ਵਾਟਰਲੂ ਦੀ ਲੜਾਈ
ਵਾਟਰਲੂ ਦੀ ਲੜਾਈ

ਵਾਟਰਲੂ ਦੀ ਲੜਾਈ 18 ਜੂਨ,1815 ਨੂੰ ਵਾਟਰਲੂ (ਜਿਹੜਾ ਅੱਜਕਲ੍ਹ ਬੈਲਜੀਅਮ ਵਿੱਚ ਹੈ ਅਤੇ ਉਸ ਸਮੇਂ ਨੀਦਰਲੈਂਡ ਦੇ ਸੰਯੁਕਤ ਰਾਜ ਦਾ ਹਿੱਸਾ ਸੀ।) ਲੜੀ ਗਈ ਸੀ। ਨਪੋਲੀਅਨ ਦੀ ਇਹ ਆਖ਼ਰੀ ਲੜਾਈ ਸੀ। ਇਸ ਲੜਾਈ ਵਿੱਚ ਇੱਕ ਪਾਸੇ ਫ਼ਰਾਂਸ ਸੀ ਅਤੇ ਦੂਜੇ ਪਾਸੇ ਬ੍ਰਿਟੇਨ, ਰੂਸ, ਪ੍ਰਸ਼ੀਆ, ਆਸਟਰੀਆ ਅਤੇ ਹੰਗਰੀ ਦੀ ਸੈਨਾ ਸੀ। ਇਸ ਲੜਾਈ ਵਿੱਚ ਹਾਰਨ ਤੋਂ ਬਾਅਦ ਨਪੋਲੀਅਨ ਨੇ ਆਤਮ-ਸਪਰਪਣ ਕਰ ਦਿੱਤਾ ਸੀ। ਡਿਊਕ ਨੇ ਵਾਟਰਲੂ ਦੀ ਲੜਾਈ ਵਿੱਚ ਫਰਾਂਸ ਦੇ ਪ੍ਰਸਿੱਧ ਜਰਨੈਲ ਨਪੋਲੀਅਨ ਨੂੰ ਹਰਾ ਕੇ ਉਸ ਨੂੰ ਬੰਦੀ ਬਣਾ ਲਿਆ ਸੀ।