ਵਿਕੀਪੀਡੀਆ:ਚੁਣਿਆ ਹੋਇਆ ਲੇਖ/18 ਅਕਤੂਬਰ
ਸ਼ੁੱਕਰ (0.7 AU) ਧਰਤੀ ਦੇ ਕੁ ਜਿਡਾ ਗ੍ਰਹਿ ਹੈ (ਧਰਤੀ ਦੇ 0.815 Earth ਆਕਾਰ ਦੇ ਬਰਾਬਰ) ਅਤੇ ਸ਼ੁੱਕਰ ਦੇ ਕੋਈ ਉਪਗ੍ਰਹਿ ਨਹੀ ਹਨ। ਗ੍ਰੀਨ ਹਾਉਸ ਗੈਸ ਕਰਕੇ ਇਸ ਦਾ ਤਾਪਮਾਨ 400 ਡਿਗਰੀ ਸੈਲਸੀਅਸ ਤੱਕ ਚਲ ਜਾਂਦਾ ਹੈ ਅਤੇ ਇਸ ਕਰਕੇ ਇਹ ਸਭ ਤੋਂ ਗਰਮੀ ਵਾਲਾ ਗ੍ਰਹਿ ਹੈ। ਸ਼ੁੱਕਰ ਨੂੰ ਸੂਰਜ ਦਾ ਇੱਕ ਚੱਕਰ ਪੂਰਾ ਕਰਨ ਲਈ 224.7 ਦਿਨ ਲੱਗਦੇ ਹਨ। ਸ਼ੁੱਕਰ ਸਾਡੇ ਸੂਰਜ ਮੰਡਲ ਦੇ ਚਾਰ ਧਰਤ ਗ੍ਰਹਿਆਂ ਵਿੱਚੋਂ ਇੱਕ ਹੈ, ਜਿਸ ਦਾ ਮਤਲਬ ਹੈ ਕਿ ਇਸ ਦਾ ਕੋਟ ਪੱਥਰ ਜਾਂ ਧਰਤ ਦਾ ਬਣਿਆਂ ਹੋਇਆ ਹੈ। ਇਸ ਦਾ ਵਿਆਸ ਧਰਤੀ ਕੇਵਲ 650 ਕਿਲੋਮੀਟਰ ਘੱਟ ਹੈ। ਧਰਤੀ ਦੇ ਤਰਾਂ ਇਸ ਦੇ ਲੋਹੇ ਦੇ ਕੇਂਦਰੀ ਭਾਗ ਦੇ ਦੁਆਲੇ ਇੱਕ ਸਿਲਿਕੇਟ ਦੀ ਮੋਟੀ ਬੁਰਕ, ਸਾਰਥਕ ਵਾਯੂ ਮੰਡਲ, ਅਤੇ ਅੰਦਰੂਨੀ ਭੂ-ਵਿਗਿਆਨਕ ਸਰਗਰਮੀ ਦੇ ਸਬੂਤ ਹਨ। ਪਰ ਇਹ ਧਰਤੀ ਨਾਲੋਂ ਬਹੁਤ ਹੀ ਸੁੱਕਾ ਹੈ, ਅਤੇ ਇਸ ਦਾ ਵਾਯੂ ਮੰਡਲ ਵੀ 90 ਗੁਣਾ ਸੰਘਣਾ ਹੈ। ਇਥੇ 96.5% ਕਾਰਬਨ ਡਾਈਆਕਸਾਇਡ ਅਤੇ 3.5% ਨਾਈਟ੍ਰੋਜਨ ਹੈ।