ਪੰਜਾਬੀ ਸਭਿਆਚਾਰ ਦੀ ਕਦਰ ਪ੍ਰਣਾਲੀ ਸੋਧੋ

ਕਿਸੇ ਸਭਿਆਚਾਰ ਨੂੰ ਐਸੀਆ ਕਦਰਾਂ ਕੀਮਤਾਂ ਦੀ ਸੂਚੀ ਵਜੋ ਵੀ ਦੇਖਿਆ ਜਾ ਸਕਦਾ ਹੈ ,ਜਿਹੜੀਆਂ ਉਸ ਸਭਿਆਚਾਰ ਵਾਲੇ ਜਨ ਸਮੂਹ ਦੇ ਜੀਵਨ ਵਿਹਾਰ ਵਿਚੋ ਝਲਕਦੀਆਂ ਹਨ । ਇਸ ਸੂਚੀ ਵਿਚਲੀਆਂ ਸਾਰੀਆਂ ਕਦਰਾਂ ਕੀਮਤਾ ਦੀ ਇਕੋ ਜਿੰਨੀ ਮਹੱਤਤਾ ਨਹੀਂ ਹੁੰਦੀ ।ਇਹ ਕਦਰਾਂ ਕੀਮਤਾਂ ਦੀ ਸੂਚੀ ਹੀ ਕਿਸੇ ਸਭਿਆਚਾਰ ਦੀ ਕਦਰ ਪ੍ਰਣਾਲੀ ਹੁੰਦੀ ਹੈ ।

ਸਵੈਧੀਨਤਾ ਸੋਧੋ

ਸਵੈਧੀਨਤਾ ਪੰਜਾਬੀ ਸਭਿਆਚਾਰ ਦੀ ਕਦਰ ਪ੍ਰਣਾਲੀ ਦੀ ਕੇਦਰੀ ਕਦਰ ਹੈ । ਇਸ ਦੇ ਦੁਆਲੇ ਹੀ ਬਾਕੀ ਕਦਰਾਂ ਕੀਮਤਾ ਉਸਰਦੀਆਂ ਹਨ । ਬਾਬਾ ਫਰੀਦ ਜੀ ਨੇ ਪੰਜਾਬੀ ਸਭਿਆਚਾਰ ਦੀ ਇਸੇ ਕਦਰ ਨੂੰ ਆਪਣੇ ਸਲੋਕ ਵਿਚ ਪੇਸ ਕੀਤਾ ਹੈ ।

  ਫਰੀਦਾ ਬਾਰਿ ਪਰਾਇਐ ਬੈਸਣਾ ਸਾਂਈ ਮੁਝੇ ਨਾ ਦੇਹਿ ।।

ਪੰਜਾਬੀ ਆਚਰਨ ਲਈ ਕਿਸੇ ਦੇ ਅਧੀਨ ਹੋਣਾ ਮੋਤ ਦੇ ਬਰਾਬਰ ਹੈ । ਦੂਜੇ ਦੇ ਆਸਰੇ ਜਿਉਣ ਨਾਲੋ ਤਾਂ ਨਾ ਜੀਉਣਾ ਵਧੇਰੇ ਚੰਗਾ ਹੈ । ਕਿਉਕਿ ਪੰਜਾਬੀ ਆਪਣੀ ਸਵੈਧੀਨਤਾ ਨੂੰ ਕੇਂਦਰੀ ਮਹੱਤਤਾ ਦਿੰਦੇ ਹਨ। ਇਹ ਇਸ ਦੀ ਰਾਖੀ ਲਈ ਜਾਨਾਂ ਵੀ ਵਾਰ ਸਕਦੇ ਹਨ |

ਕਿਰਤ ਸੋਧੋ

ਪੰਜਾਬੀ ਸਭਿਆਚਾਰ ਵਿਚ ਕਿਰਤ ਨੂੰ ਵਿਸੇਸ ਮਹਤੱਵ ਦਿਤਾ ਜਾਂਦਾ ਹੈ । ਕਮਾਈ ਕਰਨ ਤੇ ਇਸਨੂੰ ਆਪਣੇ ਹੱਕ ਸੱਚ ਨਾਲ ਇਕਮਿਕ ਕਰਕੇ ਜੀਵਨ ਵਿਉਤਣਾ ਪੰਜਾਬੀ ਸਭਿਆਚਾਰ ਦਾ ਕੇਦਰੀ ਸਾਰ ਹੈ । ਵਿਹਲੜ ,ਕੰਮਚੋਰ ,ਮੱਖਟੂ ਤੇ ਲੋਟੂ ਦੀ ਪੰਜਾਬੀ ਸਭਿਆਚਾਰ ਵਿਚ ਅਤਿਅੰਤ ਨਿੰਦਾਜਨਕ ਤੇ ਵਰਜਿਤ ਸਥਿਤੀ ਹੈ । ਕੰਮ ਕਿਰਤ ਦੀ ਨਿਰੰਤਰ ਕਠੋਰ ਸਾਧਨਾ ਹੀ ਪੰਜਾਬੀਆਂ ਦੇ ਤਕੜੇ ਜੁੱਸੇ ਦਾ ਮੂਲ ਆਧਾਰ ਸੋ੍ਤ ਹੈ । ਪੰਜਾਬੀ ਸਭਿਆਚਾਰ ਵਿੱਚ ਕਿਰਤੀ ਬੰਦੇ ਨੂੰ ਆਦਰ ਦਿੱਤਾ ਜਾਂਦਾ ਹੈ ਇਹ ਆਦਰ ਉਸਦੀ ਕਿਰਤ ਵਿਚੋ ਕਮਾਇਆਂ ਜਾਂਦਾ ਹੈ।

ਯਥਾਰਥਮੁਖਤਾ ਸੋਧੋ

ਪੰਜਾਬੀ ਸਭਿਆਚਾਰ ਵਿਚ ਯਥਾਰਥਮੁਖਤਾ ਨੂੰ ਮਹੱਤਵ ਦਿਤਾ ਜਾਦਾ ਹੈ ਮਨੁਖੀ ਜੀਵਨ ਤੋ ਭਾਜ , ਅਪਸਾਰ , ਤਿਆਗ ਦਾ ਕੋਈ ਸੰਕਲਪ ਅਤੇ ਵਿਹਾਰ ਪੰਜਾਬੀਆਂ ਨੂੰ ਸਵੀਕਾਰ ਨਹੀ । ਇਹ ਇਸ ਜੀਵਨ ਨੂੰ 'ਮਾਇਆ ' ਨਹੀ ਸਗੋ ਲਾਜ਼ਮੀ ਸੱਚ ਮੰਨਣ ਦੀ ਮੂਲ ਦਿ੍ਸ਼ਟੀ ਦਾ ਅਹਿਮ, ਪਰਿਣਾਮ ਹੈ । ਇਹ ਜੱਗ ਮਿੱਠਾ ,ਅਗਲਾ ਕਿਸੇ ਨਾ ਡਿੱਠਾ । ਪੰਜਾਬੀ ਸਭਿਆਚਾਰ ਵਿਚ ਇਸ ਜੱਗ ਨੂੰ ਹੀ ਸੱਚ ਮੰਨਿਆ ਜਾਦਾ ਹੈ ।ਸਵਰਗ ਨਰਕ ਦੀ ਲੋਚਾ ਜਾ ਮੁਕਤੀ ਦੇ ਗੈਰ ਸਮਾਜੀ ਸੰਕਲਪ ਪੰਜਾਬੀ ਸਭਿਆਚਾਰ ਦੇ ਸਰੋਕਾਰ ਨਹੀ ।

ਭਰਾਤਰੀਭਾਵ ਸੋਧੋ

ਪੰਜਾਬੀ ਸਭਿਆਚਾਰ ਵਿਚ ਭਰਾਤਰੀਭਾਵ (ਭਾਈਚਾਰਕ ਸਾਂਝ ) ਇਕ ਅਹਿਮ ਕਦਰ ਹੈ ।ਪੰਜਾਬੀ ਸਭਿਆਚਾਰ ਵਿਚ ਇਹ ਭਾਈਚਾਰਕ ਸਾਂਝ ਗੂੜੀ ਰਹੀ ਹੈ । ਪਰ ਜਿਵੇ ਕਿ ਸਭਿਆਚਾਰ ਪਰਿਵਰਤ ਹੁੰਦਾ ਰਹਿਦਾ ਹੈ ਇਸ ਲਈ ਪੰਜਾਬੀ ਸਭਿਆਚਾਰ ਵਿਚ ਆਧੁਨਿਕ ਸਮੇ ਵਿਚ ਭਾਈਚਾਰਕ ਸਾਂਝ ਟੁੁੱਟਦੀ ਜਾ ਰਹੀ ਹੈ ।

ਸਾਰੇ ਧਰਮਾ ਨੂੰ ਬਰਾਬਰ ਸਨਮਾਨ ਸੋਧੋ

ਪੰਜਾਬੀ ਸਭਿਆਚਾਰ ਵਿਚ ਪੰਜਾਬੀਆਂ ਦਾ ਧਾਰਮਿਕ ਵਤੀਰਾ ਇਕਹਿਰਾ ਨਹੀਂ ਹੈ । ਪੰਜਾਬੀ ਸਭਿਆਚਾਰ ਵਿਚ ਸਾਰੇ ਧਰਮਾਂ ਨੂੰ ਬਰਬਾਰ ਦਾ ਸਨਮਾਨ ਦਿਤਾ ਜਾਂਦਾ ਹੈ । ਇਕ ਧਰਮ ਦੇ ਲੋਕ ਦੂਜੇ ਧਰਮ ਵਿਚ ਵੀ ਸਰਧਾ ਰੱਖਦੇ ਹਨ । ਅਤੇ ਉਹਨਾ ਦਾ ਸਤਿਕਾਰ ਕਰਦੇ ਹਨ । ਧਾਰਮਿਕ ਕਟੱੜਤਾ ਪੰਜਾਬੀ ਸਭਿਆਚਾਰ ਵਿਚ ਬਹੁਤ ਘੱਟ ਹੈ ਪੰਜਾਬ ਵਿਚ ਬਹੁਤ ਸਾਰੇ ਧਰਮਾ ਦੇ ਲੋਕ ਰਹਿੰਦੇ ਹਨ ।ਇਹਨਾਂ ਸਾਰੇ ਧਰਮਾਂ ਦੇ ਲੋਕਾਂ ਵਿਚ ਸਹਿਣਸੀਲਤਾ ਤੇ ਨਿਮਰਤਾ ਦੇ ਭਾਵ ਹਨ ।

ਔਰਤ ਦੀ ਸਥਿਤੀ ਦਬੈਲ (ਦੂਜੇਲੀ)ਨਹੀਂ ਸੋਧੋ

ਪੰਜਾਬੀ ਸਭਿਆਚਾਰ ਵਿਚ ਔਰਤ ਦੀ ਸਥਿਤੀ ਦਬੇਲ ਜਾਂ ਦੂਜੇਲੀ ਨਹੀ ਹੈ ।ਪੰਜਾਬੀ ਸਭਿਆਚਾਰ ਵਿਚ ਪੰਜਾਬਣ ਪੰਜਾਬੀ ਸਮਾਜਿਕ ,ਆਰਥਿਕ ,ਪ੍ਰਬੰਧਕੀ ਵਿਧਾਨ ਵਿਚ ਇਕ ਸਜਿੰਦ ਮਾਣਯੋਗ ,ਸਿਰੜੀ ਅਤੇ ਅਸਤਿਤਵਮੂਲਕ ਲੋੜਾਂ ਦੀ ਸਾਕਾਰ ਹੋਂਦ ਹੈ ।ਪੰਜਾਬੀ ਸਭਿਆਚਾਰ ਵਿਚ ਔਰਤ ਦੀ ਸਥਿਤੀ ਮਰਦ ਦੇ ਬਰਾਬਰ ਤਾਂ ਨਹੀਂ ਪਰ ਔਰਤ ਦੱਬੀ ਹੋਈ ਵੀ ਨਹੀਂ| ਔਰਤ ਨੂੰ ਸਨਮਾਨ ਪੰਜਾਬੀ ਸਭਿਆਚਾਰ ਦੀ ਮੁੱਖ ਕਦਰ ਹੈ ।

ਪ੍ਰਾਹੁਣਾਚਾਰੀ ਸੋਧੋ

ਪੰਜਾਬੀ ਸਭਿਆਚਾਰ ਵਿਚ ਪ੍ਰਾਹੁਣਾਚਾਰੀ ਇਕ ਮੁੱਖ ਕਦਰ ਹੈ । ਇਹ ਪੰਜਾਬੀਆਂ ਦੀ ਸਵੈਧੀਨ ਹੋਦ ਵਿਚ ਉਪਜਦੀ ਹੈ । ਪੰਜਾਬੀ ਸਭਿਆਚਾਰ ਵਿਚ ਪ੍ਰਾਹੁਣੇ ਨੂੰ ਸਵੈਧੀਨ ਮਹਿਸੂਸ ਕਰਵਾਉਣ ਲਈ ਇਹ ਕਿਹਾ ਜਾਦਾ ਹੈ ਕਿ 'ਇਸ ਨੂੰ ਆਪਣਾ ਘਰ ਹੀ ਸਮਝੋ " ।ਪੰਜਾਬੀ ਬਾਹਰੋ ਆਏ ਨੂੰ ਮਹਿਮਾਨ ਨੂੰ ਸਹਿਜ ਮਹਿਸੂਸ ਕਰਵਾਉਣ ਲਈ ਆਪਣੇ ਆਪ ਨੂੰ ਉਸ ਅਨੁਸਾਰ ਢਾਲ ਲੈਦੇ ਹਨ।

ਹਵਾਲੇ ਸੋਧੋ

  1. ਪੋ੍. ਗੁਰਬਖਸ ਸਿਘ ਫਰੈਕ ,ਸਭਿਆਚਾਰ ਤੇ ਪੰਜਾਬੀ ਸਭਿਆਚਾਰ
  2. ਡਾ. ਜਸਵਿੰਦਰ ਸਿਘ -ਪੰਜਾਬੀ ਸਭਿਆਚਾਰ ਦੇ ਪਛਾਣ ਚਿੰਨ੍ਹ

2021 Wikimedia Foundation Board elections: Eligibility requirements for voters ਸੋਧੋ

Greetings,

The eligibility requirements for voters to participate in the 2021 Board of Trustees elections have been published. You can check the requirements on this page.

You can also verify your eligibility using the AccountEligiblity tool.

MediaWiki message delivery (ਗੱਲ-ਬਾਤ) 16:46, 30 ਜੂਨ 2021 (UTC)Reply

Note: You are receiving this message as part of outreach efforts to create awareness among the voters.