸਾਡੇ ਅਨੇਕਾਂ ਮਨੋ ਭਾਵ, ਗੀਤ, ਲੋਕ ਗੀਤ ਅਤੇ ਮਨ ਪ੍ਰਚਾਵੇ ਜੁੜੇ ਹੋਏ ਸਨ। ਪੁਰਾਣੇ ਸਮੇਂ ਵਿੱਚ ਪੰਜਾਬੀ ਮਰਦ ਖੇਤੀ ਅਤੇ ਸਾਡੀਆਂ ਬਾਹਰੀ ਜਰੂਰਤਾਂ ਨਾਲ ਜੁੜੇ ਹੋਏ ਕਈ ਸਾਰੇ ਕੰਮ-ਕਾਰ ਕਰਿਆ ਕਰਦੇ ਸਨ, ਜਿਵੇਂ ਕਿ ਫਸਲਾਂ ਬੀਜਣਾ, ਵੱਢਣਾ, ਗਹਾਈ ਕਰਨਾ, ਖੇਤੀ ਦੇ ਸੰਦ ਬਣਾਉਣਾ, ਰੱਸੇ ਵੱਟਣਾ, ਵਾਣ ਵੱਟਣਾ, ਛਿੱਕਲੀਆਂ ਬਣਾਉਣਾ, ਨੱਥਾਂ ਅਤੇ ਝਾਬੂ ਬਣਾਉਣ ਆਦਿ ਅਨੇਕਾਂ ਕੰਮ ਹੱਥੀਂ ਕਰਿਆ ਕਰਦੇ ਸਨ। ਉਥੇ ਹੀ ਦੂਜੇ ਪਾਸੇ ਔਰਤਾਂ ਘਰੇਲੂ ਜਰੂਰਤਾਂ ਦੀਆਂ ਸਾਰੀਆਂ ਵਸਤਾਂ ਹੱਥੀਂ ਹੀ ਬਣਾਉਂਦੀਆਂ ਸਨ । ਇਸ ਵਿੱਚ ਸਿਲਾਈ ਕਢਾਈ, ਉਣਾਈ, ਜਿਵੇਂ ਕੱਪੜੇ ਬੁਣਨਾ, ਕੱਪੜੇ ਸਿਉਣਾ, ਖੇਸ-ਦਰੀਆਂ ਬੁਣਨਾ, ਚਾਦਰਾਂ ਕੱਢਣਾ, ਸਿਰਾਣਿਆਂ ਦੀ ਕੱਢਾਈ, ਪੱਖੀਆਂ ਦੀ ਕਢਾਈ ਆਦਿ ਅਨੇਕਾਂ ਤਰ੍ਹਾਂ ਦੀ ਸਿਲਾਈ ਕਢਾਈ ਦੇ ਕੰਮ ਸ਼ਾਮਲ ਸਨ। ਇਨ੍ਹਾਂ ਸਾਰੇ ਕੰਮਾਂ ਵਿਚੋਂ ਕਢਾਈ ਦੇ ਕਾਰਜ ਨੂੰ ਕਸੀਦਾ ਕੱਢਣਾ ਕਿਹਾ ਜਾਂਦਾ ਸੀ।
ਕਸੀਦਾ ਕੱਢਣ ਦਾ ਕਾਰਜ ਉਹ ਕਾਰਜ ਸੀ ਜੋ ਸਾਡੇ ਪੰਜਾਬੀ ਸੱਭਿਆਚਾਰ ਦੇ ਮਨੋਵੇਗ, ਭਾਵਾਂ ਚਾਵਾਂ ਨਾਲ ਡੂੰਘਾ ਜੁੜਿਆ ਹੋਇਆ ਹੈ ਸੀ। ਅਫਸੋਸ ਦੀ ਗੱਲ ਹੈ ਕਿ ਦੇਖਦੇ ਹੀ ਦੇਖਦੇ ਅਸੀਂ ਆਪਣੀਆਂ ਇਨ੍ਹਾ ਕੋਮਲ ਕਲਾਵਾਂ ਅਤੇ ਬੇਸ਼ਕੀਮਤੀ ਕਿਰਤਾਂ ਨਾਲੋਂ ਟੁੱਟ ਚੁੱਕੇ ਹਾਂ। ਮੌਜੂਦਾ ਸਮੇਂ ਦੌਰਾਨ ਸਾਡੀਆਂ ਇਹ ਬੇਸ਼ਕੀਮਤੀ ਕਲਾ ਕਿਰਤੀਆਂ ਅਤੇ ਖੁਸ਼ੀ ਭਰੇ ਇਹ ਕਾਰਜ ਕਾਰਪੋਰੇਟ ਦੇ ਹੱਥਾਂ ਵਿੱਚ ਆ ਚੁੱਕੇ ਹਨ ਅਤੇ ਅਸੀਂ ਇਹ ਸਭ ਕੁਝ ਗਵਾ ਚੁੱਕੇ ਹਾਂ
ਜਸਬੀਰ ਵਾਟਾਂਵਾਲੀਆ