ਪੁਰਾਤਨ ਜਨਮ ਸਾਖੀ ਦਾ ਨਾਮਕਰਨ ਅਤੇ ਖਰੜੇ

ਸੋਧੋ

ਭੂਮਿਕਾ

ਸੋਧੋ

"ਜਨਮਸਾਖੀ" 'ਜਨਮ' ਅਤੇ 'ਸਾਖੀ' ਦਾ ਸਯੁੰਕਤ ਸ਼ਬਦ ਹੈ। "ਸਾਖੀ" ਸ਼ਬਦ ਸੰਸਕ੍ਰਿਤ ਦੇ ਸਾਕਸ਼ੀ ਦਾ ਰੂਪਾਂਤਰਣ ਹੈ ਅਤੇ ਪਰਸ਼ੂਰਾਮ ਚਤੁਰਵੇਦੀ ਅਨੁਸਾਰ ਇਸ ਦਾ ਅਰਥ ਹੈ - ਉਹ ਪੁਰਸ਼ ਜਿਸ ਨੇ ਕਿਸੇ ਵਸਤੂ ਜਾਂ ਘਟਨਾ ਨੂੰ ਆਪਣੇ ਅੱਖੀਂ ਵੇਖਿਆ ਹੋਵੇ।[1] ਜਨਮਸਾਖੀ ਪਰੰਪਰਾਾ ਵਿਚ ਵਿਸ਼ੇਸ਼ ਤੌੌੌੌਰ ਤੇ ਗੁਰੂ ਨਾਨਕ ਦੀ ਜੀਵਨ ਕਥਾ ਮਿਲਦੀ ਹੈ। ਪੰਜਾਬੀ ਸਾਹਿਤ ਵਿਚ ਇਸ ਦਾ ਅਰਥ ਲਿਆ ਜਾਂਦਾ ਹੈੈ ਕਿਸੇੇੇੇੇ ਮਹਾਨ ਪੁਰਸ਼ ਦੀ ਜੀ ਜੀਵਨੀ। ਦੋੋ ਹੋਰ ਸ਼ਬਦ 'ਗੋਸ਼ਟੀ ਤੇੇੇ ਜਨਮ ਪੱਤਰੀ' ਵੀ ਉਪਰੋਕਤ ਅਰਥਾਂ ਵਿੱਚ ਵਰਤੇ ਜਾਂਦੇ ਹਨ। ਗੋੋਸ਼ਟੀ ਤੋਂ ਭਾਵ ਹੈ ਦੋੋ ਵਿਅਕਤੀਆਂ ਵਿਚਕਾਰ ਗਲਬਾਤ। ਜਨਮ ਪੱਤਰੀ ਦਾ ਸਾਧਾਰਨ ਅਰਥ ਹੈ ਉਹ ਪੱਤਰ ਜਿਸ ਉੱਤੇ ਕਿਸੇ ਵਿਅਕਤੀ ਦੀ ਜਨਮ ਤਿੱਥੀ, ਵਰਹ ਤੇ ਉਸ ਦੇ ਜਨਮ ਵੇਲੇ ਗ੍ਰਹਿ ਦੀ ਸਥਿਤੀ ਦਿੱਤੀ ਹੁੰਦੀ ਹੈ।[2] ਪੰਜਾਬੀ ਸਾਹਿਤ ਵਿਚ ਗੁਰੂ ਨਾਨਕ ਦੀ ਜੀਵਨੀ ਨੂੰ ਜਨਮ ਪੱਤਰੀ ਵੀ ਆਖਿਆ ਗਿਆ ਹੈ। ਆਦਿ ਸਾਖੀਆਂ ਦੇ ਕਰਤਾ ਨੇ ਆਪਣੀ ਜਨਮ ਸਾਖੀ ਨੂੰ ਜਨਮ ਪੱਤਰੀ ਆਖਿਆ ਹੈ।

ਸੋਧੋ

ਪੁਰਾਤਨ ਜਨਮ ਸਾਖੀ ਦਾ ਨਾਮਕਰਨ

ਸੋਧੋ

ਇਸ ਜਨਮਸਾਖੀ ਦਾ ਸੰਪਾਦਨ "ਪੁਰਾਤਨ ਜਨਮਸਾਖੀ" ਦੇ ਨਾਂ ਅਧੀਨ ਪਹਲੀ ਵਾਰ ਭਾਈ ਵੀਰ ਸਿੰਘ ਨੇ 1926 ਈਸਵੀ ਵਿੱਚ ਕੀਤਾ ਸੀ। ਉਨ੍ਹਾਂਂ ਦੇ ਕਥਨ ਅਨੁਸਾਰ "ਵਲੈਤ ਵਾਲੀ ਸਾਖੀ" ਦਾ ਨੁਸਖ਼ਾ ਜੋ ਮਿਸਟਰ ਮੈਕਾਲਿਫ਼਼ ਵਾਲਾ ਪ੍ਰਸਿੱਧ ਹੈ ਤੇ ਸਿੰੰ ਸਭਾ ਲਾਹੌਰ ਦੇ ਪੱਥਰ ਦੇ ਛਾਪੇ ਦਾ ਨੁਸਖਾ, ਤਿੰਨਾਂ ਦਾ ਮੁਕਾਬਲਾ ਕਰਕੇ ਇਹ ਉਤਾਰਾ ਤਿਆਰ ਹੋਇਆ ਹੈ। ਭਾਈ ਸਾਹਬ ਨੇ ਦੂਜੀ ਐਡੀਸ਼ਨ ਤਿਆਰ ਕਰਨ ਸਮੇਂ ਪਾਠ ਨੂੰ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਹੱਥ ਲਿਖਤ ਨਾਲ ਸੋਧ ਕੇ ਪਹਿਲੇ ਨਾਲੋਂ ਵਧੇਰੇ ਸਮਝ ਗੋਚਰਾ ਬਣਾਉਣ ਦਾ ਯਤਨ ਕੀਤਾ ਸੀ।

ਇਹ ਪੁਰਾਤਨ ਰਵਾਇਤ ਹੈ ਅਰ ਕੰਮ ਵਿੱਚ ਪਰਵਿਰਤ ਹੈ ਕਿ ਅਸਲ ਜਨਮ ਸਾਖੀ ਨੂੰੰ ਹਿੰਦਾਲੀਆਂ ਨੇ ਵਿਗੜ ਕੇ ਸਾਖੀ ਲਿਖੀ ਤੇ ਉਸ ਦਾ ਨਾਉਂਂ "ਬਾਲੇ ਵਾਲੀ ਸਾਖੀ" ਹੀ ਪਰਵਿਰਤ ਕੀਤਾ। [3] ਮੁੁੜਕੇੇ ਪਰਵਿਰਤੀ ਇਸ ਤਰ੍ਹਾਂ ਕਿ ਹੋਈ ਕਾਲਬ੍ਕਹਨਾਮੇ ਇੱਕ ਅੰਗਰੇਜ਼ ਨੂੰ ਇਸ ਦਾ ਇੱਕ ਪੁਰਾਤਨ ਨੁਸਖਾ ਹੱਥ ਪਾਇਆ, ਉਸ ਨੇ ਇਹ 'ਇਸਟ ਇੰਡੀਆ ਕੰਪਨੀ' ਨੂੰ ਦਿੱਤਾਾ, ਜਿਨ੍ਹਾਂ ਨੇ ਇਸ ਨੂੰ 'ਇੰਡੀਆ ਆਫਿਸ ਲੰਡਨ' ਦੀ ਲਾਇਬ੍ਰੇਰੀ ਵਿਚ ਰੱਖਿਆ। ਸੰਨ 1883 ਈਸਵੀ ਵਿੱਚ ਅੰਮ੍ਰਿਤਸਰ ਦੇ ਸਿੱਖਾਂਂ ਨੇ ਲੈਫਟੀਨੈਂਟ ਗਵਰਨਰ ਪਾਸ ਬੇਨਤੀ ਕੀਤੀ ਕੀ ਉਹਨਾਂਂ ਦੇ ਪੜਨ ਲਈ ਇਹ ਜਨਮ ਸਾਖੀ ਇੰਡੀਆ ਆਫਿਸ ਲੰਡਨ ਤੋਂ ਮੰਗਵਾ ਦਿੱਤੀ ਜਾਵੇ। ਸੋ 'ਮਿਸਟਰ ਰਾਸ' ਲਾਈਬ੍ਰੇਰੀਅਨ ਦੀ ਕਿਰਪਾ ਨਾਲ ਇਹ ਸਾਖੀ ਉਸੇ ਸਾਲ ਦੀ ਸਾਉਣੀ ਰੁੱਤੇ ਪੰਜਾਬ ਵਿੱਚ ਘੱਲੀ ਗਈ, ਤਾਂ ਜੋ ਲਾਹੌਰ ਤੇ ਅੰਮ੍ਰਿਤਸਰ ਵਿੱਚ ਪੜਤਾਲ ਹੋ ਸਕੇੇ।

ਲੈਫਟੀਨੈਂਟ ਗਵਰਨਰ ਜਰਨਲ ਪਾਸ ਸਿੱਖਾਂ ਵੱਲੋਂ ਇਸ ਦੀ ਫੋਟੋ ਲੈਣ ਦੀ ਇੱਛਾ ਪ੍ਰਗਟ ਹੋਣ ਤੇ ਇਸ ਸ਼ਾਖਾ ਦੀ ਸਰਕਾਰੀ ਤੌਰ ਤੇ ਫੋਟੋ ਲੈ ਕੇ ਕੁੱਝ ਕਾਪੀਆਂ ਫੋਟੋ ਜਿਨਕੋ ਗਰਾਫੀ ਦੇ ਤਰੀਕੇ ਤੇ ਛਾਪੀਆਂ ਗਈਆਂ, ਤੇ 'ਸਰ ਚਾਰਲਸ ਐਚਿਸਨ ਲੇਫ਼ਟੀਨੇਂਟ ਗਵਰਨਰ ਪੰਜਾਬ' ਨੇ ਚੋਣਵੀਂ ਥਾਈਂ ਇਹ ਸੁਗਾਤ ਵਜੋਂ ਦਿੱਤੀਆਂ। ਇਸ ਨੂੰ ਲੋਕੀਂ "ਵਲੈਤ ਵਾਲੀ ਜਨਮ ਸਾਖੀ" ਆਖਣ ਲੱਗ ਪਏ।

1885 ਈਸ਼ਵੀ ਵਿੱਚ ਲਿਖੇ ਦੀਬਾਚੇ ਵਿੱਚ ਭਾਈ ਗੁਰਮੁਖ ਸਿੰਘ ਜੀ ਦੱਸਦੇ ਹਨ ਕਿ ਪਿਛਲੇ ਸਾਲ ਆਪਣੇ ਦੌਰੇ ਵਿਚ ਉਹਨਾਂ ਨੂੰ ਇੱਕ ਜਨਮ ਸਾਖੀ ਹਾਫਿਜ਼ਾਬਾਦ ਵਿੱਚ ਹੱਥ ਆਈ, ਜਿਸ ਨੂੰ ਪੜਤਾਲ ਕਰਨ ਤੇ ਉਹ ਵਲਾਇਤ ਵਾਲੀ ਦੇੇੇੇੇੇ ਨਾਲ ਦੀ ਹੀ ਸਾਬਤ ਹੋਈ, ਕੇਵਲ ਕਿਤੇ ਕਿਤੇ ਅੱਖਰਾਂ, ਪਦਾਂ ਜਾਂ ਫਿਕਰੀਆ ਦਾ ਕੁੱਝ ਫਰਕ ਸੀ। ਇਸ ਦਾ ਨਾਮ ਉਹਨਾਂ ਨੇ "ਹਾਫਜ਼ਾਬਾਦ ਵਾਲੀ ਸਾਖੀ" ਠਹਿਰਾਇਆ।

ਇਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਨੁਸਖਾ 'ਮਿਸਟਰ ਮੈਕਾਲਫ' ਕੋਲ ਪੁੱਜਾ। ਉਨ੍ਹਾਂ ਨੇ ਇਸ ਨੂੰ ਆਪਣੇ ਅਨੁਸਾਰ ਢਾਲਿਆ। ਇਸ ਦੀ ਭੂਮਿਕਾ ਭਾਈ ਗੁਰਮੁਖ ਸਿੰਘ ਜੀ ਪ੍ਰੋਫੈਸਰ ਓਰੀਐਂਟਲ ਕਾਲਜ ਨੇੇੇ ਲਿਖੀ ਕੀ ਇਹ ਵੀ ਪੱਥਰ ਦੇੇੇੇ ਛਾਪੇ ਵਿਚ 1885 ਈਸ਼ਵੀ ਸੰਨ ਵਿੱਚ 15 ਨਵੰਬਰ ਨੂੰ ਛਪ ਗਈ। ਇਸ ਉਤਾਰੇੇ ਨੂੰ "ਮੈੈੈਕਾਲਿਫ਼ ਵਾਲੀ ਜਨਮ ਸਾਖੀ" ਆਖਣ ਲੱਗ ਪਏ।

"ਮੋਢੀ ਮਿਹਰਬਾਨ" ਵਾਲੀ ਜਨਮਸਾਖੀ ਡਾਕਟਰ ਕਿਰਪਾਲ ਸਿੰਘ ਨੇ ਐਡਿਟ ਕੀਤੀ। ਇਸ ਵਿੱਚ ਕੁੱਲ 288 ਸਾਖੀਆਂ ਹਨ ਪਰ ਪਤਾ ਲਗਦਾ ਹੈ ਕਿ ਕੁਝ ਸਾਖੀਆਂ 575 ਹਨ।

ਇਸ ਤਰਾਂ ਅਸੀਂ ਆਖ ਸਕਦੇ ਹਾਂ ਕਿ ਪੁਰਾਤਨ ਜਨਮ ਸਾਖੀ ਦੇ ਹੋਰ ਨਾ "ਕੋਲਬਰੁਕ ਵਾਲੀ ਜਨਮਸਾਖੀ" , "ਡੇਹਰਾਦੂਨ ਵਾਲੀ ਜਨਮਸਾਖੀ" , "ਵਲਾਇਤ ਵਾਲੀ ਜਨਮਸਾਖੀ" , "ਹਾਫਜ਼ਾਬਾਦ ਵਾਲੀ ਜਨਮਸਾਖੀ" ਅਤੇ "ਇਸਟ ਇੰਡੀਆ ਕੰਪਨੀ ਵਾਲੀ ਜਨਮਸਾਖੀ" ਆਦਿ ਹਨ। ਇਹ ਸਾਰੇ ਹੀ ਨਾਮ ਇੱਕ ਲੰਮੀ ਪ੍ਕਰਿਆ ਵਜੋਂ ਪ੍ਰਾਪਤ ਹੁੰਦੇ ਹਨ।

ਪੁਰਾਤਨ ਜਨਮਸਾਖੀ ਖਰੜੇ

ਸੋਧੋ

ਖਰੜਿਆਂ ਤੋਂ ਭਾਵ ਪੁਰਾਣੀਆਂ ਹੱਥ-ਲਿਖਤਾਂ ਤੋਂ ਹੁੰਦਾ ਹੈ। ਮੱਧ ਕਾਲ ਦੇ ਵਿੱਚ ਜਿਹੜੇੇੇ ਖਰੜੇੇ ਨੇ ਉਹ ਹੱਥ ਲਿਖਤ ਖਰੜੇ ਹਨ ਅਤੇ ਇਹ "ਮੁੱਲ ਖਰੜੇ" ਤੋਂ ਨਕਲ ਦੀ ਨਕਲ ਵਾਲੇ ਖਰੜੇ ਹਨ। "ਪੁਰਾਤਨ ਜਨਮਸਾਖੀ" ਹੱੱਥ ਲਿਖਤ ਖਰੜਿਆਂ ਦੀ ਫੋਲੀ-ਫਾਲੀ ਕਰਨ ਤੇੇ ਪਤਾ ਲਗਦਾ ਹੈ, ਕੇਵਲ 15-20 ਸਾਖੀਆਂ ਹੀ ਸਨ, ਪਰ ਪਿੱਛੋਂ ਕੁਝ ਹੋਰ ਸਾਥੀਆਂ ਨਾਲ ਰਲਣ ਤੋਂ ਪਹਿਲਾਂ 25 ਸਾਖੀਆਂ ਤੇ ਫਿਰ 30 ਸਾਖੀਆਂ ਦਾ ਇਹ ਸੰਗ੍ਰਹਿ ਤਿਆਰ ਹੋਇਆ। 30 ਸਾਥੀਆਂ ਦਾ ਇੱਕ ਹੱਥ-ਲਿਖਤ ਖਰੜਾ, ਜੋ ਮਹਾਰਾਜਾ ਪਟਿਆਲਾ ਦੇ ਮੋਤੀ ਬਾਗ ਰਾਜਭਵਨ ਲਾਈਬਰੇਰੀ ਵਿਚ ਸੁਰੱਖਿਅਤ ਹੈ, ਸੰਮਤ 1758 ਬਿ. ਦੀ ਲਿਖਤ ਹੋਣ ਕਰਕੇ ਹੋਰ ਵੀ ਵਧੇਰੇ ਮੁਸਤਨਿਦ ਹੈ। ਪ੍ਰੋਫੈਸਰ ਪਿਆਰਾ ਸਿੰਘ ਨੇ ਪੁਰਾਤਨ ਜਨਮ ਸਾਖੀ ਦੀ ਫੋਟੋ ਸਟੇਟ ਕਾਪੀ ਲੰਡਨ ਤੋਂ ਮੰਗਵਾ ਕੇ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਸੰਨ 1969 ਈਸ਼ਵੀ ਵਿੱਚ ਆਪਣੇ ਸੰਪਾਦਕੀ ਹੇਠ ਛਪੀ ਹੈ।[4]

ਪੁਰਾਤਨ ਜਨਮ ਸਾਖੀ ਦੇ ਇਹਨਾਂ ਨੁਸਖਿਆਂ ਤੋਂ ਬਾਅਦ ਦੋ ਹੱਥ ਲਿਖਤ ਖਰੜੇ ਹੋਰ ਸਾਹਮਣੇ ਆਏ ---

  1. ਵਿਲਾਇਤ ਵਾਲੀ ਪੁਰਾਤਨ ਜਨਮਸਾਖੀ
  2. ਹਾਫਿਜ਼ਬਾਦ ਵਾਲੀ ਜਨਮਸਾਖੀ।
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000004-QINU`"'</ref>" does not exist.
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000005-QINU`"'</ref>" does not exist.
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000006-QINU`"'</ref>" does not exist.
  4. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000007-QINU`"'</ref>" does not exist.