ਪੰਜਾਬੀ ਸਿਹਤ ਸੱਭਿਆਚਾਰ

ਸੋਧੋ

ਪੰਜਾਬੀ ਸੱਭਿਆਚਾਰ ਤੋਂ ਭਾਵ ਹੈ ਕਿ ਪੰਜਾਬੀ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਚ ਜਿਸ ਵਿੱਚ ਉਨ੍ਹਾਂ ਲੋਕਾਂ ਦਾ ਰਹਿਣ-ਸਹਿਣ ਕਿੱਤੇ, ਰਸਮ-ਰਿਵਾਜ਼, ਰਿਸ਼ਤੇ ਨਾਤੇ, ਪਹਿਰਾਵਾਂ, ਹਾਰ, ਸਿੰਗਾਰ, ਵਿਸ਼ਵਾਸ਼, ਕੀਮਤਾ, ਮਨੋਰੰਜਨ, ਸਿਹਤ, ਭਾਸ਼ਾ ਅਤੇ ਲੋਕ ਸਾਹਿਤ ਆਦਿ ਸ਼ਾਮਿਲ ਹੁੰਦੇ ਹਨ।

ਪ੍ਰੋ: ਗੁਰਬਖ਼ਸ ਸਿੰਘ ਫ਼ਰੈਕ ਅਨੂਸਾਰ,

"ਅਸਲ ਵਿੱਚ ਕੋਈ ਵੀ ਕੋਮ ਜਾਂ ਕੋਈ ਵੀ ‘ਜਨ-ਸਮੂਹ’ ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਭਿਆਚਾਰ ਤੋਂ ਸੱਖਣਾ ਨਹੀਂ ਹੁੰਦਾ। ਭਾਵੇ ਉਹ ਵਿਕਾਸ ਦੇ ਕਿਸੇ ਵੀ ਪੜਾਅ ਤੇਂ ਕਿਉਂ ਨਾ ਹੋਵੇ।”[1]


ਜੀਵਨ ਮਨੁੱਖ ਦੀ ਅਮੁੱਲ ਸੰਪਤੀ ਹੈ ਤੇ ਦੂਜੇ ਦਰਜ਼ੇ ਤੇ ਸਿਹਤ ਆਉਂਦੀ ਹੈ। ਸਿਹਤ ਤੋਂ ਬਿਨ੍ਹਾਂ ਜਿੰਦਗੀ ਦੀ ਬਹੁਤ ਸਾਰੀ ਯੋਗਿਤਾ ਘਟ ਜਾਂਦੀ ਹੈ। ਚੰਗੀ ਸਿਹਤ ਤੋਂ ਬਿਨ੍ਹਾਂ ਕੋਈ ਵੀ ਮਨੁੱਖ ਸੰਸਾਰਿਕ ਸੁੱਖ ਤੇ ਆਨੰਦ ਨਹੀਂ ਮਾਣ ਸਕਦਾ। ਤੰਦਰੁਸਤ ਸਰੀਰ ਤੋਂ ਬਿਨ੍ਹਾਂ ਕੁੱਝ ਵੀ ਨਹੀਂ ਹੈ। ਜਿਵੇਂ ਕਿਹਾ ਜਾਂਦਾ ਹੈ:

“ਨਰੋਏ ਸਰੀਰ ਵਿਚਲਾ ਮਨ ਵੀ ਨਰੋਆ ਤੇ ਤੰਦਰੁਸਤ ਹੁੰਦਾ ਹੈ।”

ਸਿਹਤ ਸਬੰਧੀ ਪੰਜਾਬੀ ਸੋਚ

ਸੋਧੋ

ਕੋਈ ਵੀ ਦੇਸ਼ ਦਾ ਸਭਿਆਚਾਰ ਚੰਗੀ ਸਿਹਤ ਤੋਂ ਬਿਨ੍ਹਾਂ ਵਿਕਾਸ ਨਹੀਂ ਕਰ ਸਕਦਾ। ਇਸੇ ਪ੍ਰਕਾਰ ਪੰਜਾਬੀ ਸੱਭਿਆਚਾਰ ਦੇ ਵਿਚ ਪੈਰ-ਪੈਰ ਤੇ ਕੋਈ ਵੀ ਕੰਮ ਕਰਨਾ ਹੋਵੇ ਜਾਂ ਕੋਈ ਵੀ ਰਿਵਾਜ਼, ਖੇਡ, ਜਾਂ ਵਿਆਹ ਆਦਿ ਦੀ ਕੋਈ ਵੀ ਰਸਮ ਕਰਣੀ ਹੋਵੇ। ਉਹ ਸਿਹਤ ਤੋਂ ਬਿਨ੍ਹਾਂ ਕੁੱਝ ਵੀ ਨਹੀਂ। ਚੰਗੀ ਸਿਹਤ ਹੀ ਪੰਜਾਬੀਆਂ ਦੀ ਮੂਲ-ਪਛਾਣ ਤੇ ਦਿੱਖ ਦਾ ਕਾਰਣ ਹੈ।

ਚੰਗੀ ਸਿਹਤ ਦਾ ਹੋਣਾ ਕਿਸੇ ਰੱਬੀ ਨਿਯਮਤ ਤੋਂ ਘੱਟ ਨਹੀਂ ਚੰਗੀ ਸਿਹਤ ਵਾਲਾ ਸਮਾਜ ਹੀ ਵਧੀਆਂ ਸਭਿਆਚਾਰ ਪ੍ਰਣਾਲੀ ਦਾ ਹਿੱਸਾ ਬਣ ਸਕਦਾ ਹੈ। ਪੰਜਾਬੀ ਸਭਿਆਚਾਰ ਦੇ ਵਿੱਚ ਚੰਗੀ ਸਿਹਤ ਦਾ ਹੋਣਾ ਪੰਜਾਬੀ ਕਹਾਵਤਾਂ ਦੇ ਹਵਾਲੇ ਰਾਹੀਂ ਵੀ ਮਿਲਦੀ ਹੈ।

ਜੇ ਤੁਹਾਡੀ ਦੋਲਤ ਗਈ ਤਾਂ ਕੁੱਝ ਨਹੀਂ ਗਿਆ।

ਜੇ ਤੁਹਾਡੀ ਸਿਹਤ ਗਈ ਤਾਂ ਬਹੁਤ ਕੁੱਝ ਗਿਆ।

ਪੰਜਾਬੀ ਲੋਕ ਜੋ ਪੁਰਾਣੇ ਸਮਿਆਂ ਤੋਂ ਹੀ ਬਾਕੀ ਕੰਮ ਬਾਅਦ ਵਿੱਚ ਪਹਿਲਾਂ ਚੰਗੀ ਸਿਹਤ ਦਾ ਹੋਣਾ ਮੰਨਦੇ ਹਨ। ਜਿਸ ਵਿੱਚ ਕਿ ਉਹ ਆਪਣੇ ਖਾਣ-ਪੀਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰੱਖਦੇ। ਪੰਜਾਬੀ ਦੀ ਮੂੰਹ ਚੜੀਆਂ ਬਣੀਆਂ ਕਹਾਵਤਾਂ ਤੋਂ ਵੀ ਪਤਾ ਲੱਗਦਾ ਹੈ ਕਿ ਪੰਜਾਬੀ ਸਿਹਤ ਤੇ ਖਾਣ-ਪੀਣ ਦਾ ਕਿੰਨਾ ਧਿਆਨ ਰੱਖਦੇ ਹਨ। ਜਿਵੇਂ:

“ਪੇਟ ਨਾ ਪਈਆਂ ਰੋਟੀਆਂ ’ਤੇ ਸੱਭੇ ਗੱਲਾ ਖੋਟੀਆਂ”

“ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ”

ਜਿਹਾ ਤੇਰਾ ਅੰਨ ਪਾਣੀ’ ਤੇਹਾ ਸਾਡਾ ਕੰਮ ਜਾਣੀਦੁਨੀਆਂ ਦੇ ਲੋਕਾਂ ਦੀ ਖੁਰਾਕ ਤਿੰਨ ਵਕਤ ਪ੍ਰੰਤੂ ਪੰਜਾਬੀਆਂ ਦੀ ਖੁਰਾਕ ਦਿਨ ਵਿੱਚ ਚਾਰ-ਚਾਰ ਵਾਰ ਹੁੰਦੀ ਰਹੀ ਹੈ। ਉਹ ਵੀ ਪੂਰੀਂ ਤਰ੍ਹਾਂ ਰੱਜ ਕੇ ਜਿਸ ਵਿੱਚ ਛਾਹ ਵੇਲਾ, ਦੁਪਹਿਰ ਵੇਲਾ, ਲੋਢਾ ਵੇਲਾ ਤਰਕਾਲਾਂ ਵੇਲਾ ਆਦਿ।

"ਕੰਗਣਾ ਵਾਲੀ ਦੁੱਧ ਰਿੜਕੇ, ਵਿਚੋਂ ਮੱਖਣ ਝਾਤੀਆਂ ਮਾਰੇ"

ਸਿਹਤ ਸੰਬੰਧੀ ਪੰਜਾਬੀ ਖਾਣ ਪੀਣ

ਸੋਧੋ

ਪੰਜਾਬੀਆਂ ਦੀ ਨਰੋਈ ਤੇ ਚੰਗੀ ਸਿਹਤ ਦਾ ਮੁੱਖ ਕਾਰਣ ਪੰਜਾਬੀ ਸਭਿਆਚਾਰ ਦੇ ਵਿਚ ਚੰਗੀ ਖੁਰਾਕ ਦਾ ਹੋਣਾ ਹੈ। ਜਿਸ ਵਿੱਚ ਪੰਜਾਬੀਆਂ ਦੀ ਖੁਰਾਕ ਖੁੱਲੀ ਤੇ ਬਹੁਭਾਂਤ ਹੈ। ਜਿਸ ਵਿੱਚ ਕਿ ਪੰਜਾਬੀਆਂ ਦੀ ਖਾਣ ਵਾਲੀ  ਖੁਰਾਕ ਜੋ ਚੰਗੀ ਸਿਹਤ ਦਾ ਵੱਡਾ ਭਾਗ ਹੈ। ਉਸ ਦੇ ਵਿਚ ਦਾਲਾਂ, ਸਬਜ਼ੀਆਂ, ਆਂਡੇ, ਮੀਟ, ਫ਼ਲ, ਕਣਕ, ਸਰੋ ਦਾ ਸਾਗ, ਮੱਕੀ ਦੀ ਰੋਟੀ, ਦਹੀਂ, ਮੱਖਣ, ਘਿਓ, ਪੰਜ਼ੀਰੀ, ਦਲੀਆ, ਚੂਰੀ, ਸੇਵੀਆਂ, ਮਾਲਪੂੜੇ, ਖੋਆ, ਖੀਰ, ਪ੍ਰਸ਼ਾਦ, ਲੱਡੂ, ਪੰਜਾਬੀਆਂ ਦੀ ਸਿਹਤ ਦਾ ਰਾਜ ਹੈ।

ਇਸੇ ਤਰ੍ਹਾਂ ਪੀਣ ਵਾਲੀ ਵਸਤਾਂ ਦੇ ਵਿੱਚ ਦੁੱਧ, ਲੱਸੀ, ਸਰਬਤ, ਗੰਨੇ ਦਾ ਰਸ, ਦੇਸੀ ਸ਼ਰਾਬ, ਆਦਿ ਪੀਣ ਵਸਤਾ ਹਨ। ਇਹ ਕਥਨ ਮੰਨਣਯੋਗ ਹੈ। ਕਿ ਮਨੁੱਖ ਦੇ ਜੀਵਨ ਦਾ ਬਹੁਤ ਭਾਗ ਭੋਜਨ ਦੀ ਪ੍ਰਾਪਤੀ ਨਾਲ ਬੱਝਾ ਹੈ ਤੇ ਪੰਜਾਬੀ ਦੀ ਚੰਗੀ ਸਿਹਤ ਦਾ ਰਾਜ ਇਹ ਉਪਕੋਰਤ ਖਾਣ-ਪੀਣ ਹੈ।

ਵਿਰਾਸਤੀ ਸੱਭਿਆਚਾਰ ਅਤੇ ਸਿਹਤ

ਸੋਧੋ

ਕਿਸੇ ਵੀ ਕੌਮ, ਦੇਸ਼ ਜਾਂ ਸਮਾਜ ਦੀ ਉਦੋਂ ਤੱਕ ਤਰੱਕੀ ਸੰਭਵ ਨਹੀਂ ਜਦੋਂ ਤਕ ਕਿ ਉਸ ਦੇਸ਼ ਦੇ ਬਾਸਿੰਦੇ, ਮਾਨਸਿਕ, ਸਰੀਰਕ ਤੌਰ ਤੇ ਤੰਦਰੁਸਤ ਨਹੀਂ। ਚੰਗੀ ਸਿਹਤ ਤੋਂ ਬਿਨ੍ਹਾਂ ਦੇਸ਼ ਵਿੱਚ ਕੀਤੀ ਹੋਰ ਕੋਈ ਤਰੱਕੀ ਮਾਇਨੇ ਨਹੀਂ ਰੱਖਦੀ।

ਪੰਜਾਬੀ ਵਿਰਸਾ ਬਹੁਤ ਮਹਾਨ ਹੈ ਜਿਸ ਵਿੱਚ ਗੁਰੂਆ ਨੇ ਸਾਨੂੰ ਬਾਣੀ ਦੇ ਲੜ੍ਹ ਲਾਇਆ ਹੈ। ਉਨ੍ਹਾਂ ਨੇ ਸਾਨੂੰ ਸਰੀਰਕ ਤੌਰ ਤੇ ਤੰਦਰੁਸਤ ਰਹਿਣ ਦੀ ਵੀ ਪ੍ਰੇਰਣਾ ਦਿੱਤੀ ਹੈ। ਬਿਨ੍ਹਾਂ ਚੰਗੀ ਸਿਹਤ ਦੇ ਪੈਰ ਵੀ ਨੀ ਪੁੱਟ ਹੁੰਦਾ। ਬਾਬੇ ਨਾਨਕ ਦੀ ਮੀਲਾਂ ਲੰਮੀ ਯਾਤਰਾ ਇਸ ਗੱਲ ਦੀ ਗਵਾਹੀ ਹੈ ਕਿ ਤੰਦਰੁਸਤੀ ਪਹਿਲਾਂ ਹੈ। ਗੁਰੂ ਅੰਗਦ ਦੇਵ ਜੀ ਦੁਆਰਾ ਅਖਾੜਿਆਂ ਦੀ ਸਥਾਪਨਾ ਵੀ ਇਹੀ ਹੈ ਕਿ ਲੋਕ ਸਰੀਰਕ ਤੌਰ ਤੇ ਰਿਸ਼ਟ-ਪੁੱਸ਼ਟ ਰਹਿਣ। ਮਨੁੱਖੀ ਮਨ ਨੂੰ ਵਿਕਾਰਾਂ ਤੋਂ ਮੋੜਨਾ ਤੋਂ ਨਸ਼ਿਆ ਤੋਂ ਪ੍ਰਹੇਜ਼ ਕਰਨਾ। ਚੰਗੀ ਸਿਹਤ ਦਾ ਸਭਿਆਚਾਰ ਹੈ। ਚੰਗੀ ਸਿਹਤ ਤੇ ਖਾਣ ਪੀਣ ਪ੍ਰਤੀ ਗੁਰਬਾਣੀ ’ਚ ਲਿਖਿਆ ਹੈ।        

ਬਾਬਾ ਹੋਰ ਖਾਣਾ ਖੁਸ਼ੀ ਖੁਆਰ।

ਜਿਤੁ ਖਾਧੈ ਤਨੁ ਪੀੜੀਐ ਮਨਿ ਮਹਿ ਚਲਹੁ ਵਿਕਾਰ॥

ਅੰਮ੍ਰਿਤ ਵੇਲੇ ਦਾ ਉੱਠਣਾ ਇਹ ਸਿਖਾਉਂਦਾ ਹੈ ਕਿ ਮਨ-ਤੇ ਤਨ ਤੰਦਰੁਸਤ ਰਹਿਣ।

ਵਿਰਸੇ ਦੇ ਵਿੱਚ ਸਾਡੇ ਸਭਿਆਚਾਰ ਦੇ ਵਿੱਚ ਚੰਗੀ ਸਿਹਤ ਦੀ ਰਸੋਈ ਦਾ ਯੋਗਦਾਨ ਵੀ ਵੱਡਾ ਹੈ। ਕਿਉਂਕਿ ਜਦੋਂ ਕੋਈ ਸੁਆਣੀ ਸਵੇਰੇ ਉੱਠ ਕਿ ਚਾਟੀ ਵਿੱਚ ਮਧਾਣੀ ਚਲਾਉਂਦੀ ਤਾਂ ਮਿੱਟੀ ਦੇ ਤੋਲੇ ’ਚ ਤਿਆਰ ਕੀਤੀ ਲੱਸੀ ਸਵਾਦ ਤੇ ਗੁਣ-ਭਰਪੂਰ ਹੁੰਦੀ ਅਤੇ ਨਾਲ ਮੋਡਿਆ ਦੇ ਜੋੜਾਂ ਦੀ ਕਸਰਤ ਵੀ ਹੋ ਜਾਂਦੀ ਹੈ। ਮਿੱਟੀ ਦੇ ਕੁੰਡੇ ਵਿੱਚ ਚੱਟਣੀ ਜਾ ਮਸਾਲਾ ਰਗੜਨ ਵਿੱਚ ਨਿੰਮ ਦਾ ਘੋਟਣਾ ਹੁੰਦਾ ਸੀ। ਜੋ ਕਿ ਗੁਣ ਭਰਪੂਰ ਹੈ। ਘੋਟਣੇ ਤੇ ਮਿੱਟੀ ਦੇ ਕੁੰਡੇ ਦੀ ਰਗੜ ਭਰਪੂਰ ਹੈ। ਘੋਟਣੇ ਤੇ ਮਿੱਟੀ ਦੇ ਕੁੰਡੇ ਦੀ ਰਗੜ ਕੈਲਸੀਅਮ ਦੀ ਘਾਟ ਦੀ ਪੂਰਤੀ ਕਰਦੀ। ਘੜਿਆ ਦਾ ਪਾਣੀ, ਲੋਹੇ ਦੀ ਕੜਾਹੀ, ਤਾਂਬੇ ਦੇ ਜਗ ਜਾਂ ਗੜਵੀ  ਸਭ ਤੋਂ ਅਹਿਮ ਤੱਤਾ ਦੀ ਪੂਰਤੀ ਕਰਦੇ ਸੀ। ਜੋ ਕਿ ਹੁਣ ਸਭ ਘਟਦਾ ਜਾ ਰਿਹਾ ਹੈ। ਚਾਟੀ ਦੀ ਥਾਂ ਮਿਕਸੀ, ਕੜਾਹੀ, ਦੀ ਕਾਂ ਕੁੱਕਰ, ਤੇ ਸਟੀਲ ਦੇ ਸਮਾਨ ਦੀ ਚਮਕ ਦਮਕ ਨੇ ਤੰਦਰੁਸਤੀ ਦਾ ਖਜਾਨਾ ਖੋਹ ਲਿਆ। ਜਿਸ ਕਾਰਣ ਕਹਾੜੀਆ ਮਾਂਜਣ ਲਈ ਵੀ ਸੁਹਾਣੀਆ ਦੇ ਡੋਲਿਆ ’ਚ ਜੋਰ ਨਹੀਂ ਰਿਹਾਂ।

ਲੋਕ ਖੇਡਾਂ ਤੇ ਨਾਚ ਸਬੰਧਤ ਸਹਿਤ-ਸੱਭਿਆਚਾਰ

ਸੋਧੋ

ਸਾਡੇ ਸੱਭਿਆਚਾਰ ਦੇ ਵਿੱਚ ਸਾਡੀ ਲੋਕ ਖੇਡਾ, ਸਾਡੇ ਨਾਚ ਗਿੱਧੇ ਭੰਗੜੇ ਭਾਵ ਮੰਨੋਰੰਜਨ ਦੇ ਸਾਧਨ ਇਹ ਸਭ ਸਿੱਧੇ-ਅਸਿੱਧੇ ਤੌਰ ਤੇ ਸਾਡੀ ਸਿਹਤ ਦੇ ਨਾਲ ਹੀ ਜੁੜਦੇ ਹਨ। ਜਿਸ ਵਿੱਚ ਕਿ ਸਾਡੀਆ ਲੋਕ ਖੇਡਾਂ ਜੋ ਕਿ ਬਚਪਨ, ਜਵਾਨੀ, ਬੁਢਾਪੇ ਦੇ ਤਿੰਨ ਪੜਾਅ ਅਨੁਸਾਰ ਹੀ ਚਲਦੀਆਂ ਹਨ। ਬੱਚਿਆਂ ਦੀਆਂ ਖੇਡਾਂ ਵਿੱਚ ਗੀਟੇ, ਪੀਚੋਂ, ਕੋਟਲਾ-ਛਪਾਕੀ, ਬਾਂਦਰ ਕਿੱਲਾ, ਰੱਸੀ ਟੱਪਣ, ਆਦਿ ਇਹ ਸਭ ਖੇਡਾਂ ਬੱਚਿਆ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਰਿਸ਼ਟ-ਪੁਸ਼ਟ ਰੱਖਦੀਆਂ ਹਨ। ਜਿਵੇਂ ਜਵਾਨੀ ਦੇ ਵਿੱਚ ਰੱਸਾ ਕੱਸੀ, ਕਬੱਡੀ, ਗੁੱਲੀ ਡੰਡਾ, ਸ਼ੱਕਰ ਭਿੱਜੀ, ਆਦਿ ਤੇ ਕੁੜੀਆਂ ਦੀਆ ਖੇਡਾਂ ਵਿੱਚ ਗੀਟੇ, ਪੀਚੋ, ਬੱਕਰੀ, ਥਾਲ, ਪੰਘੂੜਾ, ਆਦਿ ਇਹ ਸਭ ਖੇਡਾ ਸਰੀਰਕ ਤੰਦਰੁਸਤੀ ਤੇ ਚੰਗੀ ਸਿਹਤ ਲਈ ਵੱਡਮੁੱਲਾ ਯੋਗਦਾਨ ਪਾਉਦੀਆਂ ਹਨ।

ਇਸੇ ਪ੍ਰਕਾਰ ਹੀ ਗਿੱਧਾ ਭੰਗੜਾ, ਲੋਕ ਨਾਚ ਇਹ ਸਭ ਕੁੱਝ ਪੰਜਾਬੀ ਲੋਕਾਂ ਦੀ ਚੰਗੀ ਸਿਹਤ ਨਾਲ ਸੰਬੰਧਤ ਹੈ। ਜਿਸ ਵਿੱਚ ਕਿੱਕਲੀ, ਧਮਾਲ, ਝੂੰਮਰ, ਮਲਵਈ ਗਿੱਧਾ, ਸੰਮੀ, ਲੁੱਡੀ, ਇਹ ਸਭ ਲੋਕ-ਨਾਚ ਪੰਜਾਬੀ ਦੀ ਚੰਗੀ ਸਿਹਤ ਦਾ ਵੱਡਮੁੱਲਾ ਖਜਾਨਾ ਹੈ ਕਿ ਇਹ ਨਾਚ ਬਿਨ੍ਹਾਂ ਤਾਕਤ ਤੋਂ ਨਹੀਂ ਹੁੰਦਾ ਕੋਈ ਵੀ ਲੋਕ-ਨਾਚ ਕਰਣ ਲਈ ਚੰਗੀ ਤੇ ਨਰੋਈ ਸਿਹਤ ਦਾ ਹੋਣਾ ਜਰੂਰੀ ਹੈ। ਇਸ ਤਰ੍ਹਾਂ ਲੋਕ-ਨਾਚ, ਖੇਡਾ ਵੀ ਸਾਡੀ ਪੰਜਾਬੀ ਸਿਹਤ ਸੱਭਿਅਚਾਰ ਦਾ ਵਡੇਰਾ ਹਿੱਸਾ ਹੈ।

ਅੱਜ ਕੱਲ ਸਿਹਤ ਵਿੱਚ ਆ ਰਹੇ ਵਿਗਾੜ

ਸੋਧੋ

ਜੋ ਕਿਸੇ ਵਕਤ ਪੰਜਾਬੀਆ ਦੀ ਸਿਹਤ ਦੀਆ ਗੱਲਾ ਦੂਰ-ਦੂਰ ਤੱਕ ਹੁੰਦੀਆਂ ਸੀ। ਉਹ ਪਹਿਲਾਂ ਵਰਗੀ ਨਹੀਂ ਰਹੀ ਹੁਣ ਹਰ ਵਿਅਕਤੀ ਬੀ.ਪੀ. ਸੂਗਰ, ਕੈਂਸਰ, ਵਰਗੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ। ਜਿਸ ਦਾ ਕਾਰਣ ਵੱਧ ਰਹੀ ਨਸ਼ਾਖੋਰ ਤੇ ਪੱਛਮੀ ਪ੍ਰਭਾਵ ਦਾ ਵਿਗੜਿਆ ਖਾਣ ਪੀਣ ਹੈ। ਖੁਰਾਕ ਦੇ ਵਿੱਚ ਜਿੱਥੇ ਕਿ ਘਿਓ, ਮੱਖਣ, ਦੁੱਧ ਪਨੀਰ, ਸਾਗ, ਮੱਕੀ ਦੀ ਰੋਟੀ, ਸਾਡੀ ਮੁੱਖ ਖੁਰਾਕ ਸੀ। ਹੁਣ ਉਨ੍ਹਾਂ ਦੀ ਥਾ ਫਾਸਟ ਫੂਡ ਨੇ ਲੈ ਲਈ ਜੋ ਸਿੱਧੇ ਤੌਰ ਤੇ ਨਿਰਾ ਜ਼ਹਿਰ ਹੈ। ਹੁਣ ਨਾ ਕੋਈ ਸੱਤੂ, ਪੀਦਾਂ ਹੈ ਨਾ ਕਿਸੇ ਨੁੰ ਸੱਤੂ ਬਾਰੇ ਪਤਾ ਹੈ। ਹੁਣ ਤਾਂ ਲੱਸੀ ਦੀ ਥਾਂ ਸਵੇਰ-ਸਿਆਮ ਚਾਹ ਪੀਤੀ ਜਾਂਦੀ ਹੈ। ਜੋ ਬਿਮਾਰੀਆ ਦਾ ਕਾਰਣ ਬਣ ਰਹੀ ਹੈ। ਚੰਗੀਆ ਖੁਰਾਕਾ ਤਾਂ ਆਲੋਪ ਹੋ ਗਈਆ ਹਨ।

ਖੇਡਾ ਦੇ ਵਿੱਚ ਜਿੱਥੇ ਸਾਡੀ ਜਵਾਨੀ ਕਬੱਡੀ, ਕੁਸ਼ਤੀ ਦੇ ਅਖਾੜਿਆਂ ਦਾ ਸਿੰਗਾਰ ਸੀ। ਅੱਜ ਇਲੈਕਟ੍ਰੋਨਿਕ ਮੀਡੀਆ ਨੇ ਸਭ ਬਦਲ ਦਿੱਤਾ ਹੈ। ਬੱਚੇ ਵੀਡੀਓ ਗੇਮਸ, ਮੋਬਾਇਲ ’ਚ ਗੇਮਸ  ਤੇ ਕੰਪਿਊਟਰ ਦਾ ਹਿੱਸਾ ਬਣ ਰਹਿ ਗਿਆ ਹੈ। ਸੈਲਫੀਆਂ ਖਿੱਚਦਾ ਬੰਦਾ ਸਿਰਫ਼ ਇੱਕਲੇ ਹੋਣ ਤੇ ਸਿਹਤਮੰਦ ਨਾ ਹੋਣ ਦੀ ਨਿਸ਼ਾਨੀ ਦਾ ਪ੍ਰਤੀਕ ਹੈ।

ਧੰਨ ਸਨ ਉਹ ਸਾਡੀਆਂ ਦਾਦੀਆਂ ਤੇ ਨਾਨੀਆਂ ਜੋ ਐਡੇ ਐਡੇ ਟੱਬਰਾ ਨੂੰ ਪਾਲ ਗਈਆਂ ਤੇ ਤਾਂ ਵੀ ਤੰਦਰੁਸਤੀ ਦੀ ਮਾਲਿਕ ਸੀ ਤੇ ਉਹ ਵੀ ਨਰਮਾ ਕਪਾਹ ਦੀਆਂ ਛਟੀਆ ਤੇ ਪਾਥੀਆ ਦੀ ਅੱਗ ਤੇ। ਪ੍ਰੰਤੂ ਅੱਜ ਦੀਆ ਬੀਬੀਆ ਇੱਕ ਦੋ ਜੀਆ ਦੀ ਰੋਟੀ ਗੈਸ ਤੇ ਬਣਾਉਣ ’ਚ ਆਨਾ-ਕਾਲਾ ਕਰਦੀਆਂ ਹਨ।

ਸਾਡੇ ਘਰਾਂ ਤੋਂ ਲੋਂਗ, ਲਾਚੀ, ਸੁੰਢ ਅਜਵੈਣ, ਗੁੰਮ ਹੋ ਰਹੇ ਹਨ। ਉਨ੍ਹਾਂ ਦੀ ਥਾਂ ਕਫ, ਕਰੋਸੀਨ, ਡਿਸਪਰੀਨ, ਆਦਿ। ਦਵਾਈਆਂ ਮਿਲਦੀਆ ਹਨ। ਜੋ ਕਿ ਮਾੜੀ ਸਿਹਤ ਦਾ ਸੰਕੇਤ ਦਿੰਦੀਆਂ ਹਨ। ਸਾਡੇ ਮਰਦਾਂ ਨੇ ਹੱਥੀ ਕੰਮ ਕਰਨਾ ਛੱਡਦਾ ਤੇ ਮਸ਼ੀਨਰੀ ਤੇ ਨਿਰਭਰ ਹੋ ਗਏ ਤੇ ਫੌਕੀ ਟੌਹਰ ਵੱਲ ਜਾਂ ਵੜੇ ਹਨ ਅਤੇ ਪੱਛਮ ਦਾ ਘਸਿਆ ਪਿਟਿਆ ਸੱਭਿਆਚਾਰ ਆਪਣਾ ਕਿ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਦੁੱਧ, ਫਲ, ਸ਼ਬਜੀਆ ਦਾ ਉਤਪਾਦਨ ਘਟ ਰਿਹਾ ਹੈ ਅਤੇ ਮੰਗ ਵੱਧ ਰਹੀ ਹੈ ਜਿਸ ਕਰਕੇ ਟੀਕੇ ਲਾ ਫ਼ਸਲਾ ਤਿਆਰ ਕਰ ਸਿਹਤ ਨਾਲ ਸਿੱਧਾ ਖਿਲਵਾੜ ਹੋ ਰਿਹਾ  ਹੈ। ਚੰਗੀ ਸਿਹਤ ਤੇ ਖੁਰਾਕ ਦੀ ਥਾਂ ਸੋਸੇਬਾਜ਼ੀ ਦੀ ਲਪਟ-ਝਪਟ ਤੇ ਹਾਰ-ਸਿੰਗਾਰ ਪੱਛਮੀ ਪਹਿਰਾਵੇ ਨੇ ਸਾਨੂੰ ਆਲਸੀਰਹਿਣ ਤੱਕ ਸੀਮਤ ਕਰ ਦਿੱਤਾ ਹੈ।

ਜੇ ਅਸੀਂ ਆਪਣੇ ਪੰਜਾਬੀ ਸਭਿਆਚਾਰ ਦੇ ਵਿਕਾਸ ‘ਚ ਵਾਧਾ ਕਰਨਾ ਹੈ। ਤਾਂ ਸਭ ਤੋਂ ਪਹਿਲਾ ਚੰਗੀ ਸਿਹਤ ਤੇ ਤੰਦਰੁਸਤੀ ਮਾਨਸਿਕ ਤੌਰ ਤੇ ਖੁੱਲਾਪਣ ਲਿਆਉਣਾ ਜਰੂਰੀ ਹੈ ਤਾਂ ਹੀ ਸਾਡੀ ਸਿਹਤ-ਸਭਿਆਚਾਰ ਦੀ ਰਫ਼ਤਾਰ ’ਚ ਨਿਖ਼ਾਰ ਆਵੇਗਾ। ਸੋ ਸਾਨੂੰ ਸਾਰੇ ਪੰਜਾਬੀ ਸਿਹਤ ਦੀ ਸਭਿਆਚਾਰ ਦੀ ਬਚਾਅ ਦੇ ਲਈ ਸ਼ਬਜੀਆਂ ਹੱਥੀ ਕਿਰਤ ਕਰਕੇ ਘਰਾ ’ਚ ਉਗਾ ਕੇ/ਪਸ਼ੂਆ ਦੀ ਦੇਖ-ਰੇਖ ਕਰਕੇ ਉਨ੍ਹਾਂ ਤੋਂ ਦੁੱਧ ਲੈਣ ਤਾਂ ਕਿ ਸਾਨੂੰ ਪੋਸ਼ਟਿਕ ਦੁੱਧ ਤੇ ਆਹਾਰ ਮਿਲੇ। ਇਸ ਪ੍ਰਕਾਰ ਅਸੀਂ ਆਪਣੀ ਚੰਗੀ ਸਹਿਤ ਦੀ ਤਾਕਤ ਦੇ ਨਾਲ ਇੱਕ ਵਧੀਆਂ ਤੇ ਚੰਗੇਰੇ ਪੰਜਾਬੀ ਸਿਹਤ-ਸਭਿਆਚਾਰ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਕਿਉਂਕਿ ਸਿਹਤ ਵੱਡਮੁੱਲਾ ਖਜਾਨਾ ਹੈ, ਤੇ ਇਸਦੀ ਚਾਬੀ ਚੰਗੀ ਖੁਰਾਕ ਹੈ। ਜਿਸਦੀ ਗੱਲ ਸਾਡੇ ਲੋਕ ਗੀਤਾ ਦੇ ਵਿਚ ਵੀ ਹੁੰਦੀ ਹੈ। ਕਿ

"ਖਾਧੇ ਨੇ ਬਦਾਮ ਜਿਨ੍ਹਾਂ ਮੰਗਲਾਂ

ਕਿ ਉਨ੍ਹਾਂ ਨੇ ਹੀ ਗੋਡੀਆਂ ਲਵਾਉਣੀਆਂ

ਆਖਦੇ ਸਿਆਣੇ ਗੱਲਾਂ ਸੱਚੀਆਂ

ਖਾਧੀਆ ਖੁਰਾਕਾਂ ਕੰਮ ਆਉਣੀਆਂ।"


ਪੁਸਤਕ ਸੂਚੀ

ਸੋਧੋ

1. ਪੰਜਾਬੀ ਟ੍ਰਿਬਿਉਨ ਅਖ਼ਬਾਰ ਆਰਟੀਕਲ (ਡਾ. ਕਰਮਜੀਤ ਸਿੰਘ ਟੱਲੇਵਾਲੀਆਂ)

2. ਸਭਿਆਚਾਰ ਤੇ ਪੰਜਾਬੀ ਸਭਿਆਚਾਰ: (ਪ੍ਰੋ. ਗੁਰਬਖ਼ਸ਼ ਸਿੰਘ ਫ਼ਰੈਕ)

3. ਨਵੀਨ ਸਿਹਤ ਤੇ ਲੰਮੀ ਉਮਰ: (ਏ.ਸੀ. ਸੇਲਮਨ)

ਚੰਗੀ-ਸਿਹਤ (ਏ.ਸੀ ਰਮਨ)

4. ਪੰਜਾਬੀ ਸਭਿਆਚਾਰ ਤੇ ਵਿਦੇਸ਼ੀ ਪ੍ਰਭਾਵ: (ਜਸਵੀਰ ਸਿੰਘ ਜਸ)


ਹਵਾਲੇ

ਸੋਧੋ
  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000001-QINU`"'</ref>" does not exist.