ਵਰਿੰਦਰ ਸਿੰਘ ਘੁਮਣ ਇੱਕ ਪੰਜਾਬੀ ਪਹਿਲਵਾਨ ਅਤੇ ਬਾਡੀ-ਬਿਲਡਰ ਹੈ। ਵਰਿੰਦਰ ਸਿੰਘ ਘੁਮਣ ਦਾ ਜਨਮ 14 ਮਈ, 1972 ਵਿੱਚ ਜਲੰਧਰ ਵਿਖੇ ਹੋਇਆ। ਉਹ ਇਸ ਵਿਸ਼ਵ ਦਾ ਪਹਿਲਾ ਸ਼ਾਕਾਹਾਰੀ ਬਾਡੀ ਬਿਲਡਰ ਹੈ। ਘੁਮਣ ਨੇ 2009 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਅਤੇ ਉਸੇ ਸਾਲ ਮਿਸਟਰ ਏਸ਼ੀਆ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਵਰਿੰਦਰ ਸਿੰਘ ਘੁਮਣ ਨੇ 2012 ਵਿੱਚ ਪੰਜਾਬੀ ਫਿਲਮ "ਕਬੱਡੀ ਵੰਸ ਅਗੇਨ" ਵਿੱਚ ਮੁੱਖ ਕਿਰਦਾਰ ਦੀ ਭੂਮਿਕਾ ਨਿਭਾਈ। ਉਹਨਾਂ ਇੱਕ ਪੰਜਾਬੀ ਸੰਗੀਤ ਵੀਡੀਓ ਅਤੇ ਤਾਰਾ ਨਿਊਟ੍ਰਿਸ਼ਨ ਨਾਲ ਵੀ ਕੰਮ ਕੀਤਾ|।

ਸ਼ਵੇਨਜਰ ਨੇ ਜਲੰਧਰ ਦੇ ਇਸ ਬਾਡੀ ਬਿਲਡਰ ਅਤੇ ਪੰਜਾਬੀ ਫਿਲਮ ਐਕਟਰ ਵਰਿੰਦਰ ਸਿੰਘ ਘੁਮਣ ਨੂੰ ਸਵੈ ਆਪਣੇ ਸੇਹਤ ਅਤੇ ਖੁਰਾਕ ਸਪਲੀਮੈਂਟ ਵਾਸਤੇ ਏਸ਼ੀਆ ਦਾ ਬ੍ਰਾਂਡ ਅਮਬੇਸਡਰ ਚੁਣਿਆ|

ਬਾਹਰੀ ਕੜੀਆਂ

ਸੋਧੋ

ਹਵਾਲੇ

ਸੋਧੋ