ਰਸ ਸੰਪ੍ਦਾਇ ਸੋਧੋ

ਰਸ ਦੀਆਂ ਕਿਸਮਾਂ ਬਾਰੇ ਸਭ ਤੋਂ ਪਹਿਲਾਂ ਆਚਾਰੀਆ ਭਰਤਮੁਨੀ ਨੇ ਆਪਣੇ ਗ੍ਰੰਥ 'ਨਾਟ੍ਯਸ਼ਾਸਤ੍' ਵਿਚ ਜ਼ਿਕਰ ਕੀਤਾ ਹੈ । ਭਰਤਮੁਨੀ ਅਨੁਸਾਰ ਰਸ ਅੱਠ ਪ੍ਰਕਾਰ ਦੇ ਹੁੰਦੇ ਹਨ । ਅੱਗੇ ਚੱਲ ਕ ਮੰਮਟ , ਵਿਸ਼ਵਨਾਥ ਆਦਿ ਵਿਦਵਾਨਾਂ ਨੇ ਰਸਾਂ ਦੀ ਗਿਣਤੀ ਜਿਆਦਾ ਦੱਸੀ ਹੈ। ਪਰੰਤੂ ਵੀਹਵੀਂ ਸਦੀ ਵਿਚ ਵੱਖ ਵੱਖ ਕਵੀਆਂ ਤੇ ਆਲੋਚਕਾਂ ਨੇ ਰਸਾਂ ਵਿਚ ਇਕ ਵਾਤਸਲ ਰਸ ਵੀ ਸ਼ਾਮਲ ਕਰ ਦਿੱਤਾ। ਸਾਰੇ ਵਿਚਾਰਾਂ ਦੇ ਆਧਾਰ ਤੇ ਰਸ ਦੀਆ ਗਿਆਰਾਂ ਕਿਸਮਾਂ ਨਿਰਧਾਰਿਤ ਕੀਤੀਆਂ ਜਾ ਸਕਦੀਆਂ ਹਨ । ਰਸ ਦੀ ਪਰਿਭਾਸ਼ਾ ਇਸ ਪ੍ਰਕਾਰ ਹੈ, " ਰਸ ਕਾਵਿ ਦਾ ਸਭ ਤੋਂ ਉੱਚਾ ਕਾਵਿ ਤੱਤ ਹੈ; ਇਸ ਲਈ ਕਾਵਿ ਦੀ ਰਚਨਾ ਕਰਦੇ ਹੋਏ ਕਵੀ ਨੂੰ ਰਸ ਦੇ ਆਸਰੇ ਰਹਿਣਾ ਚਾਹੀਦਾ ਹੈ।"[1] ਸਥਾਈ ਭਾਵ: ਮਨ ਦੀ ਸਥਿਰ ਦਸ਼ਾ ਅਤੇ ਟਿਕਾਊ ਭਾਵਨਾ ਸਥਾਈ ਭਾਵ ਹੈ। ਸੰਚਾਰੀ ਭਾਵ: ਸਥਾਈ ਭਾਵਾਂ ਨੂੰ ਜਗਾਉਣ ਵਾਲੇ ਭਾਵ, ਸੰਚਾਰੀ ਭਾਵ ਅਖਵਾਉਂਦੇ ਹਨ। ਇਹ ਪਲ ਦੀ ਪਲ ਪੈਦਾ ਹੁੰਦੇ ਹਨ ਅਤੇ ਛੇੇਤੀ ਹੀ ਸਮਾਪਤ ਹੋ ਜਾਦੇ ਹਨ।

  1. ਭਾਰਤੀ ਕਾਵਿ-ਸ਼ਾਸਤਰ (ਪ੍ਰੋ.ਸ਼ੁਕਦੇਵ ਸ਼ਰਮਾ). ਪੰਜਾਬੀ ਯੂਨੀਵਰਸਿਟੀ ਪਟਿਆਲਾ.