ਮੀਆਂ ਮੀਰ
ਮੀਆਂ ਮੀਰ

ਸਾਈਂ ਮੀਆਂ ਮੀਰ ਮੁਹੰਮਦ ਸਾਹਿਬ (ਅੰਦਾਜ਼ਨ 1550 – 11 ਅਗਸਤ 1635), ਮੀਆਂ ਮੀਰ ਵਜੋ ਪ੍ਰਸਿੱਧ ਸੂਫੀ ਸੰਤ ਸਨ। ਉਹ ਲਾਹੌਰ, ਖਾਸ ਧਰਮਪੁਰਾ (ਅੱਜ ਪਾਕਿਸਤਾਨ ) ਵਿੱਚ ਰਹਿੰਦੇ ਸਨ। ਉਹ ਖਲੀਫ਼ਾ ਉਮਰ ਇਬਨ ਅਲ-ਖੱਤਾਬ ਦੇ ਸਿਧੇ ਉੱਤਰ-ਅਧਿਕਾਰੀ ਸਨ। ਉਹ ਸੂਫ਼ੀਆਂ ਦੇ ਕਾਦਰੀ ਫ਼ਿਰਕੇ ਨਾਲ ਸਬੰਧਤ ਸਨ। ਉਹ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਸਭ ਤੋਂ ਵੱਡੇ ਪੁੱਤਰ, ਦਾਰਾ ਸਿਕੋਹ ਦੇ ਮੁਰਸਦ ਹੋਣ ਨਾਤੇ ਬਹੁਤ ਮਸ਼ਹੂਰ ਸਨ। ਸਾਈਂ ਮੀਆਂ ਮੀਰ ਦਾ ਅਸਲੀ ਨਾਂਅ ਮੀਰ ਮੁਹੰਮਦ ਸੀ ਪਰ ਉਨ੍ਹਾਂ ਦੀ ਪ੍ਰਸਿੱਧੀ ਸਾਈਂ ਮੀਆਂ ਮੀਰ ਦੇ ਨਾਂਅ ਨਾਲ ਹੋਈ ਸੀ। ਕਾਦਰੀ ਫਿਰਕੇ ਨਾਲ ਸਬੰਧ ਰੱਖਣ ਵਾਲੇ ਉਹ ਇੱਕ ਪਹੁੰਚੇ ਹੋਏ ਦਰਵੇਸ਼ ਸਨ। ਇੱਕ ਸ੍ਰੇਸ਼ਟ ਸੂਫੀ ਪੀਰ ਹੋਣ ਦੇ ਨਾਲ-ਨਾਲ ਉਹ ਇੱਕ ਉ¤ਚਕੋਟੀ ਦੇ ਇਨਸਾਨੀਅਤਪ੍ਰਸਤ ਵੀ ਸਨ।