ਵਹੀਦਾ ਨਸੀਮ, ਜਿਸ ਨੂੰ ਨਸੀਮ ਵੀ ਕਿਹਾ ਜਾਂਦਾ ਹੈ, ਇੱਕ ਪਾਕਿਸਤਾਨੀ ਨਾਵਲਕਾਰ, ਕਵੀ, ਕਹਾਣੀਕਾਰ ਅਤੇ ਗਲਪਕਾਰ ਸੀ। [1]

ਮੁਢਲਾ ਜੀਵਨ

ਸੋਧੋ

ਵਹੀਦਾ ਦਾ ਜਨਮ 9 ਅਕਤੂਬਰ 1927 ਨੂੰ ਬ੍ਰਿਟਿਸ਼ ਭਾਰਤ ਦੌਰਾਨ ਤੇਲੰਗਾਨਾ ਵਿਖੇ ਹੈਦਰਾਬਾਦ ਵਿੱਚ ਹੋਇਆ ਸੀ। ਉਹ ਸ਼ਮੀਮ ਏਜਾਜ਼ ਦੀ ਛੋਟੀ ਭੈਣ ਸੀ ਅਤੇ ਉਸਦੀ ਮਾਂ ਅਜ਼ੀਜ਼-ਉਨ-ਨਿਸਾ ਇੱਕ ਕਵੀ ਅਤੇ ਲੇਖਕ ਸੀ ਅਤੇ ਉਸਦੇ ਦਾਦਾ ਏਜਾਜ਼ ਹੁਸੈਨ ਅਲਵੀ ਵੀ ਇੱਕ ਕਵੀ ਅਤੇ ਲੇਖਕ ਸਨ। ਉਸਦੀ ਮਾਂ ਅਤੇ ਨਾਨਾ ਜੀ ਨੇ ਉਸਨੂੰ ਲਿਖਣ ਲਈ ਉਤਸ਼ਾਹਿਤ ਕੀਤਾ। [1]

ਉਸਨੇ ਓਸਮਾਨੀਆ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ 1951 ਵਿੱਚ ਬੋਟਨੀ ਦੇ ਵਿਸ਼ੇ ਨਾਲ਼ ਐਮਐਸਸੀ ਕੀਤੀ। [1]

ਕੈਰੀਅਰ

ਸੋਧੋ

ਆਪਣੀ ਮਾਂ ਦੀ ਹੱਲਾਸ਼ੇਰੀ ਨਾਲ਼ ਵਹੀਦਾ ਨੇ ਛੋਟੀ ਉਮਰ ਤੋਂ ਹੀ ਨਿੱਕੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। [1] ਉਸਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ 1952 ਵਿੱਚ ਉਸਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਅਤੇ ਕਰਾਚੀ ਵਿੱਚ ਵਸ ਗਿਆ। ਬਾਅਦ ਵਿੱਚ ਉਹ ਸਿੱਖਿਆ ਵਿਭਾਗ ਵਿੱਚ ਬਨਸਪਤੀ ਵਿਗਿਆਨ ਪੜ੍ਹਾਉਂਦੀ ਰਹੀ ਅਤੇ ਬਾਅਦ ਵਿੱਚ ਉਹ ਨਾਜ਼ਿਮਾਬਾਦ ਵਿਖੇ ਸਰਕਾਰੀ ਕਾਲਜ ਸਾਇੰਸ ਫਾਰ ਵੂਮੈਨ ਦੀ ਪ੍ਰਿੰਸੀਪਲ ਬਣੀ ਅਤੇ ਬਾਅਦ ਵਿੱਚ ਉਹ 1987 ਵਿੱਚ ਸੇਵਾਮੁਕਤ ਹੋਈ। ਉਸਨੇ 24 ਉਰਦੂ ਨਾਵਲ ਅਤੇ ਛੋਟੀਆਂ ਕਹਾਣੀਆਂ ਲਿਖੀਆਂ। [1]

ਵਹੀਦਾ ਨੇ ਪਾਕਿਸਤਾਨ ਟੈਲੀਵਿਜ਼ਨ ਕਾਰਪੋਰੇਸ਼ਨ ਲਈ ਕਈ ਡਰਾਮੇ ਵੀ ਲਿਖੇ। [2] 1972 ਵਿੱਚ ਉਸਨੇ ਆਪਣੇ ਨਾਵਲ 'ਤੇ ਅਧਾਰਤ ਨਾਗ ਮੁਨੀ ਇੱਕ ਅਲੌਕਿਕ ਸੰਗੀਤਕ ਫ਼ਿਲਮ ਲਿਖੀ ਜਿਸ ਵਿੱਚ ਵਹੀਦ ਮੁਰਾਦ, ਰਾਣੀ ਅਤੇ ਸੰਗੀਤਾ ਮੁੱਖ ਭੂਮਿਕਾਵਾਂ ਵਿੱਚ ਸਨ, ਇਹ ਫਿਲਮ ਬਾਕਸ ਆਫਿਸ 'ਤੇ ਇੱਕ ਸਿਲਵਰ ਜੁਬਲੀ ਹਿੱਟ ਸੀ।

ਵਹੀਦਾ ਦੀ ਮੌਤ 28 ਅਕਤੂਬਰ 1996 ਨੂੰ ਕਰਾਚੀ, ਪਾਕਿਸਤਾਨ ਵਿੱਚ ਹੋਈ ਅਤੇ ਉਸਨੂੰ ਕਰਾਚੀ ਵਿੱਚ ਮਾਡਲ ਕਲੋਨੀ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ। [1]

ਹਵਾਲੇ

ਸੋਧੋ
  1. 1.0 1.1 1.2 1.3 1.4 1.5 "Women's secret language and Waheeda Naseem". Dawn Newspaper. March 14, 2023. ਹਵਾਲੇ ਵਿੱਚ ਗ਼ਲਤੀ:Invalid <ref> tag; name "DawnNewspaper" defined multiple times with different content
  2. "معروف افسانہ نگار اور شاعرہ وحیدہ نسیم کا تذکرہ". ARY News. July 28, 2023.