ਵਾਰੇਨ ਐਡਵਰਡ ਬਫ਼ੇ (ਜਨਮ 30 ਅਗਸਤ, 1930) ਇੱਕ ਅਮਰੀਕੀ ਕਾਰੋਬਾਰੀ, ਨਿਵੇਸ਼ਕ ਅਤੇ ਸਮਾਜ ਸੇਵਕ ਹਨ ਜੋ ਬਰਕਸ਼ਾਇਰ ਹੈਥਾਵੇ ਦੇ ਚੇਅਰਮੈਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹਨ।[1] ਉਸਨੂੰ ਦੁਨੀਆ ਦੇ ਸਭ ਤੋਂ ਸਫਲ ਨਿਵੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2] ਜਨਵਰੀ 2022 ਤੱਕ ਉਸਦੀ ਕੁੱਲ ਜਾਇਦਾਦ $109.5 ਬਿਲੀਅਨ ਹੈ, ਜਿਸ ਨਾਲ ਉਹ ਦੁਨੀਆ ਦਾ ਨੌਵਾਂ ਸਭ ਤੋਂ ਵੱਧ ਅਮੀਰ ਵਿਅਕਤੀ ਬਣ ਗਿਆ ਹੈ।[3]

Warren Buffett
ਜਨਮ
ਵਾਰੇਨ ਐਡਵਰਡ ਬਫ਼ੇ

(1930-08-30) ਅਗਸਤ 30, 1930 (ਉਮਰ 94)
ਓਹਾਮਾ, ਨੇਬਰਾਸਕਾ, ਅਮਰੀਕਾ
ਅਲਮਾ ਮਾਤਰਯੂਨੀਵਰਸਿਟੀ ਆਫ ਪੈਨਸਿਲਵੇਨੀਆ
ਯੂਨੀਵਰਸਿਟੀ ਆਫ ਨੈਬਰਾਸਕਾ-ਲਿੰਕਨ
ਕੋਲੰਬੀਆ ਯੂਨੀਵਰਸਿਟੀ
ਪੇਸ਼ਾਨਿਵੇਸ਼ਕ, ਕਾਰੋਬਾਰੀ ਅਤੇ ਪਰਉਪਕਾਰੀ (ਸਮਾਜ ਸੇਵੀ)
ਸਰਗਰਮੀ ਦੇ ਸਾਲ1951–ਹੁਣ ਤੱਕ
ਜੀਵਨ ਸਾਥੀ
ਸੁਜ਼ਨ ਥਾਮਸਨ
(ਵਿ. 1952; ਮੌਤ 2004)

ਐਸਟ੍ਰਿਡ ਮੇਨਕਸ
(ਵਿ. 2006)
ਬੱਚੇਸੂਜ਼ਨ ਐਲਿਸ ਬਫ਼ੇ
ਹਾਵਰਡ ਗ੍ਰਾਹਮ ਬਫ਼ੇ
ਪੀਟਰ ਬਫ਼ੇ
Parent(s)ਹਾਵਰਡ ਬਫ਼ੇ
ਲੀਲਾ ਸਟ੍ਹਾਲ ਬਫ਼ੇ
ਰਿਸ਼ਤੇਦਾਰਹਾਵਰਡ ਗ੍ਰਾਹਮ ਬਫ਼ੇ (ਪੋਤਾ)
ਦਸਤਖ਼ਤ

ਬਫ਼ੇ ਓਹਾਮਾ, ਨੇਬਰਾਸਕਾ, ਅਮਰੀਕਾ ਵਿੱਚ ਜਨਮਿਆ ਸੀ। ਉਸ ਨੇ ਬਚਪਨ ਵਿੱਚ ਹੀ ਕਾਰੋਬਾਰ ਵਿੱਚ ਦਿਲਚਸਪੀ ਵਿਕਸਤ ਕੀਤੀ ਅਤੇ ਨਿਵੇਸ਼ ਕਰਨਾ ਸ਼ੁ੍ਰੁ ਕਰ ਦਿੱਤਾ ਸੀ। ਉਸਨੇ ਆਪਣੀ ਮੁੱਢਲੀ ਪੜ੍ਹਾਈ ਯੂਨੀਵਰਸਿਟੀ ਆਫ ਪੈਨਸਿਲਵੇਨੀਆ ਅਤੇ ਯੂਨੀਵਰਸਿਟੀ ਆਫ ਨੈਬਰਾਸਕਾ-ਲਿੰਕਨ ਤੋਂ ਕੀਤੀ ਅਤੇ ਕੋਲੰਬੀਆ ਯੂਨੀਵਰਸਿਟੀ ਤੋਂ ਉਚੇਈ ਸਿੱਖਿਆ ਪ੍ਰਾਪਤ ਕੀਤੀ। ਜਿੱਥੇ ਉਸਨੇ ਆਪਣੇ ਨਿਵੇਸ਼ ਦਰਸ਼ਨ ਨੂੰ ਮੁੱਲ ਨਿਵੇਸ਼ ਵਿੱਚ ਢਾਲਿਆ। ਉਸ ਨੇ ਆਪਣੇ ਅਰਥ ਸ਼ਾਸਤਰ ਦੀ ਪਿੱਠਭੂਮੀ 'ਤੇ ਧਿਆਨ ਕੇਂਦਰਤ ਕਰਨ ਲਈ ਨਿਊਯਾਰਕ ਇੰਸਟੀਟਯੂਟ ਆਫ ਫਾਇਨ੍ਹਾਂਸ ਵਿੱਚ ਹਿੱਸਾ ਲਿਆ ਅਤੇ ਕਈ ਕਾਰੋਬਾਰ ਸ਼ੁਰੂ ਕੀਤੇ। ਉਸਨੇ ਚਾਰਲੀ ਮੁੰਗਰ ਨੂੰ ਮਿਲਣ ਤੋਂ ਬਾਅਦ ਬਫ਼ੇ ਪਾਰਟਨਰਸ਼ਿਪ ਬਣਾਈ, ਅਤੇ ਉਨ੍ਹਾਂ ਦੀ ਫਰਮ ਨੇ ਅਖੀਰ ਇੱਕ ਬਰਕਸ਼ਾਇਰ ਹੈਥਾਵੇ ਨਾਮਕ ਟੈਕਸਟਾਈਲ ਨਿਰਮਾਣ ਫਰਮ ਹਾਸਲ ਕੀਤੀ।

ਬਫ਼ੇ ਇੱਕ ਮਸ਼ਹੂਰ ਸਮਾਜ-ਸੇਵੀ ਅਤੇ ਪਰਉਪਕਾਰੀ ਹੈ, ਜਿਸ ਨੇ ਬਿਲ ਅਤੇ ਮੈਲਿੰਡਾ ਗੇਟਸ ਫ਼ਾਊਂਡੇਸ਼ਨ ਦੁਆਰਾ ਆਪਣੇ ਵਿੱਤ ਦੇ 99% ਹਿੱਸੇ ਨੂੰ ਸਮਾਜ-ਸੇਵੀ ਕਾਰਨਾਂ ਕਰਕੇ ਦਾਨ ਦੇਣ ਦਾ ਵਾਅਦਾ ਕੀਤਾ ਹੈ।[4] ਉਸਨੇ ਬਿਲ ਗੇਟਸ ਅਤੇ ਮਾਰਕ ਜ਼ੁਕਰਬਰਗ ਨਾਲ 2009 ਵਿੱਚ ਦਿ ਗੀਵਿੰਗ ਪਲੈੱਜ ਦੀ ਸਥਾਪਨਾ ਕੀਤੀ, ਜਿਸ ਵਿੱਚ ਅਰਬਪਤੀਆਂ ਨੇ ਆਪਣੀ ਜਾਇਦਾਦ ਦਾ ਘੱਟੋ-ਘੱਟ ਅੱਧਾਂ ਹਿੱਸਾ ਦਾਨ ਦਿੰਦੇ ਹਨ। ਉਸਨੇ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਦੀ ਹਮਾਇਤ ਕਰਕੇ ਸਿਆਸੀ ਕਾਰਨਾਂ ਵਿੱਚ ਯੋਗਦਾਨ ਪਾਇਆ।[5] ਉਸਨੇ ਜਨਤਕ ਤੌਰ ਤੇ ਮੌਜੂਦਾ ਅਮਰੀਕੀ ਰਾਸ਼ਟਰਪਤੀ, ਡੋਨਲਡ ਟਰੰਪ ਦੀਆਂ ਨੀਤੀਆਂ, ਕਾਰਵਾਈਆਂ ਅਤੇ ਬਿਆਨਾਂ ਦਾ ਵਿਰੋਧ ਕੀਤਾ ਹੈ।

ਮੁੱਢਲਾ ਜੀਵਨ ਅਤੇ ਸਿੱਖਿਆ

ਸੋਧੋ

ਬਫ਼ੇ ਦਾ ਜਨਮ 1930 ਵਿੱਚ ਓਹਾਮਾ, ਨੇਬਰਾਸਕਾ, ਅਮਰੀਕਾ ਵਿੱਚ ਹਾਵਰਡ ਬਫ਼ੇਅਤੇ ਲੀਲਾ ਸਟ੍ਹਾਲ ਬਫੇ ਦੇ ਘਰ ਹੋਇਆ। 1942 ਵਿਚ, ਬਫੇ ਨੇ ਰੋਸ ਹਿੱਲ ਐਲੀਮੈਂਟਰੀ ਸਕੂਲ ਵਿਖੇ ਆਪਣੀ ਪੜ੍ਹਾਈ ਸ਼ੁਰੂ ਕੀਤੀ। ਉਸਨੇ ਐਲੀਮੈਂਟਰੀ ਸਕੂਲ ਨੂੰ ਪੂਰਾ ਕਰਨ ਤੋਂ ਬਾਅਦ, ਐਲਿਸ ਡੀਲ ਜੂਨੀਅਰ ਹਾਈ ਸਕੂਲ ਵਿੱਚ ਦਾਖ਼ਲਾ ਲਿਆ ਅਤੇ 1947 ਵਿੱਚ ਵੁਡਰੋ ਵਿਲਸਨ ਹਾਈ ਸਕੂਲ ਤੋਂ ਗ੍ਰੈਜੁਏਸ਼ਨ ਕੀਤੀ। ਹਾਈ ਸਕੂਲ ਦੀ ਸਮਾਪਤੀ ਤੋਂ ਬਾਅਦ ਅਤੇ ਆਪਣੇ ਉੱਦਮ ਅਤੇ ਨਿਵੇਸ਼ ਉੱਦਮਾਂ ਦੇ ਨਾਲ ਸਫ਼ਲਤਾ ਪ੍ਰਾਪਤ ਕਰਨ ਤੋਂ ਬਾਅਦ, ਬਫ਼ੇ ਕਾਲਜ ਛੱਡ ਕੇ ਕਾਰੋਬਾਰ ਕਰਨਾ ਚਾਹੁੰਦਾ ਸੀ, ਪਰੰਤੂ ਉਸਦੇ ਪਿਤਾ ਨੇ ਅਜਿਹਾ ਕਰਨ ਨਹੀਂ ਦਿੱਤਾ।

ਬਫ਼ੇ ਨੇ ਕਾਰੋਬਾਰ ਵਿੱਚ ਹੀ ਛੋਟੀ ਉਮਰ ਵਿੱਚ ਦਿਲਚਸਪੀ ਦਿਖਾਈ ਅਤੇ ਨਿਵੇਸ਼ ਕਰਨਾ ਸ਼ੁਰੂ ਕੀਤਾ। ਉਹ ਇੱਕ ਕਿਤਾਬ ਦ ਥਾਊਜ਼ੈਂਡ ਵੈਅ ਟੂ ਮੇਕ $ 1000[6] ਤੋਂ ਬਹੁਤ ਪ੍ਰੇਰਿਤ ਹੋਇਆ ਜੋ ਉਹ ਸੱਤ ਸਾਲ ਦੀ ਉਮਰ ਵਿੱਚ ਓਹਾਮਾ ਪਬਲਿਕ ਲਾਇਬ੍ਰੇਰੀ ਤੋਂ ਉਧਾਰ ਲਿਆਇਆ ਸੀ। ਉਸਨੇ ਆਪਣੇ ਦਾਦੇ ਦੇ ਕਰਿਆਨੇ ਦੀ ਦੁਕਾਨ ਵਿੱਚ ਕੰਮ ਕੀਤਾ[ਹਾਈ ਸਕੂਲ ਦੌਰਾਨ, ਉਸਨੇ ਅਖ਼ਬਾਰਾਂ ਵੇਚਕੇ, ਗੌਲਫ ਬਾਲ ਅਤੇ ਸਟੈਂਪ ਵੇਚਕੇ ਅਤੇ ਕਾਰਾਂ ਦੇ ਸੌਦੇ ਕਰਕੇ ਪੈਸੇ ਕਮਾਉਣੇ ਸ਼ੁਰੂ ਕੀਤੇ।[7] 1945 ਵਿੱਚ, ਬਫ਼ੇ ਅਤੇ ਉਸਦੇ ਇੱਕ ਦੋਸਤ ਨੇ ਇੱਕ ਪੁਰਾਣੀ ਪਿਨਬਾਲ ਮਸ਼ੀਨ 25 ਡਾਲਰ ਵਿੱਚ ਖ੍ਰੀਦੀ, ਜਿਸ ਨੂੰ ਉਨ੍ਹਾਂ ਨੇ ਸਥਾਨਕ ਨਾਈ ਦੀ ਦੁਕਾਨ ਵਿੱਚ ਰੱਖਿਆ। ਕੁਝ ਮਹੀਨਿਆਂ ਦੇ ਅੰਦਰ, ਉਨ੍ਹਾਂ ਦੀਆਂ ਓਮਾਹਾ ਵਿੱਚ ਤਿੰਨ ਵੱਖ-ਵੱਖ ਨਾਈ ਦੀਆਂ ਦੁਕਾਨਾਂ ਵਿੱਚ ਕਈ ਮਸ਼ੀਨਾਂ ਸਨ। ਇਹ ਵਪਾਰ ਸਾਲ ਵਿੱਚ ਬਾਅਦ 1,200 ਡਾਲਰ ਵਿੱਚ ਵੇਚਿਆ ਗਿਆ ਸੀ।[8]

ਹਵਾਲੇ

ਸੋਧੋ
  1. https://www.biography.com/people/warren-buffett-9230729
  2. https://web.archive.org/web/20151120201106/http://www.incademy.com/courses/ten-great-investors/-warren-buffett/1/1040/10002
  3. "Bloomberg Billionaires Index: Warren Buffett". Bloomberg L.P. Retrieved January 2, 2022.
  4. "ਪੁਰਾਲੇਖ ਕੀਤੀ ਕਾਪੀ". Archived from the original on 2018-03-24. Retrieved 2018-05-10. {{cite web}}: Unknown parameter |dead-url= ignored (|url-status= suggested) (help)
  5. https://www.nytimes.com/politics/first-draft/2015/12/16/warren-buffett-endorses-hillary-clinton-and-calls-for-higher-taxes-on-wealthy/?_r=0
  6. https://www.forbes.com/forbes/welcome/?toURL=https://www.forbes.com/sites/janelevere/2017/01/30/new-hbo-documentary-on-warren-buffett-uses-family-photos-home-movies-to-reveal-his-life-story/&refURL=https://en.wikipedia.org/&referrer=https://en.wikipedia.org/[permanent dead link]
  7. http://news.bbc.co.uk/2/hi/business/7280569.stm
  8. https://www.thebalance.com/warren-buffett-timeline-356439