Ranjitpreet
--preet ੧੫:੦੯, ੯ ਨਵੰਬਰ ੨੦੧੧ (UTC)ਰਣਜੀਤ ਸਿੰਘ ਪ੍ਰੀਤ
2011-ਦੂਜਾ ਪਰਲਜ਼ ਕਬੱਡੀ ਵਿਸ਼ਵ ਕੱਪ
ਸੋਧੋ* ਰਣਜੀਤ ਸਿੰਘ ਪ੍ਰੀਤ ਖੇਡ ਲੇਖਕ
ਸੋਧੋਕਬੱਡੀ ਦਾ ਸੰਖੇਪ ਇਤਿਹਾਸ---- ਸਰਕਲ ਅਰਥਾਤ ਚੱਕਰਨੁਮਾਂ ਮੈਦਾਨ ਵਿੱਚ ਖੇਡੀ ਜਾਣ ਵਾਲੀ ਕਬੱਡੀ ਖੇਡ, ਭਾਰਤੀ ਖਿੱਤੇ ਦੀਆਂ ਸਭ ਤੋਂ ਪੁਰਾਤਨ ਖੇਡਾਂ ਵਿੱਚੋਂ ਇੱਕ ਹੈ। ਕਰੀਬ 4000 ਸਾਲ ਪਹਿਲਾਂ ਵੀ ਇਹ ਖੇਡ ਭਾਰਤ, ਖ਼ਾਸ਼ਕਰ ਪੰਜਾਬ ਵਿੱਚ ਪ੍ਰਚੱਲਤ ਸੀ, ਮਹਾਂਭਾਰਤ ਸਮੇ,ਮਹਾਤਮਾ ਗੌਤਮ ਬੁੱਧ ਸਮੇ ,। ਸ਼ਿਵ ਪੁਰਾਣ ਵਿੱਚ ਵੀ ਹਮਲਾ ਕਰਨਾ (ਰੇਡ ਪਾਉਂਣੀ),ਹਮਲੇ ਤੋਂ ਬਚਣਾ (ਸਟਾਪਰ ਬਣਨਾਂ),ਦੀ ਗੱਲ ਚਲਦੀ ਰਹੀ ਹੈ। ਇਸ ਖੇਡ ਦੇ ਪਿਛੋਕੜ ਵੱਲ ਪੰਛੀ ਝਾਤ ਮਾਰੀਏ ਤਾਂ ਪਤਾ ਲਗਦਾ ਹੈ ਕਿ ਇਸ ਨੂੰ ਵੱਖ ਵੱਖ ਖਿਤਿਆਂ ਵਿੱਚ ਵੱਖ ਵੱਖ ਨਾਵਾਂ ਨਾਲ ਪੁਕਾਰਿਆ ਜਾਂਦਾ ਸੀ,ਦੱਖਣੀ ਭਾਰਤ ਵਿੱਚ ਇਸ ਨੂੰ ਚੇਡੂ ਗੁਡੂ,ਮਹਾਂਰਾਸ਼ਟਰ ਵਿੱਚ ਹੂ ਤੂ ਤੂ,ਬੰਗਾਲ ਵਿੱਚ ਡੋ ਡੋ,ਕੁੱਝ ਹੋਰਨਾਂ ਸਥਾਨਾਂ 'ਤੇ ਖ਼ੋ ਖ਼ੋ ,ਅੱਤਿਆ ਪੱਤਿਆ,ਸੂ ਸੂ,ਸਰ ਸਰ, ਰਾਮ ਲਕਸ਼ਮਣ ਜਾਨਕੀ,ਜੈ ਬੋਲੋ ਹਨੂੰ ਮਾਨ ਕੀ,ਦੇ ਉਚਾਰਣ ਨਾਲ ਵੀ ਖੇਡਿਆ ਜਾਂਦਾ ਰਿਹਾ ਹੈ। ਇਸ ਦੀਆਂ ਕਈ ਵੰਨਗੀਆਂ ਵੀ ਪ੍ਰਚੱਲਤ ਰਹੀਆਂ ਹਨ,ਕੱਚੀ ਸੌਂਚੀ,ਪੱਕੀ ਸੌਂਚੀ, ਗੂੰਗੀ ਕੌਡੀ,ਛੇ ਹੰਧੀ,ਪੀਰ ਕੌਡੀ,ਪਰ ਕੌਡੀ,ਬੱਧੀ ਕੌਡੀ,ਬੈਠਵੀਂ ਕੌਡੀ,ਘੋੜ ਕਬੱਡੀ,ਬੁਰਜੀਆਂ ਵਾਲੀ ਕਬੱਡੀ,ਲੰਮੀ ਕੌਡੀ,ਦੋਧੇ ਜੌੜਾ ਕਬੱਡੀ,ਚੀਰਵੀ,ਢੇਰੀ ਵਾਲੀ,ਹੁਣ ਦਾਇਰੇ ਵਾਲੀ ਕਬੱਡੀ,ਡੀ ਅਕਾਰ ਦੇ ਦੋ ਪਾਸਿਆਂ ਅਤੇ ਦੋ ਹੰਧਿਆਂ ਵਾਲੀ ਕਬੱਡੀ।ਇਸ ਤੋਂ ਇਲਾਵਾ ਮੁਲਤਾਨੀ,ਅੰਬਰਸਰੀ,ਫਿਰੋਜ਼ਪੁਰੀ,ਲਾਇਲਪੁਰੀ,ਅੰਬਾਲਵੀ,ਲਹੌਰੀ ਬਹਾਵਲਪੁਰੀ ਕਬੱਡੀ ਵੀ ਕਿਹਾ ਜਾਂਦਾ ਰਿਹਾ ਹੈ।ਬਲਬੀਰ ਸਿੰਘ ਕੰਵਲ ਅਨੁਸਾਰ ਕਬੱਡੀ ਨੂੰ ਸੱਭ ਤੋਂ ਪਹਿਲਾਂ,ਕੌਡ ਕਬੱਡੀ ਕਿਹਾ ਜਾਂਦਾ ਸੀ,ਜਿਸ ਜਾਹਲਾਂ ਜਾਂ ਗੰਵਾਰਾਂ ਦੀ ਖੇਡ ਮੰਨਦੇ ਸਨ,ਅਰਥ ਇਹ ਵੇਖੇ ਜਾਂਦੇ ਸਨ,ਕਿ ਬਗੈਰ ਕਿਸੇ ਕਾਰਣ ਲੜਾਈ ਲੜਨਾਂ।ਪੰਜਾਬੀ ਦਾ ਸ਼ਬਦ ਕੌਡਾ ਵੀ ਭੈੜੀ-ਭਿਆਨਕ,ਅੱਖੜ ਰੂੜ,ਜਿਸ ਦੇ ਅਰਥ ਖ਼ਰਾਬ,ਖ਼ਤਰਨਾਕ,ਬੁਰੇ ਵਿਅੱਕਤੀਤਵ ਨੂੰ ਦਰਸਾਉਂਦੇ ਹਨ । ਬਿਗਾਨੇ ਦੇ ਘਰ ਜਾ ਕਿ ਧਾਵਾ ਬੋਲਣਾ ਅਤੇ ਨਾਲ ਨਾਲ ਕੌਡੀ ਕੌਡੀ ਕਹਿਣਾ ਕਿ ਮੈ ਬਹੁਤ ਬੁਰਾ,ਅਤੇ ਖ਼ਤਰਨਾਕ ਹਾਂ ਮੇਰੇ ਤੋਂ ਜੇ ਬਚ ਸਕਦੇ ਹੋ ਤਾਂ ਬਚੋ।ਸ਼ਬਦ ਕਟਾ-ਵੱਡੀ ਤੋਂ ਕਬੱਡੀ ਨਾਂਅ ਪੈਣਾ , ਇਸ ਖੇਡ ਤੇ ਕੌਡੀ ਵੀ ਖ਼ਰਚ ਨਾ ਹੋਣਾ ਅਤੇ ਮੇਰੀ ਸੋਚ ਅਨੁਸਾਰ ਕੋਡੇ ਹੋ ਕੇ ਅਰਥਾਤ ਕੁੱਬੇ ਹੋ ਕੇ ਕੌਡੀ ਪਾਉਣਾ ਵੀ ਇਸ ਦੇ ਇਸ ਨਾਮਕਰਣ ਵਿੱਚ ਸ਼ਾਮਲ ਹੈ। ਪਹਿਲੋਂ-ਪਹਿਲ ਇਹ ਖੇਡ ਲਗੋਟ ਪਹਿਨਕੇ ਪਿੰਡੋ ਬਾਹਰ ਵਾਰ ਪਿੜਾਂ ,ਰੌੜਾਂ ਵਿੱਚ ਖੇਡੀ ਜਾਂਦੀ ਸੀ। 1936 ਦੀਆਂ ਬਰਲਿਨ ਓਲੰਪਿਕ ਖੇਡਾਂ ਸਮੇਂ ਵੀ ਕਬੱਡੀ ਸਾਮਲ ਸੀ। 2004 ਦੇ ਕਬੱਡੀ ਵਿਸਵ ਕੱਪ ਸਮੇਂ ਇਰਾਨ,ਭਾਰਤ ਅਤੇ ਪਾਕਿਸਤਾਨ ਨੇ ਹਿੱਸਾ ਲਿਆ। ਭਾਰਤ ਨੇ ਇਹ ਵਿਸ਼ਵ ਕੱਪ 55-27 ਨਾਲ ਇਰਾਨ ਨੂੰ ਮਾਤ ਦੇ ਕੇ ਜਿੱਤਿਆ। ਦੂਜੇ 2007 ਵਾਲੇ ਵਿਸ਼ਵ ਕੱਪ ਸਮੇਂ ਅਫਗਾਨਿਸਤਾਨ,ਬੰਗਲਾ ਦੇਸ਼, ਭਾਰਤ, ਇਰਾਨ,ਇਟਲੀ,ਜਪਾਨ, ਕਰਿਗਸਤਾਨ, ਮਲੇਸ਼ੀਆ, ਨੇਪਾਲ, ਪਾਕਿਸਤਾਨ, ਦੱਖਣੀ ਕੋਰੀਆ, ਥਾਈਲੈਂਡ, ਤੁਰਕਮਿਨਸਤਾਨ, ਇੰਗਲੈਂਡ, ਵੈਸਟ ਇੰਡੀਜ਼ ਸਮੇਤ ਕੁੱਲ 15 ਟੀਮਾਂ ਨੇ ਸ਼ਮੂਲੀਅਤ ਕੀਤੀ। ਇੱਕ ਵਾਰ ਫਿਰ ਭਾਰਤੀ ਟੀਮ ਇਰਾਨ ਨੂੰ 29-19 ਨਾਲ ਹਰਾਕੇ ਜੇਤੂ ਬਣੀ।
ਕਬੱਡੀ ਦਾ ਵਿਕਾਸ
ਸੋਧੋਪਿਛਲੇ 2010 ਦੇ ਵਿਸ਼ੇਸ਼ ਵਿਸ਼ਵ ਕੱਪ ਵਿੱਚ ਨਾਰਵੇ ਵੱਲੋਂ ਜਵਾਬ ਦੇਣ ਕਰਕੇ 9 ਟੀਮਾਂ ਨੇ ਹਿੱਸਾ ਲਿਆ ਅਤੇ ਇਹ ਮੁਕਾਬਲਾ ਵੱਡੇ ਇਨਾਮਾਂ ਸਨਮਾਨਾ ਵਾਲਾ ਅਖਵਾਇਆ। ਸੰਘਰਸ਼, ਸ਼ਕਤੀ,ਅਤੇ ਤਕਨੀਕ ਦੇ ਸੁਮੇਲ ਵਾਲਾ ਇਹ ਮੁਕਾਬਲਾ 3 ਤੋਂ 12 ਅਪ੍ਰੈਲ 2010 ਤੱਕ ਖੇਡਿਆ ਗਿਆ,ਜਿਸ 'ਤੇ 2:2 ਕਰੋੜ ਦੇ ਇਨਾਮ ਦਿੱਤੇ ਗਏ। ਸ਼ਾਮਲ ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ। ਭਾਰਤ ਨੇ ਆਪਣੇ ਪੂਲ ਏ ਦੇ ਸਾਰੇ 4 ਮੈਚ ਜਿੱਤ ਕਿ 8 ਅੰਕ ਲੈ ਕੇ ਟਾਪ ਕੀਤਾ। ਇਟਲੀ ਦਾ 6 ਅੰਕਾਂ ਨਾਲ ਦੂਜਾ ਸਥਾਨ ਰਿਹਾ, ਜਿਸ ਨੇ ਭਾਰਤ ਕੋਲੋਂ ਇੱਕ ਮੈਚ ਹਾਰਿਆ ਅਤੇ 3 ਮੈਚ ਜਿੱਤੇ। ਅਮਰੀਕਾ ਨੇ 2, ਆਸਟਰੇਲੀਆ ਨੇ ਇੱਕ ਮੈਚ ਜਿੱਤ ਕੇ ਕ੍ਰਮਵਾਰ 4 ਅਤੇ 2 ਅੰਕ ਹਾਸਲ ਕੀਤੇ। ਜਦੋਂ ਕਿ ਇਰਾਨ ਕੋਈ ਵੀ ਮੈਚ ਨਾ ਜਿੱਤ ਸਕਿਆ।। ਪੂਲ ਬੀ ਵਿੱਚੋਂ ਪਾਕਿਸਤਾਨ ਨੇ 3 ਦੇ 3 ਮੈਚ ਜਿੱਤ ਕਿ 6 ਅੰਕ ਲਏ, ਕੈਨੇਡਾ ਨੇ ਪਾਕਿਸਤਾਨ ਤੋਂ ਮਾਤ ਖਾਂਦਿਆਂ 2 ਜਿੱਤਾਂ ਨਾਲ 4 ਅੰਕ ਲੈ ਕੇ ਦੂਜਾ ਸਥਾਨ ਹਾਸਲ ਕੀਤਾ। ਇੰਗਲੈਂਡ ਦੇ ਇੱਕ ਜਿੱਤ ਨਾਲ 2 ਅੰਕ ਰਹੇ,ਅਤੇ ਸਪੇਨ ਦੀ ਸਥਿੱਤੀ ਇਰਾਨ ਵਰਗੀ ਹੀ ਰਹੀ। 10 ਅਪ੍ਰੈਲ ਨੂੰ ਬਠਿੰਡਾ ਵਿਖੇ ਸੈਮੀਫਾਈਨਲ ਵਿੱਚ ਪਾਕਿਸਤਾਨ ਨੇ 57-33 ਨਾਲ ਇਟਲੀ ਨੂੰ ਸ਼ਿਕੱਸ਼ਤ ਦਿੱਤੀ,। ਏਸੇ ਦਿਨ ਦੂਜੇ ਸੈਮੀਫ਼ਾਈਨਲ ਵਿੱਚ ਭਾਰਤ ਨੇ ਕੈਨੇਡਾ ਨੂੰ 51-36 ਨਾਲ ਮਾਤ ਦੇ ਕੇ ਫ਼ਾਈਨਲ ਪ੍ਰਵੇਸ਼ ਪਾਇਆ। ਤੀਜੀ ਪੁਜ਼ੀਸ਼ਨ ਵਾਲਾ ਮੈਚ 12 ਅਪ੍ਰੈਲ ਨੂੰ ਲੁਧਿਆਣਾ ਵਿਖੇ ਕੈਨੇਡਾ ਨੇ ਵਿਸ਼ਵ ਕੱਪ ਰਿਕਾਰਡ ਜਿੱਤ ਅੰਤਰ ਸਕੋਰ 66-22 ਨਾਲ ਇਟਲੀ ਨੂੰ ਹਰਾਕੇ ਜਿੱਤਿਆ। ਉਂਝ 5 ਅਪ੍ਰੈਲ ਨੂੰ ਜਲੰਧਰ ਵਿੱਚ ਕੈਨੇਡਾ-ਸਪੇਨ ਮੈਚ ਦੌਰਾਨ ਰਿਕਾਰਡ ਸਕੋਰ 66+28 ਕੁੱਲ 94 ਰਿਹਾ ਹੈ। ਲੁਧਿਆਣਾ ਵਿਖੇ 12 ਅਪ੍ਰੈਲ ਦੇ ਦਿਨ ਭਾਰਤ ਨੇ ਪਾਕਿਸਤਾਨ ਨੂੰ 58-24 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕਰਦਿਆਂ ਇਨਾਮੀ ਰਾਸ਼ੀ ਅਤੇ ਕੱਪ ਪ੍ਰਪਤ ਕੀਤਾ ।
ਦੂਜਾ ਪਰਲਜ਼ ਕਬੱਡੀ ਵਿਸ਼ਵ ਕੱਪ
ਸੋਧੋਅਕਤੂਬਰ ਮਹੀਨੇ ਲੁਧਿਆਣਾ ਵਿਖੇ ਹੋਏ ਟਰਾਇਲ ਮਗਰੋਂ 31 ਖਿਡਾਰੀਆਂ ਦਾ ਕੈਂਪ ਬਠਿੰਡਾ ਵਿਖੇ ਚੱਲਿਆ । ਮਹਿਲਾ ਟੀਮ ਦੀ ਚੋਣ ਕਰਨ ਵਾਸਤੇ ਵੀ ਅਕਤੂਬਰ ਮਹੀਨੇ ਲਏ ਟਰਾਇਲ ਸਮੇ ਲੁਧਿਆਣਾ ਵਿਖੇ ਹੀ 43 ਖਿਡਾਰਨਾਂ ਦੀ ਚੋਣ ਕੀਤੀ ਗਈ , ਅਤੇ ਇੱਥੇ ਹੀ ਕੈਪ ਲਾਇਆ ਗਿਆ । ਪਹਿਲੀ ਤੋਂ 20 ਨਵੰਬਰ 2011 ਤੱਕ 16 ਥਾਵਾਂ 'ਤੇ ਖੇਡੇ ਜਾਣ ਵਾਲੇ ਮੈਚਾਂ ਲਈ ,ਇਸ ਵਾਰੀ ਦੇ ਦੂਜੇ ਕਬੱਡੀ ਵਿਸ਼ਵ ਕੱਪ ਸਮੇ ਹਰ ਰੋਜ਼ ਬਿਆਨ ਬਦਲਦੇ ਰਹੇ । ਕਦੀ 16 ਟੀਮਾਂ ,ਕਦੀ 12 ਟੀਮਾਂ,ਕਦੀ ਮੈਚ ਸਥਾਨਾਂ ਵਿੱਚ ਤਬਦੀਲੀ, ਸਪੇਨ ਅਤੇ ਨਿਊਜ਼ੀਲੈਡ ਵਿੱਚੋਂ ਕਿਸ ਨੇ ਭਾਗ ਲੈਣਾ ਹੈ,ਦਾ ਫੇਸਲਾ ਵੀ ਕਾਫ਼ੀ ਦੇਰ ਤੱਕ ਲਟਕਦਾ ਰਿਹਾ । ਕਦੀ ਖੇਡ ਮੈਦਾਨਾਂ ਵਿੱਚ ਫੇਰ ਬਦਲ,ਕਦੀ ਮੁਕਾਬਲੇ ਦੀਆਂ ਤਾਰੀਖਾਂ ਵਿੱਚ ਭੁਲੇਖਾ । ਅਖੀਰ ਕੁੱਝ ਦਿਨ ਪਹਿਲਾਂ ਜਾਰੀ ਹੋਏ ਵੇਰਵਿਆਂ ਵਿੱਚ 14 ਟੀਮਾਂ ਦਾ ਜ਼ਿਕਰ ਕਰਦਿਆਂ ,ਪੂਲਾਂ ਅਤੇ ਮੈਚਾਂ ਦਾ ਵੇਰਵਾ ਐਲਾਨਿਆਂ ਗਿਆ । ਪਰ ਐਨ ਮੌਕੇ ‘ਤੇ ਇਰਾਨ ਦੇ ਇਨਕਾਰ ਕਰਨ ਮਗਰੋਂ ਇੱਕ ਵਾਰ ਫਿਰ ਭੰਬਲਭੂਸਾ ਪੈਦਾ ਹੋ ਗਿਆ । ਇਰਾਨ ਨੇ ਇਸਤਰੀ ਵਰਗ ਦੀ ਟੀਮ ਭੇਜਣ ਤੋਂ ਵੀ ਜਵਾਬ ਦੇ ਦਿੱਤਾ । ਮੁਕਾਬਲੇ ਦੀ ਤਰਤੀਬ ਵਿੱਚ ਇੱਕ ਵਾਰ ਫਿਰ ਫੇਰ-ਬਦਲ ਕਰਨਾਂ ਪਿਆ । ਕਿਓਂਕਿ ਹਿੱਸਾ ਲੈਣ ਵਾਲੀਆਂ ਟੀਮਾਂ ਦੀ ਗਿਣਤੀ ਇਰਾਨ ਦੇ ਇਨਕਾਰ ਕਰਨ ਮਗਰੋਂ 13 ਰਹਿ ਗਈ ਸੀ । ਤਾਂ ਇਹ ਬਿਆਨ ਆਇਆ ਕਿ ਹੁਣ 46 ਦੀ ਬਜਾਇ 40 ਮੈਚ ਹੋਣਗੇ । ਪਰ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਕੁੱਝ ਘੰਟੇ ਪਹਿਲਾਂ ਇੱਕ ਵਾਰ ਫਿਰ ਰੂਪ ਰੇਖਾ ਵਿੱਚ ਵੱਡੀ ਪੱਧਰ ‘ਤੇ ਤਬਦੀਲੀ ਕੀਤੀ ਗਈ । ਪੁਰਸ਼ ਵਰਗ ਵਿੱਚ ਇਰਾਨ ਦੀ ਥਾਂ ਨੇਪਾਲ ਦੀ ਟੀਮ ਅਤੇ ਇਸਤਰੀ ਵਰਗ ਵਿੱਚ ਇਰਾਨ ਦੀ ਥਾਂ ਤੁਰਕਮੇਨਿਸਤਾਨ ਨੂੰ ਸਥਾਨ ਦਿੱਤਾ ਗਿਆ । ਗੱਲ ਇਸ ਤਬਦੀਲੀ ਤੱਕ ਹੀ ਸੀਮਤ ਨਹੀ ਰਹੀ, ਸਗੋਂ ਪੂਲਾਂ ਦੀਆਂ ਟੀਮਾਂ ਵਿੱਚ ਵੀ ਅਦਲਾ ਬਦਲੀ ਕੀਤੀ ਗਈ । ਇਰਾਨ ਦੀ ਪੁਰਸ਼ ਟੀਮ ਪੂਲ ਏ ਵਿੱਚ ਸੀ, ਜਿਸ ਦੀ ਥਾਂ ਨੇਪਾਲ ਨੇ ਲੈ ਲਈ । ਪਰ ਇਸ ਪੂਲ ਦੀ ਟੀਮ ਸ਼੍ਰੀਲੰਕਾ ਨੂੰ ਪੂਲ ਬੀ ਵਿੱਚ ਅਤੇ ਪੂਲ ਬੀ ਦੀ ਟੀਮ ਜਰਮਨੀ ਨੂੰ ਪੂਲ ਏ ਵਿੱਚ ਬਦਲਿਆ ਗਿਆ । ਕਿਸ ਟੀਮ ਨੇ ਕਿਸ ਨਾਲ ਖੇਡਣਾ ਹੈ,ਨੂੰ ਵੀ ਮੁੜ ਤੋਂ ਵਿਉਂਤਿਆ ਗਿਆ ,ਮੈਚਾਂ ਦੇ ਸਥਾਨਾਂ ਵਿੱਚ ਵੀ ਤਬਦੀਲੀ ਕੀਤੀ ਗਈ । ਭਾਰਤ ਨੇ ਪਹਿਲਾਂ ਆਪਣਾ ਪਹਿਲਾ ਮੈਚ ਕੈਨੇਡਾ ਵਿਰੁੱਧ ਖੇਡਣਾ ਸੀ,ਪਰ ਹੁਣ ਨਵੇ ਪ੍ਰੋਗਰਾਮ ਅਨੁਸਾਰ ਭਾਰਤੀ ਟੀਮ ਨੇ ਆਪਣਾ ਪਹਿਲਾ ਮੈਚ ਜਰਮਨੀ ਨਾਲ ਖੇਡਿਆ । ਇੱਕ ਵਾਰ ਫਿਰ ਪੁਰਸ਼ਾਂ ਦੇ 46 ਅਤੇ ਇਸਤਰੀ ਵਰਗ ਦੇ 7 ਮੈਚ ਖੇਡਣੇ ਮਿਥੇ ਗਏ। ਪਰ ਇੱਕ ਵਾਰ ਫਿਰ 48 ਘੰਟੇ ਪਹਿਲਾਂ ਜੋ ਮੈਚ 15 ਤਾਰੀਖ਼ ਨੂੰ ਮਾਨਸਾ ਵਿਖੇ ਹੋਣੇ ਸਨ,ਉਹ 10 ਨਵੰਬਰ ਨੂੰ ਹੀ ਮਨਪ੍ਰੀਤ ਬਾਦਲ ਦੇ ਗਿੱਦੜਬਹਾ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਦੋਦਾ (ਮੁਕਤਸਰ) ਵਿਖੇ ਨਿਰੋਲ ਪੇਂਡੂ ਖ਼ੇਤਰ ਵਿੱਚ ਕਰਵਾਏ ਗਏ । ਜੋ ਮੈਚ ਇਥੇ 10 ਨਵੰਬਰ ਨੂੰ ਹੋਣੇ ਸਨ,ਉਹ ਬਦਲ ਕਿ ਮਾਨਸਾ ਵਿਖੇ 15 ਤਾਰੀਖ਼ ਲਈ ਨਿਰਧਾਰਤ ਕੀਤੇ ਗਏ ।ਕੁੱਝ ਮੈਚ ਫਲੱਡ ਲਾਈਟਾਂ ਵਿੱਚ ਵੀ ਹੋਏ । ਜਦੋਂ ਕਿ 13,17,ਅਤੇ 19 ਨਵੰਬਰ ਦੇ ਦਿਨ ਅਰਾਮ ਲਈ ਰੱਖੇ ਗਏ ਹਨ। ਕੁੱਝ ਜ਼ਿਲ੍ਹਿਆਂ ਵਿੱਚ ਅੱਧੇ ਜਾਂ ਸਾਰੇ ਦਿਨ ਦੀ ਛੁੱਟੀ ਮੈਚ ਵੇਖਣ ਲਈ ਕੀਤੀ ਗਈ,ਪਰ ਇਹ ਗੱਲ ਸਮਝ ਤੋਂ ਪਰ੍ਹੇ ਲੱਗੀ ਕਿ ਫਿਰ ਐਤਵਾਰ ਦਾ ਦਿਨ ਹੀ ਅਰਾਮ ਲਈ ਕਿਓਂ ਚੁਣਿਆਂ ਗਿਆ ? ਪਹਿਲੀ ਨਵੰਬਰ ਨੂੰ ਬਹੁਤ ਵੱਡਾ ਉਦਘਾਟਨ ਸਮਾਰੋਹ ਨਵੀਂ ਦਿੱਖ ਵਾਲੇ ਖੇਡ ਸਟੇਡੀਅਮ ਬਠਿੰਡਾ, ਵਿਖੇ ਹੋਇਆ। ਜਿਸ ‘ਤੇ ਬਹੁਤ ਵੱਡੀ ਰਕਮ ਖ਼ਰਚ ਕੀਤੀ ਗਈ । ਇਸ ਮੌਕੇ ਕਈ ਮੁਲਕਾਂ ਦੇ ਨੇਤਾ,ਫਿਲਮੀ ਕਲਾਕਾਰ ਸ਼ਾਹਰੁਖ ਖ਼ਾਨ,ਗਾਇਕ ਸੁਖਵਿੰਦਰ ਤੋਂ ਇਲਾਵਾ ਪੰਜਾਬੀ ਕਲਾਕਾਰ,ਵੱਡੇ ਵੱਡੇ ਕੋਰੀਓਗ੍ਰਾਫ਼ਰ ਸ਼ਾਮਲ ਹੋਏ। ਵਿਸ਼ਵ ਕੱਪ ਦਾ ਸਮਾਪਤੀ ਸਮਾਰੋਹ 20 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਇਆ । ਇਸ ਮੌਕੇ ਆਤਸ਼ਬਾਜੀ ਤੋਂ ਇਲਾਵਾ ਇੱਕ ਵਾਰ ਫਿਰ ਫ਼ਿਲਮੀ ਕਲਾਕਾਰਾਂ ਅਕਸ਼ੇ ਕੁਮਾਰ,ਦੀਪਿਕਾ ਪਾਦੂਕੋਨੇ,ਅਤੇ ਚਿਤਰਾਂਗਦਾ ਸਿੰਘ ਨੂੰ ਦਰਸ਼ਕਾਂ ਨਾਲ ਮਿਲਾਇਆ ਗਿਆ । ਹਰਭਜਨ ਮਾਨ ਅਤੇ ਆਰ ਡੀ ਬੈਂਡ ਨੇ ਰੰਗ ਬੰਨਿਆਂ,ਅਕਸ਼ੇ ਕੁਮਾਰ ਨੇ ਸੁਖਬੀਰ ਬਾਦਲ ਨਾਲ ਓਪਨ ਮਰਸਡੀਜ਼ ਕਾਰ ਵਿੱਚ ਸਟੇਡੀਅਮ ਦਾ ਗੇੜਾ ਲਾਇਆ । ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਪਾਕਿਸਤਾਨ ਦੇ ਸੁਜ਼ਾਤ ਹੁਸੈਨ,ਰੂਬੀ ਢੱਲਾ,ਆਦਿ ਵੀ ਹਾਜ਼ਰ ਸਨ। ਸੈਮੀਫਾਈਨਲ ਮੈਚਾਂ ਸਮੇ ਕੈਨੇਡਾ ਤੋਂ ਅਪੜੇ ਟਿਮ ਉਪਲ ਨੇ ਵੀ ਮੈਚਾਂ ਦਾ ਆਨੰਦ ਮਾਣਿਆਂ । ਇਹਨਾਂ ਤਿਆਰੀਆਂ ਵਿੱਚ ਹੋਰਨਾਂ ਤੋਂ ਇਲਾਵਾ ਸ਼ਿਵਦੇਵ ਸਿੰਘ,ਦੇਵੀ ਦਿਆਲ ,ਕਬੱਡੀ ਖਿਡਾਰੀ ਰਹੇ ਸਿਕੰਦਰ ਸਿੰਘ ਮਲੂਕਾ,ਅਤੇ ਹਾਕੀ ਦੇ ਮਾਹਿਰ ਪਰਗਟ ਸਿੰਘ ਨੇ ਬਹੁਤ ਸਮਾਂ ਤਿਆਰੀ ਕਾਰਜਾਂ ਲਈ ਲਾਈ ਰੱਖਿਆ । ਹਰਪ੍ਰੀਤ ਸਿੰਘ ਬਾਬਾ,ਬਲਵੀਰ ਬਿੱਟੂ,ਜਸਪਾਲ ਬਾਂਗਰ,ਸ਼ਿਵਦੇਵ ਸਿੰਘ ,ਸਾਧੂ ਸਿੰਘ ਬਰਾੜ,ਬਲਵਿੰਦਰ ਫਿਡੂ,ਨੇ ਆਪਣੇ ਆਪ ਨੂੰ ਕਬੱਡੀ ਵਿਸ਼ਵ ਕੱਪ ਦੇ ਲੇਖੇ ਲਾਇਆ । ਇਸ ਵਾਰੀ ਹੋਰ ਵੀ ਰੌਚਕ ਗੱਲ ਇਹ ਹੋ ਰਹੀ ਹੈ ਕਿ ਸ ਸੁਖਬੀਰ ਸਿੰਘ ਬਾਦਲ ਨੇ 2016 ਰੀਓ ਡੀ ਜਨੇਰੋ (ਬਰਾਜ਼ੀਲ) ਉਲੰਪਿਕ ਖੇਡਾਂ ਵਿੱਚ ਸਰਕਲ ਕਬੱਡੀ ਦੇ ਦਾਖ਼ਲੇ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ, ਜਿਸ ਨੂੰ ਸ਼ੁਭ ਕਾਰਜ ਕਹਿ ਸਕਦੇ ਹਾਂ।
ਕਬੱਡੀ ਵਿਸ਼ਵ ਕੱਪ - 2011
ਸੋਧੋਭਾਰਤੀ ਟੀਮ ਸੁਖਵੀਰ ਸਰਾਵਾਂ ਦੀ ਕਪਤਾਨੀ ਅਧੀਨ ਖੇਡੀ ,ਅਤੇ ਫਾਈਨਲ ਤੱਕ ਕੋਈ ਮੈਚ ਨਹੀਂ ਹਾਰਿਆ। ਬਠਿੰਡਾ ਵਿਖੇ ਹੋਏ ਸੈਮੀਫਾਈਨਲਜ਼ ਵਿੱਚ ਭਾਰਤ ਨੇ ਇੱਕ ਤਰਫ਼ੇ ਮੁਕਾਬਲੇ ਵਿੱਚ ਇਟਲੀ ਨੂੰ 74- 15 ਨਾਲ, ਅਤੇ ਕੈਨੇਡਾ ਨੇ ਮਜ਼ਬੂਤ ਟੀਮ ਪਾਕਿਸਤਾਨ ਨੂੰ 44- 39 ਨਾਲ ਹਰਾਕੇ ਫਾਈਨਲ ਪ੍ਰਵੇਸ਼ ਪਾਇਆ। ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਪਾਕਿਸਤਾਨ ਨੇ ਇਟਲੀ ਨੂੰ 60-22 ਨਾਲ ਹਰਾਕੇ ਤੀਜਾ ਸਥਾਨ ਹਾਸਲ ਕੀਤਾ,ਭਾਰਤ ਨੇ 2 ਕਰੋੜੀ ਮੁਕਾਬਲਾ ਕੈਨੇਡਾ ਨੂੰ 59-25 ਨਾਲ ਹਰਾਕੇ ਜਿਤਿਆ । ਭਾਰਤ ਦੇ ਗਗਨਦੀਪ ਗੱਗੀ ਖੀਰਾਂਵਾਲੀ,ਨੂੰ ਬੈਸਟ ਰੇਡਰ ਅਤੇ ਮੰਗਤ ਸਿੰਘ ਮੰਗੀ ਨੂੰ ਬੈਸਟ ਜਾਫ਼ੀ ਵਜੋਂ ਪਰੀਤ ਟਰੈਕਟਰ ਦੇ ਇਨਾਮ ਨਾਲ ਨਿਵਾਜਿਆ ਗਿਆ। ਪਿਛਲੇ ਪਰਲਜ਼ ਵਿਸ਼ਵ ਕੱਪ ਸਮੇਂ ਵੀ ਮੰਗੀ ਨੂੰ ਸਵਰਾਜ ਟਰੈਕਟਰ ਮਿਲਿਆ ਸੀ । ਇਸ ਵਾਰੀ ਡੋਪ ਦਾ ਡੰਗ ਬਹੁਤ ਗਹਿਰਾ ਰਿਹਾ । ਡੋਪ ਟੈਸਟ ਲਈ 47 ਲੱਖ ਦੀ ਰਾਸ਼ੀ ਖ਼ਰਚ ਕੀਤੀ ਗਈ,ਅਫਗਾਨਿਸਤਾਨ,ਸ਼੍ਰੀਲੰਕਾ ਅਤੇ ਨੇਪਾਲ ਦੀਆਂ ਟੀਮਾਂ ਤੋਂ ਇਲਾਵਾ ਹਰੇਕ ਟੀਮ ਦੇ ਖਿਡਾਰੀ ਇਸ ਟੈਸਟਿੰਗ ਦਾ ਸ਼ਿਕਾਰ ਹੋਏ । ਕੁੱਲ ਮਿਲਾਕੇ 311 ਖਿਡਾਰੀਆਂ ਦਾ ਡੋਪ ਟੈਸਟ ਨਾਡਾ ਵੱਲੋਂ ਕੀਤਾ ਗਿਆ। ਜਿਸ ਦੌਰਾਂਨ 73 ਨਤੀਜੇ ਪਾਜ਼ੇਟਿਵ ਪਾਏ ਗਏ। ਇਹਨਾਂ ਵਿੱਚ ਮੁਕਾਬਲਾ ਸ਼ਰੂ ਹੋਣ ਤੋਂ ਪਹਿਲਾਂ ਦੇ 93 ਨਮੂਨੇ ਵੀ ਸ਼ਾਮਲ ਹਨ।ਜਿਨ੍ਹਾਂ ਵਿੱਚੋਂ 20 ਪਾਜ਼ੇਟਿਵ ਪਾਏ ਗਏ ਸਨ। ਵਿਸ਼ਵ ਕੱਪ ਦੌਰਾਨ ਪੁਰਸ਼ਾਂ ਦੇ 194 ਅਤੇ ਮਹਿਲਾਵਾਂ ਦੇ 24 ਟੈਸਟ ਕੀਤੇ ਗਏ ।ਮਹਿਲਾ ਵਰਗ ਵਿੱਚ ਕੋਈ ਨਤੀਜਾ ਪਲੱਸ ਨਹੀਂ ਰਿਹਾ,ਪਰ ਪੁਰਸ਼ ਵਰਗ ਵਿੱਚ 53 ਨਤੀਜੇ ਪਲੱਸ ਆਏ ਹਨ।ਇਹਨਾਂ ਵਿੱਚ ਅਮਰੀਕਾ ਦੇ ਉਹ 4 ਖਿਡਾਰੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਸੈਂਪਲ ਦੇਣ ਤੋਂ ਕੋਰੀ ਨਾਂਹ ਕਰ ਦਿਤੀ ਸੀ। ਇੰਗਲੈਡ ਦੇ ਸੱਭ ਤੋਂ ਵੱਧ 10 ਖਿਡਾਰੀ ਇਸ ਡੰਗ ਦਾ ਸ਼ਿਕਾਰ ਹੋਏ ਹਨ। ਕੈਨੇਡਾ ਅਮਰੀਕਾ ਦੇ 8-8,ਸਪੇਨ- 7,ਆਸਟਰੇਲੀਆ ਇਟਲੀ ਦੇ 6-6,ਨਾਰਵੇ ਦੇ-3,ਭਾਰਤ,ਜਰਮਨੀ,ਅਰਜਨਟੀਨਾ,ਪਾਕਿਸਤਾਨ ਦਾ ਇੱਕ ਇੱਕ ਖਿਡਾਰੀ ਇਸ ਮਾਰ ਹੇਠ ਆਇਆ ਹੈ।ਭਾਰਤੀ ਟੀਮ ਦੀ ਚੋਣ ਕਰਨ ਵਾਸਤੇ ਲੁਧਿਆਣਾ ਵਿਖੇ 51 ਖਿਡਾਰੀਆਂ ਦੀ ਚੋਣ ਕੀਤੀ ਗਈ ਸੀ। ਪਰ 20 ਖਿਡਾਰੀ ਡੋਪ ਟੈਸਟ ਵਿੱਚ ਫ਼ਸਣ ਕਾਰਣ ਟੀਮ ਤੋਂ ਬਾਹਰ ਰਹਿ ਗਏ । ਆਸਟਰੇਲੀਆ ਦੇ 6 ਖ਼ਿਡਾਰੀ ਇਸ ਲਪੇਟ ਵਿੱਚ ਆਏ । ਦੋ ਖਿਡਾਰੀ ਡੋਪ ਟੈਸਟ ਤੋਂ ਇਨਕਾਰੀ ਹੋਣ ਕਾਰਣ ਟੀਮ ਨੂੰ ਮੁਅੱਤਲ ਕਰਦਿਆਂ, ਅਫ਼ਗਾਨਿਸਤਾਨ ਨੂੰ ਜੇਤੂ ਐਲਾਨਿਆਂ ਗਿਆ । ਇੰਗਲੈਂਡ ਅਤੇ ਸਪੇਨ ਵੀ ਇਸ ਝੱਖੜ ਤੋਂ ਨਾ ਬਚ ਸਕੇ । ਪਰ ਅਮਰੀਕੀ ਟੀਮ ਤਾਂ ਅਰਸ਼ ਤੋਂ ਫ਼ਰਸ਼ ‘ਤੇ ਹੀ ਆ ਡਿੱਗੀ । ਅਮਰੀਕਾ ਦੇ 4 ਖਿਡਾਰੀ ਡੋਪ ਟੈਸਟ ’ਚ ਫਸਣ ਅਤੇ ਚਾਰਾਂ ਦੇ ਖਿਸਕ ਜਾਣ ਕਾਰਣ ਮੁਅੱਤਲ ਟੀਮ ਵਿਰੁੱਧ ਨਾਰਵੇ ਨੂੰ ਵਾਕ ਓਵਰ ਮਿਲਿਆ । ਇਸ ਤਰ੍ਹਾਂ ਕੁੱਲ ਜੋ 46 ਮੈਚ ਹੋਣੇ ਸਨ,ਉਹ ਘਟ ਕਿ 44 ਰਹਿ ਗਏ । ਮੈਚ ਸ਼ੁਰੂ ਹੋਣ ਤੋਂ ਕੁੱਝ ਸਮਾਂ ਪਹਿਲਾਂ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਨੇ ਆਪਣੀ ਵੱਖਰੀ ਭਾਸ਼ਾ ਬਣਾਈ ਹੋਈ ਸੀ,ਜਿਸ ਦਾ ਕੋਲ ਬੈਠਿਆਂ ਨੂੰ ਵੀ ਪਤਾ ਨਹੀਂ ਸੀ ਲਗਦਾ,ਮਸਲਿਨ “ਰਾਈਟ ਵੇਅ” “ਮੌਕੇ ਵਾਲਾ”ਜਿਸ ਦਾ ਅਰਥ ਮਫੈਟਨ,ਅਤੇ ਟਰਮਨ ਟੀਕੇ ਹਨ। “ਕਿੱਟ” ਸ਼ਬਦ ਨਾਲ ਅਜਿਹੇ ਟੀਕਿਆਂ ਦਾ ਸਬੰਧ ਹੈ,ਜੋ ਧੁੰਨੀ ਵਿੱਚ ਲਗਾਏ ਜਾਂਦੇ ਹਨ।ਟੀਕਿਆਂ ਵਾਲੇ ਖਿਡਾਰੀ ਹੇਠਲੇ ਬੁੱਲਾਂ ਨੂੰ ਵਾਰ ਵਾਰ ਦੰਦਾਂ ਨਾਲ ਚਬਦੇ ਰਹਿੰਦੇ ਹਨ। “ਸਪੀਡ” ਅਤੇ “ਚਿੱਟਾ” ਨਾਂਅ ਦਾ ਪਦਾਰਥ ਜੀਭ ਉੱਤੇ ਰੱਖਿਆ ਜਾਂਦਾ ਹੈ। ਇਹਨਾਂ ਦਾ ਸੇਵਨ ਕਰਨ ਵਾਲੇ ਵਾਰ ਵਾਰ ਜੀਭ ਬਾਹਰ ਕੱਢਦੇ ਹਨ। ਰਾਤ ਸਮੇਂ ਇਹਨਾਂ ਨੂੰ ਬਹੁਤ ਬੇ-ਅਰਾਮੀ ਹੁੰਦੀ ਹੈ ਅਤੇ ਸ਼ਰਾਬ ਜਾਂ ਨੀਂਦ ਵਾਲੀਆਂ ਗੋਲੀਆਂ ਦੀ ਵਰਤੋਂ ਕਰਦੇ ਹਨ। ਡੋਪ ਟੈਸਟ ਦਾ ਸਿਸਟਮ ਵੀ ਬਹੁਤ ਵਧੀਆ ਹੈ,90 ਮਿਲੀਲਿਟਰ ਪਿਸ਼ਾਬ ਨੂੰ ਗੁਪਤ ਕੋਡ ਤਹਿਤ ਦੋ ਸ਼ੀਸ਼ੀਆਂ ਵਿੱਚ ਖਿਡਾਰੀ ਦੇ ਸਾਹਮਣੇ ਹੀ ਸੀਲ ਬੰਦ ਕਰ ਦਿੱਤਾ ਜਾਂਦਾ ਹੈ।ਏ ਸੈਂਪਲ ਲਈ ਹਰੇ ਰੰਗ ਦੀ ਸ਼ੀਸ਼ੀ ਵਿੱਚ 60 ਮਿਲੀਲਿਟਰ ਅਤੇ 30 ਮਿਲੀਲਿਟਰ ਪੀਲੇ ਰੰਗ ਦੀ ਸ਼ੀਸ਼ੀ ਵਿੱਚ ਬੀ ਸੈਂਪਲ ਲਈ ਬੰਦ ਕੀਤਾ ਜਾਂਦਾ ਹੈ।ਇੱਕ ਟੈਸਟ ਨੇ ਕਈ ਗੇੜਾਂ ਵਿੱਚੋਂ ਲੰਘਣਾ ਹੁੰਦਾ ਹੈ,ਸਵੈ-ਚਾਲਕ ਮਸ਼ੀਨਾਂ ਵੀ ਰੋਲ ਨਿਭਾਉਂਦੀਆਂ ਹਨ। ਇਸ ਵਾਸਤੇ 48 ਘੰਟੇ ਲਗਦੇ ਹਨ।ਕਬੱਡੀ ਵਿਸ਼ਵ ਕੱਪ ਦੌਰਾਂਨ ਜੋ ਖਿਡਾਰੀ ਇਸ ਲਪੇਟ ਵਿੱਚ ਆਏ ਹਨ,ਉਹਨਾਂ ਦੀ ਇਨਾਮੀ ਰਾਸ਼ੀ ਕੱਟ ਦਿੱਤੀ ਗਈ ਹੈ,ਇਨਾਮ ਵੀ ਨਹੀਂ ਮਿਲੇ।ਜਿਨ੍ਹਾਂ ਟੀਮਾਂ ਦੇ 6 ਜਾਂ ਇਸ ਤੋਂ ਘੱਟ ਖਿਡਾਰੀ ਇਸ ਵਿੱਚ ਫਸੇ ਹਨ,ਉਹਨਾਂ ਟੀਮਾਂ ਤੋ 5 % ਦੀ ਕਟੌਤੀ ਵੀ ਕੀਤੀ ਗਈ ਹੈ। ਜਿਨ੍ਹਾਂ ਟੀਮਾਂ ਦੇ 7 ਜਾਂ ਇਸ ਤੋਂ ਵੱਧ ਖਿਡਾਰੀ ਇਸ ਦਾ ਸ਼ਿਕਾਰ ਹੋਏ ਹਨ,ਉਹਨਾਂ ਨੂੰ 15 % ਦੀ ਕਟੌਤੀ ਦਾ ਸਾਹਮਣਾ ਕਰਨਾ ਪਿਆ ਹੈ।ਜਿਨ੍ਹਾਂ ਟੀਮਾਂ ਨੂੰ 10-10 ਲੱਖ ਮਿਲਣਾ ਸੀ ,ਉਹਨਾਂ ਦਾ ਜੇ ਇੱਕ ਖਿਡਾਰੀ ਹੈ ਤਾਂ ਉਸ ਤੋਂ 62500 ਰੁਪਏ ਦੀ ਕਟੌਤੀ ਹੋਈ ਹੈ।ਏਸੇ ਹਿਸਾਬ ਨਾਲ ਬਾਕੀਆਂ ਦਾ ਫੈਸਲਾ ਹੋਇਆ ਹੈ।ਜੁਰਮਾਨਾ ਵੱਖਰਾ ਅਦਾਅ ਕਰਨਾ ਪਿਆ ਹੈ।ਇਸ ਮੁਤਾਬਕ ਇੱਕ ਕਰੋੜ ਤੋਂ ਵੱਧ ਦੀ ਰਕਮ ਕਟੌਤੀ ਵਜੋਂ ਬਣਦੀ ਹੈ,ਕੋਚਾਂ ਨੂੰ ਹਿੱਸਾ ਵੀ ਇਸ ਵਿੱਚੋਂ ਹੀ ਦਿੱਤਾ ਜਾਣਾ ਹੈ। ਉਧਰ ਨਾਡਾ ਦੇ ਅਧਿਕਾਰੀ ਡਾ ਮੁਨੀਸ਼ ਚੰਦਰ ਵੱਲੋਂ ਧਮਕੀਆਂ ਮਿਲਣ ਦਾ ਖ਼ੁਲਾਸਾ ਕਰਨ ਮਗਰੋਂ ਉਹਨਾਂ ਨੂੰ ਸੁਰੱਖਿਆ ਛਤਰੀ ਦਿੱਤੀ ਗਈ । ਇਸ ਵਾਰੀ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਮੈਚ ਵਿੱਚ ਵਿਸ਼ਵ ਕੱਪ ਦਾ ਉੱਚ ਸਕੋਰ 82+11= 93 ਅੰਕ ਰਿਹਾ,ਜਿੱਤ ਅੰਤਰ ਦਾ ਵੀ 71 ਅੰਕਾਂ ਨਾਲ ਇਹੀ ਰਿਕਾਰਡ ਬਣਿਆਂ।ਪਿਛਲੇ ਵਿਸ਼ਵ ਕੱਪ ਦੇ ਮੁਕਾਬਲੇ ਭਾਵੇਂ ਬਹੁਤੇ ਮੈਚ ਖੇਡੇ ਗਏ। ਪਰ ਆਮ ਲੋਕਾਂ ਦੀ ਸੁਣੀ ਜਾਂਦੀ ਰਾਇ ਅਨੁਸਾਰ ਇਸ ਨਾਲੋਂ ਪਿਛਲਾ ਵਿਸ਼ਵ ਕੱਪ ਚੰਗਾ ਰਿਹਾ ਸੀ।ਇਸ ਵਾਰ ਰਾਜਨੀਤੀ ਦੇ ਬੱਦਲਾਂ ਦੀ ਵੀ ਤਿੱਤਰ ਖੰਭੀ ਬਣੀ ਰਹੀ।ਸਮੁੱਚੇ ਤੌਰ ‘ਤੇ ਕੋਈ ਸਾਂਝੀ ਜਥੇਬੰਦੀ ਦਾ ਨਾਂ ਹੋਣਾ ਵੀ ਦੁਖਦਾਈ ਗੱਲ ਹੈ।ਰਹੀ ਗੱਲ ਉਲੰਪਿਕ ਖੇਡਾਂ 2016 ਵਿੱਚ ਕਬੱਡੀ ਦੀ ਸ਼ਮੂਲੀਅਤ ਦੀ,ਇਹ ਸੰਭਾਵਨਾ ਨਾਂ-ਮਾਤਰ ਹੀ ਹੈ। ਕਿਓਂਕਿ ਉਲੰਪਿਕ ਲਈ ਜੋ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ, ਦਾ ਪਹਿਲਾਂ ਹੀ ਐਲਾਨ ਹੋ ਚੁੱਕਿਆ ਹੈ।ਹਾਂ 2020 ਦੀਆਂ ਖੇਡਾਂ ਵਾਸਤੇ ਅਜਿਹਾ ਸੋਚਿਆ ਜਾ ਸਕਦਾ ਹੈ। ਡੋਪ ਦੇ ਡੰਗ ਦਾ ਜ਼ਹਿਰ ਵੀ ਕਬੱਡੀ ਕੱਪ ਲਈ ਗ੍ਰਹਿਣ ਵਾਂਗ ਰਿਹਾ। ਰੇਡ ਦਾ ਸਮਾਂ 30 ਸਕਿੰਟ ਅਤੇ ਚੁੱਪ ਰੇਡ ਵੀ ਟਿੱਪਣੀਆਂ ਵਿੱਚ ਰਹੀ।
ਫ਼ਾਰਮਿਟ:-
ਸੋਧੋਦੋਹਾਂ ਪੂਲਾਂ ਵਿੱਚ 21-21 ਮੈਚ ਖੇਡੇ ਜਾਣੇ ਸਨ,ਹਰੇਕ ਟੀਮ ਨੇ ਹਰੇਕ ਟੀਮ ਨਾਲ ਖੇਡਣਾਂ ਸੀ, ਪਰ ਆਸਟਰੇਲੀਆ ਅਤੇ ਅਮਰੀਕਾ ਦੇ ਖਿਡਾਰੀਆਂ ਦੇ ਡੋਪ ਟੈਸਟ ਵਿੱਚ ਫਸਣ ਕਾਰਣ ਇਹ ਟੀਮਾਂ ਮੁਅੱਤਲ ਕਰਨ ਨਾਲ ਅਫਗਾਨਿਸਤਾਨ ਅਤੇ ਨਾਰਵੇ ਨੂੰ ਵਾਕ ਓਵਰ ਮਿਲਿਆ,ਜਿਸ ਨਾਲ ਪੂਲ ਮੈਚਾਂ ਦੀ ਗਿਣਤੀ 20-20 ਰਹਿ ਗਈ ,ਦੋਹਾਂ ਪੂਲਾਂ ਦੀਆਂ ਸਿਖ਼ਰਲੀਆਂ ਦੋ-ਦੋ ਟੀਮਾਂ ਸੈਮੀਫ਼ਾਈਨਲ ਅਰਥਾਤ ਨਾਕ ਆਊਟ ਗੇੜ ਵਿੱਚ ਪ੍ਰਵੇਸ਼ ਕਰਨਗੀਆਂ । ਇੱਥੇ ਪੂਲ ਏ ਦੀ ਟਾਪਰ ਟੀਮ ਪੂਲ ਬੀ ਦੀ ਦੋਮ ਟੀਮ ਨਾਲ, ਅਤੇ ਪੂਲ ਬੀ ਦੀ ਟਾਪਰ ਪੂਲ ਏ ਦੀ ਦੋਮ ਟੀਮ ਨਾਲ ਮੈਚ ਖੇਡੇਗੀ। ਦੋਹਾਂ ਮੈਚਾਂ ਵਿੱਚੋਂ ਹਾਰਨ ਵਾਲੀਆਂ ਟੀਮਾਂ ਤੀਜੇ-ਚੌਥੇ ਸਥਾਨ ਲਈ,ਅਤੇ ਜੇਤੂ ਟੀਮਾਂ ਦਾ ਫ਼ਾਈਨਲ ਮੁਕਾਬਲਾ ਹੋਵੇਗਾ । ਇਸ ਤਰ੍ਹਾਂ ਕੁੱਲ 46 ਮੈਚ ਖੇਡੇ ਜਾਣੇ ਹਨ। ਪਿਛਲੀ ਵਾਰ 20 ਮੈਚ ਹੋਏ ਸਨ।ਕੁੱਝ ਖ਼ਾਸ਼ ਨਿਯਮਾਂ ਵਿੱਚ ਇਹ ਵੀ ਸ਼ਾਮਲ ਹਨ;- ਦੁਰ-ਵਿਵਹਾਰ ਕਰਨ 'ਤੇ ਵਾਰਨਿੰਗ, ਪੀਲਾ ਕਾਰਡ, ਲਾਲ ਕਾਰਡ ਵੀ ਵਰਤਿਆ ਜਾਂਦਾ ਹੈ,ਗੁੱਟ ਫੜਨਾਂ,ਧੌਲ ਮਾਰਨੀ,ਕੈਂਚੀ ਪਕੜ,30 ਸਕਿੰਟ ਸਮੇ,ਚ ਰੇਡ ਪਾਉਣੀ,ਰੇਡਰ ਨੂੰ ਰੋਕਣ ਲਈ ਪਕੜ ਕਰਕੇ ਗੁਥੱਮ -ਗੁੱਥਾ ਹੋਣਾ,ਰੇਡਰ ਦਾ ਪਾਲੇ ਵੱਲ ਵਧਣਾਂ ਆਦਿ ਮੂਵਮੈਂਟ ਬਹੁਤ ਰੌਚਕ ਰਿਹਾ ਕਰਦੇ ਹਨ।
ਇਨਾਮ-ਸਨਮਾਨ:-
ਸੋਧੋਪਿਛਲੀ ਵਾਰ 2010 ਵਿੱਚ ਜੇਤੂ ਰਹੀ ਭਾਰਤੀ ਟੀਮ ਨੂੰ ਇੱਕ ਕਰੋੜ ਰੁਪਏ ਦੀ ਇਨਾਮੀ ਰਕਮ ਮਿਲੀ ਸੀ । ਉਪ-ਵਿਜੇਤਾ ਪਾਕਿਸਤਾਨ ਨੂੰ 51 ਲੱਖ,ਤੀਜੇ ਸਥਾਨ ‘ਤੇ ਰਹੀ ਕੈਨੇਡਾ ਟੀਮ ਨੂੰ 21 ਲੱਖ,ਇਟਲੀ ਨੂੰ 10 ਲੱਖ,ਅਤੇ ਭਾਗ ਲੈਣ ਵਾਲੀ ਹਰੇਕ ਟੀਮ ਨੂੰ 5-5 ਲੱਖ ਦਿੱਤਾ ਗਿਆ । ਇਸ ਵਾਰੀ ਦੂਜੇ ਕਬੱਡੀ ਕੱਪ ਲਈ ਦੁਗਣੀ ਹੀ ਇਨਾਮੀ ਰਾਸ਼ੀ, ਅਰਥਾਤ ਜੇਤੂ ਨੂੰ 2 ਕਰੋੜ, ਉਪ ਜੇਤੂ ਨੂੰ ਇੱਕ ਕਰੋੜ ,ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 51 ਲੱਖ,ਚੌਥੇ ਸਥਾਨ ਵਾਲੀ ਟੀਮ ਨੂੰ 20 ਲੱਖ ਮਿਲਣਾ ਹੈ । ਬਾਕੀ ਹਰੇਕ ਟੀਮ ਨੂੰ 10-10 ਲੱਖ ਦੇਣ ਤੋਂ ਇਲਾਵਾ, ਵਧੀਆ ਖਿਡਾਰੀਆਂ ਨੂੰ ਵੀ ਵਧੀਆ ਤੋਹਫ਼ੇ ਵਜੋਂ ਪਰੀਤ ਟਰੈਕਟਰ ਮਿਲੇਗਾ । ਪਿਛਲੇ ਮੁਕਾਬਲੇ ਸਮੇ ਵਧੀਆ ਜਾਫ਼ੀ ਦਾ ਖਿਤਾਬ ਭਾਰਤੀ ਕਪਤਾਨ ਮੰਗਤ ਸਿੰਘ ਮੰਗੀ ਦੇ ਹਿੱਸੇ ਰਿਹਾ,ਵਧੀਆਂ ਧਾਵੀ ਕੈਨੇਡਾ ਦਾ ਕੁਲਜੀਤ ਸਿੰਘ ਅਖਵਾਇਆ ਸੀ। ਇਹਨਾਂ ਦੋਹਾਂ ਨੂੰ ਸਵਰਾਜ ਟਰੈਕਟਰ ਇਨਾਮ ਵਜੋਂ ਦਿੱਤੇ ਗਏ ਸਨ। ਉਥੇ ਮੁਖ ਮੰਤਰੀ ਪੰਜਾਬ ਸ ਪ੍ਰਕਾਸ਼ ਸਿੰਘ ਬਾਦਲ ਨੇ ਹਰੇਕ ਅੰਕ ਲਈ 5000 ਦਾ ਐਲਾਨ ਕੀਤਾ,ਜੋ ਮਗਰੋਂ ਘਟਾ ਕੇ 2000 ਕਰ ਦਿੱਤਾ ਗਿਆ। ਪਰ ਸਾਰੇ ਖਿਡਾਰੀਆਂ ਨੂੰ ਨੌਕਰੀ ਦੇ ਦਿੱਤੀ ਗਈ ਸੀ। ਪਿਛਲੇ ਮੁਕਾਬਲੇ ਵਾਂਗ ਹੀ ਇਸ ਵਾਰੀ ਜਿਥੇ ਸਾਰੇ ਮੈਚਾਂ ਦਾ ਪ੍ਰਸਾਰਣ ਪੀਟੀਸੀ ਚੈਨਲ ਨੇ ਕਰਨਾਂ ਹੈ,ਉਥੇ ਪਾਕਿਸਤਾਨ ਦੇ ਜੀਈਓ ਚੈਨਲ ਨੇ ਵੀ ਇਹ ਉਪਰਾਲਾ ਕੀਤਾ ਹੈ।
ਭਾਰਤੀ ਪੁਰਸ਼ ਟੀਮ :-
ਸੋਧੋਧਾਵੀ:-ਸੁਖਬੀਰ ਸਿੰਘ ਸਰਾਵਾਂ ਕੈਪਟਨ,ਹਰਦਵਿੰਦਰ ਸਿੰਘ ਦੁੱਲਾ ਉਪ-ਕਪਤਾਨ,ਗੁਰਲਾਲ ਘਨੌਰ,ਗੁਲਜਾਰ ਸਿੰਘ ਮੂਨਕ,ਸੰਦੀਪ ਸਿੰਘ,ਗਗਨਦੀਪ ਸਿੰਘ, ਤਲਵਿੰਦਰ ਸਿੰਘ । ਜਾਫ਼ੀ;-ਮੰਗਤ ਸਿੰਘ,ਨਰਿੰਦਰ ਕੁਮਾਰ, ਸਿਕੰਦਰ ਸਿੰਘ, ਨਰਿੰਦਰ ਨਿੰਦੀ, ਏਕਮ ਹਠੂਰ,ਜਗਦੀਪ ਸਿੰਘ ਕਾਲਾ,ਅਤੇ ਗੁਰਵਿੰਦਰ ਸਿੰਘ । ਪਿਛਲੇ ਵਿਸ਼ਵ ਕੱਪ ਸਮੇ ਭਾਰਤੀ ਟੀਮ ਦੇ ਕਪਤਾਨ ਨੂੰ ਵਧੀਆ ਖਿਡਾਰੀ ਵਜੋਂ ਟਰੈਕਟਰ ਮਿਲਿਆ ਸੀ। ਇਸ ਵਾਰੀ ਵੀ ਵਧੀਆ ਧਾਵੀ ,ਵਧੀਆ ਜਾਫ਼ੀ ਲਈ ਪਰੀਤ ਟਰੈਕਟਰ ਇਨਾਮ ਵਜੋਂ ਦਿੱਤਾ ਜਾਣਾ ਹੈ । ਵੇਖੋ ਕਿਹੜਾ ਭਾਰਤੀ ਖਿਡਾਰੀ ਪਰਖ਼ 'ਤੇ ਖ਼ਰਾ ਉਤਰਦਾ ਹੈ।
ਸ਼ਾਮਲ ਟੀਮਾਂ
ਸੋਧੋ- ਅਫਗਾਨਿਸਤਾਨ
- ਅਰਜਨਟੀਨਾ
- ਆਸਟਰੇਲੀਆ *
- ਕੈਨੇਡਾ
- ਜਰਮਨੀ
- ਭਾਰਤ
- ਇਟਲੀ
- ਨੇਪਾਲ
- ਨਾਰਵੇ
- ਪਾਕਿਸਤਾਨ
- ਸਪੇਨ
- ਸ਼੍ਰੀਲੰਕਾ
- ਇੰਗਲੈਂਡ
- ਅਮਰੀਕਾ *
(* ਡੋਪ ਟੈਸਟ ਕਾਰਣ ਮੁਅੱਤਲ,ਆਸਟਰੇਲੀਆ,ਅਮਰੀਕਾ)
ਖੇਡ ਮੈਦਾਨ
ਸੋਧੋ- ਸਪੋਰਟਸ ਸਟੇਡੀਅਮ, ਬਠਿੰਡਾ ।
- ਨਹਿਰੂ ਸਟੇਡੀਅਮ, ਫਰੀਦਕੋਟ ।
- ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ।
- ਸਪੋਰਟਸ ਸਟੇਡੀਅਮ ਢੁੱਡੀ ਕੇ, (ਮੋਗਾ) ।
- ਨਹਿਰੂ ਸਟੇਡੀਅਮ, ਰੂਪਨਗਰ ।
- ਵਾਰ ਹੀਰੋਜ਼ ਸਟੇਡੀਅਮ, ਸੰਗਰੂਰ ।
- ਚੋਹਲਾ ਸਾਹਿਬ, ਤਰਨ ਤਾਰਨ ।
- ਯਾਦਵਿੰਦਰਾ ਪਬਲਿਕ ਸਕੂਲ, ਪਟਿਆਲਾ ।
- ਗੁਰੂ ਨਾਨਕ ਸਪੋਰਟਸ ਸਟੇਡੀਅਮ, ਕਪੂਰਥਲਾ ।
- ਸਪੋਰਟਸ ਸਟੇਡੀਅਮ ਦੋਦਾ (ਸ਼੍ਰੀ ਮੁਕਤਸਰ ਸਾਹਿਬ)
- ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ ।
- ਸ਼ਹੀਦ ਭਗਤ ਸਿੰਘ ਸਟੇਡੀਅਮ,ਫਿਰੋਜ਼ਪੁਰ ।
- ਆਊਟਡੋਰ ਸਟੇਡੀਅਮ, ਹੁਸ਼ਿਆਰਪੁਰ ।
- ਐਨ ਐਮ ਸਰਕਾਰੀ ਕਾਲਜ ਸਟੇਡੀਅਮ, ਮਾਨਸਾ ।
- ਗੁਰੂ ਗੋਬਿੰਦ ਸਿੰਘ ਸਟੇਡੀਅਮ, ਜਲੰਧਰ ।
- ਗੁਰੂ ਨਾਨਕ ਸਟੇਡੀਅਮ, ਲੁਧਿਆਣਾ ।
ਪੂਲ ਸਟੇਜ
ਸੋਧੋਟੇਬਲ ਪੂਲ ਏ
ਟੀਮ | ਖੇਡੇ ਮੈਚ | ਜਿੱਤੇ | ਬਰਾਬਰ | ਹਾਰੇ | ਅੰਕ ਬਣਾਏ | ਅੰਕ ਦਿੱਤੇ | ਅੰਕ ਅੰਤਰ | ਪੁਆਇੰਟ |
---|---|---|---|---|---|---|---|---|
ਭਾਰਤ | 6 | 6 | 0 | 0 | 362 | 125 | 237 | 12 |
ਕੈਨੇਡਾ | 6 | 5 | 0 | 1 | 301 | 180 | 121 | 10 |
ਇੰਗਲੈਂਡ | 6 | 4 | 0 | 2 | 354 | 201 | 153 | '8 |
ਜਰਮਨੀ | 6 | 2 | 0 | 4 | 206 | 301 | -95 | 4 |
ਅਫ਼ਗਾਨਿਸਤਾਨ | 6 | 2 | 0 | 4 | 119 | 284 | −165 | 4 |
ਨੇਪਾਲ | 6 | 0 | 0 | 6 | 148 | 368 | −220 | 0 |
ਆਸਟਰੇਲੀਆ | 6 | 2 | 0 | 4 | 222 | 215 | −220 | 4 |
- ਡੋਪ ਟੈਸਟ ਕਾਰਣ ਆਸਟਰੇਲੀਆ ਟੀਮ ਮੁਅੱਤਲ।
- ਭਾਰਤ ,ਕੈਨੇਡਾ ਸੈਮੀਫ਼ਾਈਨਲ ਲਈ ਕੁਆਲੀਫਾਈ
ਤਾਰੀਖ਼/ਸਮਾਂ | ਟੀਮਾਂ | ਜੇਤੂ ਟੀਮ | ਅੰਕ | ਸਥਾਨ |
---|---|---|---|---|
2 ਨਵੰਬਰ 2011,14:00 | ਆਸਟਰੇਲੀਆ-ਨੇਪਾਲ | ਆਸਟਰੇਲੀਆ | 68 – 23 | ਨਹਿਰੂ ਸਟੇਡੀਅਮ ਫਰੀਦਕੋਟ |
2 ਨਵੰਬਰ 2011,15:00 | ਕੈਨੇਡਾ–ਅਫ਼ਗਾਨਿਸਤਾਨ 15 | ਕੈਨੇਡਾ | 63 – 15 | ਨਹਿਰੂ ਸਟੇਡੀਅਮ ਫਰੀਦਕੋਟ |
2 ਨਵੰਬਰ 2011,16:30 | ਭਾਰਤ-ਜਰਮਨੀ | ਭਾਰਤ | 70 – 18 | ਨਹਿਰੂ ਸਟੇਡੀਅਮ ਫਰੀਦਕੋਟ |
4 ਨਵੰਬਰ 2011, 14:00 | ਭਾਰਤ-ਨੇਪਾਲ | ਭਾਰਤ | 67 – 21 | ਸਪੋਰਟਸ ਸਟੇਡੀਅਮ ਢੁੱਡੀ ਕੇ (ਮੋਗਾ) |
4 ਨਵੰਬਰ 2011,15:00 | ਇੰਗਲੈਂਡ-ਅਫ਼ਗਾਨਿਸਤਾਨ | ਇੰਗਲੈਂਡ | 68 – 13 | ਸਪੋਰਟਸ ਸਟੇਡੀਅਮ ਢੁੱਡੀ ਕੇ (ਮੋਗਾ) |
4 ਨਵੰਬਰ 2011,16:30 | ਕੈਨੇਡਾ-ਆਸਟਰੇਲੀਆ | ਕੈਨੇਡਾ | 51 – 39 | ਸਪੋਰਟਸ ਸਟੇਡੀਅਮ ਢੁੱਡੀ ਕੇ (ਮੋਗਾ) |
6 ਨਵੰਬਰ 2011,14:00 | ਜਰਮਨੀ-ਨੇਪਾਲ | ਜਰਮਨੀ | 58 – 23 | ਵਾਰ ਹੀਰੋਜ਼ ਸਟੇਡੀਅਮ ਸੰਗਰੂਰ |
6 ਨਵੰਬਰ 2011,15:00 | ਭਾਰਤ-ਆਸਟਰੇਲੀਆ | ਭਾਰਤ | 66 – 23 | ਵਾਰ ਹੀਰੋਜ਼ ਸਟੇਡੀਅਮ ਸੰਗਰੂਰ |
6 ਨਵੰਬਰ 2011,16:30 | ਕੈਨੇਡਾ-ਇੰਗਲੈਂਡ | ਕੈਨੇਡਾ | 42 – 34 | ਵਾਰ ਹੀਰੋਜ਼ ਸਟੇਡੀਅਮ ਸੰਗਰੂਰ |
8 ਨਵੰਬਰ 2011,19:00 | ਅਫ਼ਗਾਨਿਸਤਾਨ-ਨੇਪਾਲ | ਅਫ਼ਗਾਨਿਸਤਾਨ | 48 – 41 | ਯਾਦਵਿੰਦਰਾ ਖੇਡ ਸਟੇਡੀਅਮ ਪਟਿਆਲਾ |
8 ਨਵੰਬਰ 2011,20:00 | ਭਾਰਤ-ਇੰਗਲੈਂਡ | ਭਾਰਤ | 58 – 22 | ਯਾਦਵਿੰਦਰਾ ਖੇਡ ਸਟੇਡੀਅਮ ਪਟਿਆਲਾ |
8 ਨਵੰਬਰ 2011,21:30 | ਆਸਟਰੇਲੀਆ-ਜਰਮਨੀ | ਆਸਟਰੇਲੀਆ | 60 – 29 | ਯਾਦਵਿੰਦਰਾ ਖੇਡ ਸਟੇਡੀਅਮ ਪਟਿਆਲਾ |
10 ਨਵੰਬਰ 2011,14:00 | ਇੰਗਲੈਂਡ-ਆਸਟਰੇਲੀਆ | ਇੰਗਲੈਂਡ | 45 - 32 | ਖੇਡ ਸਟੇਡੀਅਮ ਦੋਦਾ ( ਮੁਕਤਸਰ) |
10 ਨਵੰਬਰ 2011,15:00 | ਜਰਮਨੀ-ਅਫ਼ਗਾਨਿਸਤਾਨ | ਜਰਮਨੀ | 62 – 26 | ਖੇਡ ਸਟੇਡੀਅਮ ਦੋਦਾ ( ਮੁਕਤਸਰ) |
10 ਨਵੰਬਰ 2011,16:30 | ਭਾਰਤ-ਕੈਨੇਡਾ | ਭਾਰਤ | 51 – 24 | ਖੇਡ ਸਟੇਡੀਅਮ ਦੋਦਾ ( ਮੁਕਤਸਰ) |
12 ਨਵੰਬਰ2011,13:30 | ਕੈਨੇਡਾ-ਨੇਪਾਲ | ਕੈਨੇਡਾ | 64 – 22 | ਸ਼ਹੀਦ ਭਗਤ ਸਿੰਘ ਸਟੇਡੀਅਮ:ਫਿਰੋਜ਼ਪੁਰ |
12 ਨਵੰਬਰ 2011,14:30 | ਅਫ਼ਗਾਨਿਸਤਾਨ-ਆਸਟਰੇਲੀਆ | ਅਫ਼ਗਾਨਿਸਤਾਨ | 1 - 0 | ਸ਼ਹੀਦ ਭਗਤ ਸਿੰਘ ਸਟੇਡੀਅਮ:ਫਿਰੋਜ਼ਪੁਰ |
12 ਨਵੰਬਰ2011,16:30 | ਇੰਗਲੈਂਡ-ਜਰਮਨੀ | ਇੰਗਲੈਂਡ | 65 – 19 | ਸ਼ਹੀਦ ਭਗਤ ਸਿੰਘ ਸਟੇਡੀਅਮ:ਫਿਰੋਜ਼ਪੁਰ |
15 ਨਵੰਬਰ 2011,14:35 | ਇੰਗਲੈਂਡ-ਨੇਪਾਲ | ਇੰਗਲੈਂਡ | 63 – 18 | ਐਨਐਮ ਸਟੇਡੀਅਮ ਮਾਨਸਾ |
15 ਨਵੰਬਰ2011,15:35 | ਭਾਰਤ-ਅਫ਼ਗਾਨਿਸਤਾਨ | ਭਾਰਤ | 50 – 17 | ਐਨਐਮ ਸਟੇਡੀਅਮ ਮਾਨਸਾ |
15 ਨਵੰਬਰ2011,16:45 | ਕੈਨੇਡਾ-ਜਰਮਨੀ | ਕੈਨੇਡਾ | 58 – 19 | ਐਨਐਮ ਸਟੇਡੀਅਮ ਮਾਨਸਾ |
ਟੇਬਲ ਪੂਲ ਬੀ
ਸੋਧੋਟੀਮ | ਖੇਡੇ ਮੈਚ | ਜਿੱਤੇ | ਬਰਾਬਰ | ਹਾਰੇ | ਅੰਕ ਬਣਾਏ | ਅੰਕ ਦਿੱਤੇ | ਅੰਕ ਅੰਤਰ | ਪੁਆਇੰਟ |
---|---|---|---|---|---|---|---|---|
ਪਾਕਿਸਤਾਨ | 6 | 5 | 0 | 1 | 371 | 129 | 242 | 10 |
ਇਟਲੀ | 6 | 4 | 0 | 2 | 314 | 194 | 120 | 8 |
ਨਾਰਵੇ | 6 | 4 | 0 | 2 | 222 | 200 | 22 | 8 |
ਸਪੇਨ | 6 | 2 | 0 | 4 | 255 | 258 | -3 | 4 |
ਅਰਜਨਟੀਨਾਂ | 6 | 1 | 0 | 5 | 129 | 402 | −273 | 2 |
ਸ਼੍ਰੀਲੰਕਾ | 6 | 0 | 0 | 6 | 134 | 407 | −273 | 0 |
ਅਮਰੀਕਾ | 6 | 5 | 0 | 1 | 300 | 138 | 162 | 10 |
- ਅਮਰੀਕਾ ਦੀ ਟੀਮ ਨੂੰ ਡੋਪ ਕਾਰਣ ਮੁਅੱਤਲ ਕੀਤਾ ਗਿਆ ।
- ਪਾਕਿਸਤਾਨ ਅਤੇ ਇਟਲੀ ਸੈਮੀਫ਼ਾਈਨਲ 'ਚ ਪਹੁੰਚੇ ।
ਤਾਰੀਖ਼/ਸਮਾਂ | ਟੀਮਾਂ | ਜੇਤੂ ਟੀਮ | ਅੰਕ | ਸਥਾਨ |
---|---|---|---|---|
3 ਨਵੰਬਰ 2011,19:00 | ਨਾਰਵੇ-ਸਪੇਨ | ਨਾਰਵੇ | 49 – 35 | ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ |
3 ਨਵੰਬਰ 2011,20.00 | ਇਟਲੀ-ਅਰਜਨਟੀਨਾਂ | ਇਟਲੀ | 68 – 08 | ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ |
3 ਨਵੰਬਰ 2011,21:30 | ਅਮਰੀਕਾ-ਪਾਕਿਸਤਾਨ | ਅਮਰੀਕਾ | 43 - 39 | ਸਰਕਾਰੀ ਕਾਲਜ ਸਟੇਡੀਅਮ ਗੁਰਦਾਸਪੁਰ |
5 ਨਵੰਬਰ 2011,14:00 | ਨਾਰਵੇ-ਅਰਜਨਟੀਨਾਂ | ਨਾਰਵੇ | 62 - 25 | ਨਹਿਰੂ ਸਟੇਡੀਅਮ ਰੂਪਨਗਰ |
5 ਨਵੰਬਰ 2011,15:00 | ਪਾਕਿਸਤਾਨ-ਸ਼੍ਰੀਲੰਕਾ | ਪਾਕਿਸਤਾਨ | 71 – 09 | ਨਹਿਰੂ ਸਟੇਡੀਅਮ ਰੂਪਨਗਰ |
5 ਨਵੰਬਰ 2011,16:30 | ਅਮਰੀਕਾ-ਇਟਲੀ | ਅਮਰੀਕਾ | 56 – 37 | ਨਹਿਰੂ ਸਟੇਡੀਅਮ ਰੂਪਨਗਰ |
7 ਨਵੰਬਰ 2011,14:00 | ਸਪੇਨ -ਸ਼੍ਰੀਲੰਕਾ | ਸਪੇਨ | 70 – 26 | ਚੋਹਲਾ ਸਾਹਿਬ ਤਰਨਤਾਰਨ |
7 ਨਵੰਬਰ 2011,15:00 | ਅਮਰੀਕਾ-ਅਰਜਨਟੀਨਾਂ | ਅਮਰੀਕਾ | 71 – 17 | ਚੋਹਲਾ ਸਾਹਿਬ ਤਰਨਤਾਰਨ |
7 ਨਵੰਬਰ 2011,16:30 | ਪਾਕਿਸਤਾਨ-ਇਟਲੀ | ਪਾਕਿਸਤਾਨ | 50 – 37 | ਚੋਹਲਾ ਸਾਹਿਬ ਤਰਨਤਾਰਨ |
9 ਨਵੰਬਰ 2011,14:00 | ਨਾਰਵੇ-ਸ਼੍ਰੀਲੰਕਾ | ਨਾਰਵੇ | 63 – 24 | ਜੀ ਐਨ ਸਟੇਡੀਅਮ ਕਪੂਰਥਲਾ |
9 ਨਵੰਬਰ 2011,15:00 | ਪਾਕਿਸਤਾਨ-ਅਰਜਨਟੀਨਾਂ | ਪਾਕਿਸਤਾਨ | 82 – 11 | ਜੀ ਐਨ ਸਟੇਡੀਅਮ ਕਪੂਰਥਲਾ |
9 ਨਵੰਬਰ 2011,16:30 | ਇਟਲੀ-ਸਪੇਨ | ਇਟਲੀ | 52 – 31 | ਜੀ ਐਨ ਸਟੇਡੀਅਮ ਕਪੂਰਥਲਾ |
11 ਨਵੰਬਰ 2011,19:00 | ਅਰਜਨਟੀਨਾਂ-ਸ਼੍ਰੀਲੰਕਾ | ਅਰਜਨਟੀਨਾਂ | 53 – 49 | ਜੀ ਐਨ ਸਟੇਡੀਅਮ ਅੰਮ੍ਰਿਤਸਰ |
11 ਨਵੰਬਰ 2011,20:00 | ਪਾਕਿਸਤਾਨ-ਨਾਰਵੇ | ਪਾਕਿਸਤਾਨ | 67 – 15 | ਜੀ ਐਨ ਸਟੇਡੀਅਮ ਅੰਮ੍ਰਿਤਸਰ |
11 ਨਵੰਬਰ 2011,22:30 | ਅਮਰੀਕਾ-ਸਪੇਨ | ਅਮਰੀਕਾ | 54 – 35 | ਜੀ ਐਨ ਸਟੇਡੀਅਮ ਅੰਮ੍ਰਿਤਸਰ |
14 ਨਵੰਬਰ 2011,13:30 | ਅਮਰੀਕਾ-ਸ਼੍ਰੀਲੰਕਾ | ਅਮਰੀਕਾ | 76 – 10 | ਆਊਟਡੋਰ ਸਟੇਡੀਅਮ ਹੁਸ਼ਿਆਰਪੁਰ |
14 ਨਵੰਬਰ 2011,14:30 | ਸਪੇਨ-ਅਰਜਨਟੀਨਾਂ | ਸਪੇਨ | 70 – 15 | ਆਊਟਡੋਰ ਸਟੇਡੀਅਮ ਹੁਸ਼ਿਆਰਪੁਰ |
14 ਨਵੰਬਰ 2011,16:30 | ਇਟਲੀ-ਨਾਰਵੇ | ਇਟਲੀ | 49 – 33 | ਆਊਟਡੋਰ ਸਟੇਡੀਅਮ ਹੁਸ਼ਿਆਰਪੁਰ |
16 ਨਵੰਬਰ2011,19:05 | ਇਟਲੀ-ਸ਼੍ਰੀਲੰਕਾ | ਇਟਲੀ | 76 – 10 | ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ |
16ਨਵੰਬਰ 2011, | ਨਾਰਵੇ-ਅਮਰੀਕਾ | ਨਾਰਵੇ | ਵਾਕਓਵਰ | ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ |
16 ਨਵੰਬਰ 2011,21:15 | ਪਾਕਿਸਤਾਨ-ਸਪੇਨ | ਪਾਕਿਸਤਾਨ | 62 – 14 | ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ |
ਨਾਕ ਆਊਟ ਸਟੇਜ
ਸੋਧੋਸੈਮੀਫਾਈਨਲਜ਼
ਤਾਰੀਖ਼/ ਸਮਾਂ | ਟੀਮਾਂ | ਜੇਤੂ ਟੀਮ | ਅੰਕ | ਸਥਾਨ |
---|---|---|---|---|
18 ਨਵੰਬਰ 2011,19:15 | ਭਾਰਤ-ਇਟਲੀ | ਭਾਰਤ | 74 - 15 | ਸਪੋਰਟਸ ਸਟੇਡੀਅਮ,ਬਠਿੰਡਾ । |
18 ਨਵੰਬਰ 2011,21:15 | ਕੈਨੇਡਾ-ਪਾਕਿਸਤਾਨ | ਕੈਨੇਡਾ | 44 - 39 | ਸਪੋਰਟਸ ਸਟੇਡੀਅਮ,ਬਠਿੰਡਾ । |
- ਪਾਕਿਸਤਾਨੀ ਟੀਮ ਨੂੰ ਦੋ ਅੰਕ ਅੱਧੇ ਸਮੇਂ ਤੋਂ ਪਹਿਲਾਂ ਅਤੇ ਦੋ ਅੰਕ ਦੂਜੇ ਹਾਫ਼ ਵਿੱਚ ਤਕਨੀਕੀ ਅੰਕਾਂ ਵਜੋਂ ਮਿਲੇ,ਕਿਓਂਕਿ ਕੈਨੇਡਾ ਟੀਮ ਦੇ 8 ਖਿਡਾਰੀ ਪੂਰੇ ਨਹੀਂ ਸਨ ।
ਤੀਜੇ ਸਥਾਨ ਲਈ ਮੈਚ
ਸੋਧੋਤਾਰੀਖ਼/ ਸਮਾਂ | ਟੀਮਾਂ | ਜੇਤੂ ਟੀਮ | ਅੰਕ | ਸਥਾਨ |
---|---|---|---|---|
20 ਨਵੰਬਰ 2011,17:15 | ਪਾਕਿਸਤਾਨ-ਇਟਲੀ | ਪਾਕਿਸਤਾਨ | 60 - 22 | ਗੁਰੂ ਨਾਨਕ ਸਟੇਡੀਅਮ ,ਲੁਧਿਆਣਾ। |
ਫ਼ਾਈਨਲ
ਸੋਧੋਤਾਰੀਖ਼/ ਸਮਾਂ | ਟੀਮਾਂ | ਜੇਤੂ ਟੀਮ | ਅੰਕ | ਸਥਾਨ |
---|---|---|---|---|
20 ਨਵੰਬਰ 2011,22:15 | ਭਾਰਤ-ਕੈਨੇਡਾ | ਭਾਰਤ | 59 – 25 | ਗੁਰੂ ਨਾਨਕ ਸਟੇਡੀਅਮ ,ਲੁਧਿਆਣਾ। |
- ਭਾਰਤੀ ਟੀਮ ਨੂੰ ਦੋ ਅੰਕ ਅੱਧੇ ਸਮੇਂ ਤੋਂ ਪਹਿਲਾਂ ਅਤੇ ਦੋ ਅੰਕ ਦੂਜੇ ਹਾਫ਼ ਵਿੱਚ ਤਕਨੀਕੀ ਅੰਕਾਂ ਵਜੋਂ ਮਿਲੇ,ਕਿਓਂਕਿ ਕੈਨੇਡਾ ਟੀਮ ਦੇ 8 ਖਿਡਾਰੀ ਪੂਰੇ ਨਹੀਂ ਸਨ ।
ਪ੍ਰਸਾਰਤ ਅਧਿਕਾਰ
ਸੋਧੋ- ਟੈਲੀਵੀਜ਼ਨ
ਦੇਸ਼ | ਪ੍ਰਸਾਰਣ ਕਰਤਾ |
---|---|
ਭਾਰਤ | ਪੀਟੀਸੀ ਪੰਜਾਬੀ (ਉਦਘਾਟਨ ਅਤੇ ਸੰਪਨ ਸਮਾਰੋਹ) ਪੀਟੀਸੀ ਨਿਊਜ਼ (ਦਿਨ ਦੇ ਮੈਚ 1ਅਤੇ 2,ਸਾਰੇ ਰਾਤਰੀ ਮੈਚ) ਪੀਟੀਸੀ ਚੱਕ ਦੇ (ਦਿਨ ਦੇ ਮੈਚ 3) |
ਪਾਕਿਸਤਾਨ | ਜੀਈਓ ਸੁਪਰ |
ਇਹ ਵੀ ਵੇਖੋ
ਸੋਧੋwww.hindustanpost.ca/page.php?path=77&article=653
www.ajdiawaaz.com/.../4544-ਭਾਰਤੀ-ਇਸਤਰੀ-ਕਬੱਡੀ-ਟੀਮ-ਖ਼ਿ
http://www.mediapunjab.com/20111109/
http://solgens.us/india/bharatsandesh/punjabi_menu.php%3Fm_id%3D4 - Cached
http://punjab-screen.blogspot.com/
www.youtube.com/watch?v=RLgWedM4IBE
http://www.punjabinewsonline.com/rachnavan.php - Cached
ਰਚਨਾਵਾਂ - Punjabi News Online-
www.livekabaddi.com/category/2nd-pearl-world-kabaddi-cup-2011
www.5abiportal.com/.../pearls-kabaddi-world-cup-2011-day-2-updat.
You've been warned
ਸੋਧੋSat Sri Akaal. You've been warned against your edits on the community portal, here, as you're using the wiki just for self-promotion and spamming. Please take some time to read and understand what wiki is and what is to be added here. You can contact an admin for more info on the usage and contents of the wiki. Hope you'll try learn and stop spamming. Thanks for your time. --tari buttar [ਗੱਲ-ਬਾਤ] ੧੪:੩੯, ੨੦ ਅਕਤੂਬਰ ੨੦੧੨ (UTC)