ਉਪਗ੍ਰਹਿ
ਉਪਗ੍ਰਹਿ (ਅੰਗਰੇਜੀ: Satellite) ਦੋ ਤਰਾਂ ਦੇ ਹੁੰਦੇ ਹਨ- ਮਾਨਵ ਨਿਰਮਤ ਅਤੇ ਕੁਦਰਤੀ। ਜਦੋਂ ਕੋਈ ਪਦਾਰਥ (Object) ਦੂਜੇ ਦਾ ਚੱਕਰ ਕੱਟਦਾ ਹੈ ਤਾ ਉਹ ਉਪਗ੍ਰਹਿ ਕਹਾਉਂਦਾ ਹੈ। ਧਰਤੀ ਦੇ ਵਰਤਮਾਨ ਵਿੱਚ 11 ਪ੍ਰਕਿਰਤਕ ਉਪਗ੍ਰਹਿ ਅਤੇ 11ਵੇਂ ਉਪਗ੍ਰਹਿ ਦੀ ਖੋਜ 1987 ਵਿੱਚ ਕੀਤੀ ਗਈ ਇਹ ਗ੍ਰਹਿ ਸੂਰਜ ਤੋ ਲਗਭਗ 1500 ਕਰੋੜ ਕਿਲੋਮੀਟਰ ਦੂਰ ਹੈ। ਇਹ ਗ੍ਰਹਿ R26-27 ਤੇ ਸਥਿਤ ਹੈ।[1] ਉਧਾਰਨ ਲਈ ਚੰਦਰਮਾ ਧਰਤੀ ਦਾ ਪ੍ਰਕਿਰਤਕ ਉਪਗ੍ਰਹ ਹੈ ਅਤੇ ਨਾਸਾ ਦਾ ਸਪੇਸ ਸਟੇਸ਼ਨ ਇੱਕ ਮਾਨਵ ਨਿਰਮਿਤ ਉਪਗ੍ਰਹਿ ਹੈ। ਵੱਖ ਵੱਖ ਦੇਸ਼ਾਂ ਦੇ ਸੱਤ ਹਜ਼ਾਰ ਤੋਂ ਵੱਧ ਬਨਾਉਟੀ ਉਪਗ੍ਰਹਿ ਆਕਾਸ਼ ਵਿੱਚ ਧਰਤੀ ਦੁਆਲੇ ਚੱਕਰ ਲਗਾ ਰਹੇ ਹਨ।
ਬਣਤਰ
ਸੋਧੋਬਣਾਉਟੀ ਉਪਗ੍ਰਹਿਆਂ ਦਾ ਮੁੱਖ ਢਾਂਚਾ ਐਲੂਮੀਨੀਅਮ ਜਾਂ ਪਲਾਸਟਿਕ ਦਾ ਬਣਿਆ ਹੁੰਦਾ ਹੈ ਅਤੇ ਇਨ੍ਹਾਂ ਨੂੰ ਕਾਰਬਨ ਦੇ ਰੇਸ਼ਿਆਂ ਨਾਲ ਮਜ਼ਬੂਤੀ ਦਿੱਤੀ ਜਾਂਦੀ ਹੈ। ਇਹ ਹਵਾਈ ਜਹਾਜ਼ਾਂ ਨਾਲੋਂ 10 ਤੋਂ 30 ਗੁਣਾ ਤੇਜ਼ ਦੌੜਦੇ ਹਨ। ਇਹ ਤੇਜ਼ ਰਫਤਾਰ ਕਾਰਨ ਹੀ ਧਰਤੀ ਉੱਪਰ ਨਹੀਂ ਡਿਗਦੇ, ਕਿਉਂਕਿ ਗੁਰੂਤਾ ਦੀ ਅੰਦਰਲੀ ਖਿੱਚ ਅਤੇ ਬਾਹਰਲੇ ਦਬਾਅ ਕਾਰਨ ਇਨ੍ਹਾਂ ਦਾ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਇਹ ਨਾ ਮੁੱਕਣ ਵਾਲੇ ਰਸਤੇ ਉੱਪਰ ਧਰਤੀ ਦੁਆਲੇ ਚੱਕਰ ਲਾਉਂਦੇ ਰਹਿੰਦੇ ਹਨ।
ਇਤਿਹਾਸ
ਸੋਧੋ- ਚੀਨ ਨੇ ਸਭ ਤੋਂ ਪਹਿਲਾਂ ਪਤੰਗ ਉਡਾਇਆ ਕੇ ਇਸ ਨਾਲ ਉਹ ਲੜਾਈ ਵਿੱਚ ਦੁਸ਼ਮਣ ਦੀ ਹਾਲਤ ਦਾ ਅਨੁਮਾਨ ਲਗਾਉਂਦੇ ਸਨ।
- 1752 ਵਿੱਚ ਅਮਰੀਕੀ ਵਿਗਿਆਨੀ ਬੈਂਜਾਮਿਨ ਫਰੈਂਕਲਿਨ ਨੇ ਪਤੰਗ ਨਾਲ ਧਾਤ ਬੰਨ੍ਹ ਕੇ ਰੌਸ਼ਨੀ ਵਿੱਚ ਬਿਜਲੀ ਦੀ ਹਾਲਤ ਦਾ ਪਤਾ ਲਗਾਇਆ ਸੀ।
- ਸੰਨ 1945 ਵਿੱਚ ਆਰਥੁਰ ਸੀ। ਕਲਾਰਕ ਨੇ ਕਿਸੇ ਉਪਗ੍ਰਹਿ ਨੂੰ ਪੱਕੇ ਤੌਰ 'ਤੇ ਪੁਲਾੜ ਵਿੱਚ ਫਿਕਸ ਕਰਨ ਬਾਰੇ ਦੱਸਿਆ।
- ਸੰਨ 1957 ਵਿੱਚ ਰੂਸ ਨੇ ਸਪੂਤਨਿਕ-1 ਨਾਂਅ ਦਾ ਉਪਗ੍ਰਹਿ ਪੁਲਾੜ ਵਿੱਚ ਭੇਜਿਆ। ਇਸ ਤੋਂ ਬਾਅਦ ਦੁਨੀਆ ਵਿੱਚ ਉਪਗ੍ਰਹਿਆਂ ਨੂੰ ਪੁਲਾੜ ਵਿੱਚ ਭੇਜਣ ਦੀ ਦੌੜ ਜਿਹੀ ਲੱਗ ਗਈ।
- ਅਮਰੀਕਾ ਨੇ 1958 ਵਿੱਚ ਐਕਸਪਲੋਰ-1, 1962 ਵਿੱਚ ਟੈਲਸਟਾਰ, 1963 ਵਿੱਚ ਸਾਈਨਕੌਮ-2, 1972 ਵਿੱਚ ਲੈਂਡਸੈਟ, 1992 ਵਿੱਚ ਸੀ। ਓ. ਬੀ. ਈ. ਅਤੇ 2003 ਵਿੱਚ ਨਾਸਾ ਨੇ ਕੋਲੰਬੀਆ ਨਾਂਅ ਦੇ ਬਨਾਉਟੀ ਉਪਗ੍ਰਹਿ ਪੁਲਾੜ ਵਿੱਚ ਭੇਜੇ।
ਲਾਭ
ਸੋਧੋਕਿਸੇ ਸਮੇਂ ਇਹ ਉਪਗ੍ਰਹਿ ਦੂਜੇ ਦੇਸ਼ਾਂ ਦੀ ਜਸੂਸੀ ਕਰਨ ਲਈ ਅਤੇ ਨਿਊਕਲੀਅਰ ਮਿਜ਼ਾਈਲਾਂ ਫਿੱਟ ਕਰਨ ਲਈ ਹੀ ਵਰਤੇ ਜਾਂਦੇ ਸਨ ਪਰ ਅੱਜਕਲ੍ਹ ਇਨ੍ਹਾਂ ਨੂੰ ਸ਼ਾਂਤੀ ਦੇ ਕੰਮਾਂ ਲਈ ਵੀ ਵਰਤਿਆ ਜਾਂਦਾ ਹੈ, ਜਿਵੇਂ
- ਉਪਗ੍ਰਹਿਆਂ ਰਾਹੀਂ ਟੈਲੀਫੋਨ ਸੰਦੇਸ਼ਾਂ ਨੂੰ ਅਤੇ ਦੂਰਦਰਸ਼ਨ ਦੇ ਪ੍ਰੋਗਰਾਮਾਂ ਨੂੰ ਦੂਜੇ ਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ।
- ਇਹ ਸਾਨੂੰ ਮੌਸਮ ਦੀ ਭਵਿੱਖਬਾਣੀ ਅਤੇ ਬੱਦਲਾਂ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਦਾਨ ਕਰਦੇ ਹਨ।
- ਇਹ ਸਾਨੂੰ ਬਨਸਪਤੀ, ਭੂਮੀ, ਚਟਾਨਾਂ, ਬਰਫ, ਪਾਣੀ ਅਤੇ ਸ਼ਹਿਰੀ ਇਲਾਕਿਆਂ ਬਾਰੇ ਜਾਣਕਾਰੀ ਦਿੰਦੇ ਹਨ।
- ਇਨ੍ਹਾਂ ਰਾਹੀਂ ਸਾਨੂੰ ਵਾਯੂਮੰਡਲ ਅਤੇ ਪੁਲਾੜ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਜਾਣਕਾਰੀ ਮਿਲਦੀ ਹੈ।
ਦੇਸ਼ਾ ਦੇ ਪਹਿਲੇ ਉਪਗ੍ਰਹਿ
ਸੋਧੋਲੜੀ ਨੰ | ਦੇਸ਼ | ਉਡਾਨ ਦੀ ਮਿਤੀ | ਰਾਕਟ ਦਾ ਨਾਂ | ਉਪਗ੍ਰਹਿ ਦਾ ਨਾਂ |
---|---|---|---|---|
1 | ਰੂਸ | 4 ਅਕਤੂਬਰ 1957 | ਸਪੂਤਨਿਕ-PS | ਸਪੂਤਨਿਕ-1 |
2 | ਸੰਯੁਕਤ ਰਾਜ | 1 ਫਰਵਰੀ 1958 | ਜੁਨੋ I | ਐਕਪਲੋਰਰ-1 |
3 | ਫਰਮਾ:Country data ਫ੍ਰਾਂਸ | 26 ਨਵੰਬਰ 1965 | ਡਾਈਮਡ--A | ਅਸਟ੍ਰੈਕਸ |
4 | ਜਪਾਨ | 11 ਫਰਵਰੀ 1970 | ਲੰਬਡਾ | ਓਸੂਮੀ |
5 | ਚੀਨ | 24 ਅਪਰੈਲ 1970 | ਲੌਗ ਮਾਰਚ-1 | ਡੌਂਗ ਫਾਂਗ ਹੌਂਗ-I |
6 | ਫਰਮਾ:Country data ਬਰਤਾਨੀਆ | 28 ਅਕਤੂਬਰ 1971 | ਬਲੈਕ ਐਰੋ | ਪ੍ਰੋਸਪੇਰੋ |
7 | ਭਾਰਤ | 19 ਅਪਰੈਲ 1975 | ਐਸ.ਐਲ.ਵੀ | ਆਰੀਆਭੱਟ |
8 | ਫਰਮਾ:Country data ਇਜ਼ਰਾਈਲ | 19 ਸਤੰਬਰ 1988 | ਸ਼ਾਵਿਤ | ਅਫੇਕ-1 |
— | ਰੂਸ[2] | 21 ਜਨਵਰੀ 1992 | ਸੋਯੂਜ਼-U | ਕੋਸਮੋਸ-2175 |
— | ਫਰਮਾ:Country data ਯੂਕ੍ਰੇਨ[2] | 13 ਜੁਲਾਈ 1992 | ਟਸੀਕਲੋਨ-3 | ਸਟਰੇਲਾ |
9 | ਫਰਮਾ:Country data ਇਰਾਨ | 2 ਫਰਵਰੀ 2009 | ਸਫਿਰ-1 | ੳਮੀਦ |
10 | ਉੱਤਰੀ ਕੋਰੀਆ | 12 ਦਸੰਬਰ 2012 | ਉਨਹਾ-3 | ਕਵਾਂਗਮਾਈੳਗਸੋਂਗ-3 ਯੂਨਿਟ-2 |
11 | ਦੱਖਣੀ ਕੋਰੀਆ | 30 ਜਨਵਰੀ 2013 | ਕੇਐਸਐਲਵੀ-1 | ਐਸਟੀਐਸਏਟੀ-2C |
ਹਵਾਲੇ
ਸੋਧੋਸੂਰਜ ਮੰਡਲ |
---|
ਸੂਰਜ • ਬੁੱਧ • ਸ਼ੁੱਕਰ • ਪ੍ਰਿਥਵੀ • ਮੰਗਲ • ਬ੍ਰਹਿਸਪਤੀ • ਸ਼ਨੀ • ਯੂਰੇਨਸ • ਵਰੁਣ • ਪਲੂਟੋ • ਸੀਰੀਸ• ਹਉਮੇਆ • ਮਾਕੇਮਾਕੇ • ਐਰਿਸ |
ਗ੍ਰਹਿ • ਬੌਣਾ ਗ੍ਰਹਿ • ਉਪਗ੍ਰਹਿ - ਚੰਦਰਮਾ • ਮੰਗਲ ਦੇ ਉਪਗ੍ਰਹਿ • ਤਾਰਾਨੁਮਾ ਗ੍ਰਹਿ • ਬ੍ਰਹਿਸਪਤੀ ਦੇ ਉਪਗ੍ਰਹਿ • ਸ਼ਨੀ ਦੇ ਉਪਗ੍ਰਹਿ • ਯੂਰੇਨਸ ਦੇ ਉਪਗ੍ਰਹਿ • ਵਰੁਣ ਦੇ ਉਪਗ੍ਰਹਿ • ਯਮ ਦੇ ਉਪਗ੍ਰਹਿ • ਐਰਿਸ ਦੇ ਉਪਗ੍ਰਹਿ |
ਛੋਟੀਆਂ ਵਸਤੂਆਂ: ਉਲਕਾ • ਤਾਰਾਨੁਮਾ ਗ੍ਰਹਿ (ਤਾਰਾਨੁਮਾ ਗ੍ਰਹਿ ਘੇਰਾ ) • ਕਿੰਨਰ • ਵਰੁਣ-ਪਾਰ ਵਸਤੂਆਂ (ਕਾਈਪਰ ਘੇਰਾ/ਬਿਖਰਿਆ ਚੱਕਰ ) • ਧੂਮਕੇਤੂ (ਔਰਟ ਬੱਦਲ) • ਉੱਡਣ ਤਸ਼ਤਰੀ • ਸੂਰਜ ਗ੍ਰਹਿਣ • ਚੰਦ ਗ੍ਰਹਿਣ |