ਵਿਕੀਪੀਡੀਆ:ਅੰਕ ਬਦਲੋ

ਅੰਕ ਬਦਲਕ ਜਾਵਾ ਸਕ੍ਰਿਪਟ ਅਧਾਰਿਤ ਇੱਕ ਗੈਜੇਟ ਹੈ ਜੋ ਵਿਕੀਪੀਡੀਆ ਉੱਤੇ ਅੰਕਾਂ ਨੂੰ ਅਰਬੀ ਅਤੇ ਗੁਰਮੁਖੀ ਅੰਕਾਂ ਦੇ ਵਿਚਕਾਰ ਬਦਲਣ ਲਈ ਵਰਤਿਆ ਜਾਂਦਾ ਹੈ। ਜੇਕਰ ਇਹ ਸਮਰੱਥ ਹੋਵੇ ਤਾਂ ਦਾਖਲ ਹੋਏ ਮੈਂਬਰਾਂ ਦੇ ਲਈ ਸਭ ਤੋਂ ਉੱਪਰ ਸਫੇ ਦੀ ਕੜੀ ਤੋਂ ਪਹਿਲਾਂ ਅੰਕ ਬਦਲੋ ਦਾ ਮੀਨੂ ਦਿਖਾਉਂਦਾ ਹੈ, ਜੇਕਰ ਮੈਂਬਰ ਦਾਖਲ ਨਹੀਂ ਹੈ ਤਾਂ ਖਾਤਾ ਬਣਾਉਣ ਦੀ ਕੜੀ ਤੋਂ ਪਹਿਲਾਂ ਇਹ ਮੀਨੂ ਦਿਖਾਉਂਦਾ ਹੈ।

ਕਾਰਜ-ਖੇਤਰ

ਸੋਧੋ

ਇਹ ਸਿਰਫ ਨਜ਼ਰ ਆ ਰਹੇ ਅੰਕਾਂ ਉੱਪਰ ਕੰਮ ਕਰਦਾ ਹੈ, ਇਨਪੁਟ ਉੱਪਰ ਨਹੀਂ (ਇਨਪੁਟ ਵਿੱਚ ਅੰਕ ਬਦਲਣ ਲਈ ਦੇਖੋ)। ਇਹ ਤਸਵੀਰਾਂ ਦੇ alt ਅਤੇ title ਪਾਠ ਉੱਤੇ ਕੰਮ ਨਹੀਂ ਕਰਦਾ।

ਬਦਲ/ਵਿਕਲਪ

ਸੋਧੋ

ਇਸ ਦੇ ਮੀਨੂ ਵਿੱਚ ਅੰਕਾਂ ਦੇ ਤਿੰਨ ਬਦਲ ਹਨ:

  • ਡਿਫਾਲਟ: ਜੇਕਰ ਇਹ ਬਦਲ ਚੁਣਿਆ ਹੋਵੇ ਤਾਂ ਅੰਕ ਜਿਵੇਂ ਲਿਖੇ ਹੋਏ ਹਨ, ਉਵੇਂ ਹੀ ਨਜ਼ਰ ਆਉਣਗੇ ਭਾਵ ਜਿੱਥੇ ਗੁਰਮੁਖੀ ਅੰਕ ਹੈ ਉੱਥੇ ਗੁਰਮੁਖੀ ਅੰਕ ਨਜ਼ਰ ਆਵੇਗਾ। ਜਿੱਥੇ ਅਰਬੀ ਅੰਕ ਹੈ ਉੱਥੇ ਅਰਬੀ ਅੰਕ ਨਜ਼ਰ ਅਾਵੇਗਾ। ਇਸ ਬਦਲ ਦਾ ਨਜ਼ਰ ਆਉਣ ਵਾਲ਼ਾ ਪਾਠ ਡਿਫਾਲਟ ਹੈ।
  • ਅਰਬੀ: ਜੇਕਰ ਇਹ ਬਦਲ ਚੁਣਿਆ ਹੋਵੇ ਤਾਂ ਸਾਰੇ ਅੰਕ ਅਰਬੀ ਰੂਪ ਵਿੱਚ ਨਜ਼ਰ ਆਉਣਗੇ, ਭਾਵ ਫਰਮਾ:ਸਥਾਈ ਅੰਕ। ਇਸ ਬਦਲ ਦਾ ਨਜ਼ਰ ਆਉਣ ਵਾਲ਼ਾ ਪਾਠ ਫਰਮਾ:ਸਥਾਈ ਅੰਕ ਹੈ।
  • ਗੁਰਮੁਖੀ: ਜੇਕਰ ਇਹ ਬਦਲ ਚੁਣਿਆ ਹੋਵੇ ਤਾਂ ਸਾਰੇ ਅੰਕ ਗੁਰਮੁਖੀ ਅੰਕਾਂ ਦੇ ਰੂਪ ਵਿੱਚ ਨਜ਼ਰ ਆਉਣਗੇ, ਭਾਵ ਫਰਮਾ:ਸਥਾਈ ਅੰਕ। ਇਸ ਬਦਲ ਦਾ ਨਜ਼ਰ ਆਉਣ ਵਾਲ਼ਾ ਪਾਠ ਫਰਮਾ:ਸਥਾਈ ਅੰਕ ਹੈ।

ਯਾਦ/ਸਿਮਰਤੀ

ਸੋਧੋ

ਇਹ ਗੈਜੇਟ ਅੰਕਾਂ ਦੀ ਚੋਣ ਨੂੰ ਯਾਦ ਰੱਖਣ ਲਈ ਕੂਕੀ ਦੀ ਵਰਤੋਂ ਕਰਦਾ ਹੈ, ਭਾਵ ਜੇਕਰ ਇੱਕ ਵਾਰ ਕੰਪਿਊਟਰ ਉਪਰਲੇ ਬ੍ਰਾਊਜ਼ਰ ਵਿੱਚ ਕਿਸੇ ਵੀ ਪ੍ਰਕਾਰ ਦੇ ਅੰਕਾਂ ਦੀ ਚੋਣ ਕਰ ਲਵੇ ਤਾਂ ਉਸ ਬ੍ਰਾਊਜ਼ਰ ਵਿੱਚ ਪੰਜਾਬੀ ਵਿਕੀਪੀਡੀਆ ਦੇ ਹਰ ਸਫੇ ਉੱਤੇ ਉਸੇ ਪ੍ਰਕਾਰ ਦੇ ਅੰਕ ਨਜ਼ਰ ਆਉਣਗੇ ਜਦ ਤੱਕ ਵਰਤੋਂਕਾਰ ਅੰਕਾਂ ਦੀ ਚੋਣ ਦੁਬਾਰਾ ਨਹੀਂ ਬਦਲਦਾ।

ਮੈਂਬਰ ਵੱਖ-ਵੱਖ ਸਫਿਆਂ ਉੱਤੇ ਵੱਖ-ਵੱਖ ਬਦਲ ਚੁਣ ਸਕਦੇ ਹਨ, ਪਰ ਜੇਕਰ ਇੱਕ ਵਾਰ ਗੁਰਮੁਖੀ ਜਾਂ ਅਰਬੀ ਅੰਕਾਂ ਦੀ ਚੋਣ ਕਰ ਲਈ ਹੋਵੇ ਅਤੇ ਉਸ ਤੋਂ ਬਾਅਦ ਡਿਫਾਲਟ ਦੀ ਚੋਣ ਕੀਤੀ ਜਾਵੇ ਤਾਂ ਅੰਕ ਉਦੋਂ ਹੀ ਨਜ਼ਰ ਆਉਣਗੇ ਜਦੋਂ ਕੋਈ ਹੋਰ ਸਫਾ ਖੋਲਿਆ ਜਾਵੇ ਜਾਂ ਮੌਜੂਦਾ ਸਫਾ ਰੀਲੋਡ ਕੀਤਾ ਜਾਵੇ।

ਸਥਾਈ ਅੰਕ

ਸੋਧੋ

ਇਸ ਤੋਂ ਇਲਾਵਾ ਕੁੱਝ ਥਾਂਵਾਂ ਉੱਤੇ ਇੱਕੋ ਹੀ ਪ੍ਰਕਾਰ ਦੇ ਅੰਕ ਨਜ਼ਰ ਆਉਣੇ ਚਾਹੀਦੇ ਹਨ, ਭਾਵੇਂ ਗੁਰਮੁਖੀ ਅੰਕਾਂ ਦੀ ਚੋਣ ਕੀਤੀ ਗਈ ਹੋਵੇ ਜਾਂ ਅਰਬੀ ਅੰਕਾਂ ਦੀ। ਉਦਾਹਰਨ: ਗੁਰਮੁਖੀ ਅੰਕ ਲੇਖ ਵਿੱਚ ਅੰਕ ਗੁਰਮੁਖੀ ਹੀ ਨਜ਼ਰ ਆਉਣੇ ਚਾਹੀਦੇ ਹਨ ਤਾਂ ਜੋ ਲੇਖ ਨੂੰ ਪੜ੍ਹਿਆ ਜਾ ਸਕੇ। ਇਹੋ ਜਿਹੀ ਥਾਂਵਾਂ ਉੱਤੇ ਅੰਕਾਂ ਨੂੰ ਫਰਮਾ:T੧ ਸਾਂਚੇ ਵਿੱਚ ਪਾ ਦੇਣਾ ਚਾਹੀਦਾ ਹੈ। ਇਸ ਵਿੱਚ ਉਹ ਹਮੇਸ਼ਾਂ ਉਵੇਂ ਹੀ ਨਜ਼ਰ ਆਉਣਗੇ ਜਿਵੇਂ ਉਹਨਾਂ ਨੂੰ ਸਾਂਚੇ ਵਿੱਚ ਜੋੜਿਆ ਗਿਆ ਹੈ। ਉਦਾਹਰਨ: ਉਪਰੋਕਤ ਗੁਰਮੁਖੀ ਅਤੇ ਅਰਬੀ ਅੰਕ ਸਥਾਈ ਹਨ।

ਇਹ ਵੀ ਦੇਖੋ

ਸੋਧੋ