ਵਾਂਗ ਤਾਓ (ਚੀਨੀ: 王韜;10 ਨਵੰਬਰ, 1828 – ਅਪਰੈਲ, 1897)ਇੱਕ ਉੱਚ-ਕੋਟੀ ਦਾ ਪੱਤਰਕਾਰ ਅਤੇ ਸੁਧਾਰਵਾਦੀ ਨੇਤਾ ਸੀ। ਆਪ ਨੇ ਪੱਛਮ ਗਿਆਨ-ਵਿਗਿਆਨ ਦਾ ਜ਼ੋਰਦਾਰ ਸਮਰਥਨ ਕੀਤਾ। ਆਪ ਨੇ ਆਪਣੀ ਜਾਪਾਨ ਯਾਤਰਾ ਮਗਰੋਂ ਚੀਨ ਬਾਪਸ ਆਉਣ 'ਤੇ ਉਸ ਸਮੇਂ ਦੇ ਮੰਚੂ ਘਰਾਣਾ ਦੇ ਪ੍ਰਸ਼ਾਸਕੀ ਦੋਸ਼ਾਂ ਉਪਰ ਅਨੇਕਾ ਲੇਖ ਲਿਖੇ। ਉਸ ਨੇ ਆਪਣੇ ਲੇਖਾਂ ਰਾਹੀ ਉਸ ਸਮੇਂ ਦਿ ਸ਼ਾਸਨ ਵਿਵਸਥਾ ਨੂੰ ਅਯੋਗ, ਭ੍ਰਿਸ਼ਟ ਅਤੇ ਨਿਕੰਮੀ ਸਿੱਧ ਕਰਨ ਦਾ ਯਤਨ ਕੀਤਾ। ਆਪ ਨੇ ਆਪਣੇ ਵਿਚਾਰਾਂ ਰਾਹੀ ਚੀਨੀ ਲੋਕਾਂ ਨੂੰ ਦੱਸਿਆ ਕਿ ਪੱਛਮੀ ਕਾਨੂੰਨ ਅਤੇ ਬਰਤਾਨਵੀ ਸ਼ਾਸਨ ਪ੍ਰਣਾਲੀ ਤੇ ਆਧਾਰ 'ਤੇ ਕਨਫਿਊਸ਼ੀਅਸ ਧਰਮ ਦੀ ਪਾਲਣਾ ਕਰਦਿਆਂ ਵੀ ਇੱਕ ਸੰਵਿਧਾਨਿਕ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਚੀਨ ਵਿੱਚ ਕੀਤੀ ਜਾ ਸਕਦੀ ਹੈ।

ਵਾਂਗ ਤਾਓ
ਵਾਂਗ ਤਾਓ
ਰਿਵਾਇਤੀ ਚੀਨੀ王韜
ਸਰਲ ਚੀਨੀ王韬

ਹਵਾਲੇ ਸੋਧੋ