ਵਿਕੀਪੀਡੀਆ:ਚੁਣਿਆ ਹੋਇਆ ਲੇਖ/23 ਜਨਵਰੀ
ਸੁਭਾਸ਼ ਚੰਦਰ ਬੋਸ ਦਾ ਜਨਮ 23 ਜਨਵਰੀ, 1897 ਨੂੰ ਉੜੀਸਾ ਦੇ ਕਟਕ ਸ਼ਹਿਰ ਵਿਚ ਇਕ ਬਹੁਤ ਵੱਡੇ ਵਕੀਲ ਜਾਨਕੀ ਦਾਸ ਬੋਸ ਦੇ ਘਰ ਨੂੰ ਪੈਦਾ ਹੋਏ। ਉਹ ਕੌਮੀ ਨੇਤਾ ਸਨ ਅਤੇ ਦੇਸ਼ ਦੀ ਆਜ਼ਾਦੀ ਲਈ ਜੱਦੋਜਹਿਦ ਕਾਫੀ ਕੀਤੀ। ਉਨ੍ਹਾਂ ਨੇ ਉਚੇਰੀ ਸਿੱਖਿਆ ਲਈ ਪ੍ਰੈਜ਼ੀਡੈਂਸੀ ਕਾਲਜ ਕਲਕੱਤਾ ਵਿਚ ਦਾਖਲ ਹੋਏ। 1919 ਵਿਚ ਉਹ ਉਚੇਰੀ ਸਿੱਖਿਆ ਲਈ ਇੰਗਲੈਂਡ ਚਲੇ ਗਏ। ਉਥੇ ਅੱਠਾਂ ਮਹੀਨਿਆਂ ਦੇ ਸੀਮਤ ਜਿਹੇ ਸਮੇਂ ਵਿਚ ਉਨ੍ਹਾਂ ਨੇ ਇੰਡੀਅਨ ਸਿਵਲ ਸਰਵਿਸ ਦਾ ਇਮਤਿਹਾਨ ਪਾਸ ਕਰ ਲਿਆ। ਨੇਤਾ ਜੀ ਆਜ਼ਾਦ ਹਿੰਦ ਫ਼ੌਜ ਦੇ ਪ੍ਰਸਿੱਧ ਆਗੂ ਸੁਭਾਸ਼ ਚੰਦਰ ਬੋਸ ਜਿਨ੍ਹਾਂ ਨੂੰ ਭਾਰਤ ਦੇ ਲੋਕ ਸਤਿਕਾਰ ਨਾਲ ਨੇਤਾ ਜੀ ਕਹਿ ਕੇ ਬੁਲਾਉਂਦੇ ਹਨ, ਆਜ਼ਾਦ ਹਿੰਦ ਫ਼ੌਜ ਦੇ ਬਾਨੀ ਸਨ। ਉਨ੍ਹਾਂ ਨੇ ਅੰਗਰੇਜ਼ੀ ਸਾਮਰਾਜ ਦੇ ਹੁੰਦਿਆਂ ਹੀ ਭਾਰਤ ਦੀ ਧਰਤੀ ਉਪਰ ਆਜ਼ਾਦ ਭਾਰਤ ਦਾ ਝੰਡਾ ਲਹਿਰਾ ਦਿੱਤਾ। ਅਪ੍ਰੈਲ 1919 ਦੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਨੇ ਸਾਰੇ ਪਾਸੇ ਤਰਥੱਲ ਮਚਾ ਦਿੱਤੀ। 1929 ਵਿਚ ਉਹ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਪ੍ਰਧਾਨ ਬਣੇ ਅਤੇ 1930 ਵਿਚ ਕਲਕੱਤਾ ਕਾਰਪੋਰੇਸ਼ਨ ਦੇ ਪ੍ਰਧਾਨ ਬਣੇ। 1938 ਵਿਚ 51ਵੇਂ ਇਜਲਾਸ ਦੇ ਪ੍ਰਧਾਨ ਚੁਣੇ ਗਏ। 20 ਜੂਨ, 1940 ਨੂੰ ਸੁਭਾਸ਼ ਚੰਦਰ ਬੋਸ ਨੇ ਵੀਰ ਸਾਵਰਕਰ ਨਾਲ ਮੁਲਾਕਾਤ ਕੀਤੀ ਤਾਂ ਨੇਤਾ ਜੀ ਨੂੰ ਉਨ੍ਹਾਂ ਤੋਂ ਬਹੁਤ ਪ੍ਰੇਰਨਾ ਮਿਲੀ। 16 ਜਨਵਰੀ, 1941 ਦੀ ਰਾਤ ਨੂੰ ਭੇਸ ਬਦਲ ਕੇ ਕਲਕੱਤਾ ਤੋਂ ਪਿਸ਼ਾਵਰ ਚਲੇ ਗਏ। ਉਥੇ ਉਹ ਕਾਬਲ ਅਤੇ ਜਰਮਨੀ ਗਏ। ਨੇਤਾ ਜੀ ਨੇ ਭਾਰਤ ਆਜ਼ਾਦ ਕਰਾਉਣ ਲਈ ਆਜ਼ਾਦ ਹਿੰਦ ਫ਼ੌਜ ਦਾ ਪੁਨਰਗਠਨ ਕੀਤਾ ਤੇ 21 ਅਕਤੂਬਰ 1943 ਨੂੰ ਆਜ਼ਾਦ ਹਿੰਦ ਫ਼ੌਜ ਨੂੰ ਆਰਜ਼ੀ ਹਕੂਮਤ ਦਾ ਐਲਾਨ ਦਿੱਤਾ। ਆਜ਼ਾਦ ਹਿੰਦ ਫ਼ੌਜ ਦਾ ਨਾਅਰਾ ਸੀ 'ਦਿੱਲੀ ਚਲੋ'। 30 ਦਸੰਬਰ, 1943 ਨੂੰ ਨੇਤਾ ਜੀ ਨੇ ਇਨ੍ਹਾਂ ਦਿਨਾਂ ਵਿਚ ਸੁਤੰਤਰ ਭਾਰਤ ਦਾ ਝੰਡਾ ਝੁਲਾ ਦਿੱਤਾ।