ਸ਼ਿਵਾ ਜੀ
ਸ਼ਿਵਾ ਜੀ

ਛਤਰਪਤੀ ਸ਼ਿਵਾਜੀ ਭੌਸਲੇ (19 ਮਾਰਚ, 1630– 3 ਅਪਰੈਲ 1680) ਇਕ ਮਹਾਨ ਮਰਾਠਾ ਯੋਧੇ ਸਨ ਅਤੇ ਉਨ੍ਹਾਂ ਦੀ ਕਮਾਂਡ ਹੇਠ ਮੁਗਲਾਂ ਨੂੰ ਹਰਾ ਕੇ ਪੁਣੇ ਮਰਾਠਾ ਰਾਜ ਸਥਾਪਤ ਕੀਤਾ ਗਿਆ। ਇਸੇ ਲਈ ਸ਼ਿਵਾ ਜੀ ਨੂੰ ਮਰਾਠਾ ਰਾਜ ਦੇ ਬਾਨੀ ਵੀ ਕਿਹਾ ਜਾਂਦਾ ਹੈ। ਸੰਨ 1674 ਵਿੱਚ ਸ਼ਿਵਾ ਜੀ ਨੂੰ ਮਹਾਰਾਜ ਦਾ ਤਾਜ ਪਹਿਨਾ ਕੇ ਛੱਤਰਪਤੀ ਦਾ ਦਰਜਾ ਦਿੱਤਾ ਗਿਆ। ਸ਼ਿਵਾਜੀ ਮਹਾਰਾਜ ਦਾ ਜਨਮ ਸ਼ਾਹਜੀ ਭੌਂਸਲੇ ਅਤੇ ਜੀਜਾਬਾਈ (ਰਾਜਮਾਤਾ ਜਿਜਾਊ) ਦੇ ਘਰ ਅੰਦਾਜ਼ਨ 19 ਫਰਵਰੀ 1630 (ਮਹਾਰਾਸ਼ਟਰ ਸਰਕਾਰ ਅਨੁਸਾਰ) ਨੂੰ ਸ਼ਿਵਨੇਰੀ ਦੁਰਗ ਵਿੱਚ ਹੋਇਆ ਸੀ। ਹੋਰਨਾਂ ਦੇ ਅਨੁਸਾਰ 6 ਅਪਰੈਲ 1627 ਜਾਂ ਇਸਦੇ ਨੇੜੇ ਤੇੜੇ ਕੋਈ ਹੋਰ ਜਨਮ ਦੀ ਤਾਰੀਖ ਹੈ। ਸ਼ਿਵਨੇਰੀ ਦਾ ਦੁਰਗ ਪੂਨਾ (ਪੁਣੇ) ਤੋਂ ਉੱਤਰ ਦੀ ਤਰਫ ਜੁੰਨਾਰ ਨਗਰ ਦੇ ਕੋਲ ਸੀ। ਉਨ੍ਹਾਂ ਦਾ ਬਚਪਨ ਉਨ੍ਹਾਂ ਦੀ ਮਾਤਾ ਜਿਜਾਊ ਦੇ ਮਾਰਗਦਰਸ਼ਨ ਵਿੱਚ ਗੁਜ਼ਰਿਆ। ਉਹ ਸਾਰੀਆਂ ਕਲਾਵਾਂ ਵਿੱਚ ਮਾਹਰ ਸਨ, ਉਨ੍ਹਾਂ ਨੇ ਬਚਪਨ ਵਿੱਚ ਰਾਜਨੀਤੀ ਅਤੇ ਲੜਾਈ ਦੀ ਸਿੱਖਿਆ ਲਈ ਸੀ। ਇਹ ਭੌਂਸਲੇ ਉਪਜਾਤੀ ਦੇ ਸਨ ਜੋ ਕਿ ਮੂਲ ਤੌਰ ਤੇ ਕੁਰਮੀ ਜਾਤੀ ਨਾਲ ਸੰਬੰਧਿਤ ਹੈ। ਉਨ੍ਹਾਂ ਦੇ ਪਿਤਾ ਮਰਾਠਾ ਜਰਨੈਲ ਸਨ ਅਤੇ ਦੱਖਣ ਸਲਤਨਤ ਅਧੀਨ ਸੇਵਾ ਕਰਦੇ ਸਨ। ਉਨ੍ਹਾਂ ਦੇ ਮਾਤਾ ਜੀ ਜੀਜਾਬਾਈ ਜਾਦਵ ਕੁਲ ਵਿੱਚ ਪੈਦਾ ਹੋਏ ਸੀ ਅਤੇ ਉਨ੍ਹਾਂ ਦੇ ਪਿਤਾ ਇੱਕ ਸ਼ਕਤੀਸ਼ਾਲੀ ਸਾਮੰਤ ਸਨ। ਸ਼ਿਵਾਜੀ ਦੇ ਜਨਮ ਦੇ ਵੇਲੇ, ਡੈਕਨ ਦੀ ਸੱਤਾ ਵਿੱਚ ਤਿੰਨ ਇਸਲਾਮੀ ਸੁਲਤਾਨ ਭਿਆਲ ਸਨ: ਬੀਜਾਪੁਰ, ਅਹਿਮਦਨਗਰ ਅਤੇ ਗੋਲਕੁੰਡਾ ਦੇ ਸੁਲਤਾਨ। ਸਾਹਾਜੀ ਅਕਸਰ ਉਨ੍ਹਾਂ ਵਿਚਕਾਰ ਆਪਣੀ ਵਫ਼ਾਦਾਰੀ ਬਦਲਦੇ ਰਹਿੰਦੇ ਸਨ ਪਰ ਪੁਣੇ ਦੀ ਆਪਣੀ ਜਗੀਰ ਅਤੇ ਆਪਣੀ ਛੋਟੀ ਜਿਹੀ ਫ਼ੌਜ ਉਨ੍ਹਾਂ ਸਦਾ ਰੱਖੀ ਹੋਈ ਸੀ।