ਓ ਆਖਦਾ ਹਿੰਮਤਾਂ ਬੰਨੇ ਪੱਲੇ, ਆ ਜਾ ਨਵੇਂ ਵਿਚਾਰਾਂ ਨੂੰ ਜਾਣ ਲੈ ਤੂੰ। ਖਾਣ ਪੀਣ ਤੇ ਸੌਣ ਹੀ ਜਿੰਦਗੀ ਨਹੀਂ ਆਪਣੇ ਆਪ ਨੂੰ ਜਰਾ ਪਛਾਣ ਲੈ ਤੂੰ।

                                                                         ਗੁਰਚਰਨ ਨੂਰਪੁਰ
    • ਪਿਆਰ **

ਪ੍ਰੇਮੀ ਦੇ ਦਰਵਾਜੇ ਤੇ ਦਸਤਕ ਦਿੱਤੀ, (ਕੁੰਡਾ ਖੜਕਾਇਆ) , ਅੰਦਰੋਂ ਆਵਾਜ ਆਈ "ਕੌਣ ਏ?" ਪ੍ਰੇਮੀ ਨੇ ਕਿਹਾ "ਮੈਂ ਹਾਂ ਤੇਰਾ ਪ੍ਰੇਮੀ" ਤੇ ਕਿੰਨੀ ਦੇਰ ਖਾਮੋਸ਼ੀ ਛਾਈ ਰਹੀ, ਪ੍ਰੇਮੀ ਨੇ ਵਾਰ ਵਾਰ ਕੁੰਡਾ ਖੜਕਾਇਆ ਤੇ ਚਿਲਾਇਆ ਬੂਹਾ ਖੋਲੋ, ਬੂਹਾ ਖੋਲੋ,, ਬਹੁਤ ਦੇਰ ਬਾਅਦ ਆਵਾਜ ਆਈ "ਵਾਪਸ ਚਲੇ ਜਾਓ,, ਇਹ ਪ੍ਰੇਮ ਦਾ ਘਰ ਹੈ ਇੱਥੇ ਦੋ ਨਹੀਂ ਸਮਾ ਸਕਦੇ।" ਬੜੀ ਦੇਰ ਤਕ ਪ੍ਰੇਮੀ ਦਰਵਾਜੇ ਤੇ ਟੱਕਰਾਂ ਮਾਰਦਾ ਰਿਹਾ। ਅੰਦਰੋਂ ਆਉਦੀ ਆਵਾਜ਼ ਖਾਮੋਸ਼ ਹੋ ਗਈ ਤੇ ਆਖਿਰ ਪ੍ਰੇਮੀ ਵਾਪਸ ਪਰਤ ਗਿਆ। ਸਾਲਾਂ ਤੱਕ ਜੰਗਲ ਵਿੱਚ ਭਟਕਦਾ ਰਿਹਾ, ਕਈ ਗਰਮੀਆਂ ਸਰਦੀਆਂ ਆਈਆਂ ਤੇ ਗਈਆਂ, ਦਹਾਕੇ ਬੀਤੇ। ਮਨ ਦੀ ਮਾਰੂਥਲ ਧਰਤੀ ਤੇ ਖਿਆਲਾਂ ਵਿਚਾਰਾਂ ਦੇ ਵਾਵੋਰੇ ਉਠਦੇ ਤੇ ਸ਼ਾਂਤ ਹੁੰਦੇ। ਆਪਣੇ ਆਪ ਨੂੰ ਸੰਭਾਲਿਆ, ਚੇਤਨਾ ਨੇ ਵਿਕਾਸ ਕੀਤਾ, ਅੰਦਰ ਗਿਆਨ ਦਾ ਬੌਧ ਉਤਰਿਆ, ਵਾਸ਼ਨਾਵਾਂ ਨੂੰ ਸਮਝਿਆ, ਪਿਆਰ ਦੀ ਡੂੰਘਾਈ ਨੂੰ ਜਾਣਿਆ, ਪ੍ਰੇਮ ਦੇ ਅਰਥਾਂ ਨੂੰ ਸਮਝਿਆ, ਚਿੱਤ ਨਿੱਖਰਿਆਂ, ਹਾਲਾਤ ਨੂੰ ਅਤੇ ਆਪਣੇ ਆਪ ਨੂੰ ਸਮਝਿਆ। ਸਾਲਾਂ ਪਿੱਛੋਂ ਇੱਕ ਦਿਨ ਫਿਰ ਉਸ ਦਰਵਾਜੇ ਤੇ ਦਸਤਕ ਦਿੱਤੀ,

"ਦਰਵਾਜਾ ਖੋਲੋ?"

ਅੰਦਰੋਂ ਆਵਾਜ ਆਈ "ਕੌਣ ਹੋ?" ਹੁਣ ਪ੍ਰੇਮੀ ਦਾ ਜਵਾਬ ਬਦਲ ਗਿਆ ਉਹ ਬੋਲਿਆ "ਤੂੰ ਹੀ ਏ।" .....ਤੇ ਦਰਵਾਜਾ ਖੁੱਲ੍ਹ ਗਿਆ।

Start a discussion with Viswaprabha

ਗੱਲਬਾਤ ਸ਼ੁਰੂ ਕਰੋ