ਵਿਕੀਪੀਡੀਆ:ਚੁਣਿਆ ਹੋਇਆ ਲੇਖ/11 ਫ਼ਰਵਰੀ

ਪਰਦਰਸ਼ਨਕਾਰੀ
ਪਰਦਰਸ਼ਨਕਾਰੀ

ਇਰਾਨੀ ਇਨਕਲਾਬ (ਇਸਨੂੰ ਇਸਲਾਮੀ ਇਨਕਲਾਬ, ਇਰਾਨ ਦਾ ਰਾਸ਼ਟਰੀ ਇਨਕਲਾਬ ਅਤੇ 1979 ਇਨਕਲਾਬ ਵੀ ਕਿਹਾ ਜਾਂਦਾ ਹੈ) ਇਰਾਨ ਵਿੱਚ ਵਾਪਰੀਆਂ ਉਹਨਾਂ ਘਟਨਾਵਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਰਾਹੀਂ ਮੁਹੰਮਦ ਰੇਜ਼ਾ ਪਹਲਵੀ ਦੀ ਹਕੂਮਤ ਨੂੰ ਖ਼ਤਮ ਕਰ ਕੇ ਇੱਕ ਨਵੇਂ ਇਸਲਾਮੀ ਗਣਰਾਜ ਦੀ ਸਥਾਪਨਾ ਕੀਤੀ ਗਈ। ਰੂਹੋਲਾਹ ਖ਼ੋਮੇਨੀ ਇਸ ਇਨਕਲਾਬ ਦਾ ਮੁਖੀ ਸੀ ਉਸਨੂੰ ਖੱਬੇਪੱਖੀ, ਇਸਲਾਮੀ ਸੰਗਠਨ ਅਤੇ ਈਰਾਨੀ ਵਿਦਿਆਰਥੀ ਅੰਦੋਲਨ ਦੀ ਮਦਦ ਹਾਸਿਲ ਸੀ।ਇਹ ਇਨਕਲਾਬ ਿਮਤੀ ਜਨਵਰੀ 1978 ਤੋਂ ਫ਼ਰਵਰੀ 1979 ਤੱਕ ਚੱਲਿਆ। ਇਸ ਦਾ ਕਾਰਨ ਸ਼ਾਹ ਦੀ ਹਕੂਮਤ ਪ੍ਰਤੀ ਬੇਚੈਨੀ, ਆਇਤਉੱਲਾ ਖ਼ੋਮੇਨੀ ਨੂੰ ਜਲਾਵਤਨ ਕਰਨਾ, ਸਮਾਜਿਕ ਬੇਇਨਸਾਫ਼ੀ ਅਤੇ ਇਰਾਨੀ ਇਨਕਲਾਬ ਦਾ ਪਿਛੋਕੜ ਤੇ ਕਾਰਨ ਸੀ। ਇਸ ਨਾਲ ਪਹਲਵੀ ਖ਼ਾਨਦਾਨ ਦੇ ਮੁਹੰਮਦ ਰੇਜ਼ਾ ਪਹਲਵੀ ਦਾ ਤਖ਼ਤਾਪਲਟ ਹੋਇਆ ਅਤੇ ਇਸਲਾਮੀ ਗਣਰਾਜ ਦੀ ਸਥਾਪਨਾ।